ਰੇਵਾੜੀ: 26 ਸਾਲਾ ਨੌਜਵਾਨ ਦਾ ਗੋਲੀ ਮਾਰ ਕੇ ਕੀਤਾ ਕਤਲ
ਹਰਿਆਣਾ ਦੇ ਰੇਵਾੜੀ ਸ਼ਹਿਰ ਨਾਲ ਲੱਗਦੇ ਪਿੰਡ ਕਾਲੂਵਾਸ ਨਿਵਾਸੀ 26 ਸਾਲਾ ਗੌਰਵ ਨਾਂਅ ਦੇ ਲੜਕੇ ਦੀ ਹੱਤਿਆ ਦਾ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦੇ ਮੁਤਾਬਕ ਗੌਰਵ ਪੇਸ਼ੇ ਤੋਂ ਪੋਸਟਮੈਨ ਸੀ, ਜਿਸ ਦੀ ਮੁੰਬਈ ‘ਚ ਪੋਸਟਿੰਗ ਹੋਈ ਸੀ। ਉਹ ਆਪਣੇ ਭਰਾ ਦੇ ਵਿਆਹ ਲਈ ਇੱਕ ਮਹੀਨੇ ਦੀ ਛੁੱਟੀ ਲੈ ਕੇ ਮੁੰਬਈ ਤੋਂ ਰੇਵਾੜੀ ਆਇਆ ਸੀ। ਪੁਲਿਸ ਦੇ ਮੁਤਾਬਕ ਗੌਰਵ ਨੂੰ ਕੁੱਝ ਅਣਪਛਾਤੇ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਉਸ ਦਾ ਕਤਲ ਕੀਤਾ ਹੈ। ਪੁਲਿਸ ਦਾ ਕਹਿਣੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਹੱਤਿਆ ਦੀ ਵਜ੍ਹਾ ਦਾ ਪਤਾ ਲੱਗ ਜਾਵੇਗਾ। ਦੱਸ ਦਈਏ ਕਿ ਫ਼ਿਲਹਾਲ ਗੌਰਵ ਦੇ ਕਾਤਲ ਪੁਲਿਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਹਨ।
ਦੱਸਣਯੋਗ ਹੈ ਕਿ ਗੌਰਵ ਮੁੰਬਈ ‘ਚ ਪੋਸਟਮੈਨ ਦੀ ਨੌਕਰੀ ਕਰਦਾ ਸੀ, ਜੋ 16 ਨਵੰਬਰ ਨੂੰ ਆਪਣੇ ਭਰਾ ਦੇ ਵਿਆਹ ‘ਚ ਸ਼ਾਮਲ ਹੋਣ ਲਈ ਨੌਕਰੀ ਤੋਂ ਇੱਕ ਮਹੀਨੇ ਦੀ ਛੁੱਟੀ ਲੈਕੇ ਆਇਆ ਸੀ। ਮੰਗਲਵਾਰ ਦੀ ਸ਼ਾਮ ਗੌਰਵ ਆਪਣੇ ਪਿੰਡ ਨਾਲ ਲੱਗਦੀ ਸ਼ਿਵ ਕਲੋਨੀ ;ਚ ਗਿਆ ਹੋਇਆ ਸੀ, ਅਤੇ ਘਰ ਪੈਦਲ ਪਰਤ ਰਿਹਾ ਸੀ। ਉਸੇ ਸਮੇਂ ਅਚਾਨਕ ਕੁੱਝ ਅਣਪਛਾਤੇ ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ ‘ਤੇ ਪਿਸਤੌਲ ਨਾਲ ਹਮਲਾ ਕੀਤਾ। ਗੋਲੀਆਂ ਲੱਗਣ ਕਾਰਨ ਗੌਰਵ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਉੱਧਰ ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲਿਸ ਦਾ ਕਹਿਣੈ ਕਿ ਹਮਲਾਵਰ ਕੌਣ ਸੀ ਅਤੇ ਕਤਲ ਦੇ ਪਿੱਛੇ ਕੀ ਵਜ੍ਹਾ ਸੀ, ਇਸ ਦਾ ਹਾਲੇ ਤੱਕ ਪਤਾ ਨਹੀਂ ਲਗਾਇਆ ਜਾ ਸਕਿਆ ਹੈ।
ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਗੌਰਵ ਨੂੰ ਜੂਆ ਖੇਡਣ ਦੀ ਆਦਤ ਸੀ ਅਤੇ ਜੂਏ ਦੇ ਚੱਕਰ ਵਿੱਚ ਹੀ ਉੇਸ ਨੇ ਆਪਣੀ ਮੋਟਰ ਸਾਈਕਲ ਤੱਕ ਗਿਰਵੀ ਰੱਖੀ ਹੋਈ ਸੀ। ਪਰ ਹਾਲੇ ਵੀ ਇਹ ਸਾਫ਼ ਤੌਰ ‘ਤੇ ਦੱਸਿਆ ਨਹੀਂ ਜਾ ਸਕਦਾ ਕਿ ਆਖ਼ਰ ਕਤਲ ਦੇ ਪਿੱਛੇ ਵਜ੍ਹਾ ਕੀ ਸੀ। ਫ਼ਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਮਾਰਚਰੀ ‘ਚ ਰਖਵਾ ਦਿੱਤਾ ਹੈ।
Published by:Amelia Punjabi
First published: