Home /News /national /

ਆਪਣਾ ਕੀਮਤੀ ਵੋਟ ਪਾਕੇ ਨਿਊਜ਼ 18 ਨਾਲ 'ਬਟਨ ਦਬਾਓ ਦੇਸ਼ ਬਣਾਓ' ਮੁਹਿੰਮ 'ਚ ਲਓ ਹਿੱਸਾ

ਆਪਣਾ ਕੀਮਤੀ ਵੋਟ ਪਾਕੇ ਨਿਊਜ਼ 18 ਨਾਲ 'ਬਟਨ ਦਬਾਓ ਦੇਸ਼ ਬਣਾਓ' ਮੁਹਿੰਮ 'ਚ ਲਓ ਹਿੱਸਾ

 • Share this:

  ਇਲੈੱਕਸ਼ਨ ਕਮਿਸ਼ਨ ਅਨੁਸਾਰ ਪਹਿਲੇ ਫ਼ੇਜ਼ ਵਿਚ ਕੁੱਲ 91 ਸੀਟਾਂ ਉੱਤੇ 69.50 ਫ਼ੀਸਦੀ ਤੇ ਦੂਜੇ ਫ਼ੇਜ਼ ਵਿਚ 95 ਸੀਟਾਂ ਉੱਤੇ 69.44 ਫ਼ੀਸਦੀ ਵੋਟ ਪਈ ਹੈ। ਜਦਕਿ ਮੀਡੀਆ ਰਿਪੋਰਟ ਦੇ ਅਨੁਸਾਰ ਤੀਜੇ ਪੜਾਅ ਦੀ 117 ਸੀਟਾਂ ਉੱਤੇ ਕਰੀਬ 63.24 ਫ਼ੀਸਦੀ ਮਤਦਾਨ ਹੋਇਆ ਹੈ। ਇਸ ਤਰ੍ਹਾਂ 303 ਸੀਟਾਂ ਵਿਚ 67.39 ਫ਼ੀਸਦੀ ਮਤਦਾਨ ਹੋਇਆ ਹੈ ਪਰ ਕਈ ਰਿਪੋਰਟਾਂ ਵਿਚ ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸਾਲ 2014 ਦੀ ਆਮ ਚੋਣਾਂ ਤੋਂ ਵੀ ਘੱਟ ਹਨ। ਇਸ ਵਿਚ ਤੁਹਾਨੂੰ ਸਾਰਿਆ ਨੂੰ ਨੈੱਟਵਰਕ 18 ਦੀ ਮੁਹਿੰਮ 'ਬਟਨ ਦਬਾਓ' ਅਭਿਆਨ ਦਾ ਹਿੱਸਾ ਬਣਨਾ ਚਾਹੀਦਾ ਹੈ। ਪਹਿਲਾ ਹੀ ਇਸ ਮੁਹਿੰਮ ਨਾਲ ਮਤਦਾਤਾ ਜੁੜ ਚੁੱਕੇ ਹਨ।

  ਇਸ ਵਿਚ ਸਭ ਤੋਂ ਜ਼ਿਆਦਾ ਉਨ੍ਹਾਂ ਮਤਦਾਤਾਵਾਂ ਨੂੰ ਧਿਆਨ ਰੱਖਣ ਦੀ ਲੋੜ ਹੈ ਜੋ ਇਸ ਵਾਰ ਪਹਿਲੀ ਵਾਰ ਵੋਟ ਪਾਉਣਗੇ। ਇਹ ਪਹਿਲਾ ਲੋਕ ਸਭਾ ਚੋਣ ਹੈ ਜਿਸ ਵਿਚ ਸਾਲ 2000 ਵਿਚ ਪੈਦਾ ਹੋਏ ਨੌਜਵਾਨ ਵੋਟ ਪਾਉਣਗੇ। ਨੌਜਵਾਨ ਵੋਟਰਾਂ ਲਈ ਇਹ ਜਾਣਕਾਰੀ ਬੇਹੱਦ ਜ਼ਰੂਰੀ ਹੈ ਕਿ ਵੋਟਰ ਆਈ ਡੀ ਦੀ ਮਦਦ ਨਾਲ ਉਹ ਆਪਣੇ ਪੋਲਿੰਗ ਬੂਥ ਦਾ ਪਤਾ ਲਗਾ ਸਕਦੇ ਹਨ। ਉਹ ਇਹ ਵੀ ਪਤਾ ਕਰ ਸਕਦੇ ਹਨ ਕਿ ਵੋਟਰ ਲਿਸਟ ਵਿਚ ਉਨ੍ਹਾਂ ਦਾ ਨਾਂਅ ਹੈ ਜਾਂ ਨਹੀਂ।

  ਇਲੈੱਕਸ਼ਨ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਲੋਕ ਸਭਾ ਚੋਣਾਂ 2019 ਵਿਚ ਕੁੱਲ 7.6 ਕਰੋੜ ਵੋਟਰ ਨਵੇਂ ਹੋਣਗੇ। ਮੰਨਿਆ ਜਾਂਦਾ ਹੈ ਕਿ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਜਲਦੀ ਪ੍ਰਭਾਵਿਤ ਕੀਤਾ ਜਾ ਸਕਦਾ ਹੈ। ਇਸ ਲਈ ਇਹਨਾਂ ਮਤਦਾਤਾਵਾਂ ਲਈ ਸਾਰੇ ਤਰੀਕੇ ਅਪਣਾਏ ਜਾ ਰਹੇ ਹਨ। ਇਸ ਵਿਚ ਮਤਦਾਤਾ ਨੂੰ ਸਾਰਿਆਂ ਤੋਂ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਹੈ। ਇਸ ਦੌਰਾਨ ਮਤਦਾਤਾਵਾਂ ਨੂੰ ਇਹ ਪੰਜ ਗੱਲਾਂ ਜਾਣਨੀਆਂ ਬਹੁਤ ਜ਼ਰੂਰੀ ਹਨ।


  ਵੋਟਰ ਲਿਸਟ ਵਿਚ ਦੇਖੋ ਆਪਣਾ ਨਾਂਅ

  ਵੋਟਰ ਲਿਸਟ ਵਿਚ ਆਪਣਾ ਨਾਂਅ ਦੇਖਣ ਲਈ ਸਭ ਤੋਂ ਪਹਿਲਾ ਨੈਸ਼ਨਲ ਵੋਟਰ ਸਵਿਰਸੇਜ ਪੋਰਟਲ (NSVP) ਦੇ ਇਲੈਕਟ੍ਰੋਨਿਕ ਸਰਚ ਉੱਤੇ ਜਾਓ। ਤੁਸੀਂ ਆਪਣੀ ਡਿਟੇਲਜ਼ ਨੂੰ ਇੱਥੇ ਦਿੱਤੇ ਗਏ ਕਾਲਮ ਵਿਚ ਭਰ ਕੇ ਨਿਵਾਰਚਨ ਕਾਰਡ (EPIC) ਨੰਬਰ ਪਾਉਂਦੇ ਹੀ ਪਤਾ ਚੱਲ ਜਾਵੇਗਾ ਇਹ EPIC ਨੰਬਰ ਆਪਣੇ ਵੋਟਰ ਆਈ ਡੀ ਕਾਰਡ ਉੱਤੇ ਗਾੜ੍ਹੇ ਅੱਖਰਾਂ ਵਿਚ ਲਿਖਿਆ ਹੁੰਦਾ ਹੈ।


  1950 ਤੇ ਕਾਲ਼

  ਇਲੈੱਕਸ਼ਨ ਕਮਿਸ਼ਨ ਨੇ ਹੈਲਪ ਲਾਈਨ 1950 ਦਾ ਪੂਰਾ ਪ੍ਰਚਾਰ ਕੀਤਾ ਹੈ। ਇਸ ਦੁਆਰਾ ਇਲੈੱਕਸ਼ਨ ਕਮਿਸ਼ਨ ਨਾਲ ਜੁੜੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਦੇ ਇਲਾਵਾ ਐਸ ਐਮ ਐਸ ਨਾਲ ਵੀ ਆਪਣੇ ਪੋਲਿੰਗ ਬੂਥ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਤੁਹਾਨੂੰ EPIC ਲਿਖ ਕੇ ਸਪੇਸ ਦੇਣਾ ਹੈ ਅਤੇ ਫਿਰ ਆਪਣਾ ਵੋਟਰ ਆਈ ਡੀ ਨੰਬਰ ਲਿਖਣਾ ਹੈ। ਇਸ ਮੈਸੇਜ ਨੂੰ ਤੁਹਾਨੂੰ 51969 ਜਾਂ 166 ਤੇ ਭੇਜੋ। ਇਸ ਬਾਦ ਰਿਪਲਾਈ ਵਿਚ ਵਾਲੇ ਐਸ ਐਮ ਐਸ ਵਿਚ ਸਾਰੀ ਜਾਣਕਾਰੀ ਹੋਵੇਗੀ।


  cVigil App ਦਾ ਇਸਤੇਮਾਲ

  ਸਮਾਰਟ ਫ਼ੋਨ ਅਤੇ ਤਕਨੀਕੀ ਵਿਸਥਾਰ ਨੂੰ ਦੇਖਦੇ ਹੋਏ ਇਸ ਵਾਰ ਇਲੈੱਕਸ਼ਨ ਕਮਿਸ਼ਨ ਨੇ cVigil App ਨਾਂਅ ਦੀ ਐਪ ਲੌਂਚ ਕੀਤੀ ਹੈ। ਇਸ ਵਿਚ GPS ਫ਼ੀਚਰ ਹੈ, ਇਸ ਵਿਚ ਜੇਕਰ ਕੋਈ ਵਿਅਕਤੀ ਆਚਾਰ ਸੀਮਾ ਦਾ ਉਲੰਘਣਾ ਕਰਦੇ ਦਿਖਾਈ ਦੇਵੇ ਤਾਂ cVigil App ਦੀ ਮਦਦ ਨਾਲ ਤੁਸੀਂ ਚੋਣ ਆਯੋਗ ਨੂੰ ਇਸ ਦੀ ਜਾਣਕਾਰੀ ਦੇ ਸਕਦੇ ਹਾਂ। ਇਸ ਨਾਲ ਈ ਸੀ ਸ਼ਿਕਾਇਤ ਕਰਤਾ ਦੀ ਜਗ੍ਹਾ ਦੀ ਪਹਿਚਾਣ ਕਰ ਕੇ 100 ਮਿੰਟ ਵਿਚ ਕਾਰਵਾਈ ਕੀਤੀ ਜਾ ਸਕਦੀ ਹੈ।


  2019 ਆਮ ਚੋਣਾਂ ਦੀ ਮਤਦਾਨ ਦੀ ਤਾਰੀਖ਼

  ਚੋਣਾਂ ਦੌਰਾਨ ਸਭ ਤੋਂ ਅਹਿਮ ਗੱਲ ਚੋਣਾਂ ਦੀ ਤਾਰੀਖ਼ ਹੈ। 2019 ਦੀ ਲੋਕ ਸਭਾ ਚੋਣਾ 11 ਅਪ੍ਰੈਲ ਤੋਂ ਚੋਣ ਸ਼ੁਰੂ ਹੋ ਗਈ ਸਨ। ਇਸ ਤੋਂ ਬਾਦ ਦੂਜੇ ਪੜਾਅ ਵਿਚ 23 ਅਪ੍ਰੈਲ ਨੂੰ ਵੋਟ ਪਾ ਚੁੱਕੇ ਹਨ ਪਰ ਹੁਣ 29 ਅਪ੍ਰੈਲ, 6 ਮਈ, 12ਮਈ ਅਤੇ 19 ਮਈ ਨੂੰ ਮਤਦਾਤਾ ਹੋਣੇ ਬਾਕੀ ਹੈ।


