NEP-2020: ਪੀਐਮ ਨੇ ਵਿਦਿਆਰਥੀਆਂ ਨੂੰ ਕਿਹਾ- ਮਾਰਕਸ਼ੀਟ ਨੂੰ ਦਬਾਅਸ਼ੀਟ ਨਾ ਬਣਾਓ, ਦਿੱਤਾ 5-C और 5-E ਦਾ ਮੰਤਰ

News18 Punjabi | News18 Punjab
Updated: September 11, 2020, 2:04 PM IST
share image
NEP-2020: ਪੀਐਮ ਨੇ ਵਿਦਿਆਰਥੀਆਂ ਨੂੰ ਕਿਹਾ- ਮਾਰਕਸ਼ੀਟ ਨੂੰ ਦਬਾਅਸ਼ੀਟ ਨਾ ਬਣਾਓ, ਦਿੱਤਾ 5-C और 5-E ਦਾ ਮੰਤਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਬੋਧਨ ਕਰਦੇ ਹੋਏ

ਪੀਐਮ ਨੇ ਕਿਹਾ, ਅੱਜ ਸੱਚ ਇਹ ਹੈ ਕਿ ਮਾਰਕਸ਼ੀਟ ਮਾਨਸਿਕ ਦਬਾਅ ਵਾਲੀ ਸ਼ੀਟ ਬਣ ਗਈ ਹੈ। 'ਬੱਚੇ ਖੇਡਦੇ ਸਮੇਂ ਵੀ ਸਿੱਖ ਰਹੇ ਹਨ, ਜਦੋਂ ਉਹ ਪਰਿਵਾਰ ਵਿਚ ਗੱਲ ਕਰ ਰਹੇ ਹੁੰਦੇ ਹਨ, ਜਦੋਂ ਉਹ ਤੁਹਾਡੇ ਨਾਲ ਬਾਹਰ ਜਾਂਦੇ ਹਨ, ਪਰ ਅਕਸਰ ਮਾਪੇ ਬੱਚਿਆਂ ਨੂੰ ਇਹ ਨਹੀਂ ਪੁੱਛਦੇ ਕਿ ਉਨ੍ਹਾਂ ਨੇ ਕੀ ਸਿੱਖਿਆ ਹੈ।

  • Share this:
  • Facebook share img
  • Twitter share img
  • Linkedin share img
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ (NEP 2020) ਨਵੇਂ ਭਾਰਤ ਦੀ ਨਵੀਆਂ ਉਮੀਦਾਂ, ਨਵੀਆਂ ਜ਼ਰੂਰਤਾਂ ਦੀ ਪੂਰਤੀ ਲਈ ਇਕ ਮਾਧਿਅਮ ਹੈ। ਰਾਸ਼ਟਰੀ ਸਿੱਖਿਆ ਨੀਤੀ ਦੀ ਇਸ ਯਾਤਰਾ ਦੇ ਮੋਢੀ ਦੇਸ਼ ਦੇ ਅਧਿਆਪਕ ਹਨ। ਇਹ ਗੱਲਾਂ ਪ੍ਰਧਾਨ ਮੰਤਰੀ ਨੇ ਰਾਸ਼ਟਰੀ ਸਿੱਖਿਆ ਨੀਤੀ 2020 ਅਧੀਨ ‘21 ਵੀਂ ਸਦੀ ਵਿੱਚ ਸਕੂਲਿੰਗ’ ਵਿਸ਼ੇ ‘ਤੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਨੇ ਨਵੇਂ ਯੁੱਗ ਦੀ ਸਿਰਜਣਾ ਲਈ ਬੀਜ ਰੱਖੇ ਹਨ ਅਤੇ ਇਹ 21 ਵੀਂ ਸਦੀ ਦੇ ਭਾਰਤ ਨੂੰ ਨਵੀਂ ਦਿਸ਼ਾ ਦੇਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ (ਐਨਈਪੀ 2020) ਦੀ ਘੋਸ਼ਣਾ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਮਨ ਵਿਚ ਕਈ ਪ੍ਰਸ਼ਨ ਆ ਰਹੇ ਹਨ। ਉਦਾਹਰਣ ਦੇ ਲਈ, ਇਹ ਸਿੱਖਿਆ ਨੀਤੀ ਕੀ ਹੈ? ਇਹ ਕਿਵੇਂ ਅਲੱਗ ਹੈ, ਸਕੂਲਾਂ ਅਤੇ ਕਾਲਜਾਂ ਵਿੱਚ ਕੀ ਬਦਲੇਗਾ। ਉਨ੍ਹਾਂ ਕਿਹਾ ਕਿ ਐਨਈਪੀ ਨੇ ਬੱਚਿਆਂ ’ਤੇ ਧਿਆਨ ਕੇਂਦਰਿਤ ਕੀਤਾ ਹੈ। ਇਸ ਵਿੱਚ ਖੋਜ ਗਤੀਵਿਧੀਆਂ ਅਤੇ ਮਨੋਰੰਜਨ ਦੇ ਤਰੀਕਿਆਂ ਰਾਹੀਂ ਸਿੱਖਣ ’ਤੇ ਜ਼ੋਰ ਦਿੱਤਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ 'ਇਕ ਟੈਸਟ, ਇਕ ਮਾਰਕਸ਼ੀਟ, ਕੀ ਬੱਚਿਆਂ ਦੇ ਸਿੱਖਣ ਦੀ ਅਤੇ ਮਾਨਸਿਕ ਵਿਕਾਸ ਦਾ ਮਿਆਰ ਹੋ ਸਕਦੀ ਹੈ? ਅੱਜ ਸੱਚ ਇਹ ਹੈ ਕਿ ਮਾਰਕਸ਼ੀਟ ਮਾਨਸਿਕ ਦਬਾਅ ਵਾਲੀ ਸ਼ੀਟ ਬਣ ਗਈ ਹੈ। ਉਨ੍ਹਾਂ ਕਿਹਾ ਕਿ 'ਬੱਚੇ ਖੇਡਦੇ ਸਮੇਂ ਵੀ ਸਿੱਖ ਰਹੇ ਹਨ, ਜਦੋਂ ਉਹ ਪਰਿਵਾਰ ਵਿਚ ਗੱਲ ਕਰ ਰਹੇ ਹੁੰਦੇ ਹਨ, ਜਦੋਂ ਉਹ ਤੁਹਾਡੇ ਨਾਲ ਬਾਹਰ ਜਾਂਦੇ ਹਨ, ਪਰ ਅਕਸਰ ਮਾਪੇ ਬੱਚਿਆਂ ਨੂੰ ਇਹ ਨਹੀਂ ਪੁੱਛਦੇ ਕਿ ਉਨ੍ਹਾਂ ਨੇ ਕੀ ਸਿੱਖਿਆ ਹੈ।  ਉਹ ਇਹ ਵੀ ਪੁੱਛਦੇ ਹਨ ਕਿ ਨੰਬਰ ਕਿੰਨੇ ਆਏ ਹਨ।
ਮੋਦੀ ਨੇ ਕਿਹਾ ਕਿ ਸਾਨੂੰ ਇਕ ਵਿਗਿਆਨਕ ਚੀਜ਼ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਭਾਸ਼ਾ ਸਿੱਖਿਆ ਦਾ ਮਾਧਿਅਮ ਹੈ, ਭਾਸ਼ਾ ਹੀ ਸਾਰੀ ਸਿੱਖਿਆ ਨਹੀਂ ਹੈ। ਬੱਚਾ ਜਿਹੜੀ ਵੀ ਭਾਸ਼ਾ ਆਸਾਨੀ ਨਾਲ ਸਿੱਖ ਸਕਦਾ ਹੈ, ਚੀਜ਼ਾਂ ਸਿੱਖ ਸਕਦਾ ਹੈ, ਉਹੀ ਭਾਸ਼ਾ ਸਿੱਖਣ ਦੀ ਭਾਸ਼ਾ ਹੋਣੀ ਚਾਹੀਦੀ ਹੈ। ਕੀ ਅਜਿਹਾ ਨਹੀਂ ਕਿ ਬੱਚੇ ਦੀ ਊਰਜਾ ਵਿਸ਼ੇ ਨਾਲੋਂ ਭਾਸ਼ਾ ਨੂੰ ਸਮਝਣ 'ਤੇ ਵਧੇਰੇ ਖਰਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਦਹਾਕਿਆਂ ਵਿਚ ਦੁਨੀਆ ਦਾ ਹਰ ਖੇਤਰ ਬਦਲਿਆ ਹੈ, ਹਰ ਸਿਸਟਮ ਬਦਲਿਆ ਹੈ। ਸਾਡੀ ਜ਼ਿੰਦਗੀ ਦਾ ਸ਼ਾਇਦ ਹੀ ਇਨ੍ਹਾਂ ਤਿੰਨ ਦਹਾਕਿਆਂ ਵਿਚ ਕੋਈ ਪਹਿਲੂ ਹੈ ਜੋ ਪਹਿਲਾਂ ਵਰਗਾ ਹੈ। ਪਰ ਜਿਸ ਰਸਤੇ ਉਤੇ ਸਮਾਜ ਭਵਿੱਖ ਦੇ ਵੱਲ ਵਧਦਾ ਹੈ, ਸਾਡੀ ਸਿੱਖਿਆ ਪ੍ਰਣਾਲੀ ਹਾਲੇ ਵੀ ਪੁਰਾਣੀ ਤਰਜ਼ 'ਤੇ ਚੱਲ ਰਹੀ ਸੀ।

