ਭਰਾ ਨੂੰ ਪੰਚਾਇਤੀ ਚੋਣਾਂ ਲੜਾਉਣ ਲਈ ਦੋਸਤਾਂ ਨਾਲ ਮਿਲ ਕੇ ਬੈਂਕ ਵਿਚ ਮਾਰਿਆ ਡਾਕਾ

News18 Punjabi | News18 Punjab
Updated: March 22, 2021, 9:31 AM IST
share image
ਭਰਾ ਨੂੰ ਪੰਚਾਇਤੀ ਚੋਣਾਂ ਲੜਾਉਣ ਲਈ ਦੋਸਤਾਂ ਨਾਲ ਮਿਲ ਕੇ ਬੈਂਕ ਵਿਚ ਮਾਰਿਆ ਡਾਕਾ
ਭਰਾ ਨੂੰ ਪੰਚਾਇਤੀ ਚੋਣਾਂ ਲੜਾਉਣ ਲਈ ਦੋਸਤਾਂ ਨਾਲ ਮਿਲ ਕੇ ਬੈਂਕ ਵਿਚ ਮਾਰਿਆ ਡਾਕਾ

  • Share this:
  • Facebook share img
  • Twitter share img
  • Linkedin share img
ਅਗਲੇ ਕੁਝ ਦਿਨਾਂ ਵਿਚ ਬਿਹਾਰ ਪੰਚਾਇਤ ਚੋਣਾਂ (Bihar Panchayat Election 2021) ਹੋਣੀਆਂ ਹਨ। ਇਨ੍ਹਾਂ ਚੋਣਾਂ ਦੌਰਾਨ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਬਿਹਾਰ ਦੇ ਨਵਾਦਾ (Nawada) ਵਿਚ ਭਰਾ ਨੂੰ ਪੰਚਾਇਤੀ ਚੋਣਾਂ ਲੜਾਉਣ ਲਈ ਇਕ ਸਖਸ਼ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਬੈਂਕ ਲੁੱਟ ਲਿਆ।

ਬੀਤੀ 8 ਮਾਰਚ ਨੂੰ ਜਿਲ੍ਹੇ ਦੇ ਨਾਰਦੀਗੰਜ ਦੇ ਬਸਤੀ ਬਿਘਾ ਵਿੱਚ ਦੱਖਣੀ ਬਿਹਾਰ ਗ੍ਰਾਮੀਣ ਬੈਂਕ ਵਿੱਚ ਹੋਈ ਲੁੱਟ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ। ਲੁੱਟ ਵਿਚ ਸ਼ਾਮਲ ਕੁੱਲ 8 ਅਪਰਾਧੀਆਂ ਨੂੰ ਨਵਾਦਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਅਪਰਾਧੀਆਂ ਨੇ ਦੱਸਿਆ ਕਿ ਕੁੱਲ 6 ਲੋਕ ਲੁੱਟ ਲਈ ਬੈਂਕ ਗਏ ਸਨ ਅਤੇ 2 ਲੋਕ ਬਾਹਰੋਂ ਨਜ਼ਰ ਰੱਖ ਰਹੇ ਸਨ।

ਸਾਰੇ ਅਪਰਾਧੀ ਹਥਿਆਰਾਂ ਨਾਲ ਲੈਸ ਸਨ। ਬੈਂਕ ਲੁੱਟ ਦੀ ਵਾਰਦਾਤ ਤੋਂ ਬਾਅਦ ਸਾਰੇ ਅਪਰਾਧੀਆਂ ਨੇ ਪੈਸੇ ਆਪਸ ਵਿਚ ਵੰਡ ਲਏ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਜੋ ਖੁਲਾਸਾ ਕੀਤਾ, ਉਸ ਤੋਂ ਸਾਰੇ ਹੈਰਾਨ ਰਹਿ ਗਏ। ਕਿਸੇ ਨੇ ਲੁੱਟ ਦੇ ਪੈਸੇ ਨਾਲ ਆਪਣੀ ਧੀ ਦੇ ਵਿਆਹ ਵਿਚ ਸਹਾਇਤਾ ਕੀਤੀ ਤਾਂ ਇਕ ਅਪਰਾਧੀ ਨੇ ਪੰਚਾਇਤੀ ਚੋਣਾਂ ਲੜਨ ਲਈ ਸਾਰੇ ਪੈਸੇ ਆਪਣੇ ਦੇ ਭਰਾ ਨੂੰ ਦੇ ਦਿੱਤੇ।
ਇੰਨਾ ਹੀ ਨਹੀਂ, ਕੁਝ ਅਪਰਾਧੀ ਆਪਣੇ ਸ਼ੌਕ ਪੂਰੇ ਕਰਨ ਲਈ ਬਾਜ਼ਾਰ ਵਿੱਚ ਖਰੀਦਦਾਰੀ ਕਰਦੇ ਰਹੇ। ਇੱਕ ਮੁਜਰਮ ਨੂੰ ਪੁਲਿਸ ਨੇ ਬਾਈਕ ਖਰੀਦਦੇ ਸਮੇਂ ਗ੍ਰਿਫਤਾਰ ਕਰ ਲਿਆ। ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਕੁੱਲ 8 ਵਿਅਕਤੀਆਂ ਨੂੰ ਨਵਾਦਾ ਪੁਲਿਸ ਨੇ ਜੇਲ ਭੇਜ ਦਿੱਤਾ ਹੈ। ਨਵਾਦਾ ਦੇ ਇਸ ਬੈਂਕ ਵਿਚੋਂ ਕਰੀਬ 14 ਲੱਖ ਰੁਪਏ ਲੁੱਟ ਲਏ ਗਏ ਸਨ, ਜਿਸ ਤੋਂ ਬਾਅਦ ਜਦੋਂ ਨਵਾਦਾ ਦੇ ਐਸਪੀ ਵੱਲੋਂ ਗਠਿਤ ਐਸਆਈਟੀ ਦੀ ਟੀਮ ਨੇ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਤਾਂ ਕੁੱਲ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
Published by: Gurwinder Singh
First published: March 21, 2021, 3:45 PM IST
ਹੋਰ ਪੜ੍ਹੋ
ਅਗਲੀ ਖ਼ਬਰ