• Home
 • »
 • News
 • »
 • national
 • »
 • NEWS NATIONAL WHEN MAHATMA GANDHI VOWED TO WEAR ONLY DHOTI ON EMPTY BODY AP

Gandhi Jayanti 2021: ਕਿਸਾਨਾਂ ਦੇ ਹਰਮਨਪਿਆਰੇ ਸੀ ਮਹਾਤਮਾ ਗਾਂਧੀ, ਕਿਸਾਨਾਂ ਨੇ ਪਿਆਰ ਨਾਲ ਦਿੱਤਾ ਸੀ ‘ਬਾਪੂ’ ਦਾ ਦਰਜਾ

Gandhi Jayanti 2021: ਕਿਸਾਨਾਂ ਦੇ ਹਰਮਨਪਿਆਰੇ ਸੀ ਮਹਾਤਮਾ ਗਾਂਧੀ, ਕਿਸਾਨਾਂ ਨੇ ਪਿਆਰ ਨਾਲ ਦਿੱਤਾ ਸੀ ‘ਬਾਪੂ’ ਦਾ ਦਰਜਾ

 • Share this:
  ਚੰਪਾਰਨ ਦੇ ਲੋਕਾਂ ਦੇ ਦਿਲਾਂ ‘ਚ ਜਗ੍ਹਾ ਬਣਾ ਚੁੱਕੇ ਮੋਹਨ ਦਾਸ ਨੇ ਕਿਸਾਨਾਂ ਦੇ ਦਰਦ ਨੂੰ ਲੈ ਕੇ ਸੰਘਰਸ਼ ਕਰਨਾ ਸ਼ੁਰੂ ਕੀਤਾ ਅਤੇ ਕਿਸਾਨਾਂ ਨੂੰ ਇੱਕਜੁੱਟ ਕੀਤਾ। ਕਿਸਾਨਾਂ ਦੇ ਆਗੂ ਅਤੇ ਹਮਦਰਦ ਬਣੇ ਮਹਾਤਮਾ ਗਾਂਧੀ ਨੂੰ ਬਾਪੂ ਦਾ ਦਰਜਾ ਚੰਪਾਰਨ ਵਾਸੀਆਂ ਨੇ ਹੀ ਦਿੱਤਾ ਸੀ। ਨੀਲ ਦੀ ਖੇਤੀ ਦੇ ਖ਼ਿਲਾਫ਼ ਸ਼ੁਰੂ ਹੋਇਆ ਚੰਪਾਰਨ ਸੱਤਿਆਗ੍ਰਹਿ ਭਾਰਤੀ ਸੁਤੰਰਤਾ ਸੰਘਰਸ਼ ਲਈ ਮੀਲ ਦਾ ਪੱਥਰ ਸਾਬਿਤ ਹੋਇਆ। ਕਾਂਗਰਸ ਦੇ ਲਖਨਊ ਸੈਸ਼ਨ ‘ਚ ਚੰਪਾਰਨ ਦੇ ਕਿਸਾਨਾਂ ਦਾ ਦਰਦ ਸੁਣਨ ਤੋਂ ਬਾਅਦ ਮਹਾਤਮਾ ਗਾਂਧੀ 11 ਅਪ੍ਰੈਲ 1917 ਨੂੰ ਮੋਤੀਹਾਰੀ ਪਹੁੰਚੇ ਸੀ। ਗੁਜਰਾਤ ਦੇ ਕਾਠੀਆਵਾੜ ਤੋਂ ਮੋਤੀਹਾਰੀ ਸਟੇਸ਼ਨ ‘ਤੇ ਪਹੁੰਚੇ ਮੋਹਨ ਦਾਸ ਨਾਲ ਡਾ. ਰਾਜਿੰਦਰ ਪ੍ਰਸਾਦ ਵੀ ਮੌਜੂਦ ਸਨ।

  ਚੰਪਾਰਨ ਦੇ ਪਿੰਡਾਂ ‘ਚ ਪਹੁੰਚਣ ‘ਤੇ ਬਾਪੂ ਨੇ ਨਾ ਸਿਰਫ਼ ਕਿਸਾਨਾਂ ਦਾ ਦਰਦ ਮਹਿਸੂਸ ਕੀਤਾ, ਬਲਕਿ ਉਨ੍ਹਾਂ ਦੀ ਗ਼ਰੀਬੀ ਨੂੰ ਨੇੜਿਓਂ ਦੇਖਿਆ। ਇਸ ਦੇ ਨਾਲ ਹੀ ਸਿੱਖਿਆ ਦੀ ਕਮੀ ਹੋਣ ਕਾਰਨ ਕਿਸਾਨਾਂ ਦੇ ਹੋ ਰਹੇ ਮਾਨਸਿਕ ਤੇ ਆਰਥਿਕ ਸ਼ੋਸ਼ਣ ਨੂੰ ਦੇਖਿਆ। ਮਹਾਤਮਾ ਗਾਂਧੀ ਨੇ ਸਮਾਜਿਕ ਅੰਦੋਲਨ ਤੇ ਫ਼ਿਰ ਜਨ-ਜਨ ਅੰਦੋਲਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਆਪਣੇ ਰਿਵਾਇਤੀ ਪਹਿਰਾਵੇ ਨੂੰ ਬਦਲ ਦਿੱਤਾ। ਉਨ੍ਹਾਂ ਨੇ ਆਪਣੇ ਜਿਸਮ ‘ਤੇ ਸਿਰਫ਼ ਧੋਤੀ ਬੰਨ੍ਹ ਕੇ ਰਹਿਣ ਦਾ ਅਹਿਦ ਲਿਆ। ਚੰਪਾਰਨ ਦੇ ਕਿਸਾਨਾਂ ਦਾ ਦਰਦ ਦੇਖ ਕੇ ਬਾਪੂ ਨੇ ਸੰਘਰਸ਼ ਕਰਨਾ ਸ਼ੁਰੂ ਕੀਤਾ, ਇਸ ਦੌਰਾਨ ਉਹ ਕਿਸਾਨਾਂ ਨੂੰ ਇੱਕਜੁੱਟ ਕਰਨ ਵਿੱਚ ਵੀ ਕਾਮਯਾਬ ਰਹੇ। ਕਿਸਾਨਾਂ ਦਾ ਹਮਦਰਦ ਬਣੇ ਮੋਹਨ ਦਾਸ ਨੇ ਲੋਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ। ਚੰਪਾਰਨ ਵਾਸੀਆਂ ਨੇ ਇਸ ਤੋਂ ਬਾਅਦ ਤੋਂ ਹੀ ਗਾਂਧੀ ਨੂੰ ਬਾਪੂ ਕਹਿਣਾ ਸ਼ੁਰੂ ਕਰ ਦਿੱਤਾ।

  ਨੀਲ ਦੀ ਖੇਤੀ ਤੋਂ ਪਰੇਸ਼ਨ ਕਿਸਾਨਾਂ ਦੀ ਸਮੱਸਿਆ ਨੂੰ ਲੈ ਕੇ ਉਨ੍ਹਾਂ ਨੇ ਅੰਗਰੇਜ਼ੀ ਸੱਤਾ ਦੇ ਖ਼ਿਲਾਫ਼ ਅਵਾਜ਼ ਬੁਲੰਦ ਕੀਤੀ। ਉੱਧਰ ਕਿਸਾਨਾਂ ਦੇ ਇੱਕਜੁੱਟ ਹੋਣ ਕਾਰਨ ਅੰਗਰੇਜ਼ੀ ਸੱਤਾ ਬੁਰੀ ਤਰ੍ਹਾਂ ਘਬਰਾ ਗਈ, ਅਤੇ ਬਾਪੂ ਨੂੰ ਚੰਪਾਰਨ ਛੱਡਣ ਦਾ ਫ਼ਰਮਾਨ ਸੁਣਾ ਦਿੱਤਾ। ਐਸਡੀਓ ਕੋਰਟ ‘ਚ ਹਾਜ਼ਰੀ ਲਾਉਣ ਦੌਰਾਨ ਮਹਾਤਮਾ ਗਾਂਧੀ ਦੇ ਹਜ਼ਾਰਾਂ ਸਮਰਥਕ ਕੋਰਟ ਕੰਪਲੈਕਸ ‘ਚ ਮਹਾਤਮਾ ਗਾਂਧੀ ਦੇ ਜੈਕਾਰੇ ਲਗਾਉਣ ਲੱਗੇ, ਜਿਸ ਕਾਰਨ ਮਜਬੂਰਨ ਅਦਾਲਤ ਨੂੰ ਮਹਾਤਮਾ ਗਾਂਧੀ ਨੂੰ ਰਿਹਾਅ ਕਰਨਾ ਪਿਆ।

  ਰਿਹਾਈ ਤੋਂ ਬਾਅਦ ਉਹ ਸਮਾਜਿਕ ਬਦਲਾਅ ਤੋਂ ਬਿਨਾਂ ਅੰਦੋਲਨ ਨੂੰ ਜਿੱਤ ਪਾਉਣ ‘ਚ ਆਪਣੇ ਆਪ ਅਸਮਰੱਥ ਮਹਿਸੂਸ ਕਰਨ ਲੱਗੇ। ਜਿਸ ਤੋਂ ਬਾਅਦ ਉਨ੍ਹਾਂ ਨੇ ਸਭ ਤੋਂ ਪਹਿਲਾਂ ਲੋਕਾਂ ਨੂੰ ਸਿੱਖਿਆ ਦੇਣ ਲਈ ਇੱਕ ਤੋਂ ਬਾਅਦ ਇੱਕ 11 ਸਕੂਲਾਂ ਦੀ ਸਥਾਪਨਾ ਕੀਤੀ। ਇਸ ਦੇ ਨਾਲ ਹੀ ਗੰਦਗੀ ਤੋਂ ਪਿੰਡਾਂ ਨੂੰ ਨਿਜਾਤ ਦਿਵਾਉਣ ਲਈ ਸਫ਼ਾਈ ਦਾ ਮਹੱਤਵ ਲੋਕਾਂ ਨੂੰ ਸਮਝਾਇਆ, ਅਤੇ ਨਾਲ ਹੀ ਪਿੰਡਾਂ ‘ਚ ਸਫ਼ਾਈ ਮੁਹਿੰਮ ਵੀ ਚਲਾਈ। ਨੀਲ ਦੀ ਖੇਤੀ ਖ਼ਿਲਾਫ਼ ਕਿਸਾਨਾਂ ਦੇ ਇੱਕਜੁੱਟ ਹੋਣ ਤੋਂ ਅੰਗਰੇਜ਼ੀ ਸੱਤਾ ਘਬਰਾ ਗਈ, ਜਿਸ ਤੋਂ ਬਾਅਦ ਅੰਗਰੇਜ਼ੀ ਹਕੂਮਤ ਨੇ ਤਿੰਨਕਠੀਆ ਸਿਸਟਮ ਨੂੰ ਖ਼ਤਮ ਕਰਨ ਦੇ ਨਾਲ ਨਾਲ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਵੀ ਵਾਪਸ ਕੀਤੀਆਂ।
  Published by:Amelia Punjabi
  First published:
  Advertisement
  Advertisement