Home /News /national /

‘ਸਿੱਧੂ ਨੂੰ ਪੰਜਾਬ ‘ਚ ਇੱਕ ਦਲਿਤ ਦਾ ਮੁੱਖ ਮੰਤਰੀ ਬਣਨਾ ਬਰਦਾਸ਼ਤ ਨਹੀਂ, ਇਸ ਲਈ ਦਿੱਤਾ ਅਸਤੀਫਾ’: ਆਪ

‘ਸਿੱਧੂ ਨੂੰ ਪੰਜਾਬ ‘ਚ ਇੱਕ ਦਲਿਤ ਦਾ ਮੁੱਖ ਮੰਤਰੀ ਬਣਨਾ ਬਰਦਾਸ਼ਤ ਨਹੀਂ, ਇਸ ਲਈ ਦਿੱਤਾ ਅਸਤੀਫਾ’: ਆਪ

ਸਿੱਧੂ ਨੇ ਕਿਹਾ ਪੰਜਾਬ ਮਾਡਲ ਨੂੰ ਲਾਗੂ ਕਰਨ ਦੀ ਗਰੰਟੀ ਲੈ ਕੇ ਹੀ ਲੜਾਂਗਾ ਚੋਣ, ਨਹੀਂ ਤਾਂ ਮੇਰੀ ਕੋਈ ਜ਼ਿੰਮੇਵਾਰੀ ਨਹੀਂ (file-pti)

ਸਿੱਧੂ ਨੇ ਕਿਹਾ ਪੰਜਾਬ ਮਾਡਲ ਨੂੰ ਲਾਗੂ ਕਰਨ ਦੀ ਗਰੰਟੀ ਲੈ ਕੇ ਹੀ ਲੜਾਂਗਾ ਚੋਣ, ਨਹੀਂ ਤਾਂ ਮੇਰੀ ਕੋਈ ਜ਼ਿੰਮੇਵਾਰੀ ਨਹੀਂ (file-pti)

ਆਪ ਦੇ ਬੁਲਾਰੇ ਸੌਰਭ ਭਾਰਦਵਾਜ ਨੇ ਪੱਤਰਕਾਰਾਂ ਨੂੰ ਕਿਹਾ, "ਇਹ ਦਰਸਾਉਂਦਾ ਹੈ ਕਿ ਨਵਜੋਤ ਸਿੰਘ ਸਿੱਧੂ ਦਲਿਤਾਂ ਦੇ ਵਿਰੁੱਧ ਹਨ। ਇੱਕ ਗਰੀਬ ਪੁੱਤਰ ਨੂੰ ਮੁੱਖ ਮੰਤਰੀ ਬਣਾਇਆ ਗਿਆ। ਸਿੱਧੂ ਇਹ ਬਰਦਾਸਤ ਨਹੀਂ ਕਰ ਸਕਿਆ। ਇਹ ਬਹੁਤ ਹੀ ਦੁਖਦਾਇਕ ਹੈ’

 • Share this:

  ਨਵੀਂ ਦਿੱਲੀ : ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਆਪਣੇ ਅਹੁਦੇ ਤੋਂ ਅਸਤੀਫਾ (resigned ) ਦੇ ਦਿੱਤਾ ਕਿਉਂਕਿ ਉਹ 'ਇਹ ਬਰਦਾਸ਼ਤ ਨਹੀਂ ਕਰ ਸਕਦੇ' ਕਿ ਇੱਕ ਦਲਿਤ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਇਆ ਗਿਆ ਹੈ। ਸਿੱਧੂ ਨੇ ਮੰਗਲਵਾਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਅਗਲੇ ਸਾਲ ਦੇ ਸ਼ੁਰੂ ਵਿੱਚ ਰਾਜ ਵਿੱਚ ਵਿਧਾਨ ਸਭਾ ਚੋਣਾਂ (Assembly elections ) ਤੋਂ ਪਹਿਲਾਂ ਅਸਤੀਫੇ ਨੂੰ ਇੱਕ ਵੱਡੀ ਕਾਰਵਾਈ ਵਜੋ ਦੇਖਿਆ ਜਾ ਰਿਹਾ ਹੈ। ਹਾਲਾਂਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ (Sonia Gandhi) ਨੂੰ ਲਿਖੇ ਪੱਤਰ ਵਿੱਚ ਸਿੱਧੂ ਨੇ ਕਿਹਾ ਕਿ ਉਹ ਪਾਰਟੀ ਦੀ ਸੇਵਾ ਕਰਦੇ ਰਹਿਣਗੇ। ਉਨ੍ਹਾਂ ਨੇ ਇਸ ਸਾਲ ਜੁਲਾਈ ਵਿੱਚ ਪਾਰਟੀ ਦੇ ਸੂਬਾ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ।

  ਆਮ ਆਦਮੀ ਪਾਰਟੀ ਦੇ ਬੁਲਾਰੇ ਸੌਰਭ ਭਾਰਦਵਾਜ ਨੇ ਪੱਤਰਕਾਰਾਂ ਨੂੰ ਕਿਹਾ, "ਇਹ ਦਰਸਾਉਂਦਾ ਹੈ ਕਿ ਨਵਜੋਤ ਸਿੰਘ ਸਿੱਧੂ ਦਲਿਤਾਂ ਦੇ ਵਿਰੁੱਧ ਹਨ। ਇੱਕ ਗਰੀਬ ਪੁੱਤਰ ਨੂੰ ਮੁੱਖ ਮੰਤਰੀ ਬਣਾਇਆ ਗਿਆ। ਸਿੱਧੂ ਇਹ ਬਰਦਾਸਤ ਨਹੀਂ ਕਰ ਸਕਿਆ। ਇਹ ਬਹੁਤ ਹੀ ਦੁਖਦਾਇਕ ਹੈ’’ ਆਮ ਆਦਮੀ ਪਾਰਟੀ ਪੰਜਾਬ ਵਿੱਚ ਮੁੱਖ ਵਿਰੋਧੀ ਧਿਰ ਹੈ।

  ਸੋਨੀਆ ਗਾਂਧੀ ਨੂੰ ਲਿਖੇ ਆਪਣੇ ਪੱਤਰ ਵਿੱਚ, ਸਿੱਧੂ ਨੇ ਲਿਖਿਆ, "ਇੱਕ ਆਦਮੀ ਦੇ ਚਰਿੱਤਰ ਦਾ ਪਤਨ ਸਮਝੌਤੇ ਦੇ ਕੋਨੇ ਤੋਂ ਪੈਦਾ ਹੁੰਦਾ ਹੈ, ਮੈਂ ਕਦੇ ਵੀ ਪੰਜਾਬ ਦੇ ਭਵਿੱਖ ਅਤੇ ਪੰਜਾਬ ਦੀ ਭਲਾਈ ਦੇ ਏਜੰਡੇ ਨਾਲ ਸਮਝੌਤਾ ਨਹੀਂ ਕਰ ਸਕਦਾ।" ਉਨ੍ਹਾਂ ਨੇ ਅੱਗੇ ਲਿਖਿਆ, " ਇਸ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੰਦਾ ਹਾਂ। ਕਾਂਗਰਸ ਦੀ ਸੇਵਾ ਜਾਰੀ ਰੱਖਾਂਗਾ।"

  ਇਹ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ ਕਿ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਮੁਖੀ ਦਾ ਅਹੁਦਾ ਛੱਡਣ ਲਈ ਕਿਉਂ ਪ੍ਰੇਰਿਤ ਕੀਤਾ ਗਿਆ ਸੀ।

  Published by:Sukhwinder Singh
  First published:

  Tags: AAP, Navjot Sidhu, Punjab Congress