• Home
  • »
  • News
  • »
  • national
  • »
  • NEW CONSPIRACY OF KHALISTANI ORGANIZATION SFJ PREPARING TO JAM DELHI ON 15TH AUGUST

ਖਾਲਿਸਤਾਨੀ ਸੰਗਠਨ SFJ ਦੀ ਨਵੀਂ ਸਾਜ਼ਿਸ਼, 15 ਅਗਸਤ ਨੂੰ ਟਰੈਕਟਰਾਂ ਨਾਲ ਦਿੱਲੀ ਜਾਮ ਕਰਨ ਦੀ ਤਿਆਰੀ

ਖਾਲਿਸਤਾਨੀ ਸੰਗਠਨ ਸਿੱਖਸ ਫਾਰ ਜਸਟਿਸ ਵੱਲੋਂ 15 ਅਗਸਤ ਨੂੰ ਟਰੈਕਟਰਾਂ ਨਾਲ ਦਿੱਲੀ ਜਾਮ ਕਰਨ ਦੀ ਤਿਆਰੀ (ਸੰਕੇਤਕ ਫੋਟੋ)

ਖਾਲਿਸਤਾਨੀ ਸੰਗਠਨ ਸਿੱਖਸ ਫਾਰ ਜਸਟਿਸ ਵੱਲੋਂ 15 ਅਗਸਤ ਨੂੰ ਟਰੈਕਟਰਾਂ ਨਾਲ ਦਿੱਲੀ ਜਾਮ ਕਰਨ ਦੀ ਤਿਆਰੀ (ਸੰਕੇਤਕ ਫੋਟੋ)

  • Share this:
    ਖਾਲਿਸਤਾਨੀ ਸੰਗਠਨ ਸਿੱਖਸ ਫਾਰ ਜਸਟਿਸ (Sikhs for Justice) ਨੇ ਇਕ ਵਾਰ ਫਿਰ ਧਮਕੀ ਦਿੱਤੀ ਹੈ। ਖੁਫੀਆ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਸੰਗਠਨ 15 ਅਗਸਤ ਨੂੰ ਦਿੱਲੀ ਵਿੱਚ ਗੜਬੜੀ ਦੀ ਸਾਜਿਸ਼ ਰਚ ਰਿਹਾ ਹੈ।

    ਸੁਤੰਤਰਤਾ ਦਿਵਸ ਦੇ ਸੰਬੰਧ ਵਿਚ ਸੰਗਠਨ ਪਹਿਲਾਂ ਹੀ ਧਮਕੀ ਦੇ ਚੁੱਕਾ ਹੈ ਕਿ ਇਹ 15 ਅਗਸਤ ਦੇ ਜਸ਼ਨਾਂ ਵਿਚ ਖਲਲ ਪਾਉਣਗੇ। ਸੰਗਠਨ ਦਾ ਕਹਿਣਾ ਹੈ ਕਿ 15 ਅਗਸਤ ਨੂੰ ਉਹ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣ ਨਹੀਂ ਦੇਣਗੇ।

    ਲਾਲ ਕਿਲ੍ਹੇ ਵਿਚ 26 ਜਨਵਰੀ ਨੂੰ ਹੋਈ ਹਿੰਸਾ ਨੂੰ ਲੋਕ ਅਜੇ ਤੱਕ ਭੁੱਲ ਨਹੀਂ ਸਕੇ ਸਨ ਕਿ ਸਿੱਖ ਫਾਰ ਜਸਟਿਸ ਨੇ ਇਕ ਵਾਰ ਫਿਰ ਕੇਂਦਰ ਸਰਕਾਰ ਨੂੰ ਧਮਕੀ ਦਿੱਤੀ ਹੈ।

    ਸੰਗਠਨ ਤਰਫੋਂ ਕਿਹਾ ਗਿਆ ਹੈ ਕਿ ਉਹ ਇਸ ਸਾਲ ਲਾਲ ਕਿਲ੍ਹੇ ਉਤੇ ਸੁਤੰਤਰਤਾ ਦਿਵਸ ਦੇ ਪ੍ਰੋਗਰਾਮ ਨਹੀਂ ਹੋਣ ਦੇਵੇਗਾ। ਇਸ ਨੇ ਇਕ ਵਾਰ ਫਿਰ ਤੋਂ ਟਰੈਕਟਰ ਨਾਲ ਦਿੱਲੀ ਜਾਮ ਕਰਨ ਦੀ ਧਮਕੀ ਦਿੱਤੀ ਹੈ।

    ਸਿੱਖ ਫਾਰ ਜਸਟਿਸ ਨੇ ਲਾਲ ਕਿਲ੍ਹੇ 'ਤੇ ਤਿਰੰਗਾ ਨਾ ਲਹਿਰਾਉਣ ਦੀ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਉਹ ਦਿੱਲੀ ਨੂੰ ਟਰੈਕਟਰਾਂ ਨਾਲ ਇਸ ਤਰ੍ਹਾਂ ਜਾਮ ਕਰ ਦੇਣਗੇ ਕਿ ਲਾਲ ਕਿਲ੍ਹੇ' ਤੇ ਕੋਈ ਵੀ ਪ੍ਰੋਗਰਾਮ ਨਹੀਂ ਹੋ ਸਕੇਗਾ।
    Published by:Gurwinder Singh
    First published: