New Rules from March 1: ਅੱਜ ਤੋਂ ਬਲਦ ਰਹੇ ਹਨ ਇਹ ਨਿਯਮ, ਤੁਹਾਡੇ ਉੱਪਰ ਪਵੇਗਾ ਸਿੱਧਾ ਅਸਰ!

News18 Punjabi | News18 Punjab
Updated: March 1, 2021, 11:12 AM IST
share image
New Rules from March 1: ਅੱਜ ਤੋਂ ਬਲਦ ਰਹੇ ਹਨ ਇਹ ਨਿਯਮ, ਤੁਹਾਡੇ ਉੱਪਰ ਪਵੇਗਾ ਸਿੱਧਾ ਅਸਰ!

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ: 1 ਮਾਰਚ 2021 ਤੋਂ (Changes from 1st March) ਤੁਹਾਡੇ ਬੈਂਕ ਅਤੇ ਪੈਸੇ ਨਾਲ ਜੁੜੀਆਂ ਬਹੁਤ ਸਾਰੀਆਂ ਤਬਦੀਲੀਆਂ ਹੋਣ ਜਾ ਰਹੀਆਂ ਹਨ ਅਤੇ ਤੁਹਾਨੂੰ ਇਨ੍ਹਾਂ ਤਬਦੀਲੀਆਂ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਐਲਪੀਜੀ ਗੈਸ ਸਿਲੰਡਰ (LPG Gas Cylinder Price) ਦੀ ਕੀਮਤ ਤੋਂ ਲੈ ਕੇ ਬੈਂਕ ਦੇ ਆਈਐਫਐਸਸੀ ਕੋਡ / IFSC Code ਤੱਕ ਬਹੁਤ ਸਾਰੇ ਬਦਲਾਵ ਦੇਖੇ ਜਾਣਗੇ, ਜਿਸ ਦਾ ਸਿੱਧਾ ਪ੍ਰਭਾਵ ਆਮ ਲੋਕਾਂ ਦੀ ਜੇਬ 'ਤੇ ਪਵੇਗਾ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਅੱਜ ਤੋਂ ਹੋਣ ਵਾਲੀਆਂ ਕੁੱਝ ਮਹੱਤਵਪੂਰਨ ਤਬਦੀਲੀਆਂ ਬਾਰੇ..

ਬੈਂਕ ਆਫ਼ ਬੜੌਦਾ ਬਾਰੇ ਹੋ ਰਿਹਾ ਇਹ ਬਦਲਾਅ

ਵਿਜਯਾ ਬੈਂਕ ਅਤੇ ਦੇਨਾ ਬੈਂਕ ਦੇ ਬੀ.ਓ.ਬੀ. / BoB ਵਿੱਚ ਹੋਏ ਮਰਜਰ ਤੋਂ ਬਾਅਦ, ਹੁਣ 1 ਮਾਰਚ 2021 ਤੋਂ ਦੋਵੇਂ ਬੈਂਕਾਂ ਦੇ ਆਈ.ਐਫ.ਐੱਸ.ਸੀ ਕੋਡ (IFSC Code) ਬਦਲ ਦਿੱਤੇ ਜਾਣਗੇ। ਭਾਵ, ਤੁਸੀਂ ਪੁਰਾਣੇ IFSC ਕੋਡ ਨਾਲ ਲੈਣ-ਦੇਣ ਨਹੀਂ ਕਰ ਸਕੋਗੇ। ਬੈਂਕ ਆਫ਼ ਬੜੌਦਾ ਨੇ ਇਹ ਵੀ ਕਿਹਾ ਹੈ ਕਿ ਗਾਹਕ 31 ਮਾਰਚ 2021 ਤੱਕ ਨਵੇਂ ਐਮਆਈਸੀਆਰ / MICR ਕੋਡ ਵਾਲੀ ਚੈੱਕ ਬੁੱਕ ਪ੍ਰਾਪਤ ਕਰ ਸਕਦੇ ਹਨ।
PNB ਦਾ ਵੀ ਬਦਲ ਜਾਵੇਗਾ IFSC ਕੋਡ

ਪੰਜਾਬ ਨੈਸ਼ਨਲ ਬੈਂਕ (PNB) ਵੀ IFSC ਕੋਡ ਨਾਲ ਜੁੜੇ ਨਿਯਮਾਂ ਵਿਚ ਬਦਲਾਅ ਕਰ ਰਿਹਾ ਹੈ। ਪੰਜਾਬ ਨੈਸ਼ਨਲ ਬੈਂਕ ਆਪਣੇ ਸਹਿਯੋਗੀ ਬੈਂਕਾਂ ਓਰੀਐਂਟਲ ਬੈਂਕ ਅਤੇ ਯੂਨਾਈਟਿਡ ਬੈਂਕ ਆਫ਼ ਇੰਡੀਆ ਦੀ ਪੁਰਾਣੀ ਚੈੱਕ ਬੁੱਕ ਅਤੇ IFSC ਜਾਂ MICR ਕੋਡ ਨੂੰ ਬਦਲਣ ਜਾ ਰਿਹਾ ਹੈ। ਹਾਲਾਂਕਿ ਪੁਰਾਣੇ ਕੋਡ 31 ਮਾਰਚ ਤੱਕ ਕੰਮ ਕਰਨਗੇ, ਪਰ ਬੈਂਕ ਨੇ ਆਪਣੇ ਗਾਹਕਾਂ ਨੂੰ ਕਿਹਾ ਹੈ ਕਿ ਉਹ ਨਵੇਂ ਕੋਡ ਪ੍ਰਾਪਤ ਕਰ ਲੈਣ ਨਹੀਂ ਤਾਂ ਬਾਅਦ ਵਿਚ ਸਮੱਸਿਆਵਾਂ ਹੋ ਸਕਦੀਆਂ ਹਨ।

1 ਮਾਰਚ ਤੋਂ ਚੱਲਣਗੀਆਂ ਕਈ ਵਿਸ਼ੇਸ਼ ਰੇਲ ਗੱਡੀਆਂ

ਭਾਰਤੀ ਰੇਲਵੇ ਨੇ ਐਲਾਨ ਕੀਤਾ ਹੈ ਕਿ ਉਹ ਹੋਲੀ ਤੋਂ ਪਹਿਲਾਂ, 1 ਮਾਰਚ ਤੋਂ ਕਈ ਰੇਲ ਗੱਡੀਆਂ ਦਾ ਸੰਚਾਲਨ ਸ਼ੁਰੂ ਕਰੇਗੀ। ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਯਾਤਰੀਆਂ ਨੂੰ ਇਨ੍ਹਾਂ ਵਿਸ਼ੇਸ਼ ਰੇਲ ਗੱਡੀਆਂ ਦੇ ਚੱਲਣ ਨਾਲ ਸਭ ਤੋਂ ਵੱਧ ਰਾਹਤ ਮਿਲੇਗੀ। ਇਸ ਤੋਂ ਇਲਾਵਾ, ਪੱਛਮੀ ਰੇਲਵੇ ਦੇ ਵੱਖ-ਵੱਖ ਰੂਟਾਂ 'ਤੇ 11 ਜੋੜੇ ਅਰਥਾਤ 22 ਨਵੀਆਂ ਵਿਸ਼ੇਸ਼ ਰੇਲ ਗੱਡੀਆਂ  ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਰੇਲ ਗੱਡੀਆਂ ਦਿੱਲੀ, ਮੱਧ ਪ੍ਰਦੇਸ਼, ਮੁੰਬਈ ਸਮੇਤ ਕਈ ਰੂਟਾਂ ਦਰਮਿਆਨ ਚੱਲਣਗੀਆਂ। ਇਨ੍ਹਾਂ ਵਿੱਚੋਂ ਕੁੱਝ ਰੇਲ ਗੱਡੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਕੁੱਝ ਅੱਜ ਤੋਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ।

ਗੈਸ ਸਿਲੰਡਰ ਦੀ ਕੀਮਤ 'ਚ ਵਾਧਾ

ਸਰਕਾਰੀ ਤੇਲ ਕੰਪਨੀਆਂ ਮਹੀਨੇ ਦੀ ਪਹਿਲੀ ਤਾਰੀਖ ਨੂੰ ਗੈਸ ਸਿਲੰਡਰ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ, ਅਜਿਹੇ ਵਿੱਚ ਗੈਸ ਸਿਲੰਡਰ ਦੀ ਕੀਮਤ 1 ਮਾਰਚ ਨੂੰ ਬਦਲ ਸਕਦੀ ਹੈ। ਹਾਲਾਂਕਿ, ਕੰਪਨੀਆਂ ਨੇ ਫਰਵਰੀ ਮਹੀਨੇ ਵਿੱਚ ਸਿਲੰਡਰਾਂ ਦੀ ਕੀਮਤ ਵਿਚ ਤਿੰਨ ਵਾਰੀ ਵਾਧਾ ਕੀਤਾ ਹੈ। ਐਲਪੀਜੀ ਸਿਲੰਡਰ( LPG Cylinder Price) ਦੀ ਕੀਮਤ ਵਿੱਚ ਸੋਮਵਾਰ ਨੂੰ ਫਿਰ ਤੋਂ 25 ਰੁਪਏ ਦਾ ਵਾਧਾ ਕੀਤਾ ਗਿਆ ਹੈ। ਅਜੇ 3 ਦਿਨ ਪਹਿਲਾਂ ਹੀ ਗੈਸ ਦੀ ਕੀਮਤ ਵਿੱਚ 25 ਰੁਪਏ ਦਾ ਵਾਧਾ ਕੀਤਾ ਗਿਆ ਸੀ।

ਇੰਡੀਅਨ ਬੈਂਕ ਦੇ ਏਟੀਐਮ ਵਿੱਚ 2,000 ਰੁਪਏ ਦਾ ਨੋਟ ਨਹੀਂ

1 ਮਾਰਚ ਤੋਂ, ਗਾਹਕ ਇੰਡੀਅਨ ਬੈਂਕ ATM 'ਚੋਂ 2000 ਰੁਪਏ ਦੇ ਨੋਟ ਨਹੀਂ ਕਢਵਾ ਸਕਣਗੇ। ਹਾਲਾਂਕਿ, ਉਹ ਬੈਂਕ ਕਾਊਂਟਰ ਤੋਂ ਇਹ ਨੋਟ ਪ੍ਰਾਪਤ ਕਰ ਸਕਦੇ ਹਨ। ਦਰਅਸਲ ਇੰਡੀਅਨ ਬੈਂਕ ਦਾ ਕਹਿਣਾ ਹੈ ਕਿ ATM ਤੋਂ 2000 ਦਾ ਨੋਟ ਨਿਕਲਣ ਤੋਂ ਬਾਅਦ, ਗਾਹਕ 2000 ਰੁਪਏ ਦੇ ਨੋਟ ਬਦਲੇ ਬੈਂਕ ਸ਼ਾਖਾਵਾਂ ਵਿਚ ਆਉਂਦੇ ਹਨ ਅਤੇ ਛੋਟੇ ਨੋਟਾਂ ਦੀ ਮੰਗ ਕਰਦੇ ਹਨ। ਇਸ ਤੋਂ ਬਚਣ ਲਈ, ਬੈਂਕ ਨੇ ਤੁਰੰਤ ਪ੍ਰਭਾਵ ਨਾਲ 2,000 ਰੁਪਏ ਦੇ ਨੋਟ ATM ਵਿੱਚ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।

ਟੋਲ ਪਲਾਜ਼ਾ 'ਤੇ ਮੁਫ਼ਤ ਫਾਸਟੈਗ ਨਹੀਂ ਮਿਲਣਗੇ

ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ (ਐਨਐਚਏਆਈ) ਨੇ ਕਿਹਾ ਹੈ ਕਿ ਹੁਣ ਟੋਲ ਪਲਾਜ਼ਾ ਤੋਂ ਗਾਹਕਾਂ ਨੂੰ ਫਾਸਟੈਗ ਖ਼ਰੀਦਣ ਲਈ 100 ਰੁਪਏ ਅਦਾ ਕਰਨੇ ਪੈਣਗੇ।

ਐਸਬੀਆਈ (V) ਗਾਹਕਾਂ ਲਈ ਲਾਜ਼ਮੀ KYC (ਕੇਵਾਈਸੀ)

ਸਟੇਟ ਬੈਂਕ ਆਫ਼ ਇੰਡੀਆ (SBI) ਦੇ ਗਾਹਕਾਂ ਲਈ ਇਹ ਜ਼ਰੂਰੀ ਹੋਵੇਗਾ ਕਿ ਜੇਕਰ ਉਹ ਆਪਣੇ ਖਾਤਿਆਂ ਨੂੰ ਐਕਟੀਵੇਟ ਰੱਖਣਾ ਚਾਹੁੰਦੇ ਹਨ ਤਾਂ ਉਹ ਆਪਣੇ ਕੇਵਾਈਸੀ / KYC ਨੂੰ ਪੂਰਾ ਕਰਵਾਉਣ।

ਇਨ੍ਹਾਂ ਸਭ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਮਾਰਚ ਵਿੱਚ, ਬੈਂਕ ਲਗਾਤਾਰ 11 ਦਿਨਾਂ ਲਈ ਬੰਦ ਰਹਿਣਗੇ। ਦਰਅਸਲ ਬੈਂਕਾਂ ਨੂੰ 5 ਮਾਰਚ, 11 ਮਾਰਚ, 22 ਮਾਰਚ, 29 ਮਾਰਚ ਅਤੇ 30 ਮਾਰਚ ਨੂੰ ਛੁੱਟੀ ਰਹੇਗੀ। ਇਸ ਤੋਂ ਇਲਾਵਾ 4 ਐਤਵਾਰ ਅਤੇ 2 ਸ਼ਨੀਵਾਰ ਬੰਦ ਰਹਿਣਗੇ। ਯਾਨੀ ਕੁਲ 11 ਦਿਨਾਂ ਤੱਕ ਬੈਂਕਾਂ ਵਿੱਚ ਕੋਈ ਕੰਮ ਨਹੀਂ ਹੋਵੇਗਾ।
Published by: Anuradha Shukla
First published: March 1, 2021, 11:02 AM IST
ਹੋਰ ਪੜ੍ਹੋ
ਅਗਲੀ ਖ਼ਬਰ