ਹੁਣ ਕਾਂਗਰਸ ਨੇ ਕਰਵਾਇਆ ਐਗਜ਼ਿਟ ਪੋਲ, ਇਸ ਵਿਚ ਵੀ ਭਾਜਪਾ ਅੱਗੇ

News18 Punjab
Updated: May 22, 2019, 5:22 PM IST
ਹੁਣ ਕਾਂਗਰਸ ਨੇ ਕਰਵਾਇਆ ਐਗਜ਼ਿਟ ਪੋਲ, ਇਸ ਵਿਚ ਵੀ ਭਾਜਪਾ ਅੱਗੇ
News18 Punjab
Updated: May 22, 2019, 5:22 PM IST
ਲੋਕ ਸਭਾ ਚੋਣਾਂ ਤੋਂ ਬਾਅਦ ਆਏ ਐਗਜ਼ਿਟ ਪੋਲ ਨਾਲ ਜਿਥੇ ਐਨਡੀਏ ਦੇ ਖੇਮੇ ਵਿਚ ਜਸ਼ਨਾਂ ਦਾ ਮਾਹੌਲ ਹੈ, ਉਥੇ ਕਾਂਗਰਸੀ ਆਗੂਆਂ ਦੇ ਚਿਹਰਿਆਂ ਉਤੇ ਚਿੰਤਾ ਦੀਆਂ ਲਕੀਰਾਂ ਸਾਫ ਨਜ਼ਰ ਆ ਰਹੀਆਂ ਹਨ। ਉਨ੍ਹਾਂ ਦੀ ਇਹ ਚਿੰਤਾ ਉਸ ਸਮੇਂ ਹੋਰ ਵਧ ਗਈ ਜਦੋਂ ਕਾਂਗਰਸ ਵੱਲੋਂ ਹੀ ਕਰਵਾਇਆ ਗਿਆ ਐਗਜ਼ਿਟ ਪੋਲ ਸਾਹਮਣੇ ਆ ਗਿਆ। ਇਸ ਐਗਜ਼ਿਟ ਪੋਲ ਵਿਚ ਵੀ ਕਾਂਗਰਸ ਪਿੱਛੇ ਨਜ਼ਰ ਆ ਰਹੀ ਹੈ।

ਕਾਂਗਰਸ ਦੇ ਸਰਵੇਖਣ ਮੁਤਾਬਕ ਜਿਥੇ ਐਨਡੀਏ ਨੂੰ ਬਹੁਮਤ ਲਈ 40 ਸੀਟਾਂ ਦੀ ਲੋੜ ਹੈ, ਉਥੇ ਹੀ ਕਾਂਗਰਸ ਨੂੰ 50 ਸੀਟਾਂ ਦੇ ਨੇੜੇ ਤੇੜੇ ਜੁਗਾੜ ਕਰਨਾ ਪਵੇਗਾ। ਅਜਿਹੇ ਦੋਵੇਂ ਧਿਰਾਂ ਸਿੱਧੀ ਸਰਕਾਰ ਬਣਾਉਣ ਵਿਚ ਨਾਕਾਮ ਰਹਿਣਗੀਆਂ।


Loading...
ਇਸ ਪੋਲ ਮੁਤਾਬਕ ਭਾਜਪਾ ਇਕੱਲੀ ਹੀ 200 ਸੀਟਾਂ ਲੈ ਰਹੀ ਹੈ ਜਦ ਕਿ ਐਨਡੀਏ 230 ਸੀਟਾਂ ਉਤੇ ਜਿੱਤ ਰਹੀ ਹੈ। ਉਥੇ ਹੀ ਕਾਂਗਰਸ ਇਕੱਲੇ 140 ਸੀਟਾਂ ਉਤੇ ਜਿੱਤ ਦਰਜ ਕਰ ਰਿਹਾ ਹੈ । ਜਦ ਕਿ ਯੂਪੀਏ ਨੂੰ ਤਕਰੀਬਨ 195 ਸੀਟਾਂ ਮਿਲ ਰਹੀਆਂ ਹਨ। ਆਜ ਤੱਕ ਦੀ ਇਕ ਰਿਪੋਰਟ ਮੁਤਾਬਕ ਉਹ ਤੇ ਉਸ ਦੇ ਭਾਈਵਾਲ ਤਾਮਿਲਨਾਡੂ, ਕੇਰਲ ਤੇ ਪੰਜਾਬ ਵਿਚ ਚੰਗਾ ਪ੍ਰਦਰਸ਼ਨ ਕਰਨਗੇ। ਉਥੇ ਹੀ ਸਰਵੇਖਣ ਵਿਚ ਦੱਸਿਆ ਗਿਆ ਹੈ ਕਿ ਕਾਂਗਰਸ ਬਿਹਾਰ, ਛੱਤੀਸਗੜ੍ਹ ,ਮੱਧ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ, ਝਾਰਖੰਡ ਤੇ ਹਰਿਆਣਾ ਵਿਚ ਵੀ ਚੰਗਾ ਪ੍ਰਦਰਸ਼ਨ ਕਰੇਗੀ।ਇਸ ਐਗਜ਼ਿਟ ਪੋਲ ਵਿਚ ਦੱਸਿਆ ਗਿਆ ਹੈ ਕਿ ਯੂਪੀਏ ਬਿਹਾਰ ਵਿਚ 15, ਮਹਾਰਾਸ਼ਟਰ ਵਿਚ 22 ਤੋਂ 24, ਤਾਮਿਲਨਾਡੂ ਵਿਚ 34, ਕੇਰਲ ਵਿਚ 15, ਗੁਜਰਾਤ ਵਿਚ 7, ਕਰਨਾਟਕਾ ਵਿਚ 11 ਤੋਂ 13, ਪੱਛਮੀ ਬੰਗਾਲ ਵਿਚ 2, ਮੱਧ ਪ੍ਰਦੇਸ਼ ਵਿਚ 8 ਤੋਂ 10, ਹਰਿਆਣਾ ਵਿਚ 5-6, ਰਾਜਸਥਾਨ ਵਿਚ 6 ਤੋਂ 7 ਸੀਟਾਂ ਉਤੇ ਜਿੱਤ ਦਰਜ ਕਰੇਗੀ। ਕਾਂਗਰਸ ਨੂੰ ਉੱਤਰ ਪ੍ਰਦੇਸ਼ ਵਿਚ 5, ਦਿੱਲੀ ਵਿਚ 2, ਪੰਜਾਬ ਵਿਚ 9, ਛੱਤੀਸਗੜ੍ਹ ਵਿਚ 9, ਉੜੀਸਾ ਵਿਚ 2, ਤੇਲੰਗਾਨਾ ਵਿਚ 2, ਜੰਮੂ ਕਸ਼ਮੀਰ ਵਿਚ 2, ਹਿਮਾਚਲ ਵਿਚ ਇਕ, ਗੋਆ ਵਿਚ ਇਕ, ਝਾਰਖੰਡ ਵਿਚ 5, ਉੱਤਰਾਖੰਡ ਵਿਚ 2 ਸੀਟਾਂ ਮਿਲਣ ਦੀ ਉਮੀਦ ਹੈ। ਕਾਂਗਰਸ ਦੇ ਸਰਵੇਖਣ ਮੁਤਾਬਕ ਜਿਥੇ ਐਨਡੀਏ ਨੂੰ ਬਹੁਮਤ ਲਈ 40 ਸੀਟਾਂ ਦੀ ਲੋੜ ਹੈ, ਉਥੇ ਹੀ ਕਾਂਗਰਸ ਨੂੰ 50 ਸੀਟਾਂ ਦੇ ਨੇੜੇ ਤੇੜੇ ਜੁਗਾੜ ਕਰਨਾ ਪਵੇਗਾ। ਅਜਿਹੇ ਦੋਵੇਂ ਧਿਰਾਂ ਸਿੱਧੀ ਸਰਕਾਰ ਬਣਾਉਣ ਵਿਚ ਨਾਕਾਮ ਰਹਿਣਗੀਆਂ।
First published: May 22, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...