Ajab Gajab News: ਔਰਤ ਦੇ ਖਰਾਬ ਵਾਲ ਕੱਟਣਾ ਪਿਆ ਮਹਿੰਗਾ, ਦੇਣਾ ਹੋਵੇਗਾ 2 ਕਰੋੜ ਰੁਪਏ ਦਾ ਮੁਆਵਜ਼ਾ

ਦਿੱਲੀ ਦੇ ਇੱਕ ਪੰਜ ਤਾਰਾ ਹੋਟਲ ਨੂੰ ਵਾਲ ਕੱਟਣ ਦੀ ਭਾਰੀ ਕੀਮਤ ਚੁਕਾਉਣੀ ਪਈ ਹੈ! ਇੱਕ ਪੰਜ ਤਾਰਾ ਹੋਟਲ ਦੇ ਸੈਲੂਨ ਵਿੱਚ ਇੱਕ ਹੇਅਰ ਪ੍ਰੋਫੈਸ਼ਨਲ ਦੀ ਲਾਪਰਵਾਹੀ ਕਾਰਨ ਇੱਕ ਪੇਸ਼ੇਵਰ ਮਾਡਲ ਨੂੰ ਮਾਨਸਿਕ ਸਦਮੇ ਦਾ ਸਾਹਮਣਾ ਕਰਨਾ ਪਿਆ, ਜਿਸਦੇ ਕਾਰਨ ਰਾਸ਼ਟਰੀ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ (ਐਨਸੀਡੀਆਰਸੀ) ਨੇ ਆਈਟੀਸੀ ਮੌਰਿਆ ਦੇ ਖਿਲਾਫ ਇੱਕ ਵੱਡੀ ਕਾਰਵਾਈ ਕਰਦਿਆਂ ਔਰਤ ਨੂੰ 2 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਲਈ ਕਿਹਾ ਹੈ।

ਔਰਤ ਦੇ ਖਰਾਬ ਵਾਲ ਕੱਟਣਾ ਪਿਆ ਮਹਿੰਗਾ, ਦੇਣਾ ਹੋਵੇਗਾ 2 ਕਰੋੜ ਰੁਪਏ ਦਾ ਮੁਆਵਜ਼ਾ

ਔਰਤ ਦੇ ਖਰਾਬ ਵਾਲ ਕੱਟਣਾ ਪਿਆ ਮਹਿੰਗਾ, ਦੇਣਾ ਹੋਵੇਗਾ 2 ਕਰੋੜ ਰੁਪਏ ਦਾ ਮੁਆਵਜ਼ਾ

  • Share this:
ਇੱਕ ਪੰਜ ਤਾਰਾ ਹੋਟਲ ਦੇ ਸੈਲੂਨ ਵਿੱਚ ਇੱਕ ਹੇਅਰ ਪ੍ਰੋਫੈਸ਼ਨਲ ਦੀ ਲਾਪਰਵਾਹੀ ਕਾਰਨ ਇੱਕ ਪੇਸ਼ੇਵਰ ਮਾਡਲ ਨੂੰ ਮਾਨਸਿਕ ਸਦਮੇ ਦਾ ਸਾਹਮਣਾ ਕਰਨਾ ਪਿਆ, ਜਿਸਦੇ ਕਾਰਨ ਰਾਸ਼ਟਰੀ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ (ਐਨਸੀਡੀਆਰਸੀ) ਨੇ ਆਈਟੀਸੀ ਮੌਰਿਆ ਦੇ ਖਿਲਾਫ ਇੱਕ ਵੱਡੀ ਕਾਰਵਾਈ ਕਰਦਿਆਂ ਔਰਤ ਨੂੰ 2 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਲਈ ਕਿਹਾ ਹੈ।

ਚੇਅਰਪਰਸਨ ਜਸਟਿਸ ਆਰਕੇ ਅਗਰਵਾਲ ਅਤੇ ਮੈਂਬਰ ਐਸਐਮ ਕਾਂਤੀਕਰ ਦੇ ਬੈਂਚ ਨੇ ਕਿਹਾ, “ਇਸ ਵਿੱਚ ਕੋਈ ਸ਼ੱਕ ਨਹੀਂ ਕਿ ਔਰਤਾਂ ਆਪਣੇ ਵਾਲਾਂ ਪ੍ਰਤੀ ਬਹੁਤ ਸਾਵਧਾਨ ਰਹਿੰਦੀਆਂ ਹਨ। ਵਾਲਾਂ ਨੂੰ ਚੰਗੀ ਹਾਲਤ ਵਿੱਚ ਰੱਖਣ ਲਈ ਉਹ ਬਹੁਤ ਪੈਸਾ ਖਰਚ ਕਰਦੀਆਂ ਹਨ। ਉਹ ਆਪਣੇ ਵਾਲਾਂ ਨਾਲ ਭਾਵਨਾਤਮਕ ਤੌਰ 'ਤੇ ਵੀ ਜੁੜੀ ਹੁੰਦੀਆਂ ਹਨ।"

ਕਮਿਸ਼ਨ ਨੇ ਆਈਟੀਸੀ ਨੂੰ ਸ਼ਿਕਾਇਤਕਰਤਾ ਆਸ਼ਨਾ ਰਾਏ ਨੂੰ ਖਪਤਕਾਰ ਸੁਰੱਖਿਆ ਐਕਟ ਅਧੀਨ ਸੇਵਾ ਵਿੱਚ ਕਮੀ ਲਈ ਅੱਠ ਹਫਤਿਆਂ ਦੇ ਅੰਦਰ 2 ਕਰੋੜ ਰੁਪਏ ਅਦਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਕਮਿਸ਼ਨ ਨੇ 21 ਸਤੰਬਰ ਦੇ ਆਪਣੇ ਆਦੇਸ਼ ਵਿੱਚ ਕਿਹਾ, “ਵਿਰੋਧੀ ਪਾਰਟੀ ਨੰਬਰ 2 ਵਾਲਾਂ ਦੇ ਇਲਾਜ ਵਿੱਚ ਡਾਕਟਰੀ ਲਾਪਰਵਾਹੀ ਦੀ ਵੀ ਦੋਸ਼ੀ ਹੈ। ਰਾਏ ਨੇ ਕਿਹਾ ਕਿ ਉਹ ਬੁਰੀ ਤਰ੍ਹਾਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ ਅਤੇ ਸੇਲਫ ਕੋਨਫੀਡੈਂਸ ਗੁਆ ਚੁੱਕੀ ਹੈ ਅਤੇ ਸਮਾਜਿਕ ਗਤੀਵਿਧੀਆਂ ਤੋਂ ਵੀ ਪਰਹੇਜ਼ ਕਰ ਰਹੀ ਹੈ।"

ਬੈਂਚ ਨੇ ਕਿਹਾ, “ਉਹ ਇੱਕ ਪੇਸ਼ੇਵਰ ਮਾਡਲ ਹੈ ਅਤੇ ਉਸਨੂੰ ਮੀਟਿੰਗਾਂ ਅਤੇ ਇੰਟਰਐਕਟਿਵ ਸੈਸ਼ਨਾਂ ਵਿੱਚ ਸ਼ਾਮਲ ਹੋਣਾ ਪੈਂਦਾ ਹੈ। ਪਰ ਉਸਦੇ ਛੋਟੇ ਵਾਲਾਂ ਕਾਰਨ ਉਸਨੇ ਆਪਣਾ ਵਿਸ਼ਵਾਸ ਗੁਆ ਦਿੱਤਾ ਹੈ। ਖਰਾਬ ਵਾਲ ਕਟਵਾਉਣ ਅਤੇ ਬਾਅਦ ਵਿੱਚ ਵਾਲਾਂ ਦੇ ਇਲਾਜ ਦੇ ਕਰਕੇ ਉਸਨੂੰ ਆਮਦਨੀ ਦਾ ਨੁਕਸਾਨ ਹੋਇਆ ਹੈ ਅਤੇ ਉਸਨੇ ਆਪਣੀ ਨੌਕਰੀ ਵੀ ਛੱਡ ਦਿੱਤੀ ਸੀ।”

