LIVE NOW

#Verdict2019WithNews18: ਦੇਸ਼ ਦੇ ਕਰੋੜਾਂ ਲੋਕਾਂ ਨੇ ਇਸ ਫ਼ਕੀਰ ਦੀ ਝੋਲੀ ਭਰ ਦਿੱਤੀ : ਮੋਦੀ

Punjab.news18.com | May 24, 2019, 1:50 PM IST
facebook Twitter google Linkedin
Last Updated May 24, 2019
auto-refresh

Highlights

ਮੋਦੀ ਲਹਿਰ ਇਸ ਵਾਰ ਫਿਰ ਹੋਰ ਧਿਰਾਂ ਨੂੰ ਰੋੜ੍ਹ ਕੇ ਲੈ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੱਤ ਦੇ ਜਸ਼ਨ 'ਚ ਪਾਰਟੀ ਹੈੱਡਕੁਆਰਟਰ ਤੇ ਪਾਰਟੀ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਦੇਸ਼ ਦੇ ਕਰੋੜਾਂ ਲੋਕਾਂ ਨੇ ਇਸ ਫ਼ਕੀਰ ਦੀ ਝੋਲੀ ਭਰ ਦਿੱਤੀ।

ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿਚ ਕਾਂਗਰਸ ਦੀ ਝੰਡੀ ਰਹੀ ਹੈ। ਕਾਂਗਰਸ ਨੇ 13 ਵਿਚੋਂ 8 ਸੀਟਾਂ ਉਤੇ ਜਿੱਤ ਹਾਸਲ ਕੀਤੀ ਹੈ। ਜਦੋਂ ਪਿਛਲੀ ਵਾਰ 4 ਸੀਟਾਂਂ ਜਿੱਤਣ ਵਾਲੀ ਆਮ ਆਦਮੀ ਪਾਰਟੀ ਨੂੰ ਸੰਗਰੂਰ ਤੋਂ ਇਕ ਸੀਟ ਹੀ ਨਸੀਬ ਹੋਈ ਹੈ। ਅਕਾਲੀ ਦਲ ਬਾਦਲ ਤੇ ਭਾਜਪਾ ਨੂੰ -2-2 ਸੀਟਾਂ ਮਿਲੀਆਂ ਹਨ। ਪੂਰੇ ਦੇਸ਼ ਵਿਚੋਂ ਕਾਂਗਰਸ ਨੂੰ ਸਿਰਫ ਪੰਜਾਬ ਵਿਚ ਵੱਧ ਹੁੰਗਾਰਾ ਮਿਲਿਆ ਹੈ।
Read More
8:01 pm (IST)

ਭਾਰਤ ਨੇ ਇਕੱਠੇ ਹੋਕੇ ਸਾਂਨੂੰ ਜਿਤਾਇਆ ਹੈ-ਮੋਦੀ


Load Moreਦੱਸ ਦਈਏ ਕਿ ਪਿਛਲੇ 4 ਦਿਨਾਂ ਤੋਂ ਐਗਜ਼ਿਟ ਪੋਲ (Exit poll) ਨੇ ਸਿਆਸੀ ਧਿਰਾਂ ਦੀਆਂ ਧੜਕਣਾਂ ਤੇਜ਼ ਕੀਤੀਆਂ ਹੋਈਆਂ ਸਨ। ਪਰ ਅੱਜ ਉਹ ਦਿਨ ਆ ਗਿਆ ਹੈ ਜਿਸ ਦਾ ਸਿਆਸੀ ਧਿਰਾਂ ਦੇ ਨਾਲ-ਨਾਲ ਆਮ ਲੋਕਾਂ ਵੱਲੋਂ ਬੇਸਬਰੀ ਨਾਲ ਇੰਤਜਾਰ ਕੀਤਾ ਜਾ ਰਿਹਾ ਸੀ। ਅੱਜ 23 ਮਈ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ। ਅੱਜ ਤੈਅ ਹੋਵੇਗਾ ਕੇਂਦਰ ਵਿਚ ਕਿਸ ਦੀ ਸਰਕਾਰ ਬਣੇਗੀ ਤੇ ਕਿਸ ਨੂੰ 5 ਸਾਲ ਹੋਰ ਇੰਤਜਾਰ ਕਰਨਾ ਪਏਗਾ। ਨਿਊਜ਼ 18 ਤੁਹਾਨੂੰ ਨਤੀਜਿਆਂ ਬਾਰੇ ਪਲ-ਪਲ ਦੀ ਜਾਣਕਾਰੀ ਦੇੇਵੇਗਾ।ਦੱਸ ਦਈਏ ਕਿ ਨਿਊਜ਼ 18 ਵੱਲੋਂ Exit poll ਰਾਹੀਂ ਪੁਖ਼ਤਾ ਤੇ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਵਿਚ ਪੰਜਾਬ ਨੂੰ ਛੱਡ ਕੇ ਪੂਰੇ ਦੇਸ਼ ਵਿਚ ਭਾਜਪਾ ਦਾ ਪੱਲੜਾ ਭਾਰੀ ਦੱਸਿਆ ਗਿਆ ਸੀ। ਪਰ ਅੱਜ 23 ਮਈ ਨੂੰ ਸਿਆਸੀ ਧਿਰਾਂ ਦੀ ਹੋਣੀ ਤੈਅ ਹੋ ਜਾਵੇਗੀ। ਨਿਊਜ਼ 18 ਤੁਹਾਨੂੰ ਪਲ-ਪਲ ਦੀ ਜਾਣਕਾਰੀ ਦੇਵੇਗਾ।

ਗ੍ਰਹਿ ਮੰਤਰਾਲੇ ਨੇ ਸਾਰੇ ਸੂਬਿਆਂ ਦੇ ਮੁੱਖ ਸਕੱਤਰਾਂ ਤੇ ਪੁਲਿਸ ਮੁਖੀਆਂ ਨੂੰ ਅਲਰਟ ਕੀਤਾ ਹੈ ਕਿ 23 ਮਈ ਨੂੰ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆ ਵਿਚ ਦੰਗੇ ਭੜਕ ਸਕਦੇ ਹਨ। ਗ੍ਰਹਿ ਮੰਤਰਾਲੇ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਹੈ।

 
corona virus btn
corona virus btn
Loading