Home /News /national /

ਸਿੱਧੂ ਦਾ ਹੋਇਆ ਗਲਾ ਖਰਾਬ, ਨਹੀਂ ਕਰ ਸਕਣਗੇ ਚੋਣ ਪ੍ਰਚਾਰ

ਸਿੱਧੂ ਦਾ ਹੋਇਆ ਗਲਾ ਖਰਾਬ, ਨਹੀਂ ਕਰ ਸਕਣਗੇ ਚੋਣ ਪ੍ਰਚਾਰ

 • Share this:
  ਜ਼ਿਆਦਾ ਚੋਣ ਪ੍ਰਚਾਰ ਕਾਰਨ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦਾ ਗਲਾ ਖਰਾਬ ਹੋ ਗਿਆ ਹੈ। ਡਾਕਟਰਾਂ ਅਨੁਸਾਰ ਸਿੱਧੂ ਦੇ ਗਲੇ ਦਾ ਵੋਕਲ ਕੋਰਡ ਡੈਮੇਜ ਹੋ ਗਿਆ ਹੈ। ਸਿੱਧੂ ਇਸ ਸਮੇਂ ਇਲਾਜ ਦੇ ਨਾਲ-ਨਾਲ ਆਰਾਮ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਜਲਦ ਹੀ ਤੰਦਰੁਸਤ ਹੋ ਕੇ ਚੋਣ ਪ੍ਰਚਾਰ 'ਚ ਲੱਗ ਜਾਣਗੇ। ਲਗਾਤਾਰ ਭਾਸ਼ਣ ਦੇਣ ਕਾਰਨ ਉਨ੍ਹਾਂ ਨੂੰ ਇਹ ਸਮੱਸਿਆ ਹੋਈ ਹੈ।  ਇਸ ਤੋਂ ਪਹਿਲਾਂ ਵੀ ਸਿੱਧੂ ਦੇ ਗਲੇ 'ਚ ਸਮੱਸਿਆ ਆਈ ਸੀ। ਦਸੰਬਰ 2018 ਵਿਚ ਵਿਧਾਨ ਸਭਾ ਚੋਣਾਂ ਦੌਰਾਨ ਵੀ ਸਿੱਧੂ ਦਾ ਗਲਾ ਖ਼ਰਾਬ ਹੋ ਗਿਆ ਸੀ। ਡਾਕਟਰਾਂ ਨੇ ਸਿੱਧੂ ਦੀ ਆਵਾਜ਼ ਜਾਣ ਦਾ ਵੀ ਖ਼ਦਸ਼ਾ ਜਤਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ 5 ਦਿਨ ਆਰਾਮ ਕਰਨ ਦੀ ਸਲਾਹ ਦਿੱਤੀ ਸੀ। ਉਸ ਸਮੇਂ ਵੀ ਜ਼ਿਆਦਾ ਬੋਲਣ ਕਾਰਨ ਉਨ੍ਹਾਂ ਦਾ ਗਲਾ ਖਰਾਬ ਹੋ ਗਿਆ ਸੀ। ਡਾਕਟਰਾਂ ਨੇ ਉਨ੍ਹਾਂ ਨੂੰ ਪ੍ਰਚਾਰ ਦੌਰਾਨ ਕੁਝ ਸਮੇਂ ਲਈ ਭਾਸ਼ਣ ਨਾ ਦੇਣ ਦੀ ਸਲਾਹ ਦਿੱਤੀ ਹੈ।
  First published:

  Tags: Lok Sabha Election 2019, Lok Sabha Polls 2019

  ਅਗਲੀ ਖਬਰ