ਭਾਰਤ ਦੀ 50% ਤੋਂ ਵੱਧ ਆਬਾਦੀ 25 ਸਾਲ ਜਾਂ ਵੱਧ ਉਮਰ ਦੀ: ਸਰਵੇ

News18 Punjabi | News18 Punjab
Updated: July 4, 2020, 10:03 AM IST
share image
ਭਾਰਤ ਦੀ 50% ਤੋਂ ਵੱਧ ਆਬਾਦੀ 25 ਸਾਲ ਜਾਂ ਵੱਧ ਉਮਰ ਦੀ: ਸਰਵੇ
ਭਾਰਤ ਦੀ 50% ਤੋਂ ਵੱਧ ਆਬਾਦੀ 25 ਸਾਲ ਜਾਂ ਵੱਧ ਉਮਰ ਦੀ: ਸਰਵੇ

  • Share this:
  • Facebook share img
  • Twitter share img
  • Linkedin share img
ਇੱਕ ਨਵੇਂ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੀ ਆਬਾਦੀ ਦਾ 50 ਪ੍ਰਤੀਸ਼ਤ ਤੋਂ ਵੱਧ ਹਿੱਸਾ ਹੁਣ 25 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਹੈ। ਭਾਰਤ ਦੇ ਰਜਿਸਟਰਾਰ ਜਨਰਲ ਅਤੇ ਮਰਦਮਸ਼ੁਮਾਰੀ ਕਮਿਸ਼ਨਰ (Registrar General and Census Commissioner of India) ਦੁਆਰਾ ਤਿਆਰ ਹਾਲ ਹੀ ਵਿਚ ਜਾਰੀ ਨਮੂਨਾ ਰਜਿਸਟ੍ਰੇਸ਼ਨ ਮਕੈਨਿਜ਼ਮ 2018, ਵਿਚ ਕਿਹਾ ਗਿਆ ਹੈ ਕਿ 25 ਸਾਲ ਤੋਂ ਘੱਟ ਉਮਰ ਦੇ ਲੋਕ ਦੇਸ਼ ਦੀ ਆਬਾਦੀ ਦਾ 46.9 ਪ੍ਰਤੀਸ਼ਤ ਹਨ।

ਬਿਹਾਰ ਵਿਚ 25 ਸਾਲ ਤੋਂ ਘੱਟ ਉਮਰ ਦੀ ਆਬਾਦੀ ਸਭ ਤੋਂ ਜਿਆਦਾ

ਸਰਵੇਖਣ ਅਨੁਸਾਰ 25 ਸਾਲ ਤੋਂ ਘੱਟ ਉਮਰ ਦੀ ਆਬਾਦੀ ਵਿਚ 47.4 ਪ੍ਰਤੀਸ਼ਤ ਪੁਰਸ਼ ਅਤੇ 46.3 ਪ੍ਰਤੀਸ਼ਤ ਔਰਤਾਂ ਦੀ ਹੈ। ਹਾਲਾਂਕਿ, ਬਿਹਾਰ, ਉੱਤਰ ਪ੍ਰਦੇਸ਼ ਅਤੇ ਕੇਰਲਾ ਵਰਗੇ ਰਾਜਾਂ ਵਿੱਚ, ਇਸ ਉਮਰ ਸਮੂਹ ਵਿੱਚ ਅਬਾਦੀ ਰਾਸ਼ਟਰੀ ਔਸਤ ਨਾਲੋਂ ਥੋੜ੍ਹੀ ਵੱਧ ਹੈ। ਅਬਾਦੀ ਦੀ ਤੁਲਨਾ ਵਿਚ ਸਭ ਤੋਂ ਵੱਧ 3.2 ਫੀਸਦੀ ਦੀ ਪ੍ਰਜਨਨ ਦਰ ਦੇ ਨਾਲ ਬਿਹਾਰ ਵਿਚ 25 ਸਾਲ ਤੋਂ ਘੱਟ ਉਮਰ ਦੀ ਆਬਾਦੀ 57.2 ਫੀਸਦੀ ਹੈ। ਉਤਰ ਪ੍ਰਦੇਸ਼ ਵਿਚ 25 ਸਾਲ ਤੋਂ ਘੱਟ ਉਮਰ ਦੀ 52.7 ਫੀਸਦੀ ਅਬਾਦੀ  ਹੈ। ਕੁੱਲ 2.9 ਫੀਸਦੀ ਦੇ ਨਾਲਸ ਦੇਸ਼ ਵਿਚ ਪ੍ਰਜਨਨ ਦਰ ਦੇ ਮਾਮਲੇ ਵਿਚ ਉਹ ਦੂਜੇ ਸਥਾਨ ਉਤੇ ਹੈ।
ਸ਼ਹਿਰੀ ਬਨਾਮ ਦਿਹਾਤੀ ਖੇਤਰ

