• Home
  • »
  • News
  • »
  • national
  • »
  • NEWS INDIA KERALA COUPLE FLOAT IN COOKING VESSEL TO REACH FLOODED WEDDING HALL VIDEO GOES VIRAL GH AP

ਖਾਣਾ ਪਕਾਉਣ ਵਾਲੇ ਭਾਂਡਿਆਂ 'ਚ ਬੈਠ ਮੈਰਿਜ ਹਾਲ ਤੱਕ ਪਹੁੰਚੇ ਲਾੜਾ ਤੇ ਲਾੜੀ, Video Viral

ਖਾਣਾ ਪਕਾਉਣ ਵਾਲੇ ਭਾਂਡਿਆਂ 'ਚ ਬੈਠ ਮੈਰਿਜ ਹਾਲ ਤੱਕ ਪਹੁੰਚੇ ਲਾੜਾ ਤੇ ਲਾੜੀ, ਵੀਡੀਓ ਹੋਇਆ Viral

  • Share this:
ਕੇਰਲਾ ਵਿੱਚ ਭਾਰੀ ਮੀਂਹ, ਹੜ੍ਹਾਂ ਦੇ ਦੌਰਾਨ ਇੱਕ ਜੋੜੇ ਨੇ ਅਨੋਖੇ ਢੰਗ ਨਾਲ ਵਿਆਹ ਕੀਤਾ। ਇਨ੍ਹਾਂ ਦੀ ਵੀਡੀਓ ਤੱਕ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਵੀਡੀਓ ਵਿੱਚ ਦਿਖ ਰਿਹਾ ਹੈ ਕਿ ਉਹ ਦੋਵੇਂ ਖਾਣਾ ਪਕਾਉਣ ਦੇ ਭਾਂਡੇ ਵਿੱਚ ਬੈਠ ਕੇ ਪਾਣੀ ਨਾਲ ਭਰੇ ਵਿਆਹ ਵਾਲੇ ਹਾਲ ਵਿੱਚ ਪਹੁੰਚੇ ਸਨ। ਦਰਅਸਲ, ਇੱਥੇ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸੜਕਾਂ ਉੱਤੇ ਪਾਣੀ ਭਰ ਗਿਆ ਸੀ। ਅਜਿਹੇ ਹਾਲਾਤ 'ਚ ਵੀ, ਜੋੜੇ ਨੇ ਹਿੰਮਤ ਨਹੀਂ ਹਾਰੀ ਤੇ ਉਹ ਪਾਣੀ ਨਾਲ ਭਰੇ ਮੈਰਿਜ ਹਾਲ ਵਿੱਚ ਪਹੁੰਚੇ। ਉਨ੍ਹਾਂ ਨੇ ਅਲਾਪੁਝਾ ਦੇ ਨੇੜੇ ਥਕਾਜ਼ੀ ਵਿਖੇ ਇੱਕ ਸਥਾਨਕ ਮੰਦਰ ਵਿੱਚ ਆਯੋਜਿਤ ਆਪਣੇ ਵਿਆਹ ਦੇ ਲਈ ਇੱਕ ਰਵਾਇਤੀ ਤਾਂਬੇ ਦੇ ਵੱਡੇ ਘੜੇ ਉੱਤੇ ਲਗਭਗ 500 ਮੀਟਰ ਦੀ ਯਾਤਰਾ ਕੀਤੀ। ਲਾੜਾ ਤੇ ਲਾੜੀ ਦੋਵੇਂ ਸਿਹਤ ਕਰਮਚਾਰੀ ਹਨ ਜੋ ਚੇਂਗਨੂਰ ਦੇ ਇੱਕ ਹਸਪਤਾਲ ਵਿੱਚ ਕੰਮ ਕਰਦੇ ਹਨ।

ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਵਿਆਹ ਪਹਿਲਾਂ ਸੋਮਵਾਰ ਨੂੰ ਹੋਣ ਵਾਲਾ ਸੀ ਪਰ, ਇਹ ਪਾਣੀ ਨਾਲ ਭਰਿਆ ਹੋਇਆ ਸੀ, ਇਸ ਲਈ ਵਿਆਹ ਕਰਨ ਵਿੱਚ ਸਮਾਂ ਲੱਗਿਆ। ਹਾਲਾਂਕਿ, ਮੀਂਹ ਅਤੇ ਕੋਰੋਨਾ ਮਹਾਂਮਾਰੀ ਦੇ ਕਾਰਨ, ਬਹੁਤ ਹੀ ਸੀਮਤ ਗਿਣਤੀ ਵਿੱਚ ਰਿਸ਼ਤੇਦਾਰ ਇਸ ਵਿਆਹ ਵਿੱਚ ਸ਼ਾਮਲ ਹੋਏ। ਵਿਆਹ ਤੋਂ ਬਾਅਦ, ਜੋੜੇ ਆਕਾਸ਼ ਅਤੇ ਐਸ਼ਵਰਿਆ ਨੇ ਦੱਸਿਆ ਕਿ ਕੋਰੋਨਾ ਦੇ ਕਾਰਨ ਉਨ੍ਹਾਂ ਨੇ ਘੱਟ ਤੋਂ ਘੱਟ ਲੋਕਾਂ ਨੂੰ ਬੁਲਾਇਆ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਉਂਕਿ ਸੋਮਵਾਰ ਨੂੰ ਵਿਆਹ ਦਾ ਪ੍ਰੋਗਰਾਮ ਤੈਅ ਕੀਤਾ ਸੀ, ਤੇ ਬਾਰਿਸ਼ ਕਾਰਨ ਇਸ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਪਰ ਉਹ ਇਸ ਵਿੱਚ ਹੋਰ ਦੇਰੀ ਨਹੀਂ ਕਰਨਾ ਚਾਹੁੰਦਾ ਸਨ।

ਆਕਾਸ਼ ਅਤੇ ਐਸ਼ਵਰਿਆ ਨੇ ਦੱਸਿਆ ਕਿ ਜਦੋਂ ਉਹ ਕੁਝ ਦਿਨ ਪਹਿਲਾਂ ਮੰਦਰ ਪਹੁੰਚੇ ਤਾਂ ਪਾਣੀ ਨਹੀਂ ਸੀ, ਪਰ ਪਿਛਲੇ ਦੋ ਦਿਨਾਂ ਤੋਂ ਭਾਰੀ ਬਾਰਸ਼ ਦੇ ਬਾਅਦ ਇਹ ਪਾਣੀ ਨਾਲ ਭਰ ਗਿਆ ਸੀ। ਆਕਾਸ਼ ਨੇ ਕਿਹਾ ਕਿ ਉਹ ਪਾਣੀ ਵਿੱਚ ਸਫਰ ਕਰਨ ਤੋਂ ਨਹੀਂ ਡਰਦਾ ਸੀ, ਜਦਕਿ ਐਸ਼ਵਰਿਆ ਨੇ ਕਿਹਾ ਕਿ ਅਸੀਂ ਸਾਰੇ ਖੁਸ਼ ਹਾਂ ਕਿ ਵਿਆਹ ਇੱਕ ਸ਼ੁਭ ਸਮੇਂ ਤੇ ਹੋਇਆ। ਭਾਂਡਿਆਂ ਦੀ ਮਦਦ ਨਾਲ ਯਾਤਰਾ ਦਾ ਆਯੋਜਨ ਕਰਨ ਵਾਲੇ ਇੱਕ ਰਿਸ਼ਤੇਦਾਰ ਨੇ ਕਿਹਾ, ਮੰਦਰ ਦੇ ਨੇੜੇ ਕੁਝ ਖੇਤਰ ਲਗਭਗ ਪਾਣੀ ਵਿੱਚ ਡੁੱਬ ਗਏ ਸਨ, ਪਰ ਅਸੀਂ ਲਾੜੇ ਅਤੇ ਲਾੜੀ ਦੋਵਾਂ ਨੂੰ ਸਮੇਂ ਸਿਰ ਲਿਆਉਣ ਵਿੱਚ ਕਾਮਯਾਬ ਰਹੇ।

ਜ਼ਿਕਰਯੋਗ ਹੈ ਕਿ ਕੇਰਲ ਵਿੱਚ ਭਾਰੀ ਮੀਂਹ ਕਾਰਨ ਹਾਲਾਤ ਇਸ ਵੇਲੇ ਖਰਾਬ ਹਨ। ਇਸ ਬਾਰੇ ਕੇਰਲਾ ਸਰਕਾਰ ਨੇ ਸੋਮਵਾਰ ਨੂੰ ‘ਅਲਰਟ’ ਵੀ ਜਾਰੀ ਕੀਤਾ ਕਿ ਭਾਰੀ ਮੀਂਹ ਕਾਰਨ ਕਈ ਡੈਮਾਂ ਵਿੱਚ ਪਾਣੀ ਦਾ ਪੱਧਰ ਵਧਣ ਦੇ ਮੱਦੇਨਜ਼ਰ ਕੁਝ ਡੈਮਾਂ ਦੇ ਗੇਟ ਖੋਲ੍ਹੇ ਜਾਣਗੇ। ਕੇਰਲ ਵਿੱਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਿੱਚ ਹੁਣ ਤੱਕ 24 ਲੋਕਾਂ ਦੀ ਮੌਤ ਹੋ ਚੁੱਕੀ ਹੈ। 11 ਜ਼ਿਲਿਆਂ ਲਈ ਅਲਰਟ ਜਾਰੀ ਕੀਤਾ ਗਿਆ ਹੈ।
Published by:Amelia Punjabi
First published:
Advertisement
Advertisement