• Home
 • »
 • News
 • »
 • national
 • »
 • NDEPENDENT MLA SOMBIR SANGWAN WITHDRAWS SUPPORT TO HARYANA S BJP LED COALITION GOVT

ਹਰਿਆਣਾ ਸਰਕਾਰ ਨੂੰ ਝਟਕਾ, ਕਿਸਾਨ ਅੰਦੋਲਣ ਦੇ ਸਮਰਥਨ 'ਚ ਆਜ਼ਾਦ ਵਿਧਾਇਕ ਨੇ ਸਮਰਥਨ ਲਿਆ ਵਾਪਸ

ਹਰਿਆਣਾ ਸਰਕਾਰ ਨੂੰ ਝਟਕਾ, ਕਿਸਾਨ ਅੰਦੋਲਣ ਦੇ ਸਮਰਥਨ 'ਚ ਆਜ਼ਾਦ ਵਿਧਾਇਕ ਨੇ ਸਮਰਥਨ ਲਿਆ ਵਾਪਸ

 • Share this:
  ਕਿਸਾਨਾਂ ਦੇ ਅੰਦੋਲਨ ਦੌਰਾਨ ਹਰਿਆਣਾ ਸਰਕਾਰ ਨੂੰ ਝਟਕਾ ਲੱਗਿਆ ਹੈ। ਕਿਸਾਨਾਂ ਦੇ ਸਮਰਥਨ ਦੇ ਮੁੱਦੇ ਉੱਤੇ ਆਜ਼ਾਦ ਵਿਧਾਇਕ ਸੋਮਵੀਰ ਸੰਗਵਾਨ ਨੇ ਸਮਰਥਨ ਵਾਪਸ ਲੈ ਲਿਆ ਹੈ। ਸੋਮਵੀਰ ਸੰਗਵਾਨ ਹਰਿਆਣਾ ਦੇ ਚਰਖੀ ਦਾਦਰੀ ਤੋਂ ਵਿਧਾਇਕ ਹਨ। ਕੱਲ੍ਹ ਉਨ੍ਹਾਂ ਨੇ ਪਸ਼ੂਧਨ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਅੰਕੜਿਆਂ ਦੇ ਲਿਹਾਜ਼ ਨਾਲ ਇਸ ਸਮੇਂ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ।

  ਸੰਗਵਾਂ ਖਾਪ ਨੇ ਕਿਸਾਨਾਂ ਨੂੰ ਸਮਰਥਨ ਦਿੱਤਾ। ਖਾਪ ਪ੍ਰਧਾਨ ਅਤੇ ਵਿਧਾਇਕ ਸੋਮਬਰ ਸੰਗਵਾਨ ਟਿਕਰੀ ਬਾਰਡਰ 'ਤੇ ਪਹੁੰਚੇ। ਸੋਮਬਰ ਸੰਗਵਾਨ ਨੇ ਕਿਹਾ ਕਿ ਖੇਤੀਬਾੜੀ ਕਾਨੂੰਨ ਕਿਸਾਨ ਵਿਰੋਧੀ ਹੈ। ਇਸ ਕਰਕੇ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਗਿਆ ਹੈ। ਸੰਗਵਾਨ ਨੇ ਸਮਰਥਨ ਵਾਪਸ ਲੈਣ ਤੋਂ ਪਹਿਲਾਂ ਚੇਅਰਮੈਨ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ।  ਉਨ੍ਹਾ ਨੇ ਕਿਹਾ- ਰਾਜਨੀਤੀ ਤੋਂ ਪਹਿਲਾਂ, ਮੈਂ ਸਮਾਜਿਕ ਖਾਪ ਦਾ ਮੁਖੀ ਹਾਂ। 200 ਤੋਂ ਵੱਧ ਖਾਪ ਪੰਚਾਇਤਾਂ ਇਸ ਲਹਿਰ ਵਿੱਚ ਸ਼ਾਮਲ ਹੋ ਜਾਂ ਰਹੀਆਂ ਹਨ।
  Published by:Sukhwinder Singh
  First published: