ਬਹਾਨੇ ਨਾਲ ਨਵ-ਵਿਆਹੁਤਾ ਨੂੰ ਲੈ ਗਿਆ ਪੇਕੇ ਪਿੰਡੋਂ ਆਇਆ ਬੰਦਾ ਤੇ ਫਿਰ...

News18 Punjabi | News18 Punjab
Updated: January 25, 2020, 1:10 PM IST
share image
ਬਹਾਨੇ ਨਾਲ ਨਵ-ਵਿਆਹੁਤਾ ਨੂੰ ਲੈ ਗਿਆ ਪੇਕੇ ਪਿੰਡੋਂ ਆਇਆ ਬੰਦਾ ਤੇ ਫਿਰ...
ਬਹਾਨੇ ਨਾਲ ਨਵ-ਵਿਆਹੁਤਾ ਨੂੰ ਲੈ ਗਿਆ ਪੇਕੇ ਪਿੰਡੋਂ ਆਇਆ ਬੰਦਾ ਤੇ ਫਿਰ...,

 18 ਸਾਲ ਦੀ ਮਹਿਲਾ ਦਾ ਵਿਆਹ ਤਿੰਨ ਮਹੀਨੇ ਪਹਿਲਾਂ ਹੋਇਆ ਸੀ ਅਤੇ ਉਸਦੇ ਪਿੰਡ ਦਾ ਰਹਿਣ ਵਾਲਾ ਵਿਸ਼ਾਲ ਸਰੋਜ ਪੰਜ ਦਿਨ ਪਹਿਲਾਂ ਉਸਦੇ ਸਹੁਰੇ ਪਹੁੰਚਿਆ ਅਤੇ ਦੱਸਿਆ ਕਿ ਉਸਦੀ ਮਾਂ ਬਿਮਾਰ ਹੈ।

  • Share this:
  • Facebook share img
  • Twitter share img
  • Linkedin share img
ਉੱਤਰ ਪ੍ਰਦੇਸ਼ (Uttar Pardesh) ਤੋਂ ਨਵ-ਵਿਆਹੁਤਾ ਦੇ ਨਾਲ ਬਲਾਤਕਾਰ (Rape) ਦੀ ਖ਼ਬਰ ਆਈ ਹੈ। ਇਲਜਾਮ ਹੈ ਕਿ ਲੜਕੀ ਦੇ ਪੇਕੇ ਦਾ ਹੀ ਵਿਅਕਤੀ ਉਸਨੂੰ ਸਹੁਰੇ ਘਰੋਂ ਧੋਖੇ ਨਾਲ ਲੈ ਗਿਆ ਅਤੇ ਉਸਦੇ ਨਾਲ ਬਲਾਤਕਾਰ (Rape) ਕੀਤਾ। ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ਉਤੇ ਕੇਸ ਦਰਜ ਕਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੰਜ ਦਿਨਾਂ ਤੱਕ ਕੀਤਾ ਬਲਾਤਕਾਰ

