Home /News /national /

ਬਜਟ ਆਮਦਨ ਟੈਕਸ ਭਰਨ ਵਾਲਿਆਂ ਨੂੰ ਵੱਡੀ ਰਾਹਤ ਦੇਵੇਗਾ: ਵਿੱਤ ਮੰਤਰੀ

ਬਜਟ ਆਮਦਨ ਟੈਕਸ ਭਰਨ ਵਾਲਿਆਂ ਨੂੰ ਵੱਡੀ ਰਾਹਤ ਦੇਵੇਗਾ: ਵਿੱਤ ਮੰਤਰੀ

ਕੋਰੋਨਾਵਾਇਰਸ ਦੇ ਮੱਦੇਨਜ਼ਰ ਵਿੱਤ ਮੰਤਰੀ ਵੱਲੋਂ ਵੱਡੀ ਰਾਹਤ ਵਾਲੇ ਐਲਾਨ...

ਕੋਰੋਨਾਵਾਇਰਸ ਦੇ ਮੱਦੇਨਜ਼ਰ ਵਿੱਤ ਮੰਤਰੀ ਵੱਲੋਂ ਵੱਡੀ ਰਾਹਤ ਵਾਲੇ ਐਲਾਨ...

  • Share this:

    ਨਿਊਜ਼ 18 ਨਾਲ Exclusive Interview ਵਿਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਆਮਦਨ ਕਰ ਢਾਂਚਾ ਸਰਲ ਕੀਤਾ ਗਿਆ ਹੈ। ਆਮਦਨ ਟੈਕਸ 'ਤੇ ਕੁਝ ਕਟੌਤੀਆਂ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਇਹ ਬਜਟ ਆਮਦਨ ਟੈਕਸ ਭਰਨ ਵਾਲਿਆਂ ਨੂੰ ਵੱਡੀ ਰਾਹਤ ਦੇਵੇਗਾ।

    ਵਿੱਤ ਮੰਤਰੀ ਨੇ ਨਿਊਜ਼ 18 ਨੂੰ ਦੱਸਿਆ ਕਿ ਬਜਟ ਦੇ ਸਾਰੇ ਪ੍ਰਾਜੈਕਟ ਵਿਵਹਾਰਕ ਹਨ। ਨਿਰਮਲਾ ਸੀਤਾਰਮਨ ਨੇ ਕਿਹਾ, “ਬਜਟ ਤੋਂ ਪਹਿਲਾਂ ਦੇਸ਼ ਭਰ ਵਿੱਚ ਬਹੁਤ ਸਾਰੇ ਲੋਕਾਂ ਦੇ ਵਿਚਾਰ ਲਏ ਅਤੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਘੱਟ ਆਮਦਨ ਵਾਲਿਆਂ ਨੂੰ ਰਾਹਤ ਲਾਜ਼ਮੀ ਮਿਲੇ।


    ਉਨ੍ਹਾਂ ਕਿਹਾ ਕਿ ਇਨਕਮ ਟੈਕਸ ਵਿੱਚ ਛੋਟ ਜਾਰੀ ਰਹੇਗੀ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਇਹ ਪੈਸਾ ਮੱਧ ਵਰਗ ਦੇ ਹੱਥ ਵਿਚ ਹੋਵੇ। ਟੈਕਸ ਚਾਰਟਰ ਵਿਚ ਭਾਰਤ ਚੌਥਾ ਦੇਸ਼ ਹੈ। ਸਾਨੂੰ ਟੈਕਸ ਦੇਣ ਵਾਲਿਆਂ 'ਤੇ ਭਰੋਸਾ ਹੈ। ਸਰਕਾਰ ਉਨ੍ਹਾਂ ਦੀ ਰੱਖਿਆ ਲਈ ਕਾਨੂੰਨ ਬਣਾਉਣ ਬਾਰੇ ਵਿਚਾਰ ਕਰ ਰਹੀ ਹੈ।

    ਨਿਰਮਲਾ ਸੀਤਾਰਮਨ ਨੇ ਕਿਹਾ, “ਅਸੀਂ ਉਮੀਦ ਕਰਦੇ ਹਾਂ ਕਿ ਇਸ ਵਿੱਤੀ ਸਾਲ ਦੇ ਅੰਤ ਤੱਕ ਟੈਕਸ ਮਾਲੀਆ ਵਧੇਗਾ। ਸਰਕਾਰ ਅਰਥ ਵਿਵਸਥਾ ਨੂੰ ਪੈਰਾਂ ਸਿਰ ਕਰਨ ਲਈ ਸਾਰੇ ਲੋੜੀਂਦੇ ਕਦਮ ਚੁੱਕੇਗੀ।

    Published by:Gurwinder Singh
    First published:

    Tags: Budget 2020, Union Budget 2020