• Home
 • »
 • News
 • »
 • national
 • »
 • NEWS18 IPSOS LIVE ASSEMBLY ELECTION EXIT POLL RESULT 2019 MAHARASHTRA HARYANA VIDHAN SABHA CHUNAV OPINION POLLS TODAY

Exit Poll Result 2019: ਮਹਾਰਾਸ਼ਟਰ ਤੇ ਹਰਿਆਣਾ ਵਿਚ ਬਣੇਗੀ ਕਿਸ ਦੀ ਸਰਕਾਰ? ਵੇਖੋ ਐਗਜਿਟ ਪੋਲ

Exit Poll Result 2019: ਮਹਾਰਾਸ਼ਟਰ ਤੇ ਹਰਿਆਣਾ ਵਿਚ ਬਣੇਗੀ ਕਿਸ ਦੀ ਸਰਕਾਰ? ਵੇਖੋ ਐਗਜਿਟ ਪੋਲ

 • Share this:
  ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਇਸ ਦੌਰਾਨ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਨ੍ਹਾਂ ਰਾਜਾਂ ਵਿੱਚ ਕਿਹੜੀ ਪਾਰਟੀ ਬਹੁਮਤ ਵਿੱਚ ਆਉਣ ਜਾ ਰਹੀ ਹੈ? ਇਸ ਸਵਾਲ ਦਾ ਸਭ ਤੋਂ ਸਹੀ ਜਵਾਬ ਨਿਊਜ਼ 18 ਪੰਜਾਬੀ ਦੀ ਵੈਬਸਾਈਟ 'ਤੇ ਵੇਖ ਸਕਦੇ ਹੋ।

  ਨਿਊਜ਼ 18 ਆਪਣੇ ਰਿਸਰਚ ਪਾਟਨਰ IPSOS ਨਾਲ ਮਿਲ ਕੇ ਐਗਜਿਟ ਪੋਲ ਸਾਂਝੇ ਕਰੇਗਾ। ਜਿਨ੍ਹਾਂ ਨੂੰ ਵੇਖ ਕੇ ਇਨ੍ਹਾਂ ਵਿਧਾਨ ਸਭਾ ਹਲਕਿਆਂ ਦੀ ਸਥਿਤੀ ਦਾ ਅੰਦਾਜਾ ਲਾਇਆ ਜਾ ਸਕੇਗਾ। ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਵਿਚ ਵੀ News18 ਅਤੇ IPSOS ਨੇ ਮਿਲ ਕੇ ਐਗਜਿਟ ਪੋਲ ਦਿਖਾਏ ਸਨ ਜੋ ਸਭ ਤੋਂ ਜਿਆਦਾ ਸਹੀ ਸਾਬਤ ਹੋਏ ਸਨ। ਅੱਜ ਸ਼ਾਮ 6 ਵਜੇ ਤੋਂ ਇਹ ਨਤੀਜੇ ਤੁਸੀਂ ਵੇਖ ਸਕਦੇ ਹੋ।

  ਮਹਾਰਾਸ਼ਟਰ ਅਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ (Assembly Elections 2019)  ਦੇ ਨਾਲ ਸੋਮਵਾਰ ਨੂੰ 18 ਰਾਜਾਂ ਦੀਆਂ 51 ਵਿਧਾਨ ਸਭਾ ਸੀਟਾਂ ਅਤੇ 2 ਲੋਕ ਸਭਾ ਸੀਟਾਂ ਲਈ ਜ਼ਿਮਨੀ  ਚੋਣਾਂ ਹੋ ਰਹੀਆਂ ਹਨ।  ਉੱਤਰ ਪ੍ਰਦੇਸ਼ ਵਿਚ 11, ਗੁਜਰਾਤ ਵਿਚ 6, ਬਿਹਾਰ ਵਿਚ 5, ਅਸਾਮ ਵਿਚ 4 ਅਤੇ ਹਿਮਾਚਲ ਪ੍ਰਦੇਸ਼ ਵਿਚ 2, ਤਾਮਿਲਨਾਡੂ ਵਿਚ 2, ਪੰਜਾਬ ਵਿਚ 4, ਕੇਰਲਾ ਵਿਚ 5, ਸਿੱਕਿਮ ਵਿਚ 3, ਰਾਜਸਥਾਨ ਵਿਚ 2 ਸੀਟਾਂ ਸ਼ਾਮਲ ਹਨ। ਇਸ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਉੜੀਸਾ, ਛੱਤੀਸਗੜ, ਪੁਡੂਚੇਰੀ, ਮੇਘਾਲਿਆ ਅਤੇ ਤੇਲੰਗਾਨਾ ਵਿਚ ਹਰ ਵਿਧਾਨ ਸਭਾ ਸੀਟ ਲਈ ਵੋਟਾਂ ਪਾਈਆਂ ਜਾ ਰਹੀਆਂ ਹਨ।
  First published:
  Advertisement
  Advertisement