ਕਮਿਸ਼ਨ ਨੇ ਕਿਹਾ, “ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਪਣੇ ਕਰਮਚਾਰੀਆਂ ਦੁਆਰਾ ਕੀਤੀ ਗਈ ਗਲਤੀ ਨੂੰ ਸਮਝਦੇ ਹੋਏ, ਵਿਰੋਧੀ ਪਾਰਟੀ ਨੰਬਰ 2 ਨੇ ਸ਼ਿਕਾਇਤਕਰਤਾ ਨੂੰ ਮੁਫਤ ਇਲਾਜ ਦੀ ਪੇਸ਼ਕਸ਼ ਕੀਤੀ ਸੀ।" ਬੈਂਚ ਨੇ ਕਿਹਾ ਕਿ ਉਹ ਸੀਨੀਅਰ ਮੈਨੇਜਮੈਂਟ ਪੇਸ਼ੇਵਰ ਵਜੋਂ ਵੀ ਕੰਮ ਕਰ ਰਹੀ ਹੈ ਅਤੇ ਚੰਗੀ ਆਮਦਨ ਕਮਾ ਰਹੀ ਹੈ। ਬਿਆਨ ਵਿੱਚ ਕਿਹਾ ਗਿਆ ਹੈ, "ਆਪਣੇ ਵਾਲ ਕੱਟਣ ਵਿੱਚ ਵਿਰੋਧੀ ਪਾਰਟੀ ਨੰਬਰ 2 ਦੀ ਲਾਪਰਵਾਹੀ ਕਾਰਨ, ਉਹ ਗੰਭੀਰ ਮਾਨਸਿਕ ਸਦਮੇ ਵਿੱਚੋਂ ਲੰਘੀ ਅਤੇ ਆਪਣੀ ਨੌਕਰੀ 'ਤੇ ਧਿਆਨ ਨਹੀਂ ਦੇ ਸਕੀ ਅਤੇ ਆਖਰਕਾਰ ਆਪਣੀ ਨੌਕਰੀ ਗੁਆ ਦਿੱਤੀ।"

ਰਾਏ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਕਿ 12 ਅਪ੍ਰੈਲ, 2018 ਨੂੰ, ਉਹ ਵਾਲ ਕਟਵਾਉਣ ਲਈ ਹੋਟਲ ਆਈਟੀਸੀ ਮੌਰਿਆ ਦੇ ਸੈਲੂਨ ਵਿੱਚ ਗਈ ਕਿਉਂਕਿ ਉਸ ਸਮੇਂ ਉਸਦਾ ਇੰਟਰਵਿਉ ਆਉਣ ਵਾਲਾ ਸੀ। ਔਰਤ ਨੇ ਆਪਣੇ ਰੈਗੂਲਰ ਹੇਅਰ ਸਟਾਈਲਿਸਟ ਦੀ ਮੰਗ ਕੀਤੀ ਜੋ ਉਪਲਬਧ ਨਹੀਂ ਸੀ ਅਤੇ ਸਟਾਫ ਦੇ ਭਰੋਸੇ 'ਤੇ ਉਸਨੂੰ ਇੱਕ ਹੋਰ ਹੇਅਰ ਸਟਾਈਲਿਸਟ ਮੁਹੱਈਆ ਕਰਵਾਇਆ ਗਿਆ।

ਸ਼ਿਕਾਇਤਕਰਤਾ, ਇਹ ਵੇਖ ਕੇ ਹੈਰਾਨ ਸੀ ਕਿ ਉਸਦੇ ਨਿਰਦੇਸ਼ ਦੇਣ ਦੇ ਬਾਾਵਜੂਦ, ਹੇਅਰ ਸਟਾਈਲਿਸਟ ਨੇ ਉਸਦੇ ਪੂਰੇ ਵਾਲ ਕੱਟ ਦਿੱਤੇ ਸਨ। ਉਸਦੇ ਵਾਲ ਇੰਨੇ ਛੋਟੇ ਹੋ ਗਏ ਸਨ ਕਿ ਸਿਰਫ ਮੋਢੇ ਨੂੰ ਛੂਹ ਰਹੇ ਸੀ।”
Published by:Anuradha Shukla
First published: