NEET UG 2021 : 12 ਸਤੰਬਰ ਨੂੰ ਹੋਵੇਗੀ NEET UG ਦੀ ਪ੍ਰੀਖਿਆ

News18 Punjabi | News18 Punjab
Updated: July 12, 2021, 8:06 PM IST
share image
NEET UG 2021 : 12 ਸਤੰਬਰ ਨੂੰ ਹੋਵੇਗੀ NEET UG ਦੀ ਪ੍ਰੀਖਿਆ
NEET UG 2021 : 12 ਸਤੰਬਰ ਨੂੰ ਹੋਵੇਗੀ NEET UG ਦੀ ਪ੍ਰੀਖਿਆ

  • Share this:
  • Facebook share img
  • Twitter share img
  • Linkedin share img
NEET UG 2021 ਦੀ ਪ੍ਰੀਖਿਆ 12 ਸਤੰਬਰ ਨੂੰ ਹੋਵੇਗੀ। ਇਹ ਪ੍ਰੀਖਿਆ ਕੋਵਿਡ ਪ੍ਰੋਟੋਕੋਲ ਦੇ ਤਹਿਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਲਈ ਜਾਏਗੀ। ਇਸ ਲਈ ਬਿਨੈ ਕਰਨ ਦੀ ਪ੍ਰਕਿਰਿਆ ਕੱਲ੍ਹ ਸ਼ਾਮ 5 ਵਜੇ ਐਨਟੀਏ ਦੀ ਵੈਬਸਾਈਟ ਤੋਂ ਸ਼ੁਰੂ ਹੋਵੇਗੀ।

ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਟਵਿੱਟਰ ਰਾਹੀਂ ਇਹ ਜਾਣਕਾਰੀ ਦਿੱਤੀ।

ਮੈਡੀਕਲ ਦਾਖਲਾ ਪ੍ਰੀਖਿਆ NEET UG 2021 ਦੀ ਤਰੀਕ ਨੂੰ ਲੈ ਕੇ ਕਾਫੀ ਸਮੇਂ ਤੋਂ ਇੰਤਜ਼ਾਰ ਸੀ। ਵੱਡੀ ਗਿਣਤੀ ਵਿੱਚ ਉਮੀਦਵਾਰ NEET ਪ੍ਰੀਖਿਆ ਦੀਆਂ ਤਰੀਕਾਂ ਦਾ ਇੰਤਜ਼ਾਰ ਕਰ ਰਹੇ ਸਨ।
1 ਅਗਸਤ ਨੂੰ ਪ੍ਰਸਤਾਵਿਤ ਮੈਡੀਕਲ ਦਾਖਲਾ ਪ੍ਰੀਖਿਆ NEET UG 2021 ਸਬੰਧੀ ਐਨਟੀਏ ਨੇ 12 ਮਾਰਚ, 2021 ਨੂੰ ਇੱਕ ਨੋਟਿਸ ਜਾਰੀ ਕੀਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ NEET UGC 2021 ਦੀ ਪ੍ਰੀਖਿਆ 1 ਅਗਸਤ ਨੂੰ ਪੈੱਨ ਅਤੇ ਪੇਪਰ ਮੋਡ ਵਿੱਚ ਹੋਵੇਗੀ। ਪਰ ਕੋਰੋਨਾ ਦੇ ਕਾਰਨ ਬਾਅਦ ਵਿੱਚ ਇਸ ਬਾਰੇ ਭੰਬਲਭੂਸਾ ਸੀ, ਜਿਸ ਤੋਂ ਬਾਅਦ ਹੁਣ ਇਹ ਪ੍ਰੀਖਿਆ 12 ਸਤੰਬਰ ਨੂੰ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ।
Published by: Gurwinder Singh
First published: July 12, 2021, 8:06 PM IST
ਹੋਰ ਪੜ੍ਹੋ
ਅਗਲੀ ਖ਼ਬਰ