Home /News /national /

ਬਿਹਾਰ ‘ਚ ਨਵੀਂ ਸਰਕਾਰ, ਭਲਕੇ ਨਿਤੀਸ਼ ਸੀਐਮ ਅਹੁਦੇ ਦੀ ਸਹੁੰ ਚੁੱਕਣਗੇ, ਤੇਜਸਵੀ ਹੋਣਗੇ ਡਿਪਟੀ ਸੀਐਮ

ਬਿਹਾਰ ‘ਚ ਨਵੀਂ ਸਰਕਾਰ, ਭਲਕੇ ਨਿਤੀਸ਼ ਸੀਐਮ ਅਹੁਦੇ ਦੀ ਸਹੁੰ ਚੁੱਕਣਗੇ, ਤੇਜਸਵੀ ਹੋਣਗੇ ਡਿਪਟੀ ਸੀਐਮ

ਬਿਹਾਰ ‘ਚ ਨਵੀਂ ਸਰਕਾਰ, ਭਲਕੇ ਨਿਤੀਸ਼ ਸੀਐਮ ਅਹੁਦੇ ਦੀ ਸਹੁੰ ਚੁੱਕਣਗੇ, ਤੇਜਸਵੀ ਹੋਣਗੇ ਡਿਪਟੀ ਸੀਐਮ (file photo)

ਬਿਹਾਰ ‘ਚ ਨਵੀਂ ਸਰਕਾਰ, ਭਲਕੇ ਨਿਤੀਸ਼ ਸੀਐਮ ਅਹੁਦੇ ਦੀ ਸਹੁੰ ਚੁੱਕਣਗੇ, ਤੇਜਸਵੀ ਹੋਣਗੇ ਡਿਪਟੀ ਸੀਐਮ (file photo)

ਨਿਤੀਸ਼ ਕੁਮਾਰ ਨੇ ਅੱਜ ਸ਼ਾਮ 4 ਵਜੇ ਰਾਜਗ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ 164 ਵਿਧਾਇਕਾਂ ਦਾ ਸਮਰਥਨ ਪੱਤਰ ਰਾਜਪਾਲ ਫੱਗੂ ਚੌਹਾਨ ਨੂੰ ਸੌਂਪਿਆ, ਜਿਸ ਵਿੱਚ ਨਵੀਂ ਸਰਕਾਰ ਦੇ ਗਠਨ ਦਾ ਦਾਅਵਾ ਪੇਸ਼ ਕੀਤਾ ਗਿਆ।

  • Share this:
    ਪਟਨਾ- ਬਿਹਾਰ ਦੇ ਰਾਜਪਾਲ ਫੱਗੂ ਚੌਹਾਨ ਨੇ ਨਿਤੀਸ਼ ਕੁਮਾਰ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ। ਨਿਤੀਸ਼ ਕੁਮਾਰ ਕੱਲ੍ਹ ਦੁਪਹਿਰ 2 ਵਜੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਤੇਜਸਵੀ ਯਾਦਵ ਉਪ ਮੁੱਖ ਮੰਤਰੀ ਹੋਣਗੇ। ਸਹੁੰ ਚੁੱਕ ਸਮਾਗਮ ਰਾਜ ਭਵਨ ਦੇ ਰਾਜੇਂਦਰ ਮੰਡਪ ਵਿੱਚ ਹੋਵੇਗਾ। ਹਾਲਾਂਕਿ ਪਹਿਲਾਂ ਸਹੁੰ ਚੁੱਕ ਸਮਾਗਮ ਦਾ ਸਮਾਂ ਦਿਨ ਦੇ 4 ਵਜੇ ਦੱਸਿਆ ਗਿਆ ਸੀ।

    ਭਲਕੇ ਸਿਰਫ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਹੀ ਭੇਦ ਗੁਪਤ ਰੱਖਣ ਦੀ ਸਹੁੰ ਚੁੱਕਣਗੇ। ਹੋਰ ਮੰਤਰੀਆਂ ਨੂੰ ਬਾਅਦ ਵਿੱਚ ਸਹੁੰ ਚੁਕਾਈ ਜਾ ਸਕਦੀ ਹੈ। ਦੱਸ ਦੇਈਏ ਕਿ ਨਿਤੀਸ਼ ਕੁਮਾਰ ਨੇ ਅੱਜ ਸ਼ਾਮ 4 ਵਜੇ ਰਾਜਗ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ 164 ਵਿਧਾਇਕਾਂ ਦਾ ਸਮਰਥਨ ਪੱਤਰ ਰਾਜਪਾਲ ਫੱਗੂ ਚੌਹਾਨ ਨੂੰ ਸੌਂਪਿਆ, ਜਿਸ ਵਿੱਚ ਨਵੀਂ ਸਰਕਾਰ ਦੇ ਗਠਨ ਦਾ ਦਾਅਵਾ ਪੇਸ਼ ਕੀਤਾ ਗਿਆ। ਤੁਰੰਤ ਰਾਜਪਾਲ ਨੇ ਸਰਕਾਰ ਬਣਾਉਣ ਦਾ ਸੱਦਾ ਨਹੀਂ ਦਿੱਤਾ। ਪਰ ਬਾਅਦ ਵਿੱਚ ਇਸ ਮਹਾਂ ਗਠਜੋੜ ਨੂੰ ਰਾਜਪਾਲ ਦਾ ਸੱਦਾ ਮਿਲਿਆ। ਇਸ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਬੁੱਧਵਾਰ ਨੂੰ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਤੁਹਾਨੂੰ ਦੱਸ ਦੇਈਏ ਕਿ ਇਸ ਨਵੀਂ ਸਰਕਾਰ ਲਈ ਮਹਾਗਠਜੋੜ ਸੀ, ਜਿਸ ਵਿੱਚ ਜੇਡੀਯੂ, ਆਰਜੇਡੀ, ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਦੇ ਨਾਲ ਆਜ਼ਾਦ ਵਿਧਾਇਕ ਵੀ ਸ਼ਾਮਲ ਹਨ।

    ਭਾਜਪਾ ਦੇ ਰਾਜ ਸਭਾ ਮੈਂਬਰ ਅਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਟਵੀਟ ਕੀਤਾ, “ਇਹ ਸਰਾਸਰ ਸਫੇਦ ਝੂਠ ਹੈ ਕਿ ਭਾਜਪਾ ਨੇ ਨਿਤੀਸ਼ ਕੁਮਾਰ ਦੀ ਸਹਿਮਤੀ ਤੋਂ ਬਿਨਾਂ ਆਰਸੀਪੀ ਸਿੰਘ ਨੂੰ ਕੇਂਦਰ ਵਿੱਚ ਮੰਤਰੀ ਬਣਾਇਆ ਸੀ। ਇਹ ਵੀ ਝੂਠ ਹੈ ਕਿ ਭਾਜਪਾ ਜੇਡੀਯੂ ਨੂੰ ਤੋੜਨਾ ਚਾਹੁੰਦੀ ਸੀ। ਉਹ ਗਠਜੋੜ ਤੋੜਨ ਦਾ ਬਹਾਨਾ ਲੱਭ ਰਹੇ ਸੀ। 2024 'ਚ ਭਾਜਪਾ ਭਾਰੀ ਬਹੁਮਤ ਲੈ ਕੇ ਆਵੇਗੀ।"
    Published by:Ashish Sharma
    First published:

    ਅਗਲੀ ਖਬਰ