LIVE NOW

News18 Rising India LIVE: ਸੰਮੇਲਨ ਵਿੱਚ ਪਹੁੰਚੀ 'QUEEN' ਕੰਗਣਾ ਰਣੌਤ

Punjab.news18.com | March 18, 2018, 1:43 AM IST
facebook Twitter google Linkedin
Last Updated March 18, 2018
auto-refresh

Highlights


ਲੋਕਾਂ ਦੀ ਰਾਹੁਲ ਗਾਂਧੀ ਉੱਤੇ ਨਜ਼ਰ ਹੈ- ਕੈਪਟਨ ਅਮਰਿੰਦਰ ਸਿੰਘ

ਹਰ ਰੋਜ਼ ਅਸੀਂ ਆਪਣੇ ਜਵਾਨਾਂ ਨੂੰ ਗਵਾ ਰਹੇ ਹਾਂ- ਕੈਪਟਨ ਅਮਰਿੰਦਰ ਸਿੰਘ

ਵੀਰ ਸਾਂਘਵੀ ਨੇ ਕੈਪਟਨ ਅਮਰਿੰਦਰ ਤੋਂ ਸਵਾਲ ਪੁੱਛਿਆ ਕਿ ਬਿਕਰਮ ਮਜੀਠੀਆ ਨੇ ਅਰਵਿੰਦ ਕੇਜਰੀਵਾਲ ਤੋਂ ਮੁਆਫ਼ੀ ਮੰਗੀ ਹੈ, ਇਸ ਨਾਲ ਆਮ ਆਦਮੀ ਪਾਰਟੀ ਵਿੱਚ ਬਵਾਲ ਮਚਿਆ ਹੋਇਆ ਹੈ। ਇਸਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਇੱਥੇ-ਉੱਥੇ ਕੁੱਦਦੇ ਰਹਿੰਦੇ ਹਨ, ਪਤਾ ਨਹੀਂ ਅਜਿਹਾ ਉਹ ਕਿਉਂ ਕਰਦੇ ਹਨ। ਕੈਪਟਨ ਨੇ ਕਿਹਾ, "ਮੈਂ ਸੁਣਿਆ ਹੈ ਕਿ ਉਨ੍ਹਾਂ ਦੇ ਖਿਲਾਫ਼ ਮਾਣਹਾਨੀ ਦੇ ਕਈ ਮਾਮਲੇ ਹਨ, ਹੋ ਸਕਦਾ ਹੈ ਕਿ ਉਹ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹਨ।"

ਸਾਡੇ ਆਉਣ ਸੱਤਾ ਵਿੱਚ ਆਉਣ ਤੋਂ ਬਾਅਦ ਖੁਦਕੁਸ਼ੀਆਂ ਘਟੀਆਂ- ਕੈਪਟਨ ਅਮਰਿੰਦਰ ਸਿੰਘ

ਸਾਡੀ ਸਖ਼ਤਾਈ ਦੇ ਕਾਰਣ ਨਸ਼ੇ ਦੇ ਭਾਅ ਵਧੇ- ਕੈਪਟਨ ਅਮਰਿੰਦਰ ਸਿੰਘ

ਕੇਜਰੀਵਾਲ ਨੂੰ ਤਜ਼ਰਬੇ ਦੀ ਕਮੀ- ਕੈਪਟਨ ਅਮਰਿੰਦਰ ਸਿੰਘ

ਮੈਂ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਦੇ ਹੋਏ ਦੇਖਣਾ ਚਾਹੁੰਦਾ ਹਾਂ- ਕੈਪਟਨ ਅਮਰਿੰਦਰ ਸਿੰਘ

ਮੈਂ ਰਾਹੁਲ ਨੂੰ ਅੱਗੇ ਵੱਧਦੇ ਹੋਏ ਦੇਖਿਆ ਹੈ- ਕੈਪਟਨ ਅਮਰਿੰਦਰ ਸਿੰਘ

ਰਾਈਸਿੰਗ ਇੰਡੀਆ ਦੇ 'ਭਾਰਤ ਅਤੇ ਦੁਨੀਆਂ' ਪੱਧਰ 'ਚ ਸਾਬਕਾ ਵਿਦੇਸ਼ ਸਕੱਤਰ ਸ਼ਿਆਮ ਸਰਣ,ਨਿਰੂਓਪਮਾ ਰਾਵ, ਇੰਡੀਆ ਫਾਊਂਡੇਸ਼ਨ ਦੇ ਸ਼ੌਰਿਆ ਡੋਭਾਲ ਅਤੇ ਬੀਜੇਪੀ ਦੇ ਵਿਦੇਸ਼ੀ ਮਾਮਲਿਆਂ ਦੇ ਵਿਅੰਗ ਪ੍ਰਭਾਰੀ ਵਿਜੇ ਚੌਥੈਵਾਲਾ NEWS18 ਦੇ ਜੱਕਾਂ ਜੇਕਬ ਨਾਲ ਗੱਲ ਕਰ ਰਹੇ ਹਨ।

ਦੀਪਿਕਾ ਪਾਦੂਕੋਣ ਨਾਲ ਜੁੜੇ ਇੱਕ ਸਵਾਲ ਵਿੱਚ ਰਣਵੀਰ ਨੇ ਕਿਹਾ ਕਿ ਉਨ੍ਹਾਂ ਦਾ ਅਤੇ ਦੀਪਿਕਾ ਦਾ ਰਿਸ਼ਤਾ ਆਪਸੀ ਪ੍ਰਸ਼ੰਸਾ ਦਾ ਰਿਸ਼ਤਾ ਹੈ। ਰਣਵੀਰ ਨੇ ਕਿਹਾ ਕਿ ਉਂਝ ਤਾਂ ਉਹ ਅਦਾਕਾਰ ਦੇ ਤੌਰ ਤੇ ਦੀਪਿਕਾ ਦੀ ਬਹੁਤ ਤਾਰੀਫ਼ ਕਰਦੇ ਹਨ ਪਰ ਦੀਪਿਕਾ ਉਹਨਾਂ ਨੂੰ ਅਦਾਕਾਰ ਨਹੀਂ ਸਮਝਦੀ। ਚਰਚਾ ਦੇ ਦੌਰਾਨ ਰਣਵੀਰ ਸਿੰਘ ਨੇ ਇਹ ਵੀ ਕਿਹੈ ਕਿ ਉਹ ਖ਼ੁਦ ਨੂੰ ਗੰਭੀਰ ਨਹੀਂ ਲੈਂਦੇ ਅਤੇ ਨਾ ਹੀ ਉਹ ਦੁਨੀਆਂ ਤੋਂ ਉਮੀਦ ਕਰਦੇ ਹਨ ਕਿ ਉਹ ਉਨ੍ਹਾਂ ਨੂੰ ਗੰਭੀਰ ਲੈਣ।

ਇੱਕ ਸਵਾਲ ਦੇ ਜਵਾਬ ਵਿੱਚ ਰਣਵੀਰ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਪਹਿਲਾਨੀ ਸੀਬੀਐਫਸੀ ਚੀਫ਼ ਹੁੰਦੇ ਤਾਂ ਕੀ ਹੁੰਦਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਪ੍ਰਸੂਨ ਜੋਸ਼ੀ ਨੇ ਫ਼ਿਲਮ ਦਾ ਸਮਰਥਨ ਕੀਤਾ ਤੇ ਉਹ ਆਖਿਰਕਾਰ ਰਿਲੀਜ਼ ਹੋ ਪਾਈ।

ਅਲ੍ਹਾਉੱਦੀਨ ਖਿਲਜੀ ਦਾ ਕਿਰਦਾਰ ਨਿਭਾਉਣ ਦਾ ਤਜ਼ਰਬਾ ਕਿਵੇਂ ਰਿਹਾ? ਇਸ ਸਵਾਲ ਦੇ ਜਵਾਬ ਵਿੱਚ ਰਣਵੀਰ ਨੇ ਕਿਹਾ, "ਖਿਲਜੀ ਹੁਣ ਮੇਰੇ ਸਿਸਟਮ ਤੋਂ ਬਾਹਰ ਨਿਕਲ ਗਿਆ ਹੈ। ਹੁਣ ਮੈਂ ਇੱਕ ਅਲੱਗ ਵਿਅਕਤੀ ਹੈਂ। ਖਿਲਜੀ ਦੇ ਕਿਰਦਾਰ ਵਿੱਚ ਘੁੱਸਣਾ ਇੱਕ ਖ਼ਤਰਨਾਕ ਕੰਮ ਸੀ। ਤੁਹਾਨੂੰ ਨਹੀਂ ਪਤਾ ਕਿ ਇੱਕ ਰੈਬਿਟ ਹੋਲ ਵਿੱਚ ਤੁਸੀਂ ਕਿੰਨੇ ਅੰਦਰ ਜਾ ਸਕਦੇ ਹੋ। ਮੈਨੂੰ ਦਰਦ ਹੁੰਦਾ ਸੀ ਤਾਂ ਮੈਂ ਬਰਫ਼ ਦੇ ਟੱਬ ਵਿੱਚ ਡੁੱਬ ਜਾਂਦਾ ਸੀ। ਇਸ ਤੋਂ ਪਹਿਲਾਂ ਅਜਿਹਾ ਕਿਰਦਾਰ ਮੈਂ ਨਹੀਂ ਕੀਤਾ ਸੀ। ਮੈਂ ਕੁੱਝ ਵੀ ਪਛਤਾਵਾ ਮਹਿਸੂਸ ਨਹੀਂ ਕਰਦਾ। ਮੈਨੂੰ ਲੱਗਦੇ ਹੈ ਕਿ ਹਰ ਕਿਸੇ ਦੀ ਡਾਰਕ-ਸਾਈਡ ਹੁੰਦੀ ਹੈ। ਇਹ ਆਪਣੇ ਅੰਦਰ ਕੂੜਾ ਭਰ ਕੇ ਉਸਨੂੰ ਅੱਗ ਲਗਾਉਣ ਵਰਗਾ ਸੀ। ਫਿਰ ਜੋ ਬਾਹਰ ਆਇਆ ਉਹ ਤੁਹਾਨੂੰ ਮੇਰੇ ਰੋਲ ਵਿੱਚ ਦਿੱਖ ਗਿਆ"।

