ਨੈਸ਼ਨਲ ਹਾਈਵੇਅ 'ਤੇ ਬਦਲੇ ਟੋਲ ਟੈਕਸ ਦੇਣ ਦੇ ਨਿਯਮ, ਇਹ ਗਲਤੀ ਕੀਤੀ ਤਾਂ ਦੇਣੇ ਪੈਣੇ ਦੁੱਗਣੇ ਪੈਸੇ

News18 Punjab
Updated: July 20, 2019, 5:26 PM IST
share image
ਨੈਸ਼ਨਲ ਹਾਈਵੇਅ 'ਤੇ ਬਦਲੇ ਟੋਲ ਟੈਕਸ ਦੇਣ ਦੇ ਨਿਯਮ, ਇਹ ਗਲਤੀ ਕੀਤੀ ਤਾਂ ਦੇਣੇ ਪੈਣੇ ਦੁੱਗਣੇ ਪੈਸੇ

  • Share this:
  • Facebook share img
  • Twitter share img
  • Linkedin share img
ਜੇਕਰ ਤੁਹਾਡੇ ਰਸਤੇ ਵਿਚ ਨੈਸ਼ਨਲ ਹਾਈਵੇਅ ਪੈਂਦਾ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ। ਸਰਕਾਰ ਈ ਟੋਲ ਨੂੰ ਲੈ ਕਾਫੀ ਗੰਭੀਰ ਨਜ਼ਰ ਆ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਸਰਕਾਰ ਹੁਣ ਸਖਤੀ ਦੇ ਮੂਡ ਵਿਚ ਹੈ। ਪਹਿਲੀ ਦਸੰਬਰ ਤੋਂ ਲਾਗੂ ਹੋਣ ਵਾਲੇ ਨਵੇਂ ਨਿਯਮਾਂ ਮੁਤਾਬਕ ਜੇਕਰ ਰੋਈ ਵਾਹਨ ਚਾਲਕ ਫਾਸਟ ਟੈਗ ਨਾ ਹੋਣ ਦੇ ਬਾਵਜੂਦ ਗਲਤੀ ਨਾਲ ਫਾਸਟ ਟੈਗ ਵਾਲੀ ਲਾਈਨ ਵਿਚ ਚਲਾ ਜਾਂਦਾ ਹੈ ਤਾਂ ਉਸ ਨੂੰ ਦੋਗੁਣਾਂ ਟੋਲ ਦੇਣਾ ਪਵੇਗਾ। ਹੁਣ ਕੈਸ਼ ਰਾਹੀਂ ਟੋਲ ਦੇਣ ਲਈ ਸਿਰਫ ਇਕ ਲਾਈਨ ਹੋਵੇਗੀ। ਬਾਕੀ ਸਾਰੀਆਂ ਲਾਈਨਾਂ ਫਾਸਟ ਟੈਗ ਦੀਆਂ ਹੋਣਗੀਆਂ।

ਲੋਕ ਸਭਾ ‘ਚ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਐਲਾਨ ਕੀਤਾ ਕਿ ਹੁਣ ਸਾਰੀਆਂ ਗੱਡੀਆਂ ਫਾਸਟ ਟੈਗ ਰਾਹੀਂ ਹੀ ਟੋਲ ਪਲਾਜ਼ਾ ਤੋਂ ਨਿਕਲ ਪਾਉਣਗੀਆਂ। ਹਾਲਾਂਕਿ ਕੁਝ ਸਮੇਂ ਲਈ ਇਕ ਲਾਈਨ ਜਾਰੀ ਰਹੇਗੀ। ਇੰਨਾ ਹੀ ਨਹੀਂ ਜੇਕਰ ਵਾਹਨ ਮਾਲਕ ਫਾਸਟ ਟੈਗ ਨਹੀਂ ਲਵਾਉਂਦੇ ਤਾਂ ਉਨ੍ਹਾਂ ਨੂੰ ਜੁਰਮਾਨਾ ਅਦਾ ਕਰਨਾ ਪਵੇਗਾ। ਅਗਲੇ ਚਾਰ ਮਹੀਨਿਆਂ ‘ਚ ਸਾਰੀਆਂ ਗੱਡੀਆਂ ‘ਤੇ ਫਾਸਟ ਟੈਗ ਲਾਉਣਾ ਲਾਜ਼ਮੀ ਕਰ ਦਿੱਤਾ ਜਾਵੇਗਾ।

ਕੀ ਹੈ ਫਾਸਟ ਟੈਗ
ਦੱਸ ਦਈਏ ਕਿ ਫਾਸਟ ਟੈਗ ਇਕ ਡਿਵਾਈਸ ਜਾਂ ਏਟੀਐਮ ਵਰਗਾ ਹੀ ਉਪਕਰਨ ਹੁੰਦਾ ਹੈ। ਜਿਸ ਨੂੰ ਆਪਣੀ ਕਾਰ ਦੇ ਅੱਗੇ ਚਿਪਕਾ ਦਿੱਤਾ ਜਾਂਦਾ ਹੈ। ਆਰਐਫਆਈਡੀ ਤਕਨੀਕ ਉਤੇ ਆਧਾਰਿਤ ਟੈਗ ਵਾਲੀ ਗੱਡੀ ਜਦੋਂ ਟੋਲ ਕੋਲੋਂ ਲੰਘਦੀ ਹੈ ਤਾਂ ਤੁਹਾਡਾ ਟੈਗ ਸਕੈਨ ਹੋ ਜਾਂਦਾ ਹੈ ਤੇ ਡਿਜੀਟਲ ਪੇਮੈਂਟ ਹੋ ਜਾਂਦੀ ਹੈ। ਫਾਸਟ ਟੈਗ ਨੂੰ ਜ਼ਿਆਦਾਤਰ ਬੈਂਕ, ਈਕਮਰਸ ਪੋਰਟਲ ਜਾਂ ਫਿਰ ਨਜ਼ਦੀਕੀ ਪੈਟਰੋਲ ਪੰਪ ਤੋਂ ਵੀ ਖਰੀਦ ਸਕਦੇ ਹੋ।


ਮੰਤਰਾਲਾ ਨੇ ਇਹ ਵੀ ਸਾਫ਼ ਕੀਤਾ ਹੈ ਕਿ ਹਰ ਟੋਲ ਪਲਾਜ਼ਾ ‘ਤੇ ਜਿਥੇ ਫਾਸਟ ਟੈਗ ਅਤੇ ਭੁਗਤਾਨ ਦੀ ਸਹੂਲਤ ਹੋਵੇਗੀ ਉੱਥੇ ਇਕ ਹਾਈਬ੍ਰਿਡ ਲੇਨ ਵੀ ਦਿੱਤੀ ਜਾਵੇਗੀ ਤਾਂ ਜੋ ਵੱਡੇ ਵਾਹਨਾਂ ‘ਤੇ ਨਜ਼ਰ ਰੱਖੀ ਜਾ ਸਕੇ। ਆਪਣੇ ਬਿਆਨ ‘ਚ ਨਿਤਿਨ ਨੇ ਕਿਹਾ ਕਿ ਸਮਾਂ ਰਹਿੰਦੇ ਇਸ ਨੂੰ ਫਾਸਟ ਟੈਗ ਲੇਨ ‘ਚ ਵੀ ਤਬਦੀਲ ਕੀਤਾ ਜਾਵੇਗਾ।
ਪਹਿਲੀ ਦਸੰਬਰ ਤੋਂ ਬਾਅਦ ਬਗੈਰ ਫਾਸਟ-ਟੈਗ ਲੰਘਣ ਵਾਲੇ ਵਾਹਨਾਂ ਤੋਂ ਟੋਲ ‘ਤੇ ਦੁੱਗਣੀ ਫੀਸ ਵਸੂਲੀ ਕੀਤੀ ਜਾਵੇਗੀ।

ਦੱਸ ਦਈਏ ਕਿ ਨੈਸ਼ਨਲ ਹਾਈਵੇਅਜ਼ ਫੀਸ ਨਿਯਮ 2008 ਮੁਤਾਬਕ ਹਰ ਵਾਹਨ ਜਿਸ ‘ਤੇ ਫਾਸਟ ਟੈਗ ਲੱਗਿਆ ਹੁੰਦਾ ਸੀ, ਉਸ ਲਈ ਇੱਕ ਵੱਖਰੀ ਲੇਨ ਹੋਣਾ ਜ਼ਰੂਰੀ ਹੁੰਦਾ ਸੀ। ਪਰ ਇਸ ਨਿਯਮ ‘ਚ ਬਦਲਾਅ ਤੋਂ ਬਾਅਦ ਟੋਲ ਕੈਸ਼ ਲੈਸ ਹੋ ਜਾਣਗੇ ਅਤੇ ਹਰ ਲੇਨ ਫਾਸਟ-ਟੈਗ ਕਰ ਦਿੱਤੀ ਜਾਵੇਗੀ। ਜਿਸ ਨਾਲ ਟੋਲ ‘ਤੇ ਹੋਣ ਵਾਲਿਆਂ ਵਾਰਦਾਤਾਂ ‘ਚ ਵੀ ਕਮੀ ਆਵੇਗੀ।
First published: July 20, 2019
ਹੋਰ ਪੜ੍ਹੋ
ਅਗਲੀ ਖ਼ਬਰ