NDTV ਨੂੰ ਹਾਸਲ ਕਰਨ ਲਈ ਅਡਾਨੀ ਗਰੁੱਪ ਦੀ ਖੁੱਲ੍ਹੀ ਪੇਸ਼ਕਸ਼ ਦੇ ਵਿਚਕਾਰ ਪ੍ਰਣੌਏ ਰਾਏ ਅਤੇ ਰਾਧਿਕਾ ਰਾਏ ਵੱਲੋਂ ਆਰਆਰਪੀਆਰ ਹੋਲਡਿੰਗ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰਾਂ ਵਜੋਂ ਦਿੱਤੇ ਅਸਤੀਫ਼ੇ ਨੂੰ ਐੱਨਡੀਟੀਵੀ ਦੇ ਨਵੇਂ ਬੋਰਡ ਨੇ ਪ੍ਰਵਾਨ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਐੱਨਡੀਟੀਵੀ ਦੀ ਪ੍ਰੋਮੋਟਰ ਫਰਮ ਆਰਆਰਪੀਆਰ ਹੋਲਡਿੰਗ ਨੇ ਸੋਮਵਾਰ ਨੂੰ ਦਾਅਵਾ ਕੀਤਾ ਸੀ ਕਿ ਇਸ ਨੇ ਆਪਣੀ ਇਕੁਇਟੀ ਪੂੰਜੀ ਦਾ 99.5 ਫ਼ੀਸਦ ਹਿੱਸਾ ਅਡਾਨੀ ਗਰੁੱਪ ਦੀ ਮਲਕੀਅਤ ਵਾਲੇ ਵਿਸ਼ਵਪ੍ਰਧਾਨ ਕਮਰਸ਼ੀਅਲ ਪ੍ਰਾਈਵੇਟ ਲਿਮਟਡ (ਵੀਸੀਪੀਐੱਲ) ਨੂੰ ਤਬਦੀਲ ਕਰ ਦਿੱਤਾ ਸੀ।
ਇੰਡੀਅਨ ਐਕਸਪ੍ਰੈਸ ਦੀ ਇੱਕ ਖਬਰ ਮੁਤਾਬਕ ਗੌਤਮ ਅਡਾਨੀ ਦੀ ਅਗਵਾਈ ਵਾਲੇ ਅਡਾਨੀ ਗਰੁੱਪ ਨੇ 23 ਅਗਸਤ ਨੂੰ ਟੈਲੀਵਿਜ਼ਨ ਚੈਨਲ ਐਨਡੀਟੀਵੀ ਲਿਮਟਿਡ ਵਿੱਚ 29.18 ਫੀਸਦੀ ਹਿੱਸੇਦਾਰੀ ਖਰੀਦੀ ਸੀ।
ਗਰੁੱਪ ਨੇ ਫਿਰ ਕਿਹਾ ਕਿ ਉਹ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਦੇ ਨਿਯਮਾਂ ਦੇ ਅਨੁਸਾਰ ਕੰਪਨੀ ਵਿੱਚ ਹੋਰ 26 ਪ੍ਰਤੀਸ਼ਤ ਹਿੱਸੇਦਾਰੀ ਖਰੀਦਣ ਲਈ ਇੱਕ ਖੁੱਲ੍ਹੀ ਪੇਸ਼ਕਸ਼ ਸ਼ੁਰੂ ਕਰੇਗਾ।
22 ਨਵੰਬਰ ਨੂੰ, ਅਡਾਨੀ ਸਮੂਹ ਨੇ ਆਪਣੀ ਓਪਨ ਆਫਰ ਸ਼ੁਰੂ ਕੀਤੀ, ਜੋ 5 ਦਸੰਬਰ 2022 ਤੱਕ ਖੁੱਲ੍ਹੀ ਰਹੇਗੀ। ਰਾਏ ਪਰਿਵਾਰ ਅਡਾਨੀ ਨੂੰ ਰੋਕਣ ਲਈ ਜਵਾਬੀ ਪੇਸ਼ਕਸ਼ ਸ਼ੁਰੂ ਕਰ ਸਕਦਾ ਸੀ, ਪਰ ਇਸ ਦੇ ਲਈ ਬਹੁਤ ਸਾਰਾ ਪੈਸਾ ਚਾਹੀਦਾ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ndtv