Home /News /national /

ਨਾ ਟਲੇ ਸਿੱਧੂ, ਹੁਣ ਸੰਬਿਤ ਪਾਤਰਾ ਨੂੰ ਆਖਿਆ ਬਰਸਾਤੀ ਡੱਡੂ

ਨਾ ਟਲੇ ਸਿੱਧੂ, ਹੁਣ ਸੰਬਿਤ ਪਾਤਰਾ ਨੂੰ ਆਖਿਆ ਬਰਸਾਤੀ ਡੱਡੂ

  • Share this:
    ਚੋਣ ਪ੍ਰਚਾਰ ਵਿਚ ਜੁਟੇ ਨਵਜੋਤ ਸਿੰਘ ਸਿੱਧੂ ਨਿੱਤ ਨਵਾਂ ਵਿਵਾਦ ਖੜ੍ਹਾ ਕਰ ਰਹੇ ਹਨ। ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੂੰ ਬਰਸਾਤੀ ਡੱਡੂ ਆਖ ਦਿੱਤਾ। ਸਿੱਧੂ ਨੇ ਆਖਿਆ ਕਿ ਪਤਾ ਨਹੀਂ ਭਾਜਪਾ ਦਾ ਕਿਹੜਾ ਪਾਤਰਾ, ਟਾਟਰਾ, ਪਤਾ ਨਹੀਂ ਕੌਣ... ਉਹ ਕੋਹੜ ਕਿਰਲੀ ਹੈ ਤੇ ਛਤੀਰਾਂ ਨੂੰ ਜੱਫੇ ਮਾਰ ਰਹੀ ਹੈ।



    ਸਿੱਧੂ ਇਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ‘ਹਾਥੀ ਚਲੇ ਬਾਜ਼ਾਰ, ਆਵਾਜ਼ ਆਏਂ ਇਕ ਹਜ਼ਾਰ।" ਵਾਲੀ ਕਹਾਵਤ ਸੁਣਾ ਕੇ ਸਿਰਾ ਹੀ ਲਾ ਦਿੱਤਾ। ਸਿੱਧੂ ਨੇ ਮੋਦੀ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ 'ਚ ਜਦੋਂ ਸ਼ਿਵਰਾਜ ਸਿੰਘ ਦੀ ਸਰਕਾਰ ਸੀ ਤਾਂ ਇਹ ਸੂਬਾ ਬਲਾਤਕਾਰ 'ਚ ਨੰਬਰ-1 ਸੀ, ਜਦਕਿ ਸਾਡੇ ਪ੍ਰਧਾਨ ਮੰਤਰੀ ਮੋਦੀ ਮਹਿਲਾ ਸ਼ਕਤੀਕਰਨ ਦੀ ਗੱਲ ਕਰਦੇ ਹਨ।

    ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ਬਾਰੇ ਕੀਤੀ ਗਈ ਨਵਜੋਤ ਸਿੰਘ ਸਿੱਧੂ ਦੀ ਟਿੱਪਣੀ ਲਈ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਭਾਜਪਾ ਨੇ ਸਨਿੱਚਰਵਾਰ ਨੂੰ ਕਿਹਾ ਸੀ ਕਿ ਸਿੱਧੂ ਮੋਦੀ ਜੀ ਦੀ ਤੁਲਨਾ 'ਕਾਲੇ ਅੰਗਰੇਜ਼' ਨਾਲ ਕਰਦੇ ਹਨ ਤਾਂ ਕੀ ਸੋਨੀਆ ਗਾਂਧੀ ਹਿੰਦੁਸਤਾਨੀ ਹਨ? ਪਾਤਰਾ ਨੇ ਕਿਹਾ ਸੀ ਕਿ ਮੋਦੀ ਨੂੰ ਹਿੰਦੁਸਤਾਨ ਪਿਆਰ ਕਰਦਾ ਹੈ ਅਤੇ ਮੋਦੀ ਜੀ ਹਿੰਦੁਸਤਾਨ ਨੂੰ ਪਿਆਰ ਕਰਦੇ ਹਨ।
    First published:

    Tags: Lok Sabha Election 2019, Lok Sabha Polls 2019

    ਅਗਲੀ ਖਬਰ