ਯੇਤੀ ਏਅਰਲਾਈਨਜ਼ ਦਾ ਜਹਾਜ਼ ATR-72 (Yeti Airlines Plane Crash) ਨੇਪਾਲ ਦੇ ਪੋਖਰਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਨ ਤੋਂ 10 ਸਕਿੰਟ ਪਹਿਲਾਂ ਹਾਦਸਾਗ੍ਰਸਤ ਹੋ ਗਿਆ। ਕਾਠਮੰਡੂ ਤੋਂ ਪੋਖਰਾ ਜਾ ਰਹੀ ਇਸ ਫਲਾਈਟ 'ਚ ਚਾਲਕ ਦਲ ਦੇ 4 ਮੈਂਬਰਾਂ ਅਤੇ 5 ਭਾਰਤੀਆਂ ਸਮੇਤ ਕੁੱਲ 72 ਯਾਤਰੀ ਸਵਾਰ ਸਨ।
ਇਸ ਜਹਾਜ਼ ਹਾਦਸੇ ਵਿੱਚ ਸਾਰੇ ਯਾਤਰੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ, ਹੁਣ ਤੱਕ 68 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਹੁਣ ਇਸ ਹਾਦਸੇ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਇਕ ਯਾਤਰੀ ਬਣਾ ਰਿਹਾ ਸੀ। ਇਸ ਵੀਡੀਓ ਤੋਂ ਪਤਾ ਲੱਗਦਾ ਹੈ ਕਿ ਯਾਤਰੀਆਂ ਨੂੰ ਆਖਰੀ ਪਲ ਤੱਕ ਇਹ ਪਤਾ ਨਹੀਂ ਸੀ ਕਿ ਉਨ੍ਹਾਂ ਦਾ ਜਹਾਜ਼ ਕਰੈਸ਼ ਹੋਣ ਵਾਲਾ ਹੈ।
ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਸਾਰੇ ਯਾਤਰੀ ਆਰਾਮ ਨਾਲ ਬੈਠੇ ਹਨ। ਇਕ ਯਾਤਰੀ ਵੀਡੀਓ ਬਣਾ ਰਿਹਾ ਹੈ। ਇਸ ਦੌਰਾਨ ਅਚਾਨਕ ਜਹਾਜ਼ ਕਰੈਸ਼ ਹੋ ਜਾਂਦਾ ਹੈ ਤੇ ਚੀਕਾਂ ਦੀਆਂ ਆਵਾਜ਼ਾਂ ਆਉਂਦੀਆਂ ਹਨ। ਜਹਾਜ਼ ਕਰੈਸ਼ ਹੋਣ ਤੋਂ ਬਾਅਦ ਵੀ ਫੋਨ ਦਾ ਕੈਮਰਾ ਚੱਲਦਾ ਰਹਿੰਦਾ ਹੈ ਤੇ ਵੀਡੀਓ ਬਣਦੀ ਰਹੀ।
ਵੀਡੀਓ ਵਿਚ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਹਨ। ਕਿਸੇ ਯਾਤਰੀ ਦੀ ਆਵਾਜ਼ ਨਹੀਂ ਆ ਰਹੀ, ਜਿਸ ਤੋਂ ਸਾਫ ਹੈ ਕਿ ਸਾਰੇ ਯਾਤਰੀ ਮੌਤ ਦੇ ਮੂੰਹ ਵਿਚ ਜਾ ਚੁੱਕੇ ਸਨ। ਪਰ ਮੋਬਾਇਲ ਉਤੇ ਵੀਡੀਓ ਆਨ ਹੀ ਰਹਿ ਗਿਆ। ਜੋ ਉਸ ਵੇਲੇ ਦੇ ਦਰਦਨਾਕ ਹਾਲਾਤ ਨੂੰ ਬਿਆਨ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Nepal plane crash, Plane Crash