ਕੇਰਲਾ ਵਿਚ 1.7 ਪ੍ਰਤੀਸ਼ਤ ਪ੍ਰਜਨਨ ਦਰ ਨਾਲ 25 ਸਾਲ ਤੋਂ ਘੱਟ ਦੀ 37.4 ਪ੍ਰਤੀਸ਼ਤ ਆਬਾਦੀ ਹੈ। ਪ੍ਰਤੀ ਮਹਿਲਾ ਦੇ ਹਿਸਾਬ ਨਾਲ ਬੱਚਿਆਂ ਦੀ ਔਸਤ ਗਿਣਤੀ ਦੇ ਅਧਾਰ ਉਤੇ ਪ੍ਰਜਨਨ ਦਰ ਦੀ ਗਣਨਾ ਕੀਤੀ ਜਾਂਦੀ ਹੈ। ਸ਼ਹਿਰੀ ਖੇਤਰਾਂ ਵਿਚ ਘੱਟ ਪ੍ਰਜਨਨ ਦਰ ਕਾਰਨ 25 ਸਾਲ ਤੋਂ ਥੱਲੇ ਦੀ ਆਬਾਦੀ ਪੇਂਡੂ ਇਲਾਕਿਆਂ ਦੀ ਤੁਲਨਾ ਵਿਚ ਘੱਟ ਘੱਟ ਹੈ।

ਬਿਹਾਰ 26.2 ਪ੍ਰਤੀਸ਼ਤ ਦੇ ਨਾਲ ਜਨਮ ਦਰ ਵਿਚ ਸਭ ਤੋਂ ਉੱਪਰ ਹੈ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਵਿੱਚ ਸਭ ਤੋਂ ਘੱਟ 11.2 ਪ੍ਰਤੀਸ਼ਤ ਜਨਮ ਦਰ ਹੈ। ਛੱਤੀਸਗੜ੍ਹ ਵਿੱਚ ਮੌਤ ਦਰ ਸਭ ਤੋਂ ਵੱਧ ਅੱਠ ਪ੍ਰਤੀਸ਼ਤ ਹੈ ਅਤੇ ਸਭ ਤੋਂ ਘੱਟ ਦਿੱਲੀ ਵਿੱਚ 3.3 ਪ੍ਰਤੀਸ਼ਤ ਹੈ। ਜਨਮ ਦਰ ਦੀ ਗਣਨਾ ਪ੍ਰਤੀ ਇਕ ਹਜ਼ਾਰ ਆਬਾਦੀ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ। ਦੇਸ਼ ਵਿਚ ਮੌਤ ਦੀ ਦਰ ਪਿਛਲੇ ਚਾਰ ਦਹਾਕਿਆਂ ਤੋਂ ਘਟ ਗਈ ਹੈ। ਸਾਲ 1971 ਵਿਚ ਇਹ ਦਰ 14.9 ਪ੍ਰਤੀਸ਼ਤ ਸੀ ਜੋ ਕਿ ਸਾਲ 2018 ਵਿਚ 6.2 ਪ੍ਰਤੀਸ਼ਤ ਹੋ ਗਈ ਹੈ। ਪੇਂਡੂ ਖੇਤਰਾਂ ਵਿਚ ਗਿਰਾਵਟ ਕਮੀ ਆਈ ਹੈ।
First published: July 4, 2020, 9:59 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading