Home /News /national /

ਰਾਏਕੋਟ ਰੈਲੀ 'ਚ ਨਵਜੋਤ ਸਿੱਧੂ ਦਾ ਵੱਡਾ ਵਾਅਦਾ, 'ਦਾਲਾਂ ਤੇ ਤੇਲ ਬੀਜਾਂ 'ਤੇ ਵੀ ਦੇਵਾਂਗੇ MSP'

ਰਾਏਕੋਟ ਰੈਲੀ 'ਚ ਨਵਜੋਤ ਸਿੱਧੂ ਦਾ ਵੱਡਾ ਵਾਅਦਾ, 'ਦਾਲਾਂ ਤੇ ਤੇਲ ਬੀਜਾਂ 'ਤੇ ਵੀ ਦੇਵਾਂਗੇ MSP'

ਰੋਡ ਰੇਜ ਮਾਮਲੇ 'ਚ ਨਵਜੋਤ ਸਿੱਧੂ ਦੀ ਸੁਪਰੀਮ ਕੋਰਟ ਤੋਂ ਸੁਣਵਾਈ ਟਲੀ. (File Photo)

ਰੋਡ ਰੇਜ ਮਾਮਲੇ 'ਚ ਨਵਜੋਤ ਸਿੱਧੂ ਦੀ ਸੁਪਰੀਮ ਕੋਰਟ ਤੋਂ ਸੁਣਵਾਈ ਟਲੀ. (File Photo)

Punjab Assembly Polls 2022 : ਨਵਜੋਤ ਸਿੰਘ ਸਿੱਧੂ ਨੇ ਅਪੀਲ ਕੀਤੀ ਕਿ ਅਗਲੀ ਪੀੜ੍ਹੀ ਨੂੰ ਬਚਾਉਣ ਲਈ ਵੋਟ ਦਵੋ। ਹਰ ਪੰਜਾਬੀ ਨੂੰ ਸਿਆਸਤ ਦਾ ਹਿੱਸਾ ਬਣਨਾ ਪਵੇਗਾ। ਪੰਜਾਬ ਮਾਡਲ ਨਾਲ ਅਸਲੀ ਪੰਜਾਬ ਦੀ ਹਾਲਤ ਸੁਧਰ ਸਕਦੀ ਹੈ।

  • Share this:

    ਚੰਡੀਗੜ੍ਹ : ਰਾਏਕੋਟ ਰੈਲੀ 'ਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੱਡਾ ਵਾਅਦਾ ਕੀਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਵਿੱਚ ਮੁੜ ਕਾਂਗਰਸ ਦੀ ਸਰਕਾਰ ਬਣੀ ਤਾਂ  ਦਾਲਾਂ ਅਤੇ ਤੇਲ ਬੀਜਾਂ 'ਤੇ ਵੀ ਘੱਟੋ-ਘੱਟ ਸਮਰਥਨ ਮੁੱਲ (MSP) ਦੇਵਾਂਗੇ। ਉਨ੍ਹਾਂ ਕਿਹਾ ਕਿ 'ਮੇਰੀ ਅਤੇ ਚੰਨੀ ਦੀ ਦੋ ਬਲਦਾਂ ਦੀ ਜੋੜੀ ਹੈ। ਉਹ ਜਵਾਨੀ ਅਤੇ ਕਿਸਾਨੀ ਨੂੰ ਰਲ ਕੇ ਬਚਾਉਣਗੇ। ਕਿਸਾਨੀ ਪੰਜਾਬ ਮਾਡਲ ਨਾਲ ਹੀ ਸੁਧਰ ਸਕੇਗੀ।

    ਉ੍ਹਨ੍ਹਾਂ ਅਪੀਲ ਕੀਤੀ ਕਿ ਅਗਲੀ ਪੀੜ੍ਹੀ ਨੂੰ ਬਚਾਉਣ ਲਈ ਵੋਟ ਦਵੋ। ਹਰ ਪੰਜਾਬੀ ਨੂੰ ਸਿਆਸਤ ਦਾ ਹਿੱਸਾ ਬਣਨਾ ਪਵੇਗਾ। ਪੰਜਾਬ ਮਾਡਲ ਨਾਲ ਅਸਲੀ ਪੰਜਾਬ ਦੀ ਹਾਲਤ ਸੁਧਰ ਸਕਦੀ ਹੈ। ਪੰਜਾਬ ਅੰਦਰੋਂ ਖੋਖਲਾ ਹੋ ਰਿਹਾ ਹੈ। ਚੋਰੀ ਰੋਕ ਕੇ ਖਜ਼ਾਨਾ ਭਰਨਾ ਪਵੇਗਾ। ਇੰਨਾ ਹੀ ਨਹੀਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਕਸਮਾਂ-ਵਾਅਦੇ ਨਹੀਂ ਕਰਦਾ ਬਲਕਿ ਉਸਦੀ ਜ਼ੁਬਾਨ ਪੱਕੀ ਹੈ।

