Home /News /national /

ਪੀੜਤਾ ਦਾ ਚਰਿੱਤਰ ਠੀਕ ਨਹੀਂ, ਦੋਸ਼ੀ ਇਹ ਕਹਿ ਕੇ ਆਪਣੇ ਗੁਨਾਹ ਤੋਂ ਭੱਜ ਨਹੀਂ ਸਕਦਾ : ਕੇਰਲਾ ਹਾਈ ਕੋਰਟ

ਪੀੜਤਾ ਦਾ ਚਰਿੱਤਰ ਠੀਕ ਨਹੀਂ, ਦੋਸ਼ੀ ਇਹ ਕਹਿ ਕੇ ਆਪਣੇ ਗੁਨਾਹ ਤੋਂ ਭੱਜ ਨਹੀਂ ਸਕਦਾ : ਕੇਰਲਾ ਹਾਈ ਕੋਰਟ

 ਦਿੱਲੀ ਕੋਰਟ ਦਾ ਵੱਡਾ ਫੈਸਲਾ, ਬੇਟੀ ਦੀ ਮੌਤ ਤੋਂ ਬਾਅਦ ਵੀ ਪਿਤਾ ਦੀ ਜਾਇਦਾਦ 'ਚ ਜਵਾਈ ਤੇ ਨਾਤੀ ਦਾ ਹੱਕ (ਸੰਕੇਤਿਕ ਤਸਵੀਰ)

ਦਿੱਲੀ ਕੋਰਟ ਦਾ ਵੱਡਾ ਫੈਸਲਾ, ਬੇਟੀ ਦੀ ਮੌਤ ਤੋਂ ਬਾਅਦ ਵੀ ਪਿਤਾ ਦੀ ਜਾਇਦਾਦ 'ਚ ਜਵਾਈ ਤੇ ਨਾਤੀ ਦਾ ਹੱਕ (ਸੰਕੇਤਿਕ ਤਸਵੀਰ)

  • Share this:

ਜਬਰ ਜਨਾਹ ਦੇ ਕੇਸ ਦੀ ਸੁਣਵਾਈ ਕਰਦਿਆਂ ਕੇਰਲਾ ਹਾਈ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਬਲਾਤਕਾਰ ਦੇ ਦੋਸ਼ੀ ਨੂੰ ਇਸ ਆਧਾਰ 'ਤੇ ਰਿਹਾਅ ਨਹੀਂ ਕੀਤਾ ਜਾ ਸਕਦਾ ਕਿ ਪੀੜਤਾ ਸੈਕਸ ਦੀ ਆਦੀ ਸੀ ਜਾਂ ਉਸ ਦਾ ਚਰਿੱਤਰ ਠੀਕ ਨਹੀਂ ਸੀ। ਇੱਕ ਪਿਤਾ ਵੱਲੋਂ ਆਪਣੀ ਧੀ ਨਾਲ ਜਬਰ ਜਨਾਹ ਦੇ ਸੰਗੀਨ ਮਾਮਲੇ ਦੀ ਸੁਣਵਾਈ ਕਰਦੇ ਹੋਏ ਕੇਰਲ ਹਾਈ ਕੋਰਟ ਨੇ ਇਹ ਟਿੱਪਣੀ ਕੀਤੀ। ਅਦਾਲਤ ਨੇ ਕਿਹਾ ਕਿ ਜੇਕਰ ਕੋਈ ਪਿਤਾ ਆਪਣੀ ਧੀ ਨਾਲ ਬਲਾਤਕਾਰ ਕਰਦਾ ਹੈ, ਤਾਂ ਇਸ ਤੋਂ ਘਿਨਾਉਣਾ ਕੋਈ ਅਪਰਾਧ ਨਹੀਂ ਹੋ ਸਕਦਾ। ਜਸਟਿਸ ਆਰ ਨਾਰਾਇਣ ਪਿਸ਼ਾਰਦੀ ਨੇ ਇਹ ਟਿੱਪਣੀ ਪੀੜਤ ਦੇ ਪਿਤਾ ਦੇ ਦਾਅਵੇ ਦੇ ਬਾਅਦ ਕੀਤੀ ਕਿ ਉਸ ਨੂੰ ਇਸ ਮਾਮਲੇ ਵਿੱਚ ਫਸਾਇਆ ਜਾ ਰਿਹਾ ਹੈ ਕਿਉਂਕਿ ਉਸਦੀ ਧੀ ਨੇ ਮੰਨਿਆ ਸੀ ਕਿ ਉਸ ਨੇ ਕਿਸੇ ਹੋਰ ਵਿਅਕਤੀ ਨਾਲ ਸੈਕਸ ਕੀਤਾ ਸੀ।

ਨਿਰਦੋਸ਼ ਹੋਣ ਦੇ ਪਿਤਾ ਦੇ ਦਾਅਵਿਆਂ ਨੂੰ ਰੱਦ ਕਰਦੇ ਹੋਏ ਹਾਈ ਕੋਰਟ ਨੇ ਕਿਹਾ ਕਿ ਸਾਲ 2013 ਵਿੱਚ ਉਸ ਨੇ ਆਪਣੀ ਧੀ ਨਾਲ ਜਬਰ ਜਨਾਹ ਕੀਤਾ ਤੇ ਉਸ ਦੀ ਧੀ ਨੇ ਬੱਚੇ ਨੂੰ ਜਨਮ ਦਿੱਤਾ। ਉਸ ਬੱਚੇ ਦੇ ਡੀਐਨਏ ਟੈਸਟ ਤੋਂ ਪਤਾ ਚੱਲਦਾ ਹੈ ਕਿ ਪੀੜਤ ਦਾ ਪਿਤਾ ਬੱਚੇ ਦਾ ਬਾਇਓਲਾਜੀਕਲ ਪਿਤਾ ਹੈ। ਇਸ ਤੋਂ ਇਲਾਵਾ ਅਦਲਾਤ ਨੇ ਕਿਹਾ ਕਿ ਅਜਿਹੇ ਮਾਮਲੇ ਵਿੱਚ ਵੀ ਜਿੱਥੇ ਪੀੜਤਾ ਸੈਕਸ ਦੀ ਆਦਿ ਹੋਵੇ, ਇਸ ਪਹਿਲੂ ਨਾਲ ਦੋਸ਼ੀ ਨੂੰ ਜਬਰ ਜਨਾਹ ਦੇ ਦੋਸ਼ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਕਿਹਾ ਕਿ ਇਸ ਦੇ ਉਲਟ, ਇਹ ਫੈਸਲਾ ਕਰਨ ਦੀ ਲੋੜ ਹੈ ਕਿ ਪੀੜਤਾ ਵੱਲੋਂ ਜੋ ਦੋਸ਼ ਲਗਾਇਆ ਗਿਆ ਹੈ, ਕੀ ਦੋਸ਼ੀ ਵੱਲੋਂ ਉਸ ਸਮੇਂ ਵਾਕਈ ਜਬਰ ਜਨਾਹ ਕੀਤਾ ਗਿਆ ਸੀ ਜਾਂ ਨਹੀਂ।

ਬਲਾਤਕਾਰ ਦੇ ਮਾਮਲੇ ਦੀ ਰਿਪੋਰਟ ਕਰਨ ਵਿੱਚ ਦੇਰੀ ਦੇ ਬਾਵਜੂਦ, ਅਦਾਲਤ ਨੇ ਕਿਹਾ ਕਿ ਇਸ ਦੀ ਵਰਤੋਂ ਮੁਕੱਦਮੇ ਦੇ ਕੇਸ ਨੂੰ ਰੱਦ ਕਰਨ ਤੇ ਇਸ ਦੀ ਪ੍ਰਮਾਣਿਕਤਾ 'ਤੇ ਸ਼ੱਕ ਕਰਨ ਵਜੋਂ ਨਹੀਂ ਕੀਤੀ ਜਾ ਸਕਦੀ। ਅਦਾਲਤ ਨੇ ਕਿਹਾ ਕਿ ਪਿਤਾ ਦਾ ਫਰਜ਼ ਪੀੜਤ ਲੜਕੀ ਦੀ ਸੁਰੱਖਿਆ ਅਤੇ ਮਦਦ ਕਰਨਾ ਹੈ ਪਰ ਉਸ ਨੇ ਆਪਣੀ ਹੀ ਧੀ ਨਾਲ ਬਲਾਤਕਾਰ ਕੀਤਾ। ਕੋਈ ਵੀ ਕਲਪਨਾ ਨਹੀਂ ਕਰ ਸਕਦਾ ਕਿ ਪੀੜਤਾ 'ਤੇ ਕੀ ਬੀਤੀ ਹੋਵੇਗੀ। ਆਉਣ ਵਾਲੇ ਸਮੇਂ ਵਿੱਚ ਉਸ ਨੂੰ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਇਸ ਹਾਲਾਤ ਵਿੱਚ ਦੋਸ਼ੀ ਸਜ਼ਾ ਦੇ ਮਾਮਲੇ ਵਿੱਚ ਕਿਸੇ ਵੀ ਢਿੱਲ ਦਾ ਹੱਕਦਾਰ ਨਹੀਂ ਹੈ। ਅਦਾਲਤ ਨੇ ਉਸ ਵਿਅਕਤੀ ਨੂੰ ਬਲਾਤਕਾਰ ਦੇ ਮਾਮਲੇ ਵਿੱਚ 12 ਸਾਲ ਦੀ ਸਜ਼ਾ ਸੁਣਾਈ ਹੈ।

Published by:Amelia Punjabi
First published:

Tags: Crimes against women, High court, Kerala, Rape case, Rape victim, Sexual Abuse