• Home
 • »
 • News
 • »
 • national
 • »
 • NEWS NATIONAL PETROL DIESEL PRICE TODAY FIND OUT THE PRICE OF PETROL AND DIESEL IN YOUR CITY AP

Petrol Diesel Price Today: ਜਾਣੋ ਤੁਹਾਡੇ ਸ਼ਹਿਰ ‘ਚ ਪੈਟਰੋਲ ਡੀਜ਼ਲ ਦੀ ਕੀ ਹੈ ਕੀਮਤ?

Petrol Diesel Price Today: ਜਾਣੋ ਤੁਹਾਡੇ ਸ਼ਹਿਰ ‘ਚ ਪੈਟਰੋਲ ਡੀਜ਼ਲ ਦੀ ਕੀ ਹੈ ਕੀਮਤ?

 • Share this:
  Petrol Diesel Price Today: ਇੰਡੀਅਨ ਆਇਲ ਕਾਰਪੋਰੇਸ਼ਨ ਲਿਮੀਟਡ (Indian Oil corporation limited) ਨੇ ਅੱਜ ਯਾਨਿ 4 ਅਕਤੂਬਰ ਲਈ ਪੈਟਰੋਲ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਹਨ। ਚਾਰ ਦਿਨਾਂ ਤੋਂ ਲਗਾਤਾਰ ਵਧ ਰਹੀਆਂ ਕੀਮਤਾਂ ਤੋਂ ਅੱਜ ਥੋੜੀ ਰਾਹਤ ਮਿਲੀ ਹੈ। ਸਰਕਾਰੀ ਤੇਲ ਕੰਪਨੀਆਂ ਨੇ ਅੱਜ ਤੇਲ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਹੈ। ਜਦਕਿ ਇਸ ਤੋਂ ਪਹਿਲਾਂ ਪੈਟਰੋਲ ਦੀਆਂ ਕੀਮਤਾਂ ‘ਚ 25 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 30 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ।

  ਮਹਾਨਗਰਾਂ ‘ਚ ਇਸ ਭਾਅ ਵਿਕ ਰਿਹਾ ਪੈਟਰੋਲ-ਡੀਜ਼ਲ

  ਦਿੱਲੀ ‘ਚ ਪੈਟਰੋਲ ਦੀ ਹਾਲੀਆ ਕੀਮਤ 102.39 ਰੁਪਏ ਜਦਕਿ ਡੀਜ਼ਲ ਦੀ ਕੀਮਤ 90.77 ਰੁਪਏ ਪ੍ਰਤੀ ਲੀਟਰ ਹੈ। ਮੁੰਬਈ ‘ਚ ਪੈਟਰੋਲ ਦੀ ਕੀਮਤ 108.43 ਰੁਪਏ ਜਦਕਿ ਡੀਜ਼ਲ ਦੀ ਕੀਮਤ 98.48 ਰੁਪਏ ਪ੍ਰਤੀ ਲੀਟਰ ਹੈ। ਕੋਲਕਾਤਾ ‘ਚ ਪੈਟਰੋਲ ਦੀ ਕੀਮਤ 103.07 ਰੁਪਏ ਜਦਕਿ ਡੀਜ਼ਲ ਦੀ ਕੀਮਤ 93.87 ਰੁਪਏ ਪ੍ਰਤੀ ਲੀਟਰ ਹੈ। ਉੱਧਰ ਚੇਨੰਈ ‘ਚ ਵੀ ਪੈਟਰੋਲ 100.01 ਰੁਪਏ ਲੀਟਰ ਹੈ ਜਦਕਿ ਡੀਜ਼ਲ ਦੀ ਕੀਮਤ 95.31 ਰੁਪਏ ਪ੍ਰਤੀ ਲੀਟਰ ਹੈ।

  ਇਨ੍ਹਾਂ ਸੂਬਿਆਂ ‘ਚ ਪੈਟਰੋਲ ਹੋਇਆ 100 ਰੁਪਏ ਤੋਂ ਪਾਰ

  ਦੱਸਣਯੋਗ ਹੈ ਕਿ ਪੰਜਾਬ ਮੱਧਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕਾ, ਓਡੀਸ਼ਾ, ਜੰਮੂ ਕਸ਼ਮੀਰ ਤੇ ਲੱਦਾਖ ‘ਚ ਪੈਟਰੋਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲੀਟਰ ਤੋਂ ਉੱਪਰ ਲੰਘ ਚੁੱਕੀਆਂ ਹਨ। ਇਸ ਸਮੇਂ ਦੇਸ਼ ‘ਚ ਸਭ ਤੋਂ ਮਹਿੰਗਾ ਪੈਟਰੋਲ ਮੁੰਬਈ ‘ਚ ਹੈ।

  ਤੁਹਾਡੇ ਸ਼ਹਿਰ ‘ਚ ਕੀ ਹੈ ਪੈਟਰੋਲ ਦੀ ਕੀਮਤ?

  ਅੰਮ੍ਰਿਤਸਰ: 103.91 ਰੁਪਏ ਪ੍ਰਤੀ ਲੀਟਰ
  ਬਰਨਾਲਾ: 103.65 ਰੁਪਏ ਪ੍ਰਤੀ ਲੀਟਰ
  ਬਠਿੰਡਾ: 103.43 ਰੁਪਏ ਪ੍ਰਤੀ ਲੀਟਰ
  ਫ਼ਰੀਦਕੋਟ: 103.95 ਰੁਪਏ ਪ੍ਰਤੀ ਲੀਟਰ
  ਫ਼ਤਿਹਗੜ੍ਹ ਸਾਹਿਬ: 103.64 ਰੁਪਏ ਪ੍ਰਤੀ ਲੀਟਰ
  ਫ਼ਾਜ਼ਿਲਕਾ: 104.18 ਰੁਪਏ ਪ੍ਰਤੀ ਲੀਟਰ
  ਫ਼ਿਰੋਜ਼ਪੁਰ: 104.07 ਰੁਪਏ ਪ੍ਰਤੀ ਲੀਟਰ
  ਗੁਰਦਾਸਪੁਰ: 103.89 ਰੁਪਏ ਪ੍ਰਤੀ ਲੀਟਰ
  ਹੁਸ਼ਿਆਰਪੁਰ: 103.59 ਰੁਪਏ ਪ੍ਰਤੀ ਲੀਟਰ
  ਜਲੰਧਰ: 103.33 ਰੁਪਏ ਪ੍ਰਤੀ ਲੀਟਰ
  ਕਪੂਰਥਲਾ: 103.49 ਰੁਪਏ ਪ੍ਰਤੀ ਲੀਟਰ
  ਲੁਧਿਆਣਾ: 104.19 ਰੁਪਏ ਪ੍ਰਤੀ ਲੀਟਰ
  ਮਾਨਸਾ: 103.61 ਰੁਪਏ ਪ੍ਰਤੀ ਲੀਟਰ
  ਮੋਗਾ: 103.93 ਰੁਪਏ ਪ੍ਰਤੀ ਲੀਟਰ
  ਮੁਕਤਸਰ: 103.66 ਰੁਪਏ ਪ੍ਰਤੀ ਲੀਟਰ
  ਪਠਾਨਕੋਟ: 104.31 ਰੁਪਏ ਪ੍ਰਤੀ ਲੀਟਰ
  ਪਟਿਆਲਾ: 104.00 ਰੁਪਏ ਪ੍ਰਤੀ ਲੀਟਰ
  ਰੂਪਨਗਰ: 104.34 ਰੁਪਏ ਪ੍ਰਤੀ ਲੀਟਰ
  ਸੰਗਰੂਰ: 103.47 ਰੁਪਏ ਪ੍ਰਤੀ ਲੀਟਰ
  ਮੋਹਾਲੀ: 104.61 ਰੁਪਏ ਪ੍ਰਤੀ ਲੀਟਰ
  ਨਵਾਂ ਸ਼ਹਿਰ: 103.85 ਰੁਪਏ ਪ੍ਰਤੀ ਲੀਟਰ
  ਤਰਨ ਤਾਰਨ: 103.79 ਰੁਪਏ ਪ੍ਰਤੀ ਲੀਟਰ

  ਦਰਅਸਲ ਕੌਮਾਂਤਰੀ ਪੱਧਰ ‘ਤੇ ਕੱਚੇ ਤੇਲ ਦੀ ਮੰਗ ਵਧਣ ਕਾਰਨ ਦੇਸ਼ ‘ਚ ਪੈਟਰੋਲ ਮਹਿੰਗਾ ਹੋ ਰਿਹਾ ਹੈ। ਪਿਛਲੇ ਕੁੱਝ ਦਿਨਾਂ ‘ਚ ਭਾਰਤ ਆਉਣ ਵਾਲੇ ਕੱਚੇ ਤੇਲ ਦੀ ਕੀਮਤ 78 ਡਾਲਰ ਪ੍ਰਤੀ ਬੈਰਲ ਪਹੁੰਚ ਚੁੱਕੀ ਹੈ। ਦੇਸ਼ ਦੇ ਕਈ ਮੁੱਖ ਸ਼ਹਿਰਾਂ ‘ਚ ਪੈਟਰੋਲ 100 ਰੁਪਏ ਪ੍ਰਤੀ ਲੀਟਰ ਦੇ ਪਾਰ ਪਹੁੰਚ ਚੁੱਕਿਆ ਹੈ। ਦੱਸਣਯੋਗ ਹੈ ਕਿ ਸੂਬਿਆਂ ‘ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਫ਼ਰਕ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਲਾਏ ਗਏ ਟੈਕਸ ਕਰਕੇ ਹੁੰਦਾ ਹੈ।

  ਇਸ ਤਰ੍ਹਾਂ ਜਾਣੋ ਆਪਣੇ ਸ਼ਹਿਰ ‘ਚ ਪੈਟਰੋਲ ਡੀਜ਼ਲ ਦੀ ਕੀਮਤ

  ਦੇਸ਼ ਦੀਆਂ ਤਿੰਨੇਂ ਆਇਲ ਮਾਰਕਿਟਿੰਗ ਕੰਪਨੀਆਂ ਐਚਪੀਸੀਐਲ, ਬੀਪੀਸੀਐਲ ਤੇ ਆਈਓਸੀ (HPCL, BPCL & IOC) ਸਵੇਰੇ 6 ਵਜੇ ਪੈਟਰੋਲ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ ਕਰਦੀਆਂ ਹਨ। ਨਵੀਆਂ ਕੀਮਤਾਂ ਜਾਨਣ ਲਈ ਤੁਸੀਂ ਵੈੱਬਸਾਈਟ ‘ਤੇ ਜਾ ਕੇ ਜਾਣਕਾਰੀ ਹਾਸਲ ਕਰ ਸਕਦੇ ਹੋ। ਇਸ ਦੇ ਨਾਲ ਹੀ ਮੋਬਾਈਲ ਫ਼ੋਨ ‘ਤੇ ਮੈਸੇਜ ਰਾਹੀਂ ਵੀ ਤੁਸੀਂ ਆਪਣੇ ਸ਼ਹਿਰ ‘ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਚੈੱਕ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ 9224992249 ਨੰੰਬਰ ‘ਤੇ ਮੈਸੇਜ ਭੇਜ ਕੇ ਪੈਟਰੋਲ ਡੀਜ਼ਲ ਦੀ ਕੀਮਤ ਦਾ ਪਤਾ ਲਗਾ ਸਕਦੇ ਹੋ। ਤੁਹਾਨੂੰ ਆਪਣੇ ਮੋਬਾਈਲ ‘ਤੇ ਆਰਐੱਸਪੀ ਸਪੇਸ (RSP <Space>) ਪੈਟਰੋਲ ਪੰਪ ਡੀਲਰ ਦਾ ਕੋਡ ਲਿਖ ਕੇ 9224992249 ਤੇ ਭੇਜਣਾ ਹੈ।
  Published by:Amelia Punjabi
  First published: