Oxygen Concentrator Case: ਫਰਾਰ ਨਵਨੀਤ ਕਾਲਰਾ ਨੂੰ ਗੁਜਰਾਤ ਤੋਂ ਕੀਤਾ ਕਾਬੂ

News18 Punjabi | News18 Punjab
Updated: May 17, 2021, 8:28 AM IST
share image
Oxygen Concentrator Case: ਫਰਾਰ ਨਵਨੀਤ ਕਾਲਰਾ ਨੂੰ ਗੁਜਰਾਤ ਤੋਂ ਕੀਤਾ ਕਾਬੂ
Oxygen Concentrator Case: ਫਰਾਰ ਨਵਨੀਤ ਕਾਲਰਾ ਨੂੰ ਗੁਜਰਾਤ ਤੋਂ ਕੀਤਾ ਕਾਬੂ

Oxygen concentrator Black Marketing Case: ਆਕਸੀਜਨ ਕੰਸਨਟ੍ਰੇਟਰ ਦੀ ਕਾਲਾਬਾਜ਼ਾਰੀ ਅਤੇ ਜਮ੍ਹਾ-ਖੋਰੀ ਦਾ ਮੁਲਜ਼ਮ ਨਵਨੀਤ ਕਾਲਰਾ ਨੂੰ ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਨੇ ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ ਹੈ।

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ: ਆਕਸੀਜਨ ਕੰਨਸਨਟ੍ਰੇਟਰ ਦੇ ਮਾਮਲੇ ਵਿਚ, ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਐਤਵਾਰ ਦੇਰ ਰਾਤ ਨੂੰ ਦਿੱਲੀ ਦੇ ਮਸ਼ਹੂਰ ਖਾਨ ਚਾਚਾ ਰੈਸਟੋਰੈਂਟ ਦੇ ਮਾਲਕ ਨਵਨੀਤ ਕਾਲੜਾ ਨੂੰ ਗ੍ਰਿਫਤਾਰ ਕੀਤਾ ਹੈ। ਨਵਨੀਤ ਕਾਲਰਾ ਆਕਸੀਜਨ ਕੰਨਸਨਟ੍ਰੇਟਰ ਮਾਮਲੇ ਵਿੱਚ ਫਰਾਰ ਸੀ। ਏਸੀਪੀ ਸੰਦੀਪ ਲਾਂਬਾ ਅਤੇ ਡੀਐਸਪੀ ਮੋਨਿਕਾ ਭਾਰਦਵਾਜ ਦੀ ਟੀਮ ਨੇ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ। ਉਹ ਗੁਰੂਗਰਾਮ ਵਿਚ ਆਪਣੇ ਰਿਸ਼ਤੇਦਾਰ ਦੇ ਫਾਰਮ ਹਾਊਸ ਵਿਚ ਛੁਪਿਆ ਹੋਇਆ ਸੀ। 14 ਮਈ ਨੂੰ, ਦਿੱਲੀ ਹਾਈ ਕੋਰਟ ਨੇ ਅਗਾਂਊ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਉਦੋਂ ਤੋਂ ਹੀ ਉਸ ਉੱਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਸੀ। ਦਿੱਲੀ ਹਾਈ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਪੁਲਿਸ ਨੇ ਭਾਲ ਤੇਜ਼ ਕਰ ਦਿੱਤੀ ਸੀ। ਨਵਨੀਤ ਕਾਲੜਾ ਖਾਨ ਮਾਰਕੀਟ ਵਿੱਚ ਆਕਸੀਜਨ ਸਿਲੰਡਰਾਂ ਦੇ ਹੋਰਡਿੰਗ ਅਤੇ ਬਲੈਕ ਮਾਰਕੀਟਿੰਗ ਦੇ ਮਾਮਲੇ ਵਿੱਚ ਲੋੜੀਂਦਾ ਸੀ।

ਹਾਈਕੋਰਟ ਵਿਚ ਕਾਲਰਾ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਦਲੀਲ ਦਿੱਤੀ ਕਿ ਸਰਕਾਰ ਨੇ ਆਕਸੀਜਨ ਕੰਨਸਨਟ੍ਰੇਟਰ ਦੀ ਕੀਮਤ ਉੱਤੇ 'ਤੇ ਸਰਕਾਰ ਨੇ ਕੋਈ ਕੈਪਿੰਗ ਨਹੀਂ ਕੀਤੀ ਸੀ। ਯਾਨੀ ਸਰਕਾਰ ਦੁਆਰਾ ਕੋਈ ਕੀਮਤ ਤੈਅ ਨਹੀਂ ਕੀਤੀ ਗਈ ਸੀ। ਇਸ ਲਈ ਉਸ ਦੇ ਮੁਵੱਕਲ ਨਵਨੀਤ ਕਾਲੜਾ 'ਤੇ ਜ਼ਰੂਰੀ ਵਸਤੂਆਂ ਦੀ ਐਕਟ ਦੀ ਉਲੰਘਣਾ ਦੇ ਕੇਸ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਪਰ ਹਾਈ ਕੋਰਟ ਨੇ ਕੋਈ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ।

ਤਾਜ਼ਾ ਛਾਪੇਮਾਰੀ ਦੌਰਾਨ, ਕਾਲਰਾ ਦੇ ਤਿੰਨ ਰੈਸਟੋਰੈਂਟ 'ਖਾਨ ਚਾਚਾ', 'ਨੇਗਾ ਜੂ' ਅਤੇ 'ਟਾਊ ਹਾਲ' ਵਿਚੋਂ 524 ਆਕਸੀਜਨ ਕੰਨਸਨਟ੍ਰੇਟਰ ਬਰਾਮਦ ਕੀਤੇ ਗਏ। ਸੂਤਰਾਂ ਦੇ ਅਨੁਸਾਰ, ਕ੍ਰਾਈਮ ਬ੍ਰਾਂਚ ਦੁਆਰਾ ਖਾਨ ਚਾਚਾ ਰੈਸਟੋਰੈਂਟ ਵਿੱਚੋਂ ਬਰਾਮਦ ਕੀਤੇ ਗਏ ਕੁਝ ਆਕਸੀਜਨ ਕੰਨਸਨਟ੍ਰੇਟਰਾਂ ਵਿੱਚੋਂ ਕੁਝ ਨੂੰ ਸ੍ਰੀ ਰਾਮ ਇੰਸਟੀਚਿਊਟ ਫਾਰ ਇੰਡਸਟ੍ਰੀਅਲ ਰਿਸਰਚ ਲਈ ਜਾਂਚ ਲਈ ਭੇਜਿਆ ਸੀ। ਲੈਬ ਨੇ ਰਿਪੋਰਟ ਦਿੱਤੀ ਸੀ ਕਿ ਆਕਸੀਜਨ ਕੰਨਸਨਟ੍ਰੇਟਰ ਸਿਰਫ 38 ਪ੍ਰਤੀਸ਼ਤ ਆਕਸੀਜਨ ਪੈਦਾ ਕਰਦੇ ਸਨ। ਮਾਹਰਾਂ ਦੇ ਅਨੁਸਾਰ, ਕੋਵਿਡ ਦੇ ਮਰੀਜ਼ਾਂ ਨੂੰ ਘੱਟੋ ਘੱਟ 90% ਆਕਸੀਜਨ ਦੀ ਜ਼ਰੂਰਤ ਹੈ।
Published by: Sukhwinder Singh
First published: May 17, 2021, 8:28 AM IST
ਹੋਰ ਪੜ੍ਹੋ
ਅਗਲੀ ਖ਼ਬਰ