ਮਾਂ ਦੀ ਗੋਦੀ ਵਿਚੋਂ ਬੱਚਾ ਖੋਹ ਕੇ ਨੱਚਣ ਲੱਗੇ ਵਧਾਈ ਮੰਗਣ ਆਏ ਕਿੰਨਰ, ਫਿਰ ਆਈ ਬੁਰੀ ਖ਼ਬਰ

News18 Punjabi | News18 Punjab
Updated: January 25, 2020, 11:10 AM IST
share image
ਮਾਂ ਦੀ ਗੋਦੀ ਵਿਚੋਂ ਬੱਚਾ ਖੋਹ ਕੇ ਨੱਚਣ ਲੱਗੇ ਵਧਾਈ ਮੰਗਣ ਆਏ ਕਿੰਨਰ, ਫਿਰ ਆਈ ਬੁਰੀ ਖ਼ਬਰ
ਮਾਂ ਦੀ ਗੋਦੀ ਵਿਚੋਂ ਬੱਚਾ ਖੋਹ ਕੇ ਨੱਚਣ ਲੱਗੇ ਵਧਾਈ ਮੰਗਣ ਆਏ ਕਿੰਨਰ, ਫਿਰ ਆਈ ਬੁਰੀ ਖ਼ਬਰ

ਇਹ ਖ਼ਬਰ ਫੈਲਦੇ ਹੀ ਗੁਆਂਢੀਆਂ ਨੇ ਕਿੰਨਰਾਂ ਨੂੰ ਘੇਰ ਲਿਆ, ਕਿਉਂਕਿ ਉਹ ਨੱਠ ਨਾ ਸਕਣ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਿੰਨੋ ਹਿਰਾਸਤ ‘ਚ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ।

  • Share this:
  • Facebook share img
  • Twitter share img
  • Linkedin share img
ਪੱਛਮੀ ਬੰਗਾਲ (West Bengal) ਦੇ ਝਾਰਗਰਾਮ (Jhargram) ‘ਚ ਇਕ ਨਵਜੰਮੇ ਬੱਚੇ ਦੀ ਉਸ ਸਮੇਂ ਮੌਤ ਹੋ ਗਈ, ਜਦੋਂ ਉਸ ਨੂੰ ਕਿੰਨਰਾਂ ਦੇ ਇਕ ਗਰੁੱਪ ਨੇ ਮਾਂ ਦੀ ਗੋਦੀ ਵਿਚੋਂ ਖਿੱਚ ਲਿਆ। ਪੁਲਿਸ ਨੇ ਕਿਹਾ ਕਿ ਉਹ ਬੱਚੇ ਦੀ ਮਾਂ ਤੋਂ ਪੈਸੇ ਮੰਗ ਰਹੇ ਸੀ।

ਸਥਾਨਕ ਲੋਕਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ਬਿੰਨਰ ਥਾਣਾ ਤਹਿਤ ਉੱਤਰ ਸ਼ਿਲਡਾ ਨਿਵਾਸੀ ਚੰਦਨ ਖਿਡਾਰੀ ਦੇ ਜੁੜਵਾ ਬੱਚੇ ਪੈਦਾ ਹੋਏ। ਇਨ੍ਹਾਂ ਵਿਚੋਂ ਇਕ ਬੱਚਾ ਦਿਲ ਦੀ ਪਰੇਸ਼ਾਨੀ ਵਜੋਂ ਹਸਪਤਾਲ ‘ਚ ਦਾਖਲ ਸੀ। ਜਨਮ ਦੇ 20 ਦਿਨਾਂ ਬਾਅਦ ਜਦੋਂ ਬੱਚਾ ਹਸਪਤਾਲ ਤੋਂ ਘਰ ਪਹੁੰਚਿਆ, ਤਾਂ ਪਤਾ ਲੱਗਣ ਉਤੇ ਤਿੰਨ ਕਿੰਨਰ ਵੀ ਉਨ੍ਹਾਂ ਨੇ ਘਰ ਪਹੁੰਚ ਗਏ। ਉਨ੍ਹਾਂ ਨੇ 11,000 ਰੁਪਏ ਮੰਗੇ ਤੇ ਇਨਕਾਰ ਕਰਨ ਉਤੇ ਪਰਿਵਾਰਕ ਮੈਂਬਰਾਂ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ।

ਮਾਂ ਦੀ ਗੋਦੀ ਵਿਚੋਂ ਬੱਚਾ ਖੋਹ ਕੇ ਨੱਚਣ ਲੱਗੇ ਕਿੰਨਰ
ਪੁਲਿਸ ਨੇ ਕਿਹਾ ਕਿੰਨਰਾਂ ਨੇ ਮਾਂ ਦੀ ਗੋਦੀ ਵਿਚੋਂ ਬੱਚਾ ਖੋਹ ਲਿਆ ਅਤੇ ਉਸ ਨੂੰ ਲੈ ਕੇ ਨੱਚਣ ਲੱਗੇ। ਇਸ ਤੋਂ ਬਾਅਦ ਪਰਿਵਾਰ 2,000 ਰੁਪਏ ਦੇਣ ਲਈ ਮੰਨਿਆ। ਇਸ ਦੌਰਾਨ ਬਿਮਾਰ ਬੱਚੇ ਨੂੰ ਫਿਰ ਤੋਂ ਪਰੇਸ਼ਾਨੀ ਹੋਈ ਤਾਂ ਉਸ ਨੂੰ ਜਲਦ ਹੀ ਹਸਪਤਾਲ ਲੈ ਕੇ ਗਏ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਇਹ ਖ਼ਬਰ ਫੈਲਦੇ ਹੀ ਗੁਆਂਢੀਆਂ ਨੇ ਕਿੰਨਰਾਂ ਨੂੰ ਘੇਰ ਲਿਆ, ਕਿਉਂਕਿ ਉਹ ਨੱਠ ਨਾ ਸਕਣ। ਇਸ ਤੋਂ ਬਾਅਦ ਪੁਲਿਸ ਨੇ ਤਿੰਨਾਂ ਨੂੰ ਲੋਕਾਂ ਦੇ ਕਬਜੇ ਤੋਂ ਛੁੜਾਇਆ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਿੰਨੋ ਹਿਰਾਸਤ ‘ਚ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ।
First published: January 25, 2020, 11:10 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading