ਨਵੇਂ ਰੇਲ ਮੰਤਰੀ ਨੇ ਇੰਜੀਨੀਅਰ ਨੂੰ ਕਿਹਾ- ਤੁਸੀਂ ਮੈਨੂੰ ਸਰ ਨਹੀਂ ਬੌਸ ਆਖੋਗੇ, Video ਵਾਇਰਲ

News18 Punjabi | News18 Punjab
Updated: July 10, 2021, 10:25 AM IST
share image
ਨਵੇਂ ਰੇਲ ਮੰਤਰੀ ਨੇ ਇੰਜੀਨੀਅਰ ਨੂੰ ਕਿਹਾ- ਤੁਸੀਂ ਮੈਨੂੰ ਸਰ ਨਹੀਂ ਬੌਸ ਆਖੋਗੇ, Video ਵਾਇਰਲ
ਸਾਬਕਾ ਆਈਏਐਸ ਅਧਿਕਾਰੀ ਅਸ਼ਵਨੀ ਵੈਸ਼ਨਵ ਨੂੰ ਰੇਲਵੇ ਅਤੇ ਆਈ ਟੀ ਅਤੇ ਸੰਚਾਰ ਮੰਤਰਾਲੇ ਦੀ ਕਮਾਨ ਸੌਂਪੀ ਗਈ ਹੈ।

Railways Minister Ashwini Vaishnaw: ਨੌਕਰਸ਼ਾਹ ਤੋਂ ਸਿਆਸਤਦਾਨ ਬਣੇ ਅਸ਼ਵਨੀ ਵੈਸ਼ਨਵ ਨੇ ਵੀਰਵਾਰ ਨੂੰ ਰੇਲਵੇ, ਆਈ ਟੀ, ​​ਇਲੈਕਟ੍ਰਾਨਿਕਸ ਅਤੇ ਸੰਚਾਰ ਮੰਤਰਾਲੇ ਦਾ ਕਾਰਜਭਾਰ ਸੰਭਾਲ ਲਿਆ। ਸੰਸਦ ਮੈਂਬਰ ਵਜੋਂ ਵੈਸ਼ਨਵ ਦਾ ਇਹ ਪਹਿਲਾ ਕਾਰਜਕਾਲ ਹੈ ਅਤੇ ਉਹ ਕੈਬਨਿਟ ਮੰਤਰੀ ਵਜੋਂ ਇਲੈਕਟ੍ਰਾਨਿਕ ਅਤੇ ਆਈਟੀ ਮੰਤਰਾਲੇ, ਸੰਚਾਰ ਮੰਤਰਾਲੇ ਅਤੇ ਰੇਲਵੇ ਮੰਤਰਾਲੇ ਦਾ ਇੰਚਾਰਜ ਹੋਣਗੇ।

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ- ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ। ਮੰਤਰੀ ਮੰਡਲ ਵਿਚ 36 ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਗਿਆ ਹੈ। ਪਰ ਪਿਛਲੇ ਦੋ ਦਿਨਾਂ ਵਿੱਚ ਜੋ ਮੰਤਰੀ ਸਭ ਤੋਂ ਵੱਧ ਸੁਰਖੀਆਂ ਵਿੱਚ ਆਏ ਉਹ ਰੇਲਵੇ ਮੰਤਰੀ ਅਸ਼ਵਨੀ ਵੈਸ਼ਨੋ ਹਨ। ਮੰਤਰਾਲੇ ਦਾ ਕਾਰਜਭਾਰ ਸੰਭਾਲਦਿਆਂ ਹੀ ਉਹ ਐਕਸ਼ਨ ਵਿਚ ਦਿਖ ਰਹੇ ਹਨ, ਉਨ੍ਹਾਂ ਪਹਿਲੇ ਹੀ ਦਿਨ ਆਦੇਸ਼ ਦਿੱਤਾ ਕਿ ਹੁਣ ਰੇਲਵੇ ਸਟਾਫ ਵੱਖ-ਵੱਖ ਸ਼ਿਫਟਾਂ ਵਿੱਚ ਕੰਮ ਕਰੇਗਾ। ਇਕ ਸ਼ਿਫਟ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ, ਜਦੋਂ ਕਿ ਦੂਜੀ ਸ਼ਿਫਟ ਦੁਪਹਿਰ 3 ਤੋਂ 12 ਵਜੇ ਤੱਕ ਚੱਲੇਗੀ। ਹੁਣ ਰੇਲ ਮੰਤਰੀ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿੱਥੇ ਉਹ ਇਕ ਰੇਲਵੇ ਇੰਜੀਨੀਅਰ ਨੂੰ ਮਿਲ ਰਹੇ ਹਨ। ਇਸ ਦੌਰਾਨ ਵੈਸ਼ਨਵ ਨੇ ਕਿਹਾ ਕਿ ਉਨ੍ਹਾਂ ਨੂੰ ਸਰ ਨਹੀਂ ਬੌਸ ਕਿਹਾ ਜਾਣਾ ਚਾਹੀਦਾ ਹੈ।

ਦਰਅਸਲ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਮੰਤਰਾਲੇ ਦਾ ਚਾਰਜ ਲੈਣ ਤੋਂ ਬਾਅਦ ਆਪਣੇ ਸਟਾਫ ਨੂੰ ਮਿਲਣ ਲਈ ਆਏ ਸਨ। ਇਸ ਦੌਰਾਨ ਉਨ੍ਹਾਂ ਉਥੇ ਮੌਜੂਦ ਸਟਾਫ ਨੂੰ ਕਿਹਾ, 'ਬਹੁਤ ਵਧੀਆ ਕੰਮ ਕਰੋਗੇ, ਬਹੁਤ ਮਜ਼ਾ ਆਵੇਗਾ .. ਜ਼ਿੰਦਗੀ ਵਿੱਚ ਲੱਗੇ ਕਿ ਹਾਂ, ਮਜ਼ਾ ਆਇਆ।' ਇਸ ਦੌਰਾਨ ਰੇਲਵੇ ਮੰਤਰਾਲੇ ਦੇ ਇਕ ਸਟਾਫ ਨੇ ਰੇਲ ਮੰਤਰੀ ਨੂੰ ਆਪਣੇ ਦੂਜੇ ਸਾਥੀ ਵੱਲ ਇਸ਼ਾਰਾ ਕਰਦਿਆਂ, 'ਸਰ ਕੱਲ੍ਹ ਅਸੀਂ ਗੱਲ ਕਰ ਰਹੇ ਸੀ ਕਿ ਸਾਡੇ ਇਹ ਸਾਥੀ ਹਨ ਅਤੇ ਉਸੇ ਕਾਲਜ ਤੋਂ ਪੜ੍ਹੇ ਹਨ ਜਿੱਥੋਂ ਤੁਸੀਂ ਪੜਾਈ ਕੀਤੀ ਹੈ।  ਇਹ ਸੁਣਦਿਆਂ ਮੰਤਰੀ ਬਹੁਤ ਖੁਸ਼ ਹੋ ਗਏ। ਉਹ ਕਹਿੰਦੇ ਹਨ MBM ਤੋਂ ਹੋਵੋ। ਇਸ ਤੋਂ ਬਾਅਦ ਰੇਲ ਮੰਤਰੀ ਇੰਜੀਨੀਅਰ ਨੂੰ ਆਪਣੇ ਕੋਲ ਬਲਾਉਂਦੇ ਹਨ।


ਇਸ ਤੋਂ ਬਾਅਦ ਉਹ ਕਹਿੰਦੇ ਹਨ- ਆਓ-ਆਓ ਜੱਫੀ ਪਾਉ। ਉਥੇ ਮੌਜੂਦ ਹੋਰ ਕਰਮਚਾਰੀ ਤਾੜੀਆਂ ਨਾਲ ਉਸਦਾ ਸਵਾਗਤ ਕਰਦੇ ਹਨ, ਜਿਸ ਤੋਂ ਬਾਅਦ ਉਥੇ ਮੌਜੂਦ ਸਟਾਫ ਵਿਚੋਂ ਇੱਕ ਕਹਿੰਦਾ ਹੈ ਕਿ 'ਸਰ, ਅਸੀਂ ਗੱਲ ਕਰ ਰਹੇ ਸੀ ਕਿ ਜੇ ਅਸੀਂ ਮੰਤਰੀ ਨੂੰ ਕਦੇ ਮਿਲਦੇ ਹਾਂ, ਤਾਂ ਅਸੀਂ ਉਸ ਨੂੰ ਦੱਸਾਂਗੇ ਕਿ ਅਸੀਂ ਉਸੇ ਕਾਲਜ ਤੋਂ ਪੜ੍ਹਾਈ ਕੀਤੀ ਹੈ ਜਿੱਥੋਂ ਉਹ ਪੜੇ ਹਨ। ਇਸ ਤੋਂ ਬਾਅਦ ਅਸ਼ਵਨੀ ਵੈਸ਼ਨਵ ਕਹਿੰਦੇ ਹਨ ਕਿ ਤੁਸੀਂ ਮੈਨੂੰ ਬੌਸ ਕਹੋਗੇ .. ਸਾਡੇ ਕਾਲਜ ਵਿਚ ਜੂਨੀਅਰ ਸੀਨੀਅਰ ਨੂੰ ਸਰ ਨਹੀਂ ਬੌਸ ਕਿਹਾ ਜਾਂਦਾ ਹੈ। ਫੇਰ ਤੁਸੀਂ ਮੈਨੂੰ ਬੌਸ ਕਹੋਗੇ ...

ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਸਾਬਕਾ ਆਈਐਸ ਅਧਿਕਾਰੀ ਹਨ। ਅਸ਼ਵਿਨੀ ਰਾਜਸਥਾਨ ਦੇ ਜੋਧਪੁਰ ਦੀ ਰਹਿਣ ਵਾਲੇ ਹਨ। ਉਨ੍ਹਾਂ 1994 ਵਿਚ ਆਈਏਐਸ ਦੀ ਪ੍ਰੀਖਿਆ ਪਾਸ ਕੀਤੀ ਸੀ। ਉਨ੍ਹਾਂ ਆਈਟੀ ਕਾਨਪੁਰ ਤੋਂ ਆਪਣੀ ਐਮਟੈਕ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਜੋਧਪੁਰ ਦੇ ਐਮਬੀਐਮ ਕਾਲਜ ਤੋਂ ਬੀ ਟੈਕ ਕੀਤੀ ਅਤੇ ਨਾਲ ਹੀ ਅਮਰੀਕਾ ਦੇ ਇੱਕ ਵੱਡੇ ਕਾਲਜ ਤੋਂ ਐਮਬੀਏ ਦੀ ਡਿਗਰੀ ਵੀ ਲਈ ਹੈ। ਸਾਲ 2003 ਵਿਚ ਉਨ੍ਹਾਂ ਸਰਕਾਰੀ ਨੌਕਰੀ ਛੱਡ ਦਿੱਤੀ। ਇਸ ਤੋਂ ਬਾਅਦ ਆਪਣਾ ਕਾਰੋਬਾਰ ਕਰਨ ਤੋਂ ਬਾਅਦ, ਉਹ ਰਾਜਨੀਤੀ ਵਿਚ ਆ ਗਏ।
Published by: Ashish Sharma
First published: July 10, 2021, 10:25 AM IST
ਹੋਰ ਪੜ੍ਹੋ
ਅਗਲੀ ਖ਼ਬਰ