    ਰਾਏਕੋਟ ਪਹੁੰਚੇ ਨੇ ਤੇ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਲੋਕਾਂ ਨੂੰ ਜਾਗਰੂਕਤਾ ਦੀ ਲੋੜ ਹੈ। ਤੁਸੀਂ ਆਪਣੀ ਅਗਲੀ ਪੀੜ੍ਹੀ ਨੂੰ ਬਚਾਉਣ ਦੇ ਲਈ ਵੋਟ ਪਾਉਣੀ ਹੈ। ਸਿੱਧੂ ਨੇ ਕਿਹਾ ਕਿ ਇਹ ਚੋਣ ਪੰਜਾਬ ਦਾ ਨਕਸ਼ ਵਿਗਾੜ ਵੀ ਸਕਦੀ ਹੈ ਅਤੇ ਪੰਜਾਬ ਦੀ ਨੁਹਾਰ ਬਦਲ ਵੀ ਸਕਦੀ ਹੈ। ਉਨ੍ਹਾਂ ਕਿਹਾ ਕਿ ਹਰ ਬੰਦੇ ਨੂੰ ਸਿਆਸੀ ਬਣਨਾ ਪੈਣਾ ਹੈ। ਸਿੱਧੂ ਨੇ ਕਿਹਾ ਕਿ ਮੈਂ ਹਰੇਕ ਨੂੰ ਸਿਆਸੀ ਬਣਾ ਕੇ ਪੰਜਾਬ ਨੂੰ ਬਚਾਉਣ ਦੀ ਲੜਾਈ ਲੜਾਂਗਾ। ਪੰਜਾਬ ਖੋਖਲਾ ਹੋ ਰਿਹਾ ਹੈ, ਭੀਖ ਮੰਗ ਕੇ ਪੰਜਾਬ ਚੱਲ ਰਿਹਾ ਹੈ।

    ਸਿੱਧੂ ਨੇ ਕਿਹਾ ਕਿ ਪੰਜਾਬ ਚ ਚੋਰੀ ਰੋਕਣੀ ਪੈਣੀ ਹੈ ਅਤੇ ਖ਼ਜ਼ਾਨਾ ਭਰਨਾ ਪੈਣਾ ਹੈ, ਕਿਸਾਨੀ ਤੇ ਜਵਾਨੀ ਖੜ੍ਹੀ ਕਰਨੀ ਪੈਣੀ ਹੈ। ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੈਂ ਗੁਟਕੇ ਦੀ ਸਹੁੰ ਨਹੀਂ ਖਾਂਦਾ। ਬੰਦਾ ਉਹ ਚੰਗਾ ਜਿਹੜਾ ਵਚਨ ਦਾ ਪੱਕਾ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੇ ਛੋਟੇ ਵੀਰ ਚੰਨੀ ਨਾਲ ਮਿਲ ਕੇ ਕਿਸਾਨੀ ਖੜ੍ਹੀ ਕਰੂੰ, ਸਾਡੀ ਦੋ ਬਲਦਾਂ ਦੀ ਜੋੜੀ ਹੈ।

    MSP ਨੂੰ ਅਸੀਂ ਕਾਨੂੰਨੀ ਗਰੰਟੀ ਦਿਆਂਗੇ। ਡਾ. ਅਮਰ ਸਿੰਘ ਨੂੰ ਪ੍ਰਾਈਵੇਟ ਮੈਂਬਰ ਬਿਲ ਪੇਸ਼ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਅਸੀਂ MSP ਕਾਨੂੰਨੀ ਬਣਾ ਕੇ ਹੀ ਦਮ ਲਵਾਂਗੇ। ਪੰਜਾਬ ਸਰਕਾਰ ਦਾਲਾਂ ਅਤੇ ਤੇਲ ਦੇ ਬੀਜਾਂ ਤੇ MSP ਦਵੇਗੀ। ਅਸੀਂ procurement ਤੇ processing ਕਰਾਵਾਂਗੇ, 5-5 ਗੁਣਾ ਕੀਮਤ ਦਵਾਵਾਂਗੇ।

    ਮੇਰੀ ਤੇ Channi ਦੀ ਦੋ ਬਲਦਾਂ ਦੀ ਜੋੜੀ - Navjot Sidhu |

    ਨਵਜੋਤ ਸਿੱਧੂ ਦਾ ਬਾਦਲ ਪਰਿਵਾਰ 'ਤੇ ਨਿਸ਼ਾਨਾ

    ਬਾਦਲ ਪਰਿਵਾਰ ਨੇ ਪੰਜਾਬ ਨੂੰ ਹਮੇਸ਼ਾ ਲੁੱਟਿਆ ਹੈ। ਟਰਾਂਸਪੋਰਟ ਮਾਫ਼ੀਆ ਨੂੰ ਲਿਆਉਣ ਵਾਲੇ ਬਾਦਲ ਹਨ। ਬੇਅਦਬੀ ਦਾ ਇਨਸਾਫ਼ ਲੋਕਾਂ ਦੀ ਅਦਾਲਤ 'ਚ ਹੋਵੇਗਾ। ਪੰਜਾਬ ਦੇ ਲੋਕਾਂ ਨੂੰ ਪਤਾ ਨਸ਼ੇ ਲਈ ਕੌਣ ਜ਼ਿੰਮੇਵਾਰ?' ਪਹਿਲੀ ਵਾਰ ਸਰਕਾਰੀ ਬੱਸਾਂ ਮੁਨਾਫ਼ਾ ਆਇਆ ਹੈ। 'ਰਾਜਾ ਵੜਿੰਗ ਨੇ ਸਰਕਾਰੀ ਬੱਸਾਂ ਮੁਨਾਫ਼ੇ 'ਚ ਲਿਆਂਦਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਕਿਹਾ ਕਿ ਡਾਇਨਾਸੋਰ ਆ ਸਕਦੇ ਹਨ ਪਰ ਸੁਖਬੀਰ-ਮਜੀਠੀਆ ਨਹੀਂ ਆਉਣਗੇ।

    Published by:Sukhwinder Singh
    First published:

    Tags: Agriculture, Assembly Elections 2022, Charanjit Singh Channi, Minimum support price (MSP), Navjot Sidhu, Punjab Congress