ਜਦੋਂ ਰਣਵੀਰ ਤੋਂ ਪੁੱਛਿਆ ਗਿਆ ਕਿ ਪਦਮਾਵਤ ਵਿਵਾਦ ਦੇ ਦੌਰਾਨ ਫ਼ਿਲਮ ਇੰਡਸਟ੍ਰੀ ਨੇ ਉਹਨਾਂ ਨੂੰ ਬੁਰਾ ਮਹਿਸੂਸ ਕਰਵਾਇਆ ਤਾਂ ਰਣਵੀਰ ਨੇ ਕਿਹਾ,"ਮੈਂ ਗਰਵ ਨਾਲ ਕਹਾਂਗਾ ਕਿ ਮੈਂ ਅਤੇ ਫ਼ਿਲਮ ਦੀ ਸਾਰੀ ਟੀਮ ਨੂੰ ਪੂਰਾ ਸਹਿਯੋਗ ਮਿਲਿਆ। ਕਾਫ਼ੀ ਵੱਡੀਆਂ ਸ਼ਖਸੀਅਤਾਂ ਨੇ ਸਾਡਾ ਸਮਰਥਨ ਕੀਤਾ।"

ਪਦਮਾਵਤ ਵਿਵਾਦ 'ਤੇ ਬੋਲੇ ਰਣਵੀਰ ਸਿੰਘ-ਮਸ਼ਹੂਰ ਹੋਣ ਦੇ ਸਾਇਡਇਫ਼ੇਕ੍ਟ੍ਸ ਬਾਰੇ ਦੱਸਦੇ ਹੋਏ ਰਣਵੀਰ ਸਿੰਘ ਨੇ ਕਿਹਾ,"ਇੱਕ ਦਿਨ ਮੈਂ ਬਾਥਰੂਮ ਤੋਂ ਅਪਣੇ ਡਰੈਸਿੰਗ ਰੂਮ ਪਹੁੰਚਿਆ। ਮੈਂ ਕੱਪੜੇ ਨਹੀਂ ਪਾਏ ਹੋਏ ਸੀ। ਇਕ ਬੰਦਾ ਮੇਰੀ ਵੀਡਿਓ ਬਣਾ ਰਿਹਾ ਸੀ। ਮੈਂ ਦੌੜ ਕੇ ਗਿਆ ਅਤੇ ਫੋਨ ਵਿੱਚੋ ਵੀਡਿਓ ਡਿਲੀਟ ਕੀਤੀ। ਇਹ ਸਭ ਕੁੱਝ ਬਹੁਤ ਜ਼ਿਆਦਾ ਹੋ ਜਾਂਦਾ ਹੈ"।

ਜਦੋਂ ਪਦਮਾਵਤ ਦੇ ਸੈੱਟ ਨੂੰ ਨੁਕਸਾਨ ਪਹੁੰਚਾਇਆ ਗਿਆ ਤਾਂ ਪਹਿਲਾਂ ਮੈਂ ਹੈਰਾਮ ਹੋਇਆ, ਮੈਨੂੰ ਬਹੁਤ ਗੁੱਸਾਰਿਹਾ ਸੀ। ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਅਸੀਂ 2017 ਵਿੱਚ ਜੀਅ ਰਹੇ ਹਾਂ। ਮੈਨੂੰ ਕੁੱਝ ਵੀ ਕਰਨ ਤੋਂ ਰੋਕਿਆ ਗਿਆ। ਜੋ ਮਸ਼ੀਨਾਂ, ਕੈਮਰੇ ਤੋੜੇ ਗਏ ਉਨ੍ਹਾਂ ਨਾਲ ਕਈ ਲੋਕਾਂ ਦੇ ਘਰ ਦਾ ਗੁਜ਼ਾਰਾ ਹੁੰਦਾ ਹੈ। ਫ਼ਿਲਮ ਦਾ ਸੈੱਟ ਮੇਰੇ ਵਈ ਮੰਦਿਰ ਵਾਂਗ ਹੈ, ਮੇਰੀ ਪੂਜਾ ਦੀ ਜਗ੍ਹਾ 'ਤੇ ਜਾ ਕੇ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ- ਰਣਵੀਰ ਸਿੰਘ

