Home /News /national /

Rising India: ਇਕ ਮੰਚ 'ਤੇ ਹੋਣਗੇ ਧਰਮ, ਰਾਜਨੀਤੀ, ਬਿਜ਼ਨੈਸ, ਫਿਲਮ ਤੇ ਖੇਡਾਂ ਸਣੇ ਹਰ ਖੇਤਰ ਦੇ ਦਿੱਗਜ

Rising India: ਇਕ ਮੰਚ 'ਤੇ ਹੋਣਗੇ ਧਰਮ, ਰਾਜਨੀਤੀ, ਬਿਜ਼ਨੈਸ, ਫਿਲਮ ਤੇ ਖੇਡਾਂ ਸਣੇ ਹਰ ਖੇਤਰ ਦੇ ਦਿੱਗਜ

 • Share this:

  ਨਿਊਜ਼ 18 ਨੈੱਟਵਰਕ ਵੱਲੋਂ 25, 26 ਫਰਵਰੀ ਨੂੰ ਦਿੱਲੀ ਵਿਚ ਰਾਈਜ਼ਿੰਗ ਇੰਡੀਆ ਸਮਿੱਟ ਕਰਵਾਇਆ ਜਾ ਰਿਹਾ ਹੈ। ਇਸ ਵਿਚ ਧਰਮ, ਸਿਆਸਤ, ਬਿਜ਼ਨਸ, ਫ਼ਿਲਮ ਤੇ ਸਪੋਰਟਸ ਨਾਲ ਜੁੜੀਆਂ ਹਸਤੀਆਂ ਆਪਣੇ ਵਿਚਾਰ ਰੱਖਣਗੀਆਂ। 5:40 ਉਤੇ ਦੂਜਾ ਸੈਸ਼ਨ ਸ਼ੁਰੂ ਹੋਵੇਗਾ। ਗੇਟ..ਸੈੱਟ..ਗੋ..ਇਸ ਸੈਸ਼ਨ ਵਿਚ ਦੇਸ਼ ਦਾ ਆਰਥਿਕ ਏਜੰਡਾ ਹੋਵੇਗਾ। ਇਸ ਵਿਚ ਆਰਥਿਕ ਮਾਮਲਿਆਂ ਦੇ ਸਕੱਤਰ ਸੁਭਾਸ਼ ਚੰਦਰ ਗਰਗ, ਸੁਨੀਤਾ ਰੈਡੀ, ਰੌਬਿਨ ਰੈਣਾ, ਸਪਾਈਸਜੈਟ ਦੇ ਅਜੈ ਸਿੰਘ ਤੇ ਨੀਤੀ ਅਯੋਗ ਦੇ ਸੀਈਓ ਅਮਿਤਾਭ ਕਾਂਤ ਸ਼ਾਮਲ ਹੋਣਗੇ।


  6 ਵੱਜ ਕੇ 20 ਮਿੰਟ ਉਤੇ ਤੀਜਾ ਸੈਸ਼ਨ ਸ਼ੁਰੂ ਹੋਵੇਗਾ। ਜਿਸ ਦਾ ਥੀਮ ਹੈ, ਦੇਸ਼ ਦੀ ਗ੍ਰੋਥ ਨੂੰ ਲੈ ਕੇ... ਕੇਂਦਰ ਸਰਕਾਰ ਦੇ ਮੰਤਰੀ ਪਿਊਸ਼ ਗੋਇਲ, ਸੁਰੇਸ਼ ਪ੍ਰਭੂ, ਨਿਤਿਨ ਗਡਕਰੀ ਅਤੇ ਰਵੀ ਸ਼ੰਕਰ ਪ੍ਰਸਾਦ ਹਿੱਸਾ ਲੈਣਗੇ। 7 ਵਜੇ ਇਕ ਖ਼ਾਸ ਸੈਸ਼ਨ ਹੋਵੇਗਾ, ਜੋ ਸੂਬਿਆਂ ਦੇ ਮੁੱਦਿਆਂ ਉਤੇ ਆਧਾਰਿਤ ਹੋਵੇਗਾ। ਇਸ ਵਿਚ ਹਾਜ਼ਰੀ ਭਰਨਗੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ।


  Rising India LIVE:


  ਦਿਨ ਦਾ ਸਭ ਤੋਂ ਵੱਡਾ ਤੇ ਖਾਸ ਹਿੱਸਾ ਹੋਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਪ ਵਿਚ ਜੋ ਤਕਰੀਬਨ 8:15 ਪੁੱਜਣਗੇ ਤੇ ਦੇਸ਼ ਦੁਨੀਆਂ ਦੇ ਤਮਾਮ ਮੁੱਦਿਆਂ ਉਤੇ ਆਪਣੇ ਵਿਚਾਰ ਰੱਖਣਗੇ।

  First published:

  Tags: News18RisingIndia2019