ਇਹ ਪੂਰਾ ਮਾਮਲਾ ਚੌਰੀ ਥਾਨਾ ਖੇਤਰ ਦਾ ਹੈ, ਇੱਥੇ ਵਿਆਹੁਤਾ ਨੂੰ ਬੰਧਕ ਬਣਾ ਕੇ ਪੰਜ ਦਿਨਾਂ ਤੱਕ ਕਥਿਤ ਤੌਰ 'ਤੇ ਬਲਾਤਕਾਰ ਕੀਤਾ ਗਿਆ ਹੈ। ਥਾਨਾ ਇੰਚਾਰਜ ਸੂਰਿਆਭਾਨ ਨੇ ਦੱਸਿਆ ਕਿ 18 ਸਾਲ ਦੀ ਮਹਿਲਾ ਦਾ ਵਿਆਹ ਤਿੰਨ ਮਹੀਨੇ ਪਹਿਲਾਂ ਹੋਇਆ ਸੀ ਅਤੇ ਉਸਦੇ ਪਿੰਡ ਦਾ ਰਹਿਣ ਵਾਲਾ ਵਿਸ਼ਾਲ ਸਰੋਜ ਪੰਜ ਦਿਨ ਪਹਿਲਾਂ ਉਸਦੇ ਸਹੁਰੇ ਪਹੁੰਚਿਆ ਅਤੇ ਦੱਸਿਆ ਕਿ ਉਸਦੀ ਮਾਂ ਬਿਮਾਰ ਹੈ। ਉਨ੍ਹਾਂ ਨੇ ਦੱਸਿਆ ਕਿ ਸਰੋਜ ਨੇ ਵਿਆਹੁਤਾ ਨੂੰ ਕਿਹਾ ਕਿ ਉਹ ਉਸਨੂੰ ਲੈਣ ਆਇਆ ਹੈ, ਜਿਸ ਤੋਂ ਬਾਅਦ ਸਹੁਰੇ ਵਾਲਿਆਂ ਨੇ ਵਿਆਹੁਤਾ ਨੂੰ ਸਰੋਜ ਦੇ ਨਾਲ ਵਿਦਾ ਕਰ ਦਿੱਤਾ।
ਗਵਾਂਢੀ  ‘ਚ ਰਹਿੰਦਾ ਸੀ ਨੌਜਵਾਨ

ਸੁਰਿਆਭਾਨ ਨੇ ਦੱਸਿਆ ਕਿ ਸਰੋਜ ਨੇ ਮਹਿਲਾ ਨੂੰ ਪੇਕੇ ਨਾ ਲੈ ਕੇ ਜਾ ਇਕ ਕਮਰੇ ‘ਚ ਬੰਧਕ ਬਣਾ ਲਿਆ ਅਤੇ ਪੰਜ ਦਿਨਾਂ ਤੱਕ ਉਸਦੇ ਨਾਲ ਬਲਾਤਕਾਰ ਕੀਤਾ। ਇਸ ਦੌਰਾਨ ਜਦੋਂ ਵਿਆਹੁਤਾ ਦੇ ਸਹੁਰੇ ਵਾਲੇ ਬੀਤੇ ਬੁੱਧਵਾਰ ਨੂੰ ਉਸਦੀ ਮਾਂ ਦਾ ਹਾਲਚਾਲ ਲੈਣ ਲਈ ਉਸਦੇ ਘਰ ਪਹੁੰਚੇ ਤਾਂ ਵਿਆਹੁਤਾ ਨੂੰ ਉੱਥੇ ਨਾ ਦੇਖ ਹੈਰਾਨ ਰਹਿ ਗਏ।

ਆਰੋਪੀ ਗ੍ਰਿਫਤਾਰ

ਉਨ੍ਹਾਂ  ਦੱਸਿਆ ਕਿ ਉਸਦੇ ਬਾਅਦ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ, ਜਿਸ ਤੇ ਪੁਲਿਸ ਨੇ ਸਰੋਜ ਦੇ ਖੇਤ ‘ਚ ਬਣੇ ਇਕ ਕਮਰੇ ਤੋਂ ਵਿਆਹੁਤਾ ਨੂੰ ਬਰਾਮਦ ਕੀਤਾ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਥਾਨਾ ਇੰਚਾਰਜ ਨੇ ਦੱਸਿਆ ਕਿ ਸਰੋਜ ਵੀਰਵਾਰ ਰਾਤ ਵਾਰਾਨਸੀ ਨੱਠਣ ਦੀ ਫਿਰਾਕ ‘ਚ ਸੀ, ਪਰ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮਹਿਲਾ ਦੀ ਡਾਕਟਰੀ ਜਾਂਚ ਕਰਾਈ ਜਾ ਰਹੀ ਹੈ।
 
First published: January 25, 2020
ਹੋਰ ਪੜ੍ਹੋ
ਅਗਲੀ ਖ਼ਬਰ