• Home
  • »
  • News
  • »
  • national
  • »
  • NEW JIOPHONE NEXT HAS AWESOME FEATURES HIGH SPEED MAKES IT SPECIAL FIND OUT MORE FEATURES GH KS

ਨਵੇਂ JioPhone ਨੈਕਸਟ ਦੀਆਂ ਇਹ 7 ਖ਼ਾਸੀਅਤਾਂ ਬਣਾਉੁਂਦੀਆਂ ਹਨ ਇਸ ਨੂੰ ਖ਼ਾਸ, ਜਾਣੋ ਖ਼ਾਸੀਅਤਾਂ

JioPhone Next ਪ੍ਰਗਤੀ OS 'ਤੇ ਚੱਲੇਗਾ, ਜੋ ਕਿ ਐਂਡਰਾਇਡ ਓਐੱਸ 'ਤੇ ਬੇਸਡ ਹੈ। ਇਹ ਜੀਓ ਅਤੇ ਗੂਗਲ ਦੋਵਾਂ ਨੇ ਇੱਕ ਕਿਫਾਇਤੀ ਕੀਮਤ 'ਤੇ ਸਹਿਜ ਅਨੁਭਵ ਦੀ ਪੇਸ਼ਕਸ਼ ਕਰਦੇ ਹੋਏ ਸਾਰਿਆਂ ਲਈ ਪ੍ਰਗਤੀ ਲਿਆਉਣ ਲਈ ਤਿਆਰ ਕੀਤਾ ਗਿਆ ਹੈ।

  • Share this:
ਰਿਲਾਇੰਸ ਜਿਓ (Reliance Jio) ਨੇ ਦੀਵਾਲੀ ਤੋਂ ਪਹਿਲਾਂ 'ਮੇਕਿੰਗ ਆਫ ਜਿਓਫੋਨ ਨੈਕਸਟ' ਫਿਲਮ ਰਿਲੀਜ਼ ਕੀਤੀ ਹੈ। JioPhone ਨੈਕਸਟ ਉਨ੍ਹਾਂ 4G ਸਮਾਰਟਫੋਨ (4G smartphones) ਵਿੱਚੋਂ ਇੱਕ ਹੈ ਜਿਸ ਦੀ ਬੇਸਬਰੀ ਨਾਲ ਉਡੀਕ ਹੋ ਰਹੀ ਹੈ। ਜਿਓ ਦੇ ਬਾਕੀ ਫੋਨ ਦੀ ਤਰ੍ਹਾਂ ਇਹ ਵੀ ਕਿਫਾਇਤੀ ਹੋਵੇਗਾ। ਵੀਡੀਓ ਵਿੱਚ ਜੀਓ ਨੇ ਦੁਹਰਾਇਆ ਹੈ ਕਿ ਜੀਓਫੋਨ ਨੈਕਸਟ (JioPhone Next), ਆਪਣੀਆਂ ਹੋਰ ਸੇਵਾਵਾਂ ਦੀ ਤਰ੍ਹਾਂ, "ਮੇਡ ਇਨ ਇੰਡੀਆ, ਮੇਡ ਫਾਰ ਇੰਡੀਆ ਅਤੇ ਮੇਡ ਇਨ ਇੰਡੀਅਨਜ਼" ਹੈ। ਡਿਵਾਈਸ ਦਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਹਰ ਭਾਰਤੀ ਨੂੰ ਡਿਜੀਟਲ ਤਕਨਾਲੋਜੀ ਤੱਕ ਬਰਾਬਰ ਅਵਸਰ ਅਤੇ ਬਰਾਬਰ ਪਹੁੰਚ ਮਿਲੇ।

ਵੀਡੀਓ ਵਿੱਚ ਇਸ ਫੋਨ ਨਾਲ 13 ਮੈਗਾਪਿਕਸਲ ਦਾ ਕੈਮਰਾ ਵੀ ਦਿਖਾਇਆ ਗਿਆ ਹੈ। ਵੀਡੀਓ ਤੋਂ ਪਤਾ ਲੱਗਦਾ ਹੈ ਕਿ JioPhone Next ਪ੍ਰਗਤੀ OS 'ਤੇ ਚੱਲੇਗਾ, ਜੋ ਕਿ ਐਂਡਰਾਇਡ ਓਐੱਸ 'ਤੇ ਬੇਸਡ ਹੈ। ਇਹ ਜੀਓ ਅਤੇ ਗੂਗਲ ਦੋਵਾਂ ਨੇ ਇੱਕ ਕਿਫਾਇਤੀ ਕੀਮਤ 'ਤੇ ਸਹਿਜ ਅਨੁਭਵ ਦੀ ਪੇਸ਼ਕਸ਼ ਕਰਦੇ ਹੋਏ ਸਾਰਿਆਂ ਲਈ ਪ੍ਰਗਤੀ ਲਿਆਉਣ ਲਈ ਤਿਆਰ ਕੀਤਾ ਗਿਆ ਹੈ। ਰਿਲਾਇੰਸ ਜਿਓ ਨੇ ਇਹ ਵੀ ਘੋਸ਼ਣਾ ਕੀਤੀ ਹੈ ਕਿ ਫ਼ੋਨ ਵਿੱਚ ਕੁਆਲਕਾਮ ਪ੍ਰੋਸੈਸਰ ਹੋਵੇਗਾ, ਪਰ ਕਿਹੜਾ ਚਿੱਪਸੈੱਟ ਮਾਡਲ ਹੋਵੇਗਾ ਇਹ ਸਪਸ਼ਟ ਨਹੀਂ ਹੋਇਆ ਹੈ।

JioPhone Next ਦੀਆਂ ਹੋਰ ਵਿਸ਼ੇਸ਼ਤਾਵਾਂ :

ਵੌਇਸ ਅਸਿਸਟੈਂਟ: ਇਹ ਅਜਿਹਾ ਫੀਚਰ ਹੈ ਜੋ ਅੱਜਕਲ ਦੇ ਮਹਿੰਗੇ ਸਮਾਰਟਫੋਨ ਵਿੱਚ ਮਿਲਦਾ ਹੈ ਪਰ ਇਹ ਜੀਓਫੋਨ ਨੈਕਸਟ ਵਿੱਚ ਵੀ ਦੇਖਣ ਨੂੰ ਮਿਲੇਗਾ। ਇਸ ਫੀਚਰ ਨਾਲ ਤੁਸੀਂ ਬੋਲ ਕੇ ਹੀ ਆਪਣੇ ਫੋਨ ਨੂੰ ਪੂਰੀ ਤਰ੍ਹਾਂ ਆਪਰੇਟ ਕਰ ਸਕਦੇ ਹੋ। ਭਾਵੇਂ ਮੀਨੂ ਖੋਲਣਾ ਹੋਵੇ ਜਾਂ ਇੰਟਰਨੈੱਟ ਤੇ ਕੁੱਝ ਸਰਚ ਕਰਨਾ ਹੋਵੇ।

ਲਿਸਨਰ ਫੀਚਰ: ਇਸ ਫੀਚਰ ਦੀ ਮਦਦ ਨਾਲ ਤੁਸੀਂ ਫੋਨ ਸਕਰੀਨ ਤੇ ਕੋਈ ਵੀ ਕੰਟੈਂਟ ਸੁਣ ਸਕਦੇ ਹੋ। ਜੋ ਲੋਕ ਫੋਨ ਸਕਰੀਨ ਤੇ ਜ਼ਿਆਦਾ ਸਮਾਂ ਬਿਤਾਉਂਦੇ ਹਨ ਉਨ੍ਹਾਂ ਨੂੰ ਇਹ ਫੀਚਰ ਬਹੁਤ ਪਸੰਦ ਆ ਸਕਦਾ ਹੈ।

