Home /News /national /

News18RisingIndia: ਰਾਮ ਦੇਵ ਬੋਲੇ, ਯੋਗ ਦੇ ਨਾਲ ਭੋਗ ਹੋਵੇਗਾ ਤਾਂ ਦੇਸ਼ ਅੱਗੇ ਵਧੇਗਾ

News18RisingIndia: ਰਾਮ ਦੇਵ ਬੋਲੇ, ਯੋਗ ਦੇ ਨਾਲ ਭੋਗ ਹੋਵੇਗਾ ਤਾਂ ਦੇਸ਼ ਅੱਗੇ ਵਧੇਗਾ

 • Share this:

  News18RisingIndia ਦੌਰਾਨ ਆਪਣੇ ਵਿਚਾਰ ਰੱਖਦੇ ਹੋਏ ਯੋਗ ਗੁਰੂ ਰਾਮਦੇਵ ਨੇ ਕਿਹਾ ਕਿ ਮੈਂ ਸਨਿਆਸੀਆਂ ਦੀ ਫੌਜ ਖੜ੍ਹੀ ਕੀਤੀ ਹੈ ਜੋ ਦੇਸ਼ ਨੂੰ ਅੱਗੇ ਲਿਜਾਵੇਗੀ। ਯੋਗ ਤੇ ਭੋਗ ਦੇ ਸਵਾਲ ਉਤੇ ਉਨ੍ਹਾਂ ਕਿਹਾ ਕਿ ਜੇਕਰ ਯੋਗ ਦੇ ਨਾਲ ਭੋਗ ਹੋਵੇਗਾ ਤਾਂ ਦੇਸ਼ ਚੰਗਾ ਬਣੇਗਾ। ਉਨ੍ਹਾਂ ਕਿਹਾ ਕਿ ਮੈਂ ਸੈਂਕੜੇ ਸਨਿਆਸੀ ਤਿਆਰ ਕੀਤੇ ਹਨ, ਸਾਡੇ ਅੱਗੇ ਸਨਿਆਸੀਆਂ ਦੀ ਇਕ ਫੌਜ ਖੜ੍ਹੀ ਹੈ। ਜੋ ਦੇਸ਼ ਨੂੰ ਅੱਗੇ ਲਿਜਾਵੇਗੀ। ਯੋਗ ਗੁਰੂ ਨੇ ਕਿਹਾ ਕਿ ਭਾਰਤ ਦੀ ਧਰਤੀ ਉਤੇ ਧਰਮ ਤੇ ਅਧਿਆਤਮ ਨੂੰ ਇਕ ਹੀ ਮੰਨਿਆ ਜਾਂਦਾ ਹੈ ਪਰ ਵਿਦੇਸ਼ ਵਿਚ ਰਿਜੀਨਲ ਤੇ ਰੂਹਾਨੀਅਤ ਨੂੰ ਵੱਖ ਵੱਖ ਕਰ ਦਿੱਤਾ ਗਿਆ। ਭਾਰਤ ਵਿਚ ਨਹੀਂ, ਬੱਸ ਵਿਦੇਸ਼ੀ ਲੋਕਾਂ ਦੀਆਂ ਨਜ਼ਰਾਂ ਵਿਚ ਇਹ ਅਲੱਗ ਹੈ। ਬਾਇਬਲ ਤੇ ਕੁਰਾਨ ਦੀ ਕੋਈ ਅਲੋਚਨਾ ਨਹੀਂ ਕਰਦਾ, ਪਰ ਇਥੇ ਯੋਗ ਤੇ ਵੇਦਾਂ ਦੀ ਅਲੋਚਨਾ ਫੈਸ਼ਨ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਰੌਲਾ ਪਾ-ਪਾ ਕੇ ਝੂਠ ਸੱਚ ਨਹੀਂ ਹੋ ਸਕਦਾ।


  ਯੋਗ ਦੇ ਨਾਲ ਭੋਗ ਹੋਵੇਗਾ ਤਾਂ ਦੇਸ਼ ਚੰਗਾ ਬਣੇਗਾ


  ਰਾਮ ਦੇਵ ਨੇ ਕਿਹਾ ਕਿ ਜੋ ਵੀ ਇਸ ਦੁਨੀਆਂ ਵਿਚ ਦਿਖਾਈ ਦੇਣ ਵਾਲੀ ