
Punjab election 2022 : ਨਵਜੋਤ ਸਿੰਘ ਸਿੱਧੂ ਦਾ ਟਿਕਟਾਂ ਦੀ ਵੰਡ ਦਾ ਫਾਰਮੂਲਾ, ਰੱਖੀਆਂ ਇਹ ਤਿੰਨ ਸ਼ਰਤਾਂ ( ਫਾਈਲ ਫੋਟੋ)
ਚੰਡੀਗੜ੍ਹ : ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ (Punjab Elections 2022) ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Sidhu) ਨੇ ਕਾਂਗਰਸ ਦੇ ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟਣ ਵੱਲ ਵੱਡਾ ਇਸ਼ਾਰਾ ਕੀਤਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਟਿਕਟ ਵੰਡ ਦੇ ਫਾਰਮੂਲੇ ਦੀਆਂ ਤਿੰਨ ਸ਼ਰਤਾਂ ਵੀ ਦੱਸੀਆਂ ਹਨ। ਉਧਰ ਮੁੱਖ ਮੰਤਰੀ ਚਿਹਰੇ ਤੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ (Harish Chaudhary) ਨੇ ਵੀ ਸਥਿਤੀ ਸਾਫ਼ ਕਰ ਦਿੱਤੀ ਹੈ।
ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਮੁੜ ਤੋਂ ਪੰਜਾਬ ਭਵਨ ਵਿੱਚ ਸੂਬਾ ਕਾਂਗਰਸ ਦੇ ਪ੍ਰਧਾਨ ਵੱਜੋਂ ਕੁਰਸੀ ਸੰਭਾਲ ਲਈ ਹੈ। ਇਸ ਮੌਕੇ ਸੀਐਮ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਅਤੇ ਪੰਜਾਬ ਕਾਂਗਰਸ ਦੇ ਪ੍ਰਭਾਰੀ ਹਰੀਸ਼ ਚੌਧਰੀ ਵੀ ਮੌਜੂਦ ਰਹੇ। ਚਾਰਜ ਸੰਭਾਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਟਿਕਟ ਵੰਡ ਨੂੰ ਲੈਕੇ ਵੱਡਾ ਬਿਆਨ ਦਿੰਦੇ ਹੋਏ ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟਣ ਵੱਲ ਵੱਡਾ ਇਸ਼ਾਰਾ ਕਰਦੇ ਹੋਏ ਟਿਕਟ ਵੰਡ ਦੇ ਫਾਰਮੂਲਾ ਦੀਆਂ ਤਿੰਨ ਸ਼ਰਤਾਂ ਦੱਸੀਆਂ ਹਨ।
ਪਹਿਲੀ ਸ਼ਰਤ ਮੁਤਾਬਿਕ ਟਿਕਟ ਉਸ ਨੂੰ ਹੀ ਮਿਲੇਗੀ ਜਿਸ ਦੇ ਜਿੱਤਣ ਦੇ ਚਾਂਸ ਵਧ ਹੋਣਗੇ,
ਦੂਜਾ ਵਿਧਾਇਕਾਂ ਦਾ ਸਰਵੇਂ ਤੋਂ ਟਿਕਟ ਤੈਅ,
ਤੀਜਾ ਹਾਈਕਮਾਨ ਉਮੀਦਵਾਰ ਦੇ ਨਾਂ ਤੈਅ ਕਰੇਗੀ।
ਸਿੱਧੂ ਨੇ ਕਿਹਾ ਕਿ ਰਾਜ ਵਿਧਾਨ ਸਭਾ ਚੋਣਾਂ (Punjab Elections 2022) ਵਿੱਚ ਉਮੀਦਵਾਰਾਂ ਦੀ ਚੋਣ ਲਈ ਜਿੱਤ ਦੀ ਸੰਭਾਵਨਾ ਹੀ ਮਾਪਦੰਡ ਹੋਵੇਗੀ ਅਤੇ ਮੌਜੂਦਾ ਵਿਧਾਇਕ ਹੋਣਾ ਉਮੀਦਵਾਰੀ ਦੀ ਗਾਰੰਟੀ ਨਹੀਂ ਹੈ।
ਸਿੱਧੂ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਲਈ ਉਮੀਦਵਾਰਾਂ ਦੀ ਜਿੱਤ ਦੀ ਸੰਭਾਵਨਾ ਮੈਰਿਟ ਹੋਵੇਗੀ। ਉਨ੍ਹਾਂ ਕਿਹਾ, ''ਅਸੀਂ ਨਿਯਮਾਂ ਨਾਲ ਸਮਝੌਤਾ ਨਹੀਂ ਕਰਾਂਗੇ।'' ਸਿੱਧੂ ਨੇ ਕਿਹਾ ਕਿ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੋਵੇਗੀ ਕਿ ਇਕ ਵਾਰ ਵਿਧਾਇਕ ਬਣਨ ਤੋਂ ਬਾਅਦ ਉਸ ਨੂੰ ਦੁਬਾਰਾ ਚੋਣ ਲੜਨ ਲਈ ਟਿਕਟ ਮਿਲੇਗੀ।
ਉਨ੍ਹਾਂ ਕਿਹਾ ਕਿ ਪਾਰਟੀ ਫੈਸਲਾ ਕਰੇਗੀ, ਸਰਵੇਖਣ ਕਰਵਾਇਆ ਜਾਵੇਗਾ, ਹਾਈਕਮਾਂਡ ਫੈਸਲਾ ਕਰੇਗੀ। ਸਾਡੇ ਕੋਲ ਬਹੁਤ ਵਧੀਆ ਲੋਕਤੰਤਰੀ ਪ੍ਰਣਾਲੀ ਹੈ, ਜੋ ਉਮੀਦਵਾਰਾਂ ਦਾ ਫੈਸਲਾ ਕਰੇਗੀ ਪਰ ਕਸੌਟੀ ਮੈਰਿਟ ਹੈ।’
ਕੈਬਨਿਟ ਮੰਤਰੀ ਰਾਜਕੁਮਾਰ ਵੇਰਕਾ ਨੇ ਦਾਅਵਾ ਕੀਤਾ ਪਾਰਟੀ ਨੇ ਹੁਣ ਤੱਕ 2 ਸਰਵੇਂ ਕਰਾ ਚੁੱਕੀ ਹੈ।
ਚੋਣਾਂ ਲਈ ਕਿਸੇ ਵੀ ਪਾਰਟੀ ਨਾਲ ਗਠਜੋੜ ਦੇ ਸਵਾਲ ’ਤੇ ਕਾਂਗਰਸ ਦੇ ਜਨਰਲ ਸਕੱਤਰ ਹਰੀਸ਼ ਚੌਧਰੀ ਨੇ ਕਿਹਾ ਕਿ ਫਿਲਹਾਲ ਗਠਜੋੜ ਬਾਰੇ ਕੋਈ ਗੱਲ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪੰਜਾਬ ਅਤੇ ਪੰਜਾਬੀਅਤ ਨੂੰ ਅੱਗੇ ਲੈ ਕੇ ਜਾਣ ਦੀ ਸੋਚ ਰੱਖਣ ਵਾਲੀਆਂ ਪਾਰਟੀਆਂ ਨੂੰ ਦੇਖ ਸਕਦੀ ਹੈ।
ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ਵਿੱਚ 2022 ਦੇ ਲਈ ਸੀਐੱਮ ਚਿਹਰੇ ਨੂੰ ਲੈਕੇ ਪੰਜਾਬ ਕਾਂਗਰਸ ਦੇ ਪ੍ਰਭਾਰੀ ਹਰੀਸ਼ ਚੌਧਰੀ ਨੂੰ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਗੋਲ-ਮੋਲ ਜਵਾਬ ਦੇਕੇ ਬਚਣ ਦੀ ਕੋਸ਼ਿਸ਼ ਕੀਤੀ।
ਚੋਣਾਂ ਵਿੱਚ ਮੁੱਖ ਮੰਤਰੀ ਦੇ ਚਿਹਰੇ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਾਂਗਰਸ ਦੇ ਜਨਰਲ ਸਕੱਤਰ ਚੌਧਰੀ ਨੇ ਸਪੱਸ਼ਟ ਜਵਾਬ ਦੇਣ ਤੋਂ ਗੁਰੇਜ਼ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਪੰਜਾਬ ਦਾ ਹਰ ਵਿਅਕਤੀ ਮੁੱਖ ਮੰਤਰੀ ਦਾ ਚਿਹਰਾ ਹੈ। ਚੌਧਰੀ ਨੇ ਕਿਹਾ ਕਿ ਸਿੱਧੂ ਦੀ ਅਗਵਾਈ ਹੇਠ ਪਾਰਟੀ ਦੀ ਸੂਬਾ ਇਕਾਈ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਨੂੰ ਅੱਗੇ ਲੈ ਕੇ ਜਾਵੇਗੀ। ਸਿੱਧੂ ਨੇ ਕਿਹਾ ਕਿ ਪਾਰਟੀ ਪੰਜਾਬ ਨੂੰ ਆਰਥਿਕ ਮੰਦਹਾਲੀ ਵਿੱਚੋਂ ਕੱਢਣ ਲਈ ਕੋਈ ਠੋਸ ਯੋਜਨਾ ਲੈ ਕੇ ਆਵੇਗੀ। ਉਨ੍ਹਾਂ ਕਿਹਾ, “ਆਮਦਨ ਵਧਾ ਕੇ ਮੌਕੇ ਪੈਦਾ ਕਰਨੇ ਪੈਂਦੇ ਹਨ।” ਸਿੱਧੂ ਨੇ ਸਪੱਸ਼ਟ ਤੌਰ ‘ਤੇ ਆਪਣੇ ਆਪ ਨੂੰ ਅਤੇ ਚੰਨੀ ਨੂੰ ਰੱਥ ਦੇ ਦੋ ਪਹੀਏ ਦੱਸਿਆ ਅਤੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਇੱਕ ਪਹੀਆ ਨਾ ਹੋਵੇ ਤਾਂ ਰੱਥ ਨੂੰ ਨਹੀਂ ਚਲਾਇਆ ਜਾ ਸਕਦਾ।
AG ਅਤੇ DGP ਦੀ ਨਿਯੁਕਤੀ ਨੂੰ ਲੈਕੇ ਨਵਜੋਤ ਸਿੰਘ ਸਿੱਧੂ ਨੇ 28 ਸਤੰਬਰ ਨੂੰ ਅਸਤੀਫ਼ਾ ਦਿੱਤਾ ਸੀ ਅਤੇ 5 ਨਵੰਬਰ ਨੂੰ ਅਸਤੀਫ਼ਾ ਵਾਪਸ ਲੈਣ ਦਾ ਐਲਾਨ ਕੀਤਾ ਸੀ, ਹੁਣ ਪਾਰਟੀ ਦੀ ਕਮਾਨ ਸੰਭਾਲ ਤੋਂ ਬਾਅਦ ਸਿੱਧੂ ਦਾ ਟਿਕਟ ਵੰਡ ਨੂੰ ਲੈਕੇ ਦਿੱਤਾ ਬਿਆਨ ਕਈ ਵਿਧਾਇਕਾਂ ਦੇ ਹੋਸ਼ ਉਡਾਉਣ ਵਾਲਾ ਹੈ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।