Home /News /national /

ਸੋਸ਼ਲ ਮੀਡੀਆ 'ਤੇ ਫੈਬਇੰਡੀਆ ਦਾ ਵਿਰੋਧ, ਕੰਪਨੀ ਨੂੰ ਹਟਾਉਣਾ ਪਿਆ ਟਵੀਟ

ਸੋਸ਼ਲ ਮੀਡੀਆ 'ਤੇ ਫੈਬਇੰਡੀਆ ਦਾ ਵਿਰੋਧ, ਕੰਪਨੀ ਨੂੰ ਹਟਾਉਣਾ ਪਿਆ ਟਵੀਟ

ਸੋਸ਼ਲ ਮੀਡੀਆ 'ਤੇ ਫੈਬਇੰਡੀਆ ਦਾ ਵਿਰੋਧ, ਕੰਪਨੀ ਨੂੰ ਹਟਾਉਣਾ ਪਿਆ ਟਵੀਟ

ਸੋਸ਼ਲ ਮੀਡੀਆ 'ਤੇ ਫੈਬਇੰਡੀਆ ਦਾ ਵਿਰੋਧ, ਕੰਪਨੀ ਨੂੰ ਹਟਾਉਣਾ ਪਿਆ ਟਵੀਟ

  • Share this:
ਐਥਨਿਕ ਕਪੜਿਆਂ ਦੇ ਰਿਟੇਲਰ ਫੈਬਇੰਡੀਆ ਦਾ ਨਵਾਂ ਸੰਗ੍ਰਹਿ ਦੀਵਾਲੀ ਤੋਂ ਪਹਿਲਾਂ ਲਾਂਚ ਕੀਤਾ ਗਿਆ, ਜਿਸ ਦਾ ਨਾਂ 'ਜਸ਼ਨ-ਏ-ਰਿਵਾਜ਼' ਰੱਖਿਆ ਗਿਆ। ਇਸ ਦੇ ਲਾਂਚ ਹੁੰਦਿਆਂ ਹੀ  ਸੋਸ਼ਲ ਮੀਡੀਆ 'ਤੇ ਕਈ ਯੂਜ਼ਰਸ ਨੇ ਬ੍ਰਾਂਡ ਦਾ ਬਾਈਕਾਟ ਕਰਨ ਦੀ ਅਪੀਲ ਕਰਨੀ ਸ਼ੁਰੂ ਕਰ ਦਿੱਤੀ। ਇਸ ਕੈਂਪੇਨ ਦਾ ਵਿਰੋਧ ਕਰ ਰਹੇ ਲੋਕਾਂ ਨੇ ਇਸ ਨੂੰ ਭਾਰਤੀ ਸੰਸਕ੍ਰਿਤੀ ਦੇ ਖਿਲਾਫ ਦੱਸਿਆ ਹੈ। ਟਵਿੱਟਰ 'ਤੇ ਜਨਤਾ ਨੂੰ ਫੈਬਇੰਡੀਆ ਦਾ ਇੱਕ ਟਵੀਟ ਪਸੰਦ ਨਹੀਂ ਆਇਆ।

ਲੋਕਾਂ ਨੇ ਦੀਵਾਲੀ ਲਈ 'ਜਸ਼ਨ-ਏ-ਰਿਵਾਜ' ਸ਼ਬਦ 'ਤੇ ਇਤਰਾਜ਼ ਜਤਾਇਆ ਹੈ। ਫੈਬਇੰਡੀਆ ਦੇ ਇਸ ਕੈਂਪੇਨ ਨਾਲ ਸਬੰਧਤ ਇੱਕ ਲੇਖ ਹਾਲ ਹੀ ਵਿੱਚ ਫੈਸ਼ਨ ਮੈਗਜ਼ੀਨ ਵੋਗ ਵਿੱਚ ਪ੍ਰਕਾਸ਼ਤ ਹੋਇਆ ਸੀ। ਲੋਕਾਂ ਨੇ ਕਿਹਾ ਕਿ ਹਿੰਦੂ ਤਿਉਹਾਰ ਲਈ ਅਜਿਹੇ ਵਿਦੇਸ਼ੀ ਸ਼ਬਦਾਂ ਦੀ ਵਰਤੋਂ ਕਰਨਾ ਸਹੀ ਨਹੀਂ ਹੈ। ਇਸ ਦੇ ਨਾਲ ਹੀ, ਬਹੁਤ ਸਾਰੇ ਲੋਕਾਂ ਨੇ ਫੈਬ ਇੰਡੀਆ 'ਤੇ ਹਿੰਦੂ ਤਿਉਹਾਰਾਂ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਵੀ ਲਗਾਇਆ।

