Home /News /national /

VIDEO: ਹਸਪਤਾਲ ਦੇ ਜਨਰੇਟਰ 'ਚ ਤੇਲ ਮੁੱਕਿਆ, ਮੋਬਾਈਲ ਦੀ ਰੌਸ਼ਨੀ ਨਾਲ 45 ਮਿੰਟ ਚੱਲਦਾ ਰਿਹਾ ਬੱਚੇ ਦਾ ਇਲਾਜ

VIDEO: ਹਸਪਤਾਲ ਦੇ ਜਨਰੇਟਰ 'ਚ ਤੇਲ ਮੁੱਕਿਆ, ਮੋਬਾਈਲ ਦੀ ਰੌਸ਼ਨੀ ਨਾਲ 45 ਮਿੰਟ ਚੱਲਦਾ ਰਿਹਾ ਬੱਚੇ ਦਾ ਇਲਾਜ

ਹਸਪਤਾਲ ਦੇ ਜਨਰੇਟਰ 'ਚ ਤੇਲ ਮੁੱਕਿਆ, ਮੋਬਾਈਲ ਦੀ ਰੌਸ਼ਨੀ ਨਾਲ 45 ਮਿੰਟ ਚੱਲਦਾ ਰਿਹਾ ਬੱਚੇ ਦਾ ਇਲਾਜ

ਹਸਪਤਾਲ ਦੇ ਜਨਰੇਟਰ 'ਚ ਤੇਲ ਮੁੱਕਿਆ, ਮੋਬਾਈਲ ਦੀ ਰੌਸ਼ਨੀ ਨਾਲ 45 ਮਿੰਟ ਚੱਲਦਾ ਰਿਹਾ ਬੱਚੇ ਦਾ ਇਲਾਜ

  • Share this:

    ਬਿਹਾਰ ਵਿਚ ਇਕ ਵਾਰ ਫਿਰ ਸਿਹਤ ਵਿਭਾਗ ਦੀ ਸੱਚਾਈ ਨੂੰ ਉਜਾਗਰ ਕਰਦੀ ਸ਼ਰਮਨਾਕ ਤਸਵੀਰ ਸਾਹਮਣੇ ਆਈ ਹੈ। ਮਾਮਲਾ ਸਹਿਰਸਾ ਨਾਲ ਸਬੰਧਤ ਹੈ, ਜਿੱਥੇ ਸਦਰ ਹਸਪਤਾਲ ਦੀ ਲਾਪਰਵਾਹੀ ਵੇਖੀ ਗਈ ਹੈ, ਉਹ ਵੀ ਅਜਿਹੀ ਲਾਪਰਵਾਹੀ ਜਿਸ ਨਾਲ ਕਿਸੇ ਮਾਸੂਮ ਦੀ ਜਾਨ ਜਾ ਸਕਦੀ ਸੀ।

    ਹਸਪਤਾਲ ਵਿਚ ਸੱਪ ਦੇ ਡੱਸਣ ਤੋਂ ਬਾਅਦ ਇਲਾਜ ਲਈ ਪਹੁੰਚੇ ਇੱਕ ਸਾਲ ਦੇ ਬੱਚੇ ਦਾ ਇਲਾਜ਼ ਮੋਬਾਈਲ ਫਲੈਸ਼ ਦੀ ਰੌਸ਼ਨੀ ਵਿੱਚ ਕਰਨਾ ਪਿਆ।

    ਬੱਚੇ ਨੂੰ ਇਲਾਜ ਲਈ ਐਮਰਜੈਂਸੀ ਵਿੱਚ ਦਾਖਲ ਕਰਵਾਇਆ ਗਿਆ ਸੀ, ਪਰ ਇਸ ਸਮੇਂ ਦੌਰਾਨ ਹਸਪਤਾਲ ਵਿੱਚ ਨਾ ਬਿਜਲੀ ਸੀ ਅਤੇ ਨਾ ਹੀ ਜਨਰੇਟਰ ਚਲਾਇਆ ਗਿਆ। ਖਾਸ ਗੱਲ ਇਹ ਹੈ ਕਿ ਜਨਰੇਟਰ ਵਿੱਚ ਡੀਜ਼ਲ ਨਹੀਂ ਸੀ। ਮੋਬਾਈਲ ਟਾਰਚ ਦੀ ਰੌਸ਼ਨੀ ਦੀ ਮਦਦ ਨਾਲ ਤਕਰੀਬਨ 45 ਮਿੰਟ ਤੱਕ ਬੱਚੇ ਦਾ ਇਲਾਜ ਕੀਤਾ ਗਿਆ।

    ਫਿਰ ਇਲਾਜ ਦੇ 45 ਮਿੰਟ ਬਾਅਦ ਕਰਮਚਾਰੀ ਜਨਰੇਟਰ ਵਿੱਚ ਤੇਲ ਪਾਉਣ ਲਈ ਪਹੁੰਚਿਆ। ਬੱਚੇ ਦਾ ਇਲਾਜ ਕਰ ਰਹੇ ਡਾਕਟਰ ਦੇ ਅਨੁਸਾਰ, ਸੱਪ ਦੇ ਡੱਸਣ ਕਾਰਨ ਬੱਚੇ ਦੀ ਹਾਲਤ ਗੰਭੀਰ ਸੀ ਅਤੇ ਉਸ ਦਾ ਇਲਾਜ ਕਰਨਾ ਜ਼ਰੂਰੀ ਸੀ, ਜਿਸ ਕਾਰਨ ਉਸ ਨੇ ਬਿਨਾਂ ਸਮਾਂ ਬਰਬਾਦ ਕੀਤੇ ਮੋਬਾਈਲ ਦੀ ਰੌਸ਼ਨੀ ਵਿੱਚ ਇਲਾਜ ਸ਼ੁਰੂ ਕਰ ਦਿੱਤਾ।

    ਜਦੋਂ ਨਿਊਜ਼ 18 ਰਾਹੀਂ ਮਾਮਲੇ ਦੀ ਜਾਣਕਾਰੀ ਉੱਚ ਅਧਿਕਾਰੀਆਂ ਤੱਕ ਪਹੁੰਚੀ ਤਾਂ ਸਿਵਲ ਸਰਜਨ ਅਵਧੇਸ਼ ਪ੍ਰਸਾਦ ਜਾਂਚ ਲਈ ਸਦਰ ਹਸਪਤਾਲ ਪਹੁੰਚੇ। ਉਨ੍ਹਾਂ ਨੇ ਸਦਰ ਹਸਪਤਾਲ ਵਿੱਚ ਕੰਟਰੈਕਟ 'ਤੇ ਜਨਰੇਟਰ ਚਲਾ ਰਹੇ ਠੇਕੇਦਾਰ ਤੋਂ ਸਪਸ਼ਟੀਕਰਨ ਮੰਗਿਆ ਹੈ।

    Published by:Gurwinder Singh
    First published:

    Tags: Bihar, Hospital, Powercut