
(ਫਾਇਲ ਫੋਟੋ-PTI)
ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ (Corona virus cases) ਲਗਾਤਾਰ ਵਧ ਰਹੇ ਹਨ ਤੇ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਸਰਕਾਰ ਵੱਲੋਂ ਲਗਾਤਾਰ ਪਾਬੰਦੀਆਂ ਵਧਾਈਆਂ ਜਾ ਰਹੀਆਂ ਹਨ।
ਇਸ ਦੌਰਾਨ ਨੈਸ਼ਨਲ ਕੋਵਿਡ -19 'ਤੇ ਸੁਪਰਮਾਡਲ ਕਮੇਟੀ (National Covid-19 Supermodel Committee) ਦੇ ਪ੍ਰਮੁੱਖ ਡਾ. ਐਮ. ਵਿਦਿਆਸਾਗਰ (Dr M Vidyasagar) ਦਾ ਕਹਿਣਾ ਹੈ ਕਿ ਕੋਵਿਡ ਸੰਕਰਮਣ ਦੇ ਵੱਧ ਰਹੇ ਮਾਮਲਿਆਂ ਅਤੇ ਇਸ ਦੀ ਗਿਣਤੀ ਨੂੰ ਦੇਖਣਾ ਬੰਦ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਦਾ ਕੋਈ ਅਰਥ ਨਹੀਂ ਹੈ।
ਡਾ: ਵਿਦਿਆਸਾਗਰ ਨੇ news18.com ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਵਿਡ ਨੂੰ ਖ਼ਤਮ ਕਰਨਾ ਅਸੰਭਵ ਹੈ ਕਿਉਂਕਿ ਇਹ ਹੈਰਾਨੀਜਨਕ ਤਰੀਕੇ ਨਾਲ ਪ੍ਰਤੀਰੋਧਕ ਸ਼ਕਤੀ ਨੂੰ ਚਕਮਾ ਦਿੰਦਾ ਹੈ। ਆਈਆਈਟੀ ਹੈਦਰਾਬਾਦ ਦੇ ਪ੍ਰੋਫੈਸਰ ਡਾਕਟਰ ਈ ਵਿਦਿਆਸਾਗਰ ਦੇ ਅਨੁਸਾਰ, ਓਮੀਕਰੋਨ ਦੇ ਖ਼ਤਰੇ ਦੇ ਮੱਦੇਨਜ਼ਰ ਸਕਾਰਾਤਮਕਤਾ ਦੀ ਗਿਣਤੀ ਸਥਿਤੀ ਦੀ ਗੰਭੀਰਤਾ ਨੂੰ ਸਮਝਣ ਦਾ ਸਹੀ ਸਬੂਤ ਨਹੀਂ ਹੈ।
ਸਕੂਲ, ਕਾਲਜ, ਦਫ਼ਤਰ ਬੰਦ ਕਰਨ ਨਾਲ ਕੁਝ ਨਹੀਂ ਹੋਵੇਗਾ
ਡਾਕਟਰ ਐਮ. ਵਿਦਿਆਸਾਗਰ ਨੇ ਕਿਹਾ ਕਿ ਮੌਜੂਦਾ ਕੋਰੋਨਾ ਵਾਇਰਸ ਇੰਨਾ ਪਰਿਵਰਤਨ ਕਰਦਾ ਹੈ ਕਿ ਟੀਕੇ ਦੁਆਰਾ ਵਿਕਸਤ ਪ੍ਰਤੀਰੋਧਕ ਸ਼ਕਤੀ ਤੋਂ ਵੀ ਬਚ ਨਿਕਲਦਾ ਹੈ। ਇਸ ਲਈ ਮਨੁੱਖੀ ਸਰੀਰ ਇਸ ਵਾਇਰਸ ਨਾਲ ਲੜਨ ਦੇ ਸਮਰੱਥ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਸ ਲਈ ਕੋਵਿਡ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਨੀਤੀ ਬਣਾਉਂਦੇ ਸਮੇਂ ਸਾਨੂੰ ਇਸ ਨੰਬਰ 'ਤੇ ਧਿਆਨ ਨਹੀਂ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਾਨੂੰ ਸਕੂਲਾਂ, ਕਾਲਜਾਂ, ਦਫ਼ਤਰਾਂ ਨੂੰ ਬੰਦ ਕਰਨ ਜਾਂ ਲੌਕਡਾਊਨ ਲਾਗੂ ਕਰਨ ਦੀ ਨੀਤੀ ਤੈਅ ਕਰਨ ਸਮੇਂ ਕੋਰੋਨਾ ਪਾਜ਼ੀਟਿਵ ਦੀ ਗਿਣਤੀ ਵੱਲ ਧਿਆਨ ਦੇਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਮਾਮਲੇ ਵਧਣਗੇ ਕਿਉਂਕਿ ਇਨਸਾਨਾਂ ਕੋਲ ਇਸ ਤੋਂ ਬਚਣ ਦਾ ਕੋਈ ਕਾਰਗਰ ਤਰੀਕਾ ਨਹੀਂ ਹੈ।
ਤੁਹਾਨੂੰ ਵਾਇਰਸ ਮਿਲੇਗਾ ਪਰ ਬਿਮਾਰੀ ਨਹੀਂ
ਡਾ: ਵਿਦਿਆਸਾਗਰ ਨੇ ਕਿਹਾ ਕਿ ਇਹ ਅਜਿਹਾ ਹੀ ਹੈ ਜਿਵੇਂ ਇਸ ਮੌਸਮ 'ਚ ਸਰਦੀ-ਜ਼ੁਕਾਮ ਹੁੰਦਾ ਹੈ। ਡਾਕਟਰ ਵਿਦਿਆਸਾਗਰ ਨੇ ਕਿਹਾ ਕਿ ਕੁਝ ਵੀ ਹੋ ਜਾਵੇ, ਕੋਰੋਨਾ ਦੀ ਲਾਗ ਫੈਲੇਗੀ। ਲੌਕਡਾਊਨ ਹੱਲ ਨਹੀਂ ਹੈ। ਇਹ ਵਾਇਰਸ ਦੇ ਫੈਲਣ ਨੂੰ ਨਹੀਂ ਰੋਕ ਸਕੇਗਾ।
ਤਾਲਾਬੰਦੀ ਵਾਇਰਸ ਦੇ ਫੈਲਣ ਨੂੰ ਰੋਕਣ ਦੀ ਬਜਾਏ ਹੋਰ ਹਫੜਾ-ਦਫੜੀ ਜਾਂ ਦਹਿਸ਼ਤ ਦਾ ਕਾਰਨ ਬਣੇਗੀ। ਇਸ ਨਾਲ ਲੋਕਾਂ ਵਿੱਚ ਦਹਿਸ਼ਤ ਅਤੇ ਡਰ ਦਾ ਮਾਹੌਲ ਹੀ ਪੈਦਾ ਹੋਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ 'ਚ ਇਨਫੈਕਸ਼ਨ ਦੀ ਰਫਤਾਰ ਤੇਜ਼ੀ ਨਾਲ ਵਧੇਗੀ ਪਰ ਇਸ ਦਾ ਆਪਣੇ ਆਪ 'ਚ ਕੋਈ ਮਤਲਬ ਨਹੀਂ ਹੋਵੇਗਾ। ਜਦੋਂ ਵੀ ਕੋਈ ਕੋਰੋਨਾ ਪਾਜ਼ੀਟਿਵ ਹੁੰਦਾ ਹੈ ਤਾਂ ਬਿਮਾਰੀ ਦਾ ਗੰਭੀਰ ਰੂਪ ਸਾਹਮਣੇ ਨਹੀਂ ਆਉਂਦਾ। ਇਹ ਇਸ ਤਰ੍ਹਾਂ ਹੈ ਕਿ ਤੁਹਾਨੂੰ ਵਾਇਰਸ ਲੱਗ ਜਾਵੇਗਾ ਪਰ ਤੁਹਾਨੂੰ ਬਿਮਾਰੀ ਨਹੀਂ ਲੱਗੇਗੀ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।