ਜਦੋਂ ਪਦਮਾਵਤ ਦੀ ਸ਼ੂਟਿੰਗ ਬਾਰ-ਬਾਰ ਪ੍ਰਭਾਵਿਤ ਹੋ ਰਹੀ ਸੀ ਤਾਂ ਮੈਨੂੰ ਲੱਗ ਰਿਹਾ ਸੀ ਕਿ ਮੈਨੂੰ ਇੱਕ ਫ਼ਿਲਮ ਨਾਲ ਘਰੇ ਬੈਠਣਾ ਪਵੇਗਾ। ਮੇਰੇ ਕਿਰਦਾਰ ਦੇ ਜ਼ਿਆਦਾਤਰ ਹਿੱਸੇ ਆਖਿਰ ਵਿੱਚ ਸ਼ੂਟ ਹੋਏ, ਮੈਨੂੰ ਲੱਗ ਰਿਹਾ ਸੀ ਕਿ ਪਤਾ ਨਹੀਂ ਫ਼ਿਲਮ ਰਿਲੀਜ਼ ਹੋਵੇਗੀ ਵੀ ਜਾਂ ਨਹੀਂ। ਪਰ ਜਿਸ ਤਰਾਂ ਸੰਜੇ ਲੀਲਾ ਭੰਸਾਲੀ ਨੇ ਪੂਰੀ ਸਥਿਤੀ ਨੂੰ ਹੈਂਡਲ ਕੀਤਾ ਉਹ ਕਾਬਿਲੇ ਤਾਰੀਫ਼ ਹੈ- ਰਣਵੀਰ ਸਿੰਘ

ਰਣਵੀਰ ਸਿੰਘ, ਦੀਪਿਕਾ ਪਾਦੁਕੋਣ ਤੇ ਸ਼ਾਹਿਦ ਕਪੂਰ ਸਟਾਰਰ ਪਦਮਾਵਤ ਤੇ ਹੋਏ ਵਿਵਾਦ ਤੇ ਗੱਲ ਕਰਦੇ ਹੋਏ ਰਣਵੀਰ ਨੇ ਕਿਹਾ, "ਉਹ ਬੇਹੱਦ ਸੀ ਨਿਰਾਸ਼ਾਜਨਕ ਸੀ ਕਿਉਂਕਿ ਉਸ ਦੌਰਾਨ ਕੁੱਝ ਵੀ ਮੇਰੇ ਹੱਥਾਂ ਵਿੱਚ ਨਹੀਂ ਸੀ। ਮੈਂ ਪਰੇਸ਼ਾਨ ਸੀ, ਸਭ ਗਲਤ ਹੋ ਰਿਹਾ ਸੀ ਅਤੇ ਮੈਂ ਕੁੱਝ ਕਰ ਨਹੀਂ ਸਕਦਾ ਸੀ। ਮੈਨੂੰ ਚੁੱਪ ਰਹਿਣ ਲਈ ਕਿਹਾ ਗਿਆ ਸੀ।"

ਮੈਨੂੰ ਲੋਕਾਂ ਨਾਲ ਮਿਲਣਾ ਅਤੇ ਗੱਲ ਕਰਨਾ ਵਧੀਆ ਲੱਗਦਾ ਹੈ। ਮੈਂ ਹੁਣ ਵੀ ਯਕੀਨ ਨਹੀਂ ਕਰ ਪਾਉਂਦਾ ਮੈਂ ਇੱਕ ਅਭਿਨੇਤਾ ਹਾਂ ਅਤੇ ਮਸ਼ਹੂਰ ਹਾਂ। ਜਦੋਂ ਮੈਂ ਇਹ ਸਭ ਦੇਖਦਾਂ ਹਾਂ ਕਿ ਲੋਕ ਮੈਨੂੰ ਦੇਖ ਕਿ ਉਤਸ਼ਾਹਿਤ ਹੁੰਦੇ ਨੇ ਤਾਂ ਮੈਂ ਵੀ ਉਤਸ਼ਾਹਿਤ ਹੋ ਜਾਂਦਾ ਹਾਂ: ਰਣਵੀਰ ਸਿੰਘ


ਲਾਈਮਲਾਈਟ ਵਿੱਚ ਰਹਿਣ ਦੇ ਪ੍ਰੈਸ਼ਰ ਅਤੇ ਨੁਕਸਾਨ ਦੇ ਬਾਰੇ ਵਿੱਚ ਗੱਲ਼ ਕਰਦੇ ਹੋਏ ਰਣਵੀਰ ਨੇ ਕਿਹਾ, "ਮੈਂ ਭੀੜ ਵਿੱਚ ਦੇਖ ਕੇ ਦੱਸ ਸਕਦਾ ਹਾਂ ਕਿ ਕੌਣ ਅਸਲੀ ਫੈਨ ਹੈ ਤੇ ਕੌਣ ਮਾਹੌਲ ਖ਼ਰਾਬ ਕਰਨ ਲਈ ਆਇਆ ਹੈ। ਇੱਕ ਵਾਰ ਮੈਂ ਵਾਸ਼ਰੂਮ ਵਿੱਚ ਸੀ ਤਾਂ ਇੱਕ ਆਦਮੀ ਸੈਲਫ਼ੀ ਲੈਣ ਲਈ ਮੇਰੇ ਕੋਲ ਆ ਗਿਆ ਸੀ।"


ਮੈਂ ਹਰ ਰੋਜ਼ ਜਦੋਂ ਸੋ ਕੇ ਉੱਠਦਾ ਹਾਂ ਤਾ ਲੱਗਦਾ ਹੈ ਮੈਂ ਕਿਸੇ ਸੁਪਣੇ ਨੂੰ ਜੀਅ ਰਿਹਾ ਹਾਂ। ਜੇਕਰ ਮੈਂ ਕੋਈ ਵਧੀਆ ਫ਼ਿਲਮ ਕਰਦਾ ਹਾਂ ਤਾ ਉਸ ਤੋਂ ਤਾਕਤ ਮਿਲਦੀ ਹੈ :ਰਣਵੀਰ ਸਿੰਘ
RISING INDIA ਦੇ ਮੰਚ ਤੇ ਆਪਣੇ ਵੱਖਰੇ ਅੰਦਾਜ਼ ਵਿੱਚ ਕੁੱਝ ਇਸ ਤਹਾਂ ਦਾਖਿਲ ਹੋਏ ਰਣਵੀਰ ਸਿੰਘ
ਆਪਣੀ ਕੁਝ ਸਮਾਂ ਪਹਿਲਾਂ ਰਿਲੀਜ਼ ਹੋਈ ਫ਼ਿਲਮ ਪਦਮਾਵਤ ਦੀ ਸਫ਼ਲਤਾ ਤੇ ਕਿਹਾ ਕਿ ਇਸ ਫ਼ਿਲਮ ਦੀ ਸਫ਼ਲਤਾ ਤੋਂ ਉਹ ਬਹੁਤ ਖੁਸ਼ ਨੇ। ਉਹਨਾਂ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਬਾਲੀਵੁੱਡ ਤੋਂ ਕਾਫ਼ੀ ਪ੍ਰਭਾਵਿਤ ਨੇ। ਇੱਥੇ ਕਰਿਅਰ ਬਣਾਉਣਾ ਅਤੇ ਦਰਸ਼ਕਾਂ ਦਾ ਇਨ੍ਹਾਂ ਪਿਆਰ ਮਿਲਣਾ ਮੇਰੇ ਲਈ ਇੱਕ ਸੁਪਣੇ ਵਰਗਾ ਹੈ। ਉਹਨਾਂ ਨੇ ਕਿਹਾ ਕਿ ਬਾਲੀਵੁੱਡ ਵਿੱਚ ਉਹਨਾਂ ਨੇ ਅਪਣੀ ਜਗ੍ਹਾ ਆਪ ਬਣਾਈ ਹੈ।


ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਆਪਣੇ ਵੱਖਰੇ ਅੰਦਾਜ਼ ਵਿੱਚ ਆਪਣੀ ਫ਼ਿਲਮ 'ਪਦਮਾਵਤ' ਦੇ 'ਕਲਬੀਲਿਆ' ਗਾਣ 'ਤੇ ਥਿਰਕਦੇ ਹੋਏ RISING INDIA ਦੇ ਮੰਚ ਉੱਤੇ ਆਏ।

ਦੇਸ਼ ਦਾ ਸਭ ਤੋਂ ਵੱਡਾ ਮੀਡੀਆ ਗਰੁੱਪ ਨੈਟਵਰਕ 18  ''ਰਾਈਸਿੰਗ ਇੰਡੀਆ ਸੰਮੇਲਨ' ਦਾ ਆਯੋਜਨ ਕਰਨ ਜਾ ਰਿਹਾ ਹੈ. ਇਹ ਸੰਮੇਲਨ 16 ਮਾਰਚ ਅਤੇ 17 ਮਾਰਚ ਨੂੰ ਦਿੱਲੀ ਦੇ ਤਾਜ ਹੋਟਲ ਵਿਚ ਹੋਵੇਗਾ, ਇਸ ਪ੍ਰੋਗਰਾਮ ਵਿੱਚ ਸੰਸਾਰ ਦੀਆਂ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਸ਼ਿਰਕਤ ਕਰਨਗੀਆਂ।ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਮੇਲਨ ਦੇ ਵਿੱਚ ਮੁੱਖ ਵਕਤਾ ਹੋਣਗੇ।ਸੰਮੇਲਨ ਦੇ ਜਰੀਏ ਰਾਜਨੀਤੀਗਨ, ਨਿਵੇਸ਼ਕ, ਕਾਰੋਬਾਰੀ, ਪ੍ਰਸ਼ਾਸਨ, ਕਲਾ ਅਤੇ ਸਿੱਖਿਆ ਨਾਲ ਸਬੰਧਤ ਵਿਅਕਤੀਆਂ ਨੂੰ ਇੱਕ ਛੱਤ ਹੇਂਠਾ ਲਿਆਂਦਾ ਜਾਵੇਗਾ।


 
ਪੀਐਮ ਮੋਦੀ ਤੋ ਇਲਾਵਾ ਗਬੋਨ ਦੇ ਰਾਸ਼ਟਰਪਤੀ ਅਲੀ ਬਨਗੋ ਓਡੀਮਬਾ,ਰੱਖਿਆ ਮੰਤਰੀ ਨਿਰਮਲਾ ਸਿਤਾਰਮਨ,ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ,ਬੀਜੇਪੀ ਪ੍ਰਧਾਨ ਅਮਿਤ ਸ਼ਾਹ.ਕੇਂਦਰੀ ਕੱਪੜਾ ਮੰਤਰੀ ਸਮ੍ਰਿਤੀ ਇਰਾਨੀ,ਰੇਲ ਮੰਤਰੀ ਪਿਯੂਸ਼ ਗੋਇਲ ਅਤੇ ਨਿਤਿਨ ਗਡਕਰੀ ਵੀ ਇਸ ਸੰਮੇਲਨ ਵਿੱਚ ਸ਼ਿਰਕਤ ਕਰਨਗੇ।


ਇਸ ਸੰਮੇਲਨ ਵਿੱਚ ਕਈ ਰਾਜਾਂ ਦੇ ਮੁੱਖਮੰਤਰੀ ਵੀ ਆਉਣਗੇ ਜਿਨ੍ਹਾਂ ਵਿੱਚ ਯੂਪੀ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ,ਰਾਜਸਥਾਨ ਦੀ ਵਸੁੰਧਰਾ ਰਾਜੇ,ਮੱਧ ਪ੍ਰਦੇਸ਼ ਦੇ ਸ਼ਿਵਰਾਜ ਸਿੰਘ ਚੌਹਾਨ,ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ,ਮਹਾਰਾਸ਼ਟਰ ਦੇ ਦਵਿੰਦਰ ਫੜਨਵੀਸ,ਬਿਹਾਰ ਦੇ ਨਿਤੀਸ਼ ਕੁਮਾਰ ਅਤੇ ਆਧਰਾ ਪ੍ਰਦੇਸ਼ ਦੇ ਮੁੱਖਮੰਤਰੀ ਐਨ ਚੰਦਰਬਾਬੂ ਨਾਇਡੂ ਸ਼ਾਮਿਲ ਹੋਣਗੇ।


ਇਸ ਤੋਂ ਇਲਾਵਾ ਨੋਬਲ ਪੁਰਸਕਾਰ ਜੇਤੂ ਅਰਥ ਸ਼ਾਸਤਰੀ ਪਾਲ ਕਰੁਗਮਨ, ਚੰਦਾ ਕੋਚਰ, ਇੰਦਰਾ ਨੂਈ, ਜੌਨ ਚੈਂਬਰਜ਼, ਐਲ.ਐਨ. ਮਿੱਤਲ, ਨੰਦਨ ਨਿਲੇਕਣੀ, ਅਜੈ ਬੰਗਾ, ਵਿਜੇ ਸ਼ੇਖਰ ਸ਼ਰਮਾ, ਐਨ ਚੰਦਰਸ਼ੇਖਰਨ, ਉਦੈ ਕੋਟਕ, ਅਨਿਲ ਅਗਰਵਾਲ, ਕੁਮਾਰ ਮੰਗਲਮ ਬਿਰਲਾ ਅਤੇ ਸੰਜੀਵ ਗੋਇਨਕਾ ਵਰਗੇ ਪ੍ਰਭਾਵਸ਼ਾਲੀ ਸਪੀਕਰ ਆਪਣੀ ਗੱਲ ਕਹਿਣਗੇ।


ਫਿਲਮ ਸਨਅਤ ਨਾਲ ਜੁੜੀਆਂ ਕਈ ਮਸ਼ਹੂਰ ਹਸਤੀਆਂ ਵੀ ਇਸ ਸੰਮੇਲਨ ਵਿਚ ਹਿੱਸਾ ਲੈਣਗੀਆ।ਇਨ੍ਹਾਂ ਵਿਚ ਸ਼ਾਹਰੁਖ ਖਾਨ, ਰਣਵੀਰ ਸਿੰਘ, ਆਲੀਆ ਭੱਟ,ਏਕਤਾ ਕਪੂਰ, ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ, ਸੌਰਭ ਗਾਂਗੁਲੀ ਅਤੇ ਪ੍ਰਿਥਵੀ ਸ਼ਾਅ ਵੀ ਸ਼ਾਮਲ ਹੋਣਗੇ।ਇਸ ਵਿੱਚ ਸ਼ਸ਼ੀ ਥਰੂਰ, ਸ਼ਿਆਮ ਸ਼ਰਨ, ਨਿਰੂਪਮਾ ਰਾਓ ਅਤੇ ਕੰਵਲ ਸਿੱਬਲ ਵੀ ਆਪਣੇ ਵਿਚਾਰ ਰੱਖਣਗੇ, ਇਸ ਦਾ ਸਮਾਪਨ ਸਮਾਰੋਹ ਦੇਸ਼ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਕਰਨਗੇ।


ਸੰਮੇਲਨ ਦਾ ਉਦੇਸ਼ ਦੁਨੀਆ ਭਰ ਦੇ ਵਿਚਾਰਕਾਂ ਅਤੇ ਵਿਦਵਾਨਾਂ ਨੂੰ ਇਕ ਮੰਚ ਤੇ ਲਿਆਉਣਾ ਹੈ।ਦੇਸ਼ ਭਰ ਦੇ ਨਵੇਂ ਉਦੇਸ਼ਾਂ ਅਤੇ ਵਿਕਾਸ ਦੀ ਗਤੀ ਨੂੰ ਅੱਗੇ ਵਧਾਉਣ ਲਈ ਇਸਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸਦਾ ਉਦੇਸ਼ ਦੇਸ਼ ਅਤੇ ਦੁਨੀਆ ਦੇ ਕਈ ਵਿਸ਼ਿਸ਼ਟ ਲੋਕਾਂ ਦੇ ਨਾਲ ਸੰਵਾਦ ਕਾਇਮ ਕਰਨਾ ਹੈ।ਭਾਰਤ ਹਰ ਖੇਤਰ ਦੇ ਵਿੱਚ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ,70 ਸਾਲ ਪਹਿਲਾਂ ਸ਼ੁਰੂ ਹੋਇਆ ਇਹ ਸਫਰ ਹੌਲੀ-ਹੌਲੀ ਆਪਣੀ ਮੰਜਿਲ ਤੇ ਪਹੁੰਚ ਰਿਹਾ ਹੈ,ਦੁਨੀਆ ਦੇ ਪਟਲ ਤੇ ਭਾਰਤ ਦੀ ਮਜ਼ਬੂਤ ਛਵੀ ਦਿਖਾਉਣ ਦਾ ਸਮਾਂ ਆ ਗਿਆ ਹੈ।


ਸੰਮੇਲਨ ਦੇ ਬਾਰੇ ਵਿੱਚ ਨੈੱਟਵਰਕ 18 ਦੇ ਪ੍ਰੈਸੀਡੈਂਟ ਅਵਿਨਾਸ ਕੌਲ ਨੇ ਦੱਸਿਆ ਕਿ ਰਾਈਸਿੰਗ ਇੰਡੀਆ ਨੈੱਟਵਰਕ ਦੁਆਰਾ ਆਯੋਜਿਤ ਸੀਰੀਜ਼ ਦਾ ਵੱਡਾ ਰੂਪ ਹੈ।ਯੂਪੀ,ਬਿਹਾਰ,ਰਾਜਸਥਾਨ ,ਮੱਧਪ੍ਰਦੇਸ਼,ਪੱਛਮ ਬੰਗਾਲ,ਕਰਨਾਟਕ ਅਤੇ ਕੇਰਲ ਜਿਹੇ ਰਾਜਾਂ ਵਿੱਚ ਰਾਈਸਿੰਗ ਸੀਰੀਜ਼ ਦਾ ਆਯੋਜਨ ਹੋਇਆ ਹੈ।ਇਨ੍ਹਾਂ ਵਿੱਚ ਮੁੱਖਮੰਤਰੀਆਂ ਅਤੇ ਪ੍ਰਮੁੱਖ ਨੀਤੀ ਨਿਰਮਾਤਾਵਾਂ ਨੇ ਹਿੱਸਾ ਲਿਆ ਸੀ।
6:14 pm (IST)

ਦੇਸ਼ ਦੇ ਸਭ ਤੋਂ ਵੱਡੇ ਮੀਡੀਆ ਗਰੁੱਪ ਨੈਟਵਰਕ 18 ਰਾਈਜ਼ਿੰਗ ਇੰਡੀਆ ਸੰਮੇਲਨ ਵਿਚ ਸਾਬਕਾ ਡਿਪਲੋਮੈਟਸ ਨੇ ਕਿਹਾ ਕਿ ਭਾਰਤ ਨੂੰ ਵਿਕਾਸ ਲਈ ਆਪਣੇ ਗੁਆਂਢੀਆਂ ਨਾਲ ਸਬੰਧ ਮਜ਼ਬੂਤ ਬਣਾਉਣੇ ਪੈਣਗੇ, ਡਿਪਲੋਮੈਟਸ ਨੇ ਕਿਹਾ ਕਿ ਚੀਨ ਵਿਕਾਸ ਵਿਚ ਤੋਂ ਸਾਡੇ ਤੋਂ ਅੱਗੇ ਹੈ ਅਤੇ ਦੋਵਾਂ ਦੇਸ਼ਾਂ ਵਿਚਕਾਰ ਇਸ ਗੈਪ ਨੂੰ ਘੱਟ ਕਰਨ ਲਈ ਭਾਰਤ ਨੂੰ ਕਦਮ ਚੁੱਕਣੇ ਹੋਣਗੇ।

 

ਇਸ ਤੋਂ ਪਹਿਲਾ ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਨੇ ਆਪਣੇ ਕਰੀਅਰ ਅਤੇ ਪਦਮਾਵਤ ਤੇ ਗੱਲ ਕੀਤੀ, ਤੇ ਇਸ ਤੋਂ ਵੀ ਪਹਿਲਾਂ ਮੋਰਗਨ ਸਟੈਨਲੀ ਦੇ ਚੀਫ਼ ਗਲੋਬਲ ਰਣਨੀਤੀਕਾਰ ਰੁਚੀਰ ਸ਼ਰਮਾ ਨੇ ਕਿਹਾ ਕਿ ਸੰਸਾਰਕ ਰੁਝਾਨਾਂ ਦੇ ਮੱਦੇਨਜ਼ਰ ਫਿਲਹਾਲ ਭਾਰਤ ਲਈ 8-10% ਵਿਕਾਸ ਦਰ ਹਾਸਲ ਕਰਨਾ ਸੰਭਵ ਨਹੀਂ ਹੈ।

 

ਸ਼ਰਮਾ ਤੋਂ ਪਹਿਲਾਂ ਨੋਬਲ ਪੁਰਸਕਾਰ ਜੇਤੂ ਪਾਲ ਕਰੁੱਗਮੇਨ ਨੇ ਇਸ ਗੱਲ ਤੇ ਹੀ ਕਿਹਾ ਕਿ ਅਗਲੇ ਕੁਝ ਸਾਲਾਂ ਵਿੱਚ ਭਾਰਤ ਇੱਕ ਸੁਪਰ ਪਾਵਰ ਵਜੋਂ ਉੱਭਰੇਗਾ, ਉਨ੍ਹਾਂ ਨੇ ਕਿਹਾ ਕਿ ਚੀਨ ਵਿਚ ਕੰਮਕਾਜੀ ਆਬਾਦੀ ਇਸ ਵੇਲੇ ਸਿਖਰ 'ਤੇ ਹੈ ਪਰ ਕੁਝ ਸਮੇਂ ਬਾਅਦ ਇਹ ਘੱਟ ਜਾਵੇਗੀ,ਜਦਕਿ ਭਾਰਤ ਵਿਚ ਕੰਮਕਾਜੀ ਅਬਾਦੀ ਲਗਾਤਾਰ ਵੱਧ ਰਹੀ ਹੈ. ਰਾਈਜ਼ਿੰਗ ਇੰਡੀਆ ਸੰਮੇਲਨ ਦੇ ਦੂਜੇ ਦਿਨ ਦੀ ਸ਼ੂਰੁਆਤ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਸ਼ੈਸ਼ਨ ਨਾਲ ਹੋਈ, ਉਹਨਾਂ ਨੇ ਰਾਈਜ਼ਿੰਗ ਇੰਡੀਆ ਦੀਆਂ ਚੁਣੌਤੀਆਂ ਤੇ ਰੋਸ਼ਨੀ ਪਾਈ ਅਤੇ ਅੰਦਰੂਨੀ ਸੁਰੱਖਿਆ ਤੇ ਗੱਲ ਕਰਦੇ ਹੋਏ ਕਿਹਾ ਕਿ ਨਕਸਲ ਫਰੰਟ ਉੱਪਰ ਦੇਸ਼ ਨੂੰ ਵੱਡੀ ਸਫਲਤਾ ਮਿਲੀ ਹੈ, ਜੇਐਨਯੂ ਉੱਪਰ ਉਹਨਾਂ ਕਿਹਾ ਕਿ ਜੇਐਨਯੂ ਇੱਕ ਐਜੂਕੇਸ਼ਨਲ ਇੰਸਟੀਚਿਊਟ ਹੈ ਅਤੇ ਉਹ ਉਸਨੂੰ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਖਤਰਾ ਨਹੀਂ ਮੰਨਦੇ.

7:37 pm (IST)
Load More