• Home
  • »
  • News
  • »
  • national
  • »
  • NAVJOT SIDHU ARRIVES AT DHARNA OF GUEST TEACHERS SITTING OUTSIDE KEJRIWAL RESIDENCE IN DELHI

ਦਿੱਲੀ 'ਚ ਕੇਜਰੀਵਾਲ ਦੇ ਘਰ ਦੇ ਬਾਹਰ ਧਰਨੇ ਵਿਚ ਜਾ ਬੈਠੇ ਨਵਜੋਤ ਸਿੱਧੂ

ਦਿੱਲੀ 'ਚ ਕੇਜਰੀਵਾਲ ਦੇ ਘਰ ਦੇ ਬਾਹਰ ਧਰਨੇ ਵਿਚ ਜਾ ਬੈਠੇ ਨਵਜੋਤ ਸਿੱਧੂ

  • Share this:


    ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਸਿੱਧਾ ਆਢਾ ਲਾ ਲਿਆ ਹੈ।


    ਨਵਜੋਤ ਸਿੱਧੂ ਅੱਜ ਦਿੱਲੀ 'ਚ ਗੈਸਟ ਟੀਚਰਾਂ ਦੇ ਧਰਨੇ 'ਚ ਪਹੁੰਚੇ। ਗੈਸਟ ਟੀਚਰਾਂ ਨੇ ਕੇਜਰੀਵਾਲ ਦੀ ਰਿਹਾਇਸ਼ ਨੇੜੇ ਧਰਨਾ ਲਾਇਆ ਹੋਇਆ ਸੀ ਜਿਸ ਵਿਚ ਨਵਜੋਤ ਸਿੰਘ ਸਿੱਧੂ ਪਹੁੰਚੇ ਹਨ।
    ਇਸ ਤੋਂ ਪਹਿਲਾਂ ਉਨ੍ਹਾਂ ਨੇ ਧਰਨੇ ਵਿਚ ਪਹੁੰਚਣ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ ਸੀ। ਧਰਨੇ ਵਿਚ ਪਹੁੰਚੇ ਸਿੱਧੂ ਨੇ ਕੇਜਰੀਵਾਲ ਸਰਕਾਰ ਉਤੇ ਵਾਅਦਾਖਿਲਾਫੀ ਦਾ ਦੋਸ਼ ਲਾਇਆ।


    ਦੱਸ ਦਈਏ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੇ ਪੰਜਾਬ ਕਾਂਗਰਸ ਵਿਚ ਖੁੱਲ੍ਹੀ ਜੰਗ ਚੱਲ ਰਹੀ ਹੈ। ਦੋ ਦਿਨ ਪਹਿਲਾਂ ਦਿੱਲੀ ਦੇ ਸਿੱਖਿਆ ਮੰਤਰੀ ਮੁਨੀਸ਼ ਸਿਸੋਦੀਆ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਚੈਕਿੰਗ ਕੀਤੀ ਸੀ ਜਿਸ ਤੋਂ ਬਾਅਦ ਅੱਜ ਸਿੱਧੂ ਦਿੱਲੀ ਸਰਕਾਰ ਖਿਲਾਫ ਮੋਰਚਾ ਖੋਲ੍ਹਣ ਤੁਰ ਪਏ ਹਨ।


    Published by:Gurwinder Singh
    First published: