Home /News /national /

ਦਿੱਲੀ: ਪ੍ਰਦੂਸ਼ਣ 'ਤੇ NCPCR ਗੰਭੀਰ, ਸਰਕਾਰ ਨੂੰ ਕਿਹਾ- ਕੁਝ ਨਹੀਂ ਕਰ ਸਕਦੇ ਤਾਂ ਸਕੂਲ ਬੰਦ ਕਰ ਦਿਓ

ਦਿੱਲੀ: ਪ੍ਰਦੂਸ਼ਣ 'ਤੇ NCPCR ਗੰਭੀਰ, ਸਰਕਾਰ ਨੂੰ ਕਿਹਾ- ਕੁਝ ਨਹੀਂ ਕਰ ਸਕਦੇ ਤਾਂ ਸਕੂਲ ਬੰਦ ਕਰ ਦਿਓ

Air Pollution Effects: ਹਵਾ ਪ੍ਰਦੂਸ਼ਣ ਕਾਰਨ ਘਟ ਰਹੀ ਹੈ ਲੋਕਾਂ ਦੀ ਉਮਰ! ਜਾਣੋ ਬਚਣ ਦੇ ਤਰੀਕੇ 

Air Pollution Effects: ਹਵਾ ਪ੍ਰਦੂਸ਼ਣ ਕਾਰਨ ਘਟ ਰਹੀ ਹੈ ਲੋਕਾਂ ਦੀ ਉਮਰ! ਜਾਣੋ ਬਚਣ ਦੇ ਤਰੀਕੇ 

ਪ੍ਰਿਅੰਕ ਕਾਨਨੂੰਗੋ ਨੇ ਕਿਹਾ ਕਿ ਦਿੱਲੀ ਵਿਚ ਪ੍ਰਦੂਸ਼ਣ ਦੇ ਚਿੰਤਾਜਨਕ ਪੱਧਰ ਕਾਰਨ ਸਕੂਲੀ ਬੱਚਿਆਂ ਦੀ ਸੁਰੱਖਿਆ ਚਿੰਤਾ ਦਾ ਵਿਸ਼ਾ ਹੈ। ਜਦੋਂ ਕਿ ਹੁਣ ਤੱਕ ਦਿੱਲੀ ਦੀ ਸੂਬਾ ਸਰਕਾਰ ਨੇ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਹੈ। ਬੱਚਿਆਂ ਨੂੰ ਸਕੂਲ ਆਉਣ-ਜਾਣ ਦੇ ਸਮੇਂ ਅਤੇ ਖੇਡ ਦੇ ਮੈਦਾਨਾਂ ਵਿਚ ਜ਼ਹਿਰੀਲੀ ਹਵਾ ਦਾ ਸਾਹਮਣਾ ਕਰਨਾ ਪੈਂਦਾ ਹੈ।

ਹੋਰ ਪੜ੍ਹੋ ...
  • Share this:

ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (NCPCR) ਦੇ ਚੇਅਰਮੈਨ ਪ੍ਰਿਯੰਕ ਕਾਨਨੂੰਗੋ ਨੇ ਦਿੱਲੀ ਸਰਕਾਰ ਨੂੰ ਨੋਟਿਸ ਭੇਜ ਕੇ ਦਿੱਲੀ ਵਿਚ ਵਧ ਰਹੇ ਹਵਾ ਪ੍ਰਦੂਸ਼ਣ ਤੋਂ ਬੱਚਿਆਂ ਦੀ ਸੁਰੱਖਿਆ ਲਈ ਚੁੱਕੇ ਗਏ ਕਦਮਾਂ ਬਾਰੇ ਜਵਾਬ ਮੰਗਿਆ ਹੈ।

ਪ੍ਰਿਅੰਕ ਕਾਨਨੂੰਗੋ ਨੇ ਕਿਹਾ ਕਿ ਦਿੱਲੀ ਵਿਚ ਪ੍ਰਦੂਸ਼ਣ ਦੇ ਚਿੰਤਾਜਨਕ ਪੱਧਰ ਕਾਰਨ ਸਕੂਲੀ ਬੱਚਿਆਂ ਦੀ ਸੁਰੱਖਿਆ ਚਿੰਤਾ ਦਾ ਵਿਸ਼ਾ ਹੈ। ਜਦੋਂ ਕਿ ਹੁਣ ਤੱਕ ਦਿੱਲੀ ਦੀ ਸੂਬਾ ਸਰਕਾਰ ਨੇ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਹੈ। ਬੱਚਿਆਂ ਨੂੰ ਸਕੂਲ ਆਉਣ-ਜਾਣ ਦੇ ਸਮੇਂ ਅਤੇ ਖੇਡ ਦੇ ਮੈਦਾਨਾਂ ਵਿਚ ਜ਼ਹਿਰੀਲੀ ਹਵਾ ਦਾ ਸਾਹਮਣਾ ਕਰਨਾ ਪੈਂਦਾ ਹੈ।

NCPCR ਦੇ ਪ੍ਰਧਾਨ ਪ੍ਰਿਅੰਕ ਕਾਨਨੂੰਗੋ ਨੇ ਕਿਹਾ ਕਿ ਇਹ ਲਾਪਰਵਾਹੀ ਗਲਤ ਹੈ। NCPCR ਦੇ ਪ੍ਰਧਾਨ ਨੇ ਇਸ ਉਤੇ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਦੇ ਮੁੱਖ ਸਕੱਤਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।

ਉਨ੍ਹਾਂ ਨੇ ਮੁੱਖ ਸਕੱਤਰ ਤੋਂ ਪੁੱਛਿਆ ਹੈ ਕਿ ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਦਿੱਲੀ ਦੇ ਸਕੂਲਾਂ ਵਿਚ ਕਿੰਨੇ ਸਮੋਗ ਟਾਵਰ ਲਗਾਏ ਗਏ ਹਨ। ਕਾਨਨੂੰਗੋ ਨੇ ਕਿਹਾ ਕਿ ਜੇਕਰ ਤੁਸੀਂ ਕੁਝ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਬੱਚਿਆਂ ਦੇ ਸਕੂਲ ਤਾਂ ਬੰਦ ਕਰ ਦਿੱਤੇ ਜਾਣ। ਤਾਂ ਜੋ ਬੱਚਿਆਂ 'ਤੇ ਪ੍ਰਦੂਸ਼ਣ ਦਾ ਪ੍ਰਭਾਵ ਘੱਟ ਤੋਂ ਘੱਟ ਹੋਵੇ। ਪ੍ਰਿਅੰਕ ਕਾਨਨੂੰਗੋ ਨੇ ਕਿਹਾ ਕਿ ਇਸ ਦੇ ਨਾਲ-ਨਾਲ ਅਸੀਂ ਦੂਜੇ ਰਾਜਾਂ ਵਿੱਚ ਵੀ ਹਵਾ ਪ੍ਰਦੂਸ਼ਣ ਦੇ ਪੱਧਰ 'ਤੇ ਨਜ਼ਰ ਰੱਖ ਰਹੇ ਹਾਂ। ਜੇਕਰ ਲੋੜ ਪਈ ਤਾਂ ਉਥੇ ਵੀ ਨੋਟਿਸ ਜਾਰੀ ਕੀਤੇ ਜਾਣਗੇ।

ਦੱਸਣਯੋਗ ਹੈ ਕਿ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਹੀ ਦਿੱਲੀ ਦੀ ਹਵਾ ਵਿਚ ਜ਼ਹਿਰ ਘੁਲਣ ਲੱਗ ਪਿਆ ਸੀ। ਦੀਵਾਲੀ ਤੋਂ ਬਾਅਦ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (AQI) ਵਿਗੜਦਾ ਜਾ ਰਿਹਾ ਹੈ।

ਦਿੱਲੀ ਦਾ AQI ਬੁੱਧਵਾਰ ਸਵੇਰੇ 354 ਦਰਜ ਕੀਤਾ ਗਿਆ, ਜੋ ਕਿ 'ਬਹੁਤ ਖਰਾਬ' ਸ਼੍ਰੇਣੀ ਵਿੱਚ ਹੈ। ਇਸ ਦੇ ਨਾਲ ਹੀ ਰਾਸ਼ਟਰੀ ਰਾਜਧਾਨੀ ਖੇਤਰ (NCR) ਦੇ ਨੋਇਡਾ ਅਤੇ ਗੁਰੂਗ੍ਰਾਮ ਵਿੱਚ ਵੀ ਹਵਾ ਜ਼ਹਿਰੀਲੀ ਹੋ ਗਈ ਹੈ। ਨੋਇਡਾ ਦਾ AQI ਅੱਜ ਸਵੇਰੇ 406 ਦਰਜ ਕੀਤਾ ਗਿਆ ਜੋ 'ਗੰਭੀਰ' ਸ਼੍ਰੇਣੀ ਵਿੱਚ ਹੈ। ਜਦੋਂ ਕਿ ਗੁਰੂਗ੍ਰਾਮ ਵਿੱਚ ਹਵਾ ਗੁਣਵੱਤਾ ਸੂਚਕ ਅੰਕ 346 ਦਰਜ ਕੀਤਾ ਗਿਆ, ਜੋ ਕਿ 'ਬਹੁਤ ਮਾੜੀ' ਸ਼੍ਰੇਣੀ ਵਿੱਚ ਹੈ।

Published by:Gurwinder Singh
First published:

Tags: Air pollution, Delhi Pollution, Government School, Pollution, School