ਟ੍ਰਾਂਸਲੇਸ਼ਨ: ਟ੍ਰਾਂਸਲੇਸ਼ਨ ਫੀਚਰ ਉਪਭੋਗਤਾਵਾਂ ਦੀ ਕਿਸੇ ਵੀ ਸਕ੍ਰੀਨ ਨੂੰ ਉਪਭੋਗਤਾ ਦੀ ਪਸੰਦ ਦੀ ਭਾਸ਼ਾ ਵਿੱਚ ਅਨੁਵਾਦ ਕਰਨ ਵਿੱਚ ਸਹਾਇਤਾ ਕਰਦਾ ਹੈ। ਇਸ ਦਾ ਮਤਲਬ ਹੈ ਕਿ ਉਪਭੋਗਤਾ ਕਿਸੇ ਵਿਦੇਸ਼ੀ ਭਾਸ਼ਾ ਵਿੱਚ ਲਿਖੀ ਕੋਈ ਵੀ ਚੀਜ਼ ਆਸਾਨੀ ਨਾਲ ਪੜ੍ਹ ਸਕਦੇ ਹਨ।

ਸਮਾਰਟ ਕੈਮਰਾ: ਇਸ ਫੋਨ ਦੇ ਕੈਮਰੇ ਵਿੱਚ ਕਈ ਫੋਟੋਗ੍ਰਾਫੀ ਮੋਡ ਹਨ, ਜੋ ਉਪਭੋਗਤਾਵਾਂ ਨੂੰ ਵੱਖੋ-ਵੱਖਰੀਆਂ ਸੈਟਿੰਗਾਂ ਵਿੱਚ ਅਸਾਨੀ ਨਾਲ ਤਸਵੀਰਾਂ ਲੈਣ ਵਿੱਚ ਸਹਾਇਤਾ ਕਰਦੇ ਹਨ। 'ਪੋਰਟਰੇਟ' ਮੋਡ ਉਪਭੋਗਤਾਵਾਂ ਨੂੰ ਇੱਕ ਪੇਸ਼ੇਵਰ ਕੈਮਰੇ ਦੀ ਤਰ੍ਹਾਂ ਬਲਰ ਬੈਕਗ੍ਰਾਊਂਡ ਨਾਲ ਫੋਟੋਆਂ ਖਿੱਚਣ ਵਿੱਚ ਮਦਦ ਕਰੇਗਾ। ਨਾਈਟ ਮੋਡ ਉਪਭੋਗਤਾਵਾਂ ਨੂੰ ਘੱਟ ਰੋਸ਼ਨੀ ਵਿੱਚ ਵੀ ਫੋਟੋਆਂ ਲੈਣ ਵਿੱਚ ਮਦਦ ਕਰਦਾ ਹੈ। ਇਸ ਕੈਮਰਾ ਵਿੱਚ ਕਸਟਮ ਇੰਡੀਅਨ ਔਗਮੈਂਟੇਡ ਰਿਐਲਿਟੀ ਫਿਲਟਰ ਪਹਿਲਾਂ ਤੋਂ ਲੋਡ ਕੀਤੇ ਗਏ ਹਨ।

ਸੌਫਟਵੇਅਰ ਅਪਡੇਟਸ: ਇਸ ਫੋਨ ਦੇ ਨਾਲ ਉਪਭੋਗਤਾਵਾਂ ਨੂੰ ਸੌਫਟਵੇਅਰ ਅਪਡੇਟ ਕਰਨ ਵਿੱਚ ਕੋਈ ਦਿੱਕਤ ਨਹੀਂ ਆਵੇਗੀ। ਗੂਗਲ ਵੱਲੋਂ ਇਸ ਫੋਨ ਨੂੰ ਕਿੰਨੇ ਸਾਲ ਤੱਕ ਸਾਫਟਵੇਅਰ ਤੇ ਸਕਿਓਰਿਟੀ ਅਫਡੇਟ ਮਿਲਣਗੇ, ਇਹ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।

ਲੰਮੀ ਬੈਟਰੀ ਲਾਈਫ : ਨਵਾਂ ਡਿਜ਼ਾਈਨ ਕੀਤਾ ਗਿਆ ਪ੍ਰਗਤੀ ਓਐਸ ਲੰਬੀ ਬੈਟਰੀ ਲਾਈਫ ਨੂੰ ਕਾਇਮ ਰੱਖੇਗਾ। ਨਵੇਂ ਓਐਸ ਨਾਲ ਐਪਸ ਆਪਟੀਮਾਈਜ਼ੇਸ਼ਨ ਆਸਾਨ ਹੋਵੇਗੀ।
Published by:Krishan Sharma
First published: