ਨਿਊਜ਼ 18 ਨੈੱਟਵਰਕ 25, 26 ਫਰਵਰੀ ਨੂੰ ਦਿੱਲੀ ਵਿੱਚ ਰਾਈਜ਼ਿੰਗ ਇੰਡੀਆ ਸਮਿਟ ਕਰਨ ਜਾ ਰਿਹਾ ਹੈ। ਇਸ ਵਿੱਚ ਧਰਮ, ਰਾਜਨੀਤੀ, ਬਿਜ਼ਨੈੱਸ, ਫ਼ਿਲਮ ਅਤੇ ਸਪੋਰਟਸ ਨਾਲ ਜੁੜੀ ਹਸਤੀਆਂ ਆਪਣੇ ਵਿਚਾਰ ਰੱਖਣਗੇ। ਪਹਿਲੇ ਦਿਨ ਪੀ ਐੱਮ ਨਰਿੰਦਰ ਮੋਦੀ ਮੁੱਖ ਮਹਿਮਾਨ ਦੇ ਤੌਰ ਉੱਤੇ ਮੌਜੂਦ ਰਹਿਣਗੇ।
ਪਹਿਲੇ ਦਿਨ ਦੀ ਸ਼ੁਰੂਆਤ ਧਾਰਮਿਕ ਗੁਰੂਆਂ ਤੋਂ ਹੋਵੇਗੀ। ਦੀ ਨਿਊ ਮੰਤਰਾ ਆਫ਼ ਇੰਡੀਆ ਸੈਸ਼ਨ ਵਿੱਚ ਸਿਪ੍ਰਊਚਲ ਲੀਡਰ ਸਤਿਗੁਰੂ ਜੱਗੀ ਵਾਸੂਦੇਵ ਅਤੇ ਬਾਬਾ ਰਾਮਦੇਵ ਆਪਣੇ ਵਿਚਾਰ ਰੱਖਣਗੇ। ਇਸ ਦੇ ਸੂਤਰਧਾਰ ਮਸ਼ਹੂਰ ਗੀਤਕਾਰ ਪ੍ਰਸੁਨ ਜੋਸ਼ੀ ਹੋਣਗੇ।

ਰਾਈਜਿੰਗ ਸਮਿਟ ਵਿਚ ਪੀਐੱਮ ਮੋਦੀ ਸੰਬੋਧਨ ਕਰਦੇ ਹੋਏ।
ਦੂਸਰੇ ਸੈਸ਼ਨ ਗੇਟ ਸੇਟ ਗ੍ਰੋ ਵਿੱਚ ਬਿਜ਼ਨੈੱਸ ਲੀਡਰ ਨਾਲ ਗੱਲਬਾਤ ਹੋਵੇਗੀ। ਇਸ ਵਿੱਚ ਬਿਜ਼ਨਸਮੈਨ ਅਨਿਲ ਅਗਰਵਾਲ, ਸੁਨੀਤਾ ਰੈਡੀ, ਰੌਬਿਨ ਰੈਨਾ ਅਤੇ ਅਜੈ ਸਿੰਘ ਦੇ ਨਾਲ ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਤੇ ਆਰਥਿਕ ਮਾਮਲਿਆਂ ਦੇ ਸਚਿਵ ਸੁਭਾਸ਼ ਚੰਦਰ ਗਰਗ ਭਾਰਤ ਵਿਕਾਸ ਦੀ ਕਹਾਣੀ ਦੱਸਣਗੇ।
ਤੀਸਰੇ ਸੈਸ਼ਨ ਵਿੱਚ ਸ਼ਾਮ 06.20 -07:00 ਵਜੇ ਤੱਕ ਕੇਂਦਰ ਸਰਕਾਰ ਦੇ ਤਿੰਨ ਮੰਤਰੀ ਨਿਤਿਨ ਗਡਕਰੀ, ਪੀਊਸ਼ ਗੋਇਲ ਅਤੇ ਰਵੀ ਸ਼ੰਕਰ ਪ੍ਰਸਾਦ ਵਿਕਾਸ ਦੀ ਕਹਾਣੀ ਦੱਸਣਗੇ। ਚੌਥੇ ਸੈਸ਼ਨ ਨੂੰ ਮੱਧ ਪ੍ਰਦੇਸ਼ ਦੇ ਸੀ ਐੱਮ ਕਮਲ ਨਾਥ ਸੰਬੋਧਿਤ ਕਰਨਗੇ।
ਉਨ੍ਹਾਂ ਦੇ ਬਆਦ ਯੂਪੀ ਦੇ ਸੀ ਐੱਮ ਯੋਗੀ ਅਦਿਤਨਾਥ ਲੋਕਾਂ ਨਾਲ ਰੂ-ਬਰੂ ਹੋਣਗੇ। ਪੰਜਵੇਂ ਸੈਸ਼ਨ ਵਿੱਚ 'Beyond Politics: Defining National Priorities' ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਬੋਧਿਤ ਕਰਨਗੇ।