  EVM ਅਤੇ VVPAT

  ਮਤਦਾਨ ਕੇਂਦਰ ਉੱਤੇ ਪਹੁੰਚਣ ਤੋਂ ਬਾਅਦ ਇਸ ਵਾਰ ਦੋ ਚੀਜ਼ਾਂ ਦਾ ਖ਼ਾਸ ਖ਼ਿਆਲ ਰੱਖਣਾ ਹੈ - ਪਹਿਲਾ ਈ ਵੀ ਐਮ ਅਤੇ ਦੂਜਾ ਵੀਵੀਪੈਟ। ਜਦੋਂ ਤੁਸੀਂ ਮਤਦਾਨ ਕੇਂਦਰ ਤੇ ਪਹੁੰਚ ਗਏ ਤਾਂ ਤੁਹਾਨੂੰ ਵਲੰਟੀਅਰ ਤੋਂ ਤੁਹਾਨੂੰ ਪਰਚੀ ਮਿਲ ਜਾਵੇਗੀ, ਜਿਸ ਵਿਚ ਤੁਹਾਡੀ ਬੂਥ ਸੰਖਿਆ ਲਿਖੀ ਹੋਵੇਗੀ।ਇਸ ਤੋਂ ਬਾਦ ਤੁਹਾਨੂੰ ਵੋਟਿੰਗ ਲਈ ਲਾਈਨ ਵਿਚ ਲੱਗਣਾ ਹੋਵੇਗਾ।

  ਅੰਦਰ ਇੱਕ ਚੋਣ ਅਧਿਕਾਰੀ ਤੁਹਾਡੇ ਸਾਈਨ ਕਰਵਾਏਗਾ, ਜਿਸ ਦੇ ਬਾਦ ਤੁਹਾਡੀ ਉਗਲੀ ਉੱਤੇ ਸਿਹਾਈ ਲਗਾਈ ਜਾਵੇਗੀ।ਇਸ ਤੋਂ ਤੁਸੀਂ ਈ ਵੀ ਐਮ ਉੱਤੇ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟ ਪਾ ਸਕਦੇ ਹਨ। ਇਸ ਚੋਣਾਂ ਵਿਚ ਨਵੀਂ ਚੀਜ਼ ਹੈ VVPAT, VVPAT ਤੋਂ ਨਿਕਲੀ ਪਰਚੀ ਕੈਮਫ਼ਰਮ ਕਰ ਸਕਦੇ ਹੈ ਕਿ ਵੋਟ ਤੁਹਾਡੀ ਹੀ ਪਸੰਦ ਦੇ ਉਮੀਦਵਾਰ ਨੂੰ ਪਿਆ ਜਾ ਨਹੀਂ।


  ਬਟਨ ਦਬਾਓ ਦੇਸ਼ ਬਣਾਓ

  ਇਹ ਨੈੱਟਵਰਕ 18 ਦੀ ਪਹਿਲ ਹੈ, ਆਰ ਪੀ ਸੰਜੀਵ ਗੋਇਨਕਾ ਗਰੁੱਪ ਭਾਰਤ ਦੇ ਹਰ ਮਤਦਾਤਾ ਨੂੰ ਇਹ ਅਪੀਲ ਕਰਦਾ ਹੈ ਕਿ ਵੋਟ ਪਾਉਣ ਜ਼ਰੂਰ ਜਾਓ ਤੇ ਆਪਣੇ ਅਨੁਭਵ ਨੂੰ ਸੋਸ਼ਲ ਮੀਡੀਆ 'ਤੇ #ButtonDabaoDeshBanao ਨਾਲ ਸ਼ੇਅਰ ਵੀ ਕਰੋ।

  First published:

  Tags: Campaign, Lok Sabha Election 2019, Lok Sabha Polls 2019, News18