• Home
  • »
  • News
  • »
  • national
  • »
  • NATIONAL BRAVERY AWARD WINNERS FORCED TO WORK DUE TO FINANCIAL HARDSHIP RP GH

ਰਾਸ਼ਟਰੀ ਬਹਾਦਰੀ ਪੁਰਸਕਾਰ ਜੇਤੂ ਵਿੱਤੀ ਤੰਗੀ ਕਾਰਨ ਮਜਦੂਰੀ ਕਰਨ ਨੂੰ ਮਜਬੂਰ

ਅਪ੍ਰੈਲ 2017 ਵਿੱਚ, 20 ਸਾਲਾ ਨਾਦਾਫ ਏਜਾਜ਼ ਅਬਦੁਲ ਰਾਊਫ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ (Maharashtra) ਦੇ ਨਾਂਦੇੜ ਜ਼ਿਲ੍ਹੇ ਵਿੱਚ ਡੁੱਬ ਰਹੀਆਂ ਦੋ ਕੁੜੀਆਂ ਦੀਆਂ ਜਾਨਾਂ ਬਚਾਉਣ ਲਈ ਰਾਸ਼ਟਰੀ ਬਹਾਦਰੀ ਪੁਰਸਕਾਰ (National Bravery Award) ਨਾਲ ਸਨਮਾਨਿਤ ਕੀਤਾ ਸੀ।

ਰਾਸ਼ਟਰੀ ਬਹਾਦਰੀ ਪੁਰਸਕਾਰ ਜੇਤੂ ਵਿੱਤੀ ਤੰਗੀ ਕਾਰਨ ਮਜਦੂਰੀ ਕਰਨ ਨੂੰ ਮਜਬੂਰ

ਰਾਸ਼ਟਰੀ ਬਹਾਦਰੀ ਪੁਰਸਕਾਰ ਜੇਤੂ ਵਿੱਤੀ ਤੰਗੀ ਕਾਰਨ ਮਜਦੂਰੀ ਕਰਨ ਨੂੰ ਮਜਬੂਰ

  • Share this:
ਅਪ੍ਰੈਲ 2017 ਵਿੱਚ, 20 ਸਾਲਾ ਨਾਦਾਫ ਏਜਾਜ਼ ਅਬਦੁਲ ਰਾਊਫ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ (Maharashtra) ਦੇ ਨਾਂਦੇੜ ਜ਼ਿਲ੍ਹੇ ਵਿੱਚ ਡੁੱਬ ਰਹੀਆਂ ਦੋ ਕੁੜੀਆਂ ਦੀਆਂ ਜਾਨਾਂ ਬਚਾਉਣ ਲਈ ਰਾਸ਼ਟਰੀ ਬਹਾਦਰੀ ਪੁਰਸਕਾਰ (National Bravery Award) ਨਾਲ ਸਨਮਾਨਿਤ ਕੀਤਾ ਸੀ। ਪਰ ਇਕ ਸਾਲ ਬਾਅਦ, ਨਾਦਾਫ ਦੇ ਪਰਿਵਾਰ ਦੀ ਵਿੱਤੀ ਹਾਲਤ ਇੰਨੀ ਵਿਗੜ ਗਈ ਕਿ ਉਸ ਨੂੰ ਆਪਣੇ ਪਰਿਵਾਰ ਦੀ ਦੇਖਭਾਲ ਲਈ ਆਪਣੇ ਪਿਤਾ ਅਤੇ ਭਰਾ ਨਾਲ ਦਿਹਾੜੀ ਮਜ਼ਦੂਰ ਵਜੋਂ ਕੰਮ ਕਰਨਾ ਪੈ ਰਿਹਾ ਹੈ।

ਇੰਡੀਅਨ ਐਕਸਪ੍ਰੈਸ ਨਾਲ ਗੱਲ ਕਰਦੇ ਹੋਏ ਨਾਦਾਫ ਏਜਾਜ਼ ਅਬਦੁਲ ਰਾਊਫ ਨੇ ਕਿਹਾ, "ਮੈਂ ਆਪਣੀ ਭੈਣ ਦੇ ਵਿਆਹ ਅਤੇ ਆਪਣੀ ਪੜ੍ਹਾਈ ਲਈ ਆਪਣੇ ਪਿਤਾ ਅਤੇ ਭਰਾ ਨਾਲ ਮਜ਼ਦੂਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੈਂ ਵਿਗਿਆਨ ਦਾ ਵਿਦਿਆਰਥੀ ਸੀ ਅਤੇ ਕੇਂਦਰ ਸਰਕਾਰ ਨੇ 11 ਵੀਂ ਜਮਾਤ ਵਿੱਚ ਮੇਰੀ ਕਾਲਜ ਫੀਸ ਅਦਾ ਕੀਤੀ।ਪਰ ਮੇਰੇ ਪਰਿਵਾਰ ਕੋਲ 12 ਵੀਂ ਜਮਾਤ ਦੀ ਫੀਸ ਨਹੀਂ ਸੀ।ਮੈਂ ਸਮੇਂ ਸਿਰ ਫੀਸ ਨਾ ਦੇਣ ਕਰਕੇ ਸਕੂਲ ਵਿੱਚ ਨਹੀਂ ਜਾ ਸਕਿਆ। ਹਾਲਾਂਕਿ, ਆਪਣੀ ਸਖਤ ਮਿਹਨਤ ਨਾਲ, 2020 ਵਿੱਚ, ਏਜਾਜ਼ ਨੇ 82 ਪ੍ਰਤੀਸ਼ਤ ਅੰਕਾਂ ਨਾਲ 12ਵੀਂ ਪ੍ਰੀਖਿਆ ਪਾਸ ਕੀਤੀ ਅਤੇ ਆਰਟਸ ਕਾਲਜ ਵਿੱਚ ਦਾਖਲਾ ਲੈਣ ਵਿੱਚ ਕਾਮਯਾਬ ਰਿਹਾ। ਨਦਾਫ ਏਜਾਜ਼ ਮਹਾਰਾਸ਼ਟਰ ਪੁਲਿਸ ਫੋਰਸ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ।

ਨਾਦਾਫ ਏਜਾਜ਼ ਨੇ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰੀਸ਼ਦ ਦੇ ਅਧਿਕਾਰੀ ਮੈਨੂੰ ਚੰਗੀ ਨੌਕਰੀ ਲੱਭਣ ਵਿਚ ਮਦਦ ਕਰਦੇ ਹਨ ਤਾਂ ਮੈਂ ਗ੍ਰੈਜੂਏਟ ਹੋਣ ਤੱਕ ਆਪਣੀ ਪੜ੍ਹਾਈ ਦਾ ਖਰਚਾ ਚੁੱਕ ਸਕਦਾ ਹਾਂ। ਇਸ ਸਮੇਂ, ਮੈਂ ਪ੍ਰਤੀ ਦਿਨ ਸਿਰਫ 300 ਰੁਪਏ ਵਿੱਚ ਇੱਕ ਮਜ਼ਦੂਰ ਵਜੋਂ ਕੰਮ ਕਰਦਾ ਹਾਂ। 30 ਅਪ੍ਰੈਲ, 2017 ਦੀ ਘਟਨਾ ਨੂੰ ਯਾਦ ਕਰਦਿਆਂ ਏਜਾਜ਼ ਨੇ ਕਿਹਾ ਕਿ ਉਸਨੇ ਨਾਂਦੇੜ ਜ਼ਿਲ੍ਹੇ ਦੇ ਅਰਧਪੁਰ ਤਾਲੁਕਾ ਦੇ ਪਰਧੀ ਪਿੰਡ ਵਿੱਚ ਇੱਕ ਨਦੀ ਵਿੱਚ ਚਾਰ ਕੁੜੀਆਂ ਨੂੰ ਡੁੱਬਦੇ ਹੋਏ ਦੇਖਿਆ ਸੀ। ਏਜਾਜ਼ ਦੀ ਉਮਰ ਸਿਰਫ 16 ਸਾਲ ਦਾ ਸੀ। ਫਿਰ ਵੀ, ਉਸ ਨੇ ਬਿਨਾਂ ਸੋਚੇ-ਸਮਝੇ ਨਦੀ ਵਿੱਚ ਛਾਲ ਮਾਰ ਦਿੱਤੀ ਅਤੇ ਤਾਬਾਸੁਮ ਅਤੇ ਅਫਰੀਨ ਨੂੰ ਬਾਹਰ ਕੱਢਣ ਵਿੱਚ ਕਾਮਯਾਬ ਹੋ ਗਿਆ, ਜਦੋਂ ਕਿ ਦੂਜੀਆਂ ਕੁੜੀਆਂ ਨੂੰ ਬਚਾਇਆ ਨਹੀਂ ਜਾ ਸਕਿਆ।

ਏਜਾਜ਼ ਦੇ ਪਿਤਾ ਅਬਦੁਲ ਅਨੁਸਾਰ, ਉਹ 2016 ਵਿੱਚ ਹੋਮਗਾਰਡ ਵਜੋਂ ਆਪਣੀ ਇਕਰਾਰਨਾਮੇ ਦੀ ਨੌਕਰੀ ਗੁਆ ਬੈਠਾ ਸੀ।ਸਥਾਨਕ ਜ਼ਿਲ੍ਹਾ ਪਰਿਸ਼ਦ ਨੇ ਏਜਾਜ਼ ਨੂੰ ਕ੍ਰਾਊਡਫੰਡਿੰਗ ਰਾਹੀਂ 40,000 ਰੁਪਏ ਦਾ ਇਨਾਮ ਦਿੱਤਾ ਸੀ, ਜਿਸ ਰਹੀ ਏਜਾਜ਼ ਦੀ ਦੋ ਕੁੜੀਆਂ ਦੀਆਂ ਜਾਨਾਂ ਬਚਾਉਣ ਦੇ ਦਲੇਰੀ ਭਰੇ ਕੰਮ ਦੀ ਸ਼ਲਾਘਾ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਜ਼ੁਬਾਨੀ ਵਾਅਦਾ ਕੀਤਾ ਸੀ ਕਿ ਏਜਾਜ਼ ਨੂੰ ਆਪਣਾ 12ਵੀ ਪਾਸ ਕਰਨ ਤੋਂ ਬਾਅਦ ਨੌਕਰੀ ਮਿਲੇਗੀ ਅਤੇ ਸਰਕਾਰੀ ਯੋਜਨਾ ਤਹਿਤ ਘਰ ਮਿਲੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਬਾਅਦ ਘਰ ਦੀ ਹਾਲਤ ਹੋਰ ਵਿਗੜ ਗਈ ਹੈ। ਬਹੁਤ ਸਾਰੇ ਲੋਕ ਸਾਡੀ ਸਹਾਇਤਾ ਲਈ ਆਏ ਜਦੋਂ ਏਜਾਜ਼ ਨੇ ਕੁੜੀਆਂ ਦੀ ਜਾਨ ਬਚਾਈ ਪਰ ਹੁਣ ਅਸੀਂ ਕਿਸੇ ਦੇ ਸੰਪਰਕ ਵਿੱਚ ਨਹੀਂ ਹਾਂ।


Published by:Ramanpreet Kaur
First published: