Home /News /national /

2004 ਵਿੱਚ ਬੰਦ ਹੋਈ ਪੈਨਸ਼ਨ ਸਕੀਮ ਲਾਗੂ ਕਰੇਗੀ ਹਿਮਾਚਲ ਵਿੱਚ ਬਣੀ ਨਵੀਂ ਸਰਕਾਰ, ਪੜ੍ਹੋ ਪੂਰੀ ਖ਼ਬਰ

2004 ਵਿੱਚ ਬੰਦ ਹੋਈ ਪੈਨਸ਼ਨ ਸਕੀਮ ਲਾਗੂ ਕਰੇਗੀ ਹਿਮਾਚਲ ਵਿੱਚ ਬਣੀ ਨਵੀਂ ਸਰਕਾਰ, ਪੜ੍ਹੋ ਪੂਰੀ ਖ਼ਬਰ

ਦੇਸ਼ ਵਿੱਚ 2004 ਤੋਂ ਪੁਰਾਣੀ ਪੈਨਸ਼ਨ ਸਕੀਮ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਇਸ ਦੀ ਥਾਂ ਨਵੀਂ ਪੈਨਸ਼ਨ ਸਕੀਮ ਲਾਗੂ ਕੀਤੀ ਸੀ। ਹਾਲ ਹੀ ਵਿੱਚ ਕਾਂਗਰਸ ਸਰਕਾਰ ਨੇ ਹਿਮਾਚਲ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਅਤੇ ਨਵੇਂ ਬਣੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸਭ ਤੋਂ ਪਹਿਲਾਂ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਦੀ ਗੱਲ ਐਤਵਾਰ ਨੂੰ ਆਪਣੀ ਕੈਬਨਿਟ ਮੀਟਿੰਗ ਵਿੱਚ ਕਹੀ ਹੈ।

ਹੋਰ ਪੜ੍ਹੋ ...
  • Share this:

ਦੇਸ਼ ਵਿੱਚ 2004 ਤੋਂ ਪੁਰਾਣੀ ਪੈਨਸ਼ਨ ਸਕੀਮ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਇਸ ਦੀ ਥਾਂ ਨਵੀਂ ਪੈਨਸ਼ਨ ਸਕੀਮ ਲਾਗੂ ਕੀਤੀ ਸੀ। ਹਾਲ ਹੀ ਵਿੱਚ ਕਾਂਗਰਸ ਸਰਕਾਰ ਨੇ ਹਿਮਾਚਲ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਅਤੇ ਨਵੇਂ ਬਣੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸਭ ਤੋਂ ਪਹਿਲਾਂ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਦੀ ਗੱਲ ਐਤਵਾਰ ਨੂੰ ਆਪਣੀ ਕੈਬਨਿਟ ਮੀਟਿੰਗ ਵਿੱਚ ਕਹੀ ਹੈ। ਤੁਹਾਨੂੰ ਦੱਸ ਦੇਈਏ ਕਿ ਅਜਿਹਾ ਕਰਨ ਵਾਲੀ ਹਿਮਾਚਲ ਪਹਿਲੀ ਸਰਕਾਰ ਨਹੀਂ ਹੈ, 2022 ਦੇ ਬਜਟ ਵਿੱਚ ਰਾਕਸਥਾਨ ਦੀ ਸਰਕਾਰ ਨੇ ਵੀ ਅਗਲ ਵਿੱਤੀ ਸਾਲ ਤੋਂ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਗੱਲ ਕਹੀ ਸੀ। ਇਸ ਨਾਲ ਰਾਜ ਦੇ ਸਰਕਾਰੀ ਕਰਮਚਾਰੀਆਂ ਨੂੰ ਲਾਭ ਹੋਵੇਗਾ।

ਤੁਹਾਨੂੰ ਦੱਸ ਦੇਈਏ ਕਿ ਚੋਣਾਂ ਵਿੱਚ ਇਹ ਇੱਕ ਅਹਿਮ ਮੁੱਦਾ ਬਣਦਾ ਜਾ ਰਿਹਾ ਹੈ। ਤਾਮਿਲਨਾਡੂ ਦੀ ਸੱਤਾਧਾਰੀ ਪਾਰਟੀ ਡੀਐਮਕੇ ਨੇ ਵੀ 2021 ਦੇ ਸ਼ੁਰੂ ਵਿੱਚ ਹੋਣ ਵਾਲੀਆਂ ਰਾਜ ਵਿਧਾਨ ਸਭਾ ਚੋਣਾਂ ਵਿੱਚ ਇਸਨੂੰ ਵੀ ਚੁਣਾਵੀਂ ਵਾਦੇ ਵਜੋਂ ਪੇਸ਼ ਕੀਤਾ ਸੀ। ਛੱਤੀਸਗੜ੍ਹ ਸਰਕਾਰ ਨੇ ਇਸ ਨੂੰ ਲਾਗੂ ਕੀਤਾ ਹੈ।

ਆਓ ਜਾਣਦੇ ਹਾਂ ਕਿ ਪੁਰਾਣੀ ਪੈਨਸ਼ਨ ਸਕੀਮ ਅਤੇ ਨਵੀਂ ਪੈਨਸ਼ਨ ਸਕੀਮ ਵਿੱਚ ਕੀ ਫਰਕ ਹੈ?

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਡਿਫਾਇੰਡ ਬੇਨੇਫਿਟ ਪੈਨਸ਼ਨ ਸਕੀਮ ਸਿਸਟਮ ਵੀ ਕਿਹਾ ਜਾਂਦਾ ਹੈ ਅਤੇ ਇਹ ਕਰਮਚਾਰੀ ਦੀ ਆਖਰੀ ਤਨਖਾਹ 'ਤੇ ਆਧਾਰਿਤ ਹੁੰਦੀ ਹੈ। ਉੱਥੇ ਜੇਕਰ ਅਸੀਂ NPS ਦੀ ਗੱਲ ਕਰੀਏ ਤਾਂ ਇਸਨੂੰ ਨੂੰ ਡਿਫਾਇੰਡ ਕੰਟ੍ਰੀਬਿਊਸ਼ਨ ਲਾਭ ਪੈਨਸ਼ਨ ਸਿਸਟਮ (DCPS) ਕਿਹਾ ਜਾਂਦਾ ਹੈ।

ਇਸ ਦਾ ਸਭ ਤੋਂ ਵੱਡਾ ਫਰਕ ਇਹ ਹੈ ਕਿ OPS ਵਿੱਚ ਕਰਮਚਾਰੀ ਰਿਟਾਇਰਮੈਂਟ ਤੋਂ ਆਪਣੀ ਆਖਰੀ ਤਨਖਾਹ ਦਾ 50% ਕਢਵਾ ਸਕਦਾ ਹੈ ਜਦਕਿ NPS ਵਿੱਚ ਵਿਅਕਤੀ ਵੱਲੋਂ ਪਾਏ ਗਏ ਯੋਗਦਾਨ ਦਾ 60% ਇੱਕਠਾ ਲੈ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਇੱਕਮੁਸ਼ਤ ਰਕਮ 'ਤੇ ਕੋਈ ਟੈਕਸ ਨਹੀਂ ਲਗਦਾ। ਜੋ ਬਾਕੀ 40% ਰਕਮ ਬਚਦੀ ਹੈ ਉਸਨੂੰ Annuity Fund ਵਿੱਚ ਬਦਲ ਦਿੱਤਾ ਜਾਂਦਾ ਹੈ ਜਿਸ ਤੋਂ ਕਰਮਚਾਰੀ ਨੂੰ ਹਰ ਮਹੀਨੇ ਪੈਨਸ਼ਨ ਮਿਲਦੀ ਹੈ।

NPS ਨੂੰ ਕਈ ਰਾਜਾਂ ਨੇ ਅਪਣਾਇਆ ਹੈ ਅਤੇ ਇਸਨੂੰ ਕੱਟ-ਆਫ ਤਰੀਕ ਦੇ ਨਾਲ ਲਾਗੂ ਕਰਨ ਲਈ ਲਾਜ਼ਮੀ ਵੀ ਬਣਾਇਆ ਹੈ। NPS ਵਿੱਚ 1 ਜਨਵਰੀ 2004 ਤੋਂ ਜਾਂ ਇਸ ਤੋਂ ਬਾਅਦ ਕੇਂਦਰੀ ਆਟੋਨੋਮਸ ਬਾਡੀਜ਼ (ਹਥਿਆਰਬੰਦ ਬਲਾਂ ਨੂੰ ਛੱਡ ਕੇ) ਸਮੇਤ ਕੇਂਦਰੀ ਸਰਕਾਰੀ ਸੇਵਾਵਾਂ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਕਰਮਚਾਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ।

ਤੁਹਾਨੂੰ ਇਹ ਵੀ ਜਾਨਣਾ ਜ਼ਰੂਰੀ ਹੈ ਕਿ ਜੇਕਰ ਤੁਸੀਂ ਸਮੇਂ ਤੋਂ ਪਹਿਲਾਂ ਇਸ ਸਕੀਮ ਵਿੱਚੋਂ ਬਾਹਰ ਨਿਕਲਣਾ ਚਾਹੁੰਦੇ ਹੋ ਤਾਂ ਘੱਟੋ-ਘੱਟ 80% ਜਮ੍ਹਾਂ ਰਕਮ ਨੂੰ ਅੰਨੁਇਟੀ ਵਿੱਚ ਬਦਲਣਾ ਹੋਵੇਗਾ। ਕਿਉਂਕਿ ਇਸ ਨਾਲ ਹੀ ਤੁਹਾਨੂੰ ਪੈਨਸ਼ਨ ਅਤੇ ਇੱਕਮੁਸ਼ਤ ਰਕਮ ਮਿਲਦੀ ਹੈ। ਤੁਸੀਂ ਰਿਟਾਇਰਮੈਂਟ ਤੋਂ ਬਾਅਦ ਵੀ NPS ਵਿੱਚ 70 ਸਾਲ ਦੀ ਉਮਰ ਤੱਕ ਯੋਗਦਾਨ ਪਾ ਸਕਦੇ ਹੋ ਅਤੇ ਟੈਕਸ ਛੂਟ ਲੈ ਸਕਦੇ ਹੋ।

Published by:Drishti Gupta
First published:

Tags: Himachal, Himachal Election, Old pension scheme