ਬੈਂਗਲੁਰੂ ਤੋਂ ਸੰਸਦ ਮੈਂਬਰ ਤੇਜਸ਼ਵੀ ਸੂਰਿਆ ਨੇ ਵੀ ਇਸ 'ਤੇ ਟਵੀਟ ਕੀਤਾ, “ਦੀਵਾਲੀ ਦਾ ਤਿਉਹਾਰ 'ਜਸ਼ਨ-ਏ-ਰਿਵਾਜ' ਨਹੀਂ ਹੈ। ਹਿੰਦੂ ਤਿਉਹਾਰਾਂ ਨੂੰ ਜਾਣਬੁੱਝ ਕੇ ਅਬਰਾਹਾਮੀਕਰਨ ਕੀਤਾ ਜਾ ਰਿਹਾ ਹੈ। ਮਾਡਲ ਵੀ ਰਵਾਇਤੀ ਹਿੰਦੂ ਕੱਪੜਿਆਂ ਵਿੱਚ ਨਹੀਂ ਹਨ। ਇਸ ਦਾ ਵਿਰੋਧ ਕੀਤਾ ਜਾਵੇ ਅਤੇ ਬਾਈਕਾਟ ਕੀਤਾ ਜਾਵੇ। ਫੈਬਇੰਡੀਆ ਵਰਗੇ ਕਿਸੇ ਵੀ ਬ੍ਰਾਂਡ ਨੂੰ ਅਜਿਹੀ ਕਾਰਵਾਈ ਲਈ ਵਿੱਤੀ ਨੁਕਸਾਨ ਸਹਿਣਾ ਚਾਹੀਦਾ ਹੈ।' ਬਾਈਕਾਟ ਫੈਬ ਇੰਡੀਆ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ, ਕੰਪਨੀ ਨੂੰ ਪਿੱਛੇ ਹਟਨਾ ਪਿਆ ਤੇ ਟਵੀਟ ਨੂੰ ਡਿਲੀਟ ਕਰਨਾ ਪਿਆ।

ਇਸ ਤੋਂ ਬਾਅਦ, ਨੁਕਸਾਨ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਿਆਂ, ਉਨ੍ਹਾਂ ਨੇ ਦੀਵਾਲੀ ਨੂੰ 'ਜਸ਼ਨ-ਏ-ਰਿਵਾਜ' ਦੱਸਣ ਵਾਲੀ ਪੋਸਟ ਨੂੰ ਹਟਾ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਹਿੰਦੂ ਤਿਉਹਾਰਾਂ 'ਤੇ ਆਉਣ ਵਾਲੇ ਇਸ਼ਤਿਹਾਰ ਨੂੰ ਲੈ ਕੇ ਵਿਵਾਦ ਹੋਇਆ ਹੋਵੇ। ਕੁਝ ਦਿਨ ਪਹਿਲਾਂ, ਈ-ਕਾਮਰਸ ਸਾਈਟ ਸ਼ਿਆਵੇ ਉੱਤੇ ਨਵਰਾਤਰੀ ਦੇ ਦੌਰਾਨ ਬ੍ਰਾ ਦੇ ਇਸ਼ਤਿਹਾਰ ਦੇ ਸੰਬੰਧ ਵਿੱਚ ਵਿਵਾਦ ਹੋਇਆ ਸੀ।

ਲੋਕ ਇਸ ਇਸ਼ਤਿਹਾਰ ਨੂੰ ਲੈ ਕੇ ਗੁੱਸੇ ਵਿੱਚ ਸਨ। ਇਸ ਤੋਂ ਪਹਿਲਾਂ ਹੋਲੀ ਦੇ ਦੌਰਾਨ, ਸਰਫ ਐਕਸਲ ਦੇ ਇਸ਼ਤਿਹਾਰ ਦੇ ਸੰਬੰਧ ਵਿੱਚ ਬਹੁਤ ਵਿਵਾਦ ਹੋਇਆ ਸੀ। ਤਨਿਸ਼ਕ 'ਤੇ ਲਵ ਜਿਹਾਦ ਨੂੰ ਉਤਸ਼ਾਹਤ ਕਰਨ ਅਤੇ ਸੋਸ਼ਲ ਮੀਡੀਆ 'ਤੇ ਬਾਈਕਾਟ ਦੀਆਂ ਅਪੀਲਾਂ ਆਉਣ ਤੋਂ ਬਾਅਦ ਆਪਣੇ ਇੱਕ ਇਸ਼ਤਿਹਾਰ ਨੂੰ ਵਾਪਿਸ ਲੈਣਾ ਪਿਆ ਸੀ। ਇਸ ਤੋਂ ਇਲਾਵਾ ਟਾਇਰ ਨਿਰਮਾਤਾ ਸੀਏਟ ਦੀ ਹਾਲੀਆ ਕਮਰਸ਼ੀਅਲ ਜਿਸ ਵਿੱਚ ਆਮਿਰ ਖਾਨ ਨੇ ਲੋਕਾਂ ਨੂੰ ਪਟਾਕੇ ਸਾੜਨ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ ਹੈ, ਵੀ ਵਿਵਾਦਾਂ ਵਿੱਚ ਘਿਰ ਗਏ ਸਨ।
Published by:Amelia Punjabi
First published:

Tags: Business, Controversial, Facebook, India, Social media, Twitter

ਅਗਲੀ ਖਬਰ