ਖੁਸ਼ਖਬਰੀ! ਪਹਿਲੀ ਅਪ੍ਰੈਲ ਤੋਂ ਖਾਣਾ ਪਕਾਉਣਾ ਤੇ ਗੱਡੀ ਚਲਾਉਣਾ ਹੋਵੇਗਾ ਸਸਤਾ, ਇਹ ਹੈ ਕਾਰਨ

News18 Punjabi | News18 Punjab
Updated: February 23, 2020, 5:51 PM IST
share image
ਖੁਸ਼ਖਬਰੀ! ਪਹਿਲੀ ਅਪ੍ਰੈਲ ਤੋਂ ਖਾਣਾ ਪਕਾਉਣਾ ਤੇ ਗੱਡੀ ਚਲਾਉਣਾ ਹੋਵੇਗਾ ਸਸਤਾ, ਇਹ ਹੈ ਕਾਰਨ
ਖੁਸ਼ਖਬਰੀ! ਪਹਿਲੀ ਅਪ੍ਰੈਲ ਤੋਂ ਖਾਣਾ ਪਕਾਉਣਾ ਤੇ ਗੱਡੀ ਚਲਾਉਣਾ ਹੋਵੇਗਾ ਸਸਤਾ, ਇਹ ਹੈ ਕਾਰਨ

ਭਾਰਤ ਵਿਚ ਕੁਦਰਤੀ ਗੈਸ (Natural Gas) ਦੀਆਂ ਕੀਮਤਾਂ ਵਿਚ 1 ਅਪ੍ਰੈਲ ਤੋਂ 25 ਪ੍ਰਤੀਸ਼ਤ ਦੀ ਕਮੀ ਆ ਸਕਦੀ ਹੈ। ਇਹ ਜਾਣਕਾਰੀ ਸੂਤਰਾਂ ਨੇ ਦਿੱਤੀ ਹੈ। ਕੀਮਤਾਂ ਵਿਚ ਕਮੀ ਦਾ ਕਾਰਨ ਵਿਸ਼ਵਵਿਆਪੀ ਪੱਧਰ ਉਤੇ ਕੀਮਤਾਂ ਵਿਚ ਆਈ ਨਰਮੀ ਹੈ। 

  • Share this:
  • Facebook share img
  • Twitter share img
  • Linkedin share img
ਭਾਰਤ ਵਿਚ ਕੁਦਰਤੀ ਗੈਸ (Natural Gas) ਦੀਆਂ ਕੀਮਤਾਂ ਵਿਚ 1 ਅਪ੍ਰੈਲ ਤੋਂ 25 ਪ੍ਰਤੀਸ਼ਤ ਦੀ ਕਮੀ ਆ ਸਕਦੀ ਹੈ। ਇਹ ਜਾਣਕਾਰੀ ਸੂਤਰਾਂ ਨੇ ਦਿੱਤੀ ਹੈ। ਕੀਮਤਾਂ ਵਿਚ ਕਮੀ ਦਾ ਕਾਰਨ ਵਿਸ਼ਵਵਿਆਪੀ ਪੱਧਰ ਉਤੇ ਕੀਮਤਾਂ ਵਿਚ ਆਈ ਨਰਮੀ ਹੈ।

ਜਨਤਕ ਖੇਤਰ ਦੀ ਓਐਨਜੀਸੀ (ONGC) ਅਤੇ ਆਇਲ ਇੰਡੀਆ ਲਿਮਟਿਡ (Oil India Ltd) ਇਕ ਅਪ੍ਰੈਲ ਤੋਂ 6 ਮਹੀਨਿਆਂ ਲਈ ਗੈਸ ਦੀ ਕੀਮਤ ਘੱਟ ਕਰਕੇ ਕਰੀਬ 2.5 ਡਾਲਰ ਪ੍ਰਤੀ 10 ਲੱਖ ਬ੍ਰਿਟਿਸ਼ ਥਰਮਲ ਯੂਨਿਟ ਕਰ ਸਕਦੀਆਂ ਹਨ। ਫਿਲਹਾਲ ਇਹ 3.23 ਡਾਲਰ ਪ੍ਰਤੀ ਯੂਨਿਟ ਹੈ। ਦੇਸ਼ ਵਿਚ ਪੈਦਾ ਹੋਣ ਵਾਲੀ ਗੈਸ ਵਿਚ ਇਨ੍ਹਾਂ ਦੋਨਾਂ ਕੰਪਨੀਆਂ ਦੀ ਮਹੱਤਵਪੂਰਨ ਹਿੱਸੇਦਾਰੀ ਹੈ। ਸੂਤਰਾਂ ਮੁਤਾਬਿਕ ਮੁਸ਼ਕਲ ਫੀਲਡ ਤੋਂ ਪੈਦਾ ਹੋਣ ਵਾਲੀ ਗੈਸ ਦੀ ਕੀਮਤ ਵੀ 8.43 ਡਾਲਰ ਪ੍ਰਤੀ ਯੂਨਿਟ ਤੋਂ ਘੱਟ ਕਰਕੇ 5.50 ਡਾਲਰ ਪ੍ਰਤੀ ਯੂਨਿਟ ਕੀਤੀ ਜਾ ਸਕਦੀ ਹੈ।

ਹਰ 6 ਮਹੀਨੇ ਬਾਅਦ ਤੈਅ ਹੁੰਦੇ ਹਨ ਕੁਦਰਤੀ ਗੈਸ ਦੇ ਰੇਟ
ਕੁਦਰਤੀ ਗੈਸ ਦੀ ਕੀਮਤ ਹਰ 6 ਮਹੀਨੇ ਉਤੇ (1 ਅਪ੍ਰੈਲ ਅਤੇ 1 ਅਕਤੂਬਰ) ਤੈਅ ਕੀਤੇ ਜਾਂਦੇ ਹਨ। ਕੁਦਰਤੀ ਗੈਸ ਦੀ ਵਰਤੋਂ ਬਿਜਲੀ ਉਤਪਾਦਨ ਵਿਚ ਕੀਤੀ ਜਾਂਦੀ ਹੈ। ਨਾਲ ਹੀ ਇਸ ਦਾ ਇਸਤੇਮਾਲ ਵਾਹਨਾਂ ਵਿਚ ਵਰਤੋਂ ਲਈ ਸੀਐਨਜੀ (CNG) ਅਤੇ ਘਰਾਂ ਵਿਚ ਖਾਣਾ ਪਕਾਉਣ ਦੀ ਗੈਸ (Cooking Gas) ਵਿਚ ਹੁੰਦਾ ਹੈ।

ONGC ਨੂੰ ਲੱਗੇਗਾ ਝਟਕਾ

ਸੂਤਰਾਂ ਨੇ ਕਿਹਾ ਕਿ ਕੀਮਤਾਂ ਵਿਚ ਕਮੀ ਨਾਲ ਦੇਸ਼ ਦੀ ਸਭ ਤੋਂ ਵੱਡੀ ਉਤਪਾਦਕ ਕੰਪਨੀ ਓਐਨਜੀਸੀ ਦੀ ਆਮਦਨੀ ਉਤੇ ਅਸਰ ਪਵੇਗਾ। ਇਸ ਤੋਂ ਇਲਾਵਾ ਰਿਲਾਇੰਸ ਇੰਡਸਟਰੀਜ ਅਤੇ ਹਿੱਸੇਦਾਰ ਬੀਪੀ ਦੀ ਕੀਮਤ ਵੀ ਪ੍ਰਭਾਵਿਤ ਹੋ ਸਕਦੀ ਹੈ। ਗੈਸ ਦੀਆਂ ਕੀਮਤਾਂ ਵਿਚ ਕਮੀ ਨਾਲ ਓਐਨਜੀਸੀ ਜਿਹੀਆਂ ਕੰਪਨੀਆਂ ਦੀ ਆਮਦਨੀ ਘੱਟ ਹੋਵੇਗੀ, ਪਰ ਇਸ ਨਾਲ ਸੀਐਨਜੀ ਦੀ ਕੀਮਤਾਂ ਵੀ ਘੱਟ ਹੋਣਗੀਆਂ, ਜਿਸ ਦੀ ਵਰਤੋਂ ਕੱਚੇ ਮਾਲ ਦੇ ਰੂਪ ਵਿਚ ਕੁਦਰਤੀ ਗੈਸ ਵਿਚ ਕੀਤੀ ਜਾਂਦੀ ਹੈ।

ਨਾਲ ਹੀ ਘਰਾਂ ਵਿਚ ਪਾਈਪ ਦੇ ਰਾਹੀਂ ਪਹੁੰਚਣ ਵਾਲੀ ਰਸੋਈ ਗੈਸ ਅਤੇ ਪੈਟਰੋ ਕੈਮੀਕਲ ਦੀ ਲਾਗਤ ਵੀ ਘੱਟ ਹੋਵੇਗੀ। ਸੂਤਰਾਂ ਦੇ ਮੁਤਾਬਿਕ ਓਐਨਜੀਸੀ ਦੀ ਗੈਸ ਕਾਰੋਬਾਰ ਤੋਂ ਆਮਦਨੀ ਅਤੇ ਕਮਾਈ 3,000 ਕਰੋੜ ਰੁਪਏ ਘੱਟ ਹੋਵੇਗੀ।

ਸਰਕਾਰ ਦੀ ਸਬਸਿਡੀ ਵਿਚ ਆਵੇਗੀ ਕਮੀ

ਗੈਸ ਦੀ ਕੀਮਤ ਵਿਚ ਇਕ ਡਾਲਰ ਪ੍ਰਤੀ ਯੂਨਿਟ ਦੇ ਬਦਲਾਅ ਨਾਲ ਯੂਰੀਆ ਦੀ ਉਤਪਾਦਨ ਲਾਗਤ ਕਰੀਬ 1,600 ਤੋਂ 1,800 ਰੁਪਏ ਪ੍ਰਤੀ ਟਨ ਦਾ ਬਦਲਾਅ ਆਉਂਦਾ ਹੈ। ਕੀਮਤ ਵਿਚ ਕਮੀ ਨਾਲ ਸਰਕਾਰ ਦੀ ਸਬਸਿਡੀ ਵਿਚ 2020-21 ਦੀ ਪਹਿਲੀ ਛਿਮਾਹੀ ਵਿਚ 800 ਕਰੋੜ ਰੁਪਏ ਦੀ ਕਮੀ ਆਵੇਗੀ।
First published: February 23, 2020
ਹੋਰ ਪੜ੍ਹੋ
ਅਗਲੀ ਖ਼ਬਰ