• Home
 • »
 • News
 • »
 • national
 • »
 • NASA WARNS THIS TIME PUNJAB AND HARYANA WILL BREAK ALL RECORDS OF STRAW BURNING GH AK

NASA ਦੀ ਚਿਤਾਵਨੀ : ਇਸ ਵਾਰ ਪਰਾਲੀ ਸਾੜਨ ਦੇ ਸਾਰੇ ਰਿਕਾਰਡ ਤੋੜ ਦੇਵੇਗਾ ਪੰਜਾਬ ਅਤੇ ਹਰਿਆਣਾ

ਵਾਤਾਵਰਣ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਖੇਤਰ ਵਿੱਚ ਮਾਨਸੂਨ ਦੇ ਦੇਰੀ ਨਾਲ ਵਾਪਸੀ ਦੇ ਮੱਦੇਨਜ਼ਰ ਇਸ ਸਾਲ ਉੱਤਰ ਭਾਰਤ ਵਿੱਚ ਖੇਤਾਂ ਵਿੱਚ ਲੱਗੀ ਅੱਗ ਪਿਛਲੇ ਸਾਲਾਂ ਦੀ ਤੁਲਨਾ ਵਿੱਚ ਵਧੇਰੇ ਭਿਆਨਕ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਰਾਜਧਾਨੀ ਦੀ ਖਰਾਬ ਹਵਾ ਦੀ ਸਮੱਸਿਆ ਹੋਰ ਵਧਣ ਦੀ ਸੰਭਾਵਨਾ ਹੈ।

ਸੰਕੇਤਿਕ ਤਸਵੀਰ

 • Share this:
  ਪਾਕਿਸਤਾਨ, ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਪਰਾਲੀ ਸਾੜਨ ਦੇ ਸ਼ੁਰੂਆਤੀ ਮਾਮਲੇ ਦਿਖਣੇ ਸ਼ੁਰੂ ਹੋ ਗਏ ਹਨ। ਨੈਸ਼ਨਲ ਏਰੋਨੌਟਿਕਸ ਐਂਡ ਸਪੇਸ ਐਡਮਨਿਸਟ੍ਰੇਸ਼ਨ (NASA) ਦੇ ਉਪਗ੍ਰਹਿ ਦੇ ਅੰਕੜਿਆਂ ਵਿੱਚ ਇਹ ਸਾਹਮਣੇ ਆਇਆ ਹੈ। ਵਾਤਾਵਰਣ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਖੇਤਰ ਵਿੱਚ ਮਾਨਸੂਨ ਦੇ ਦੇਰੀ ਨਾਲ ਵਾਪਸੀ ਦੇ ਮੱਦੇਨਜ਼ਰ ਇਸ ਸਾਲ ਉੱਤਰ ਭਾਰਤ ਵਿੱਚ ਖੇਤਾਂ ਵਿੱਚ ਲੱਗੀ ਅੱਗ ਪਿਛਲੇ ਸਾਲਾਂ ਦੀ ਤੁਲਨਾ ਵਿੱਚ ਵਧੇਰੇ ਭਿਆਨਕ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਰਾਜਧਾਨੀ ਦੀ ਖਰਾਬ ਹਵਾ ਦੀ ਸਮੱਸਿਆ ਹੋਰ ਵਧਣ ਦੀ ਸੰਭਾਵਨਾ ਹੈ। ਨਾਸਾ ਦੇ ਫਾਇਰ ਮੈਪ ਨੇ ਮੰਗਲਵਾਰ ਨੂੰ ਦਿਖਾਇਆ ਕਿ 'ਲਾਲ ਬਿੰਦੀਆਂ', ਜੋ ਕਿਸੇ ਖੇਤਰ ਵਿੱਚ ਵੱਡੇ ਪੱਧਰ 'ਤੇ ਲੱਗੀ ਅੱਗ ਨੂੰ ਦਰਸਾਉਂਦੀਆਂ ਹਨ, ਪਾਕਿਸਤਾਨ, ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਦਿਖਾਈ ਦੇਣ ਲੱਗੀਆਂ ਹਨ। ਸ਼ਾਮ ਤੱਕ ਇਹ ਗਿਣਤੀ ਘੱਟ ਗਈ, ਜਿਸ ਨੂੰ ਵਿਗਿਆਨੀਆਂ ਨੇ ਇਸ ਖੇਤਰ ਵਿੱਚ ਬੱਦਲ ਛਾਏ ਰਹਿਣ ਅਤੇ ਬਾਰਿਸ਼ ਦਾ ਕਾਰਨ ਦੱਸਿਆ।

  ਸੋਮਵਾਰ ਨੂੰ ਵੀ, ਇਨ੍ਹਾਂ ਸੂਬਿਆਂ ਵਿੱਚ ਵੱਡੀ ਗਿਣਤੀ ਵਿੱਚ 'ਲਾਲ ਬਿੰਦੀਆਂ' ਦੇਖੀਆਂ ਗਈਆਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਅੱਗਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਚੰਡੀਗੜ੍ਹ ਅਤੇ ਫਰੀਦਾਬਾਦ ਵਰਗੇ ਜ਼ਿਲ੍ਹਿਆਂ ਵਿੱਚ ਕੇਂਦਰਤ ਸਨ। ਪਾਕਿਸਤਾਨ ਵਿੱਚ, ਇਹ ਅੱਗ ਜ਼ਿਆਦਾਤਰ ਲਾਹੌਰ, ਫੈਸਲਾਬਾਦ, ਗੁਜਰਾਂਵਾਲਾ ਅਤੇ ਸਰਗੋਧਾ ਦੇ ਆਸ ਪਾਸ ਵੇਖੀ ਗਈ। ਨਾਸਾ ਦੇ ਅੰਕੜੇ ਦੱਸਦੇ ਹਨ ਕਿ 1 ਸਤੰਬਰ ਤੋਂ 1 ਅਕਤੂਬਰ ਦੇ ਵਿਚਕਾਰ, ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਸਾੜਨ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ ਹੈ। ਉਦਾਹਰਣ ਦੇ ਲਈ, ਪੰਜਾਬ ਵਿੱਚ, 19 ਤੋਂ 21 ਸਤੰਬਰ ਦੇ ਵਿੱਚ ਲਗਭਗ 40-50 ਵਾਰ ਅੱਗ ਦੀ ਗਿਣਤੀ ਦਿਖਾਈ ਦੇਣ ਲੱਗੀ। ਇਹ 26 ਸਤੰਬਰ ਨੂੰ 155, 29 ਸਤੰਬਰ ਨੂੰ 220 ਦੇ ਕਰੀਬ ਅਤੇ ਅੰਤ ਵਿੱਚ 1 ਅਕਤੂਬਰ ਨੂੰ 255 ਤੱਕ ਪਹੁੰਚ ਗਈ। ਜਦੋਂ ਕਿ ਹਰਿਆਣਾ ਵਿੱਚ ਗਿਣਤੀ ਤੁਲਨਾਤਮਕ ਤੌਰ ਤੇ ਘੱਟ ਸੀ।

  ਇੱਕ ਹਲਫਨਾਮੇ ਵਿੱਚ, ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ 2020 ਵਿੱਚ, ਪੰਜਾਬ ਵਿੱਚ ਪਰਾਲੀ ਸਾੜਨ ਦੀਆਂ 76,590 ਘਟਨਾਵਾਂ ਹੋਈਆਂ ਜੋ 2019 ਵਿੱਚ 52,991 ਦੇ ਮੁਕਾਬਲੇ 44.5%ਦਾ ਵਾਧਾ ਹੈ। ਸਰਕਾਰੀ ਹਲਫਨਾਮੇ ਅਨੁਸਾਰ ਹਰਿਆਣਾ ਵਿੱਚ 2019 ਵਿੱਚ 6,652 ਦੇ ਮੁਕਾਬਲੇ 5,000 ਵਾਰ ਪਰਾਲੀ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਹੈ।

  ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਪਰਾਲੀ ਨੂੰ ਅੱਗ ਲਗਾਉਣ ਦੇ ਇੱਕ ਸੀਜ਼ਨ ਦੀ ਸਿਰਫ ਸ਼ੁਰੂਆਤ ਸੀ, ਜੋ ਕਿ ਖੇਤਰ ਦੀ ਹਵਾ ਦੀ ਗੁਣਵੱਤਾ 'ਤੇ ਸਖਤ ਪ੍ਰਭਾਵ ਪਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਉੱਤਰ-ਪੱਛਮੀ ਭਾਰਤ ਤੋਂ ਮਾਨਸੂਨ ਦੇ ਦੇਰੀ ਨਾਲ ਵਾਪਿਸ ਆਉਣ ਕਾਰਨ (ਮੌਸਮ ਵਿਭਾਗ ਦੀ ਅਨੁਮਾਨ ਅਨੁਸਾਰ 6 ਅਕਤੂਬਰ ਤੋਂ ਮਾਨਸੂਨ ਦੀ ਵਾਪਸੀ ਹੋ ਰਹੀ ਹੈ), ਕਿਸਾਨਾਂ ਕੋਲ ਅਗਲੀ ਬਿਜਾਈ ਲਈ ਵਾਢੀ ਅਤੇ ਆਪਣੇ ਖੇਤ ਸਾਫ਼ ਕਰਨ ਲਈ ਬਹੁਤ ਘੱਟ ਸਮਾਂ ਬੱਚਦਾ ਹੈ। ਉਨ੍ਹਾਂ ਕਿਹਾ ਕਿ ਇਹ ਵਧੇਰੇ ਕਿਸਾਨਾਂ ਨੂੰ ਰਹਿੰਦ-ਖੂੰਹਦ ਸਾੜਨ ਲਈ ਮਜਬੂਰ ਕਰ ਸਕਦਾ ਹੈ ਕਿਉਂਕਿ ਇਹ ਖੇਤ ਨੂੰ ਅਗਲੇ ਸੀਜ਼ਨ ਲਈ ਤਿਆਰ ਕਰਨ ਦਾ ਇੱਕ ਤੇਜ਼ ਤਰੀਕਾ ਹੈ।

  ਨਾਸਾ ਦੇ ਵਿਗਿਆਨੀਆਂ ਨੇ ਇਹ ਵੀ ਕਿਹਾ ਕਿ ਪਰਾਲੀ ਸਾੜਨ ਦੇ ਢੰਗ ਅਨੁਸਾਰ ਪੰਜਾਬ ਤੇ ਹਰਿਆਣਾ ਅਕਤੂਬਰ ਤੇ ਨਵੰਬਰ ਦੇ ਵਿਚਕਾਰ ਪਰਾਲੀ ਨੂੰ ਅੱਗ ਲਗਾਉਣ ਦੇ 16,500 ਮਾਮਲੇ ਰਿਕਾਰਡ ਕਰ ਸਕਦੇ ਹਨ। ਮੱਧ ਅਕਤੂਬਰ ਦੇ ਅਰੰਭ ਤੋਂ, ਜਿਵੇਂ ਹੀ ਖੇਤਰ ਵਿੱਚ ਹਵਾ ਦੀ ਦਿਸ਼ਾ ਬਦਲਦੀ ਹੈ, ਪੰਜਾਬ ਤੇ ਹਰਿਆਣਾ ਦੇ ਖੇਤੀਬਾੜੀ ਰਾਜਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀ ਵਧਦੀ ਗਿਣਤੀ ਦੇ ਨਤੀਜੇ ਵਜੋਂ ਧੂੰਆਂ ਦਿੱਲੀ ਅਤੇ ਨਾਲ ਲੱਗਦੇ ਸ਼ਹਿਰਾਂ ਵਿੱਚ ਪਹੁੰਚ ਜਾਂਦਾ, ਜਿਸ ਨਾਲ ਹਵਾ ਦੀ ਗੁਣਵੱਤਾ ਖਤਰਨਾਕ ਪੱਧਰ ਤੱਕ ਘੱਟ ਜਾਂਦੀ ਹੈ। ਪੰਜਾਬ ਦੇ ਕਿਸਾਨਾਂ ਨੇ ਕਿਹਾ ਕਿ ਕੁਝ ਹਿੱਸਿਆਂ ਵਿੱਚ ਅੱਗ ਲੱਗਣ ਤੋਂ ਬਾਅਦ 10 ਅਕਤੂਬਰ ਤੋਂ ਵਾਢੀ ਪੂਰੇ ਜੋਸ਼ ਨਾਲ ਸ਼ੁਰੂ ਹੋ ਜਾਵੇਗੀ। ਭਾਰਤੀ ਕਿਸਾਨ ਯੂਨੀਅਨ ਦੇ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ "ਝੋਨੇ ਦੀਆਂ ਅਗੇਤੀਆਂ ਕਿਸਮਾਂ ਦੀ ਵਾਢੀ 1 ਅਕਤੂਬਰ ਨੂੰ ਹੀ ਸ਼ੁਰੂ ਹੋ ਜਾਂਦੀ ਹੈ, ਪਰ ਬਹੁਤੇ ਕਿਸਾਨ ਇੱਕੋ ਖੇਤ ਵਿੱਚ ਛੇਤੀ ਅਤੇ ਨਿਯਮਤ ਦੋਵੇਂ ਕਿਸਮਾਂ ਇਕੱਠੇ ਬੀਜਦੇ ਹਨ ਅਤੇ ਜੇ ਉਨ੍ਹਾਂ ਨੇ ਇੱਕ ਹਿੱਸੇ ਨੂੰ ਅੱਗ ਲਾ ਦਿੱਤੀ ਤਾਂ ਇਹ ਬਾਕੀ ਦੇ ਖੇਤ ਵਿੱਚ ਰੁਕਾਵਟ ਪਾ ਸਕਦਾ ਹੈ। ਇਸ ਲਈ, ਬਹੁਤੇ ਕਿਸਾਨ ਇੰਤਜ਼ਾਰ ਕਰਦੇ ਹਨ ਅਤੇ ਇੱਕ ਹੀ ਸਮੇਂ ਵਿੱਚ ਖੇਤਾਂ ਨੂੰ ਅੱਗ ਲਗਾ ਦਿੰਦੇ ਹਨ।"

  ਵਾਤਾਵਰਣ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ "ਖੇਤਾਂ ਵਿੱਚ ਲੱਗੀ ਅੱਗ ਦਿੱਲੀ ਦੀ ਹਵਾ ਨੂੰ ਪ੍ਰਭਾਵਤ ਕਰ ਰਹੀ ਹੈ, ਜਦੋਂ ਅਕਤੂਬਰ ਦੇ ਅੱਧ ਦੇ ਆਸਪਾਸ ਹਵਾ ਦੀ ਦਿਸ਼ਾ ਬਦਲ ਜਾਂਦੀ ਹੈ ਤਾਂ ਰਾਜਧਾਨੀ ਦੀ ਹਵਾ ਦੀ ਗੁਣਵੱਤਾ ਵਿੱਚ ਹੋਰ ਗਿਰਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ। ਅਸੀਂ ਨਾਸਾ ਦੇ ਉਪਗ੍ਰਹਿ ਦੇ ਅੰਕੜਿਆਂ ਦੀ ਨਿਗਰਾਨੀ ਕਰ ਰਹੇ ਹਾਂ ਅਤੇ ਅਸੀਂ ਦੇਖਿਆ ਹੈ ਕਿ ਪਾਕਿਸਤਾਨ, ਪੰਜਾਬ ਤੇ ਹਰਿਆਣਾ ਵਿੱਚ ਅੱਗ ਦੇ ਡੋਟਸ ਦੀ ਗਿਣਤੀ ਵਧ ਰਹੀ ਹੈ। ਅਸੀਂ ਇਸ ਸੀਜ਼ਨ ਵਿੱਚ ਵੱਡੀ ਗਿਣਤੀ ਵਿੱਚ ਅੱਗ ਲੱਗਣ ਦਾ ਅੰਦਾਜ਼ਾ ਲਗਾ ਰਹੇ ਹਾਂ ਤੇ ਇਹ ਦਿੱਲੀ ਦੀ ਹਵਾ ਦੀ ਗੁਣਵੱਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰ ਸਕਦਾ ਹੈ।"
  First published:
  Advertisement
  Advertisement