ਪ੍ਰਧਾਨਮੰਤਰੀ ਨੇ ਦਿੱਤਾ 5C ਅਤੇ 5E  ਦਾ ਮੰਤਰ

ਪ੍ਰਧਾਨ ਮੰਤਰੀ ਨੇ ਇਸ ਦੌਰਾਨ 5ਸੀ ਅਤੇ 5ਈ  ਦਾ ਮੰਤਰ ਦਿੱਤਾ। ਪੰਜ ਸੀ ਦਾ ਮੰਤਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ 21 ਵੀਂ ਸਦੀ ਦੇ ਹੁਨਰ ਨਾਲ ਆਪਣੇ ਵਿਦਿਆਰਥੀਆਂ ਨੂੰ ਅੱਗੇ ਵਧਾਉਣਾ ਹੈ। 21 ਵੀਂ ਸਦੀ ਦੇ ਹੁਨਰਾਂ ਵਿੱਚ ਆਲੋਚਨਾਤਮਕ ਸੋਚ Critical Thinking (ਗੁਣ ਅਤੇ ਦੋਸ਼ ਵਿਚ ਅੰਤਰ ਕਰਨ ਵਾਲੀ ਸੋਚ), ਸਿਰਜਣਾਤਮਕਤਾ (Creativity), ਸਹਿਯੋਗ (Collaboration), ਉਤਸੁਕਤਾ (Curiosity) ਅਤੇ ਸੰਚਾਰ (Communication) ਸ਼ਾਮਲ ਹਨ।

5E ਦਾ ਮੰਤਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਅਸਾਨ ਅਤੇ ਨਵੇਂ ਤਰੀਕਿਆਂ ਨੂੰ ਵਧਾਉਣਾ ਹੋਵੇਗਾ। ਸਾਡੇ ਪ੍ਰਯੋਗ ਨਵੇਂ ਯੁੱਗ ਦੀ ਸਿੱਖਿਆ ਦੀ ਕੁੰਜੀ ਹੋਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 5E ਵਿਚ ਪ੍ਰਣ ਕਰਨਾ (Engage), ਖੋਜ ਕਰਨਾ (Explore), ਤਜ਼ਰਬਾ (Experience), ਪ੍ਰਗਟ ਕਰਨਾ (Express) ਅਤੇ ਸਰਬੋਤਮ ਹੋਣਾ (Excel) ਸ਼ਾਮਲ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਿੰਸੀਪਲ ਅਤੇ ਅਧਿਆਪਕ ਰਾਸ਼ਟਰੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਦੀ ਮੁਹਿੰਮ ਵਿੱਚ ਉਤਸ਼ਾਹ ਨਾਲ ਭਾਗ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਸਿੱਖਿਆ ਮੰਤਰਾਲੇ ਨੇ ‘MY Gov’ ਪੋਰਟਲ ‘ਤੇ ਰਾਸ਼ਟਰੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਬਾਰੇ ਦੇਸ਼ ਭਰ ਦੇ ਅਧਿਆਪਕਾਂ ਤੋਂ ਸੁਝਾਅ ਮੰਗੇ ਸਨ, ਜਿਸ ਵਿਚ ਇਕ ਹਫ਼ਤੇ ਦੇ ਅੰਦਰ 15 ਲੱਖ ਤੋਂ ਵੱਧ ਸੁਝਾਅ ਪ੍ਰਾਪਤ ਹੋਏ ਹਨ।
Published by: Ashish Sharma
First published: September 11, 2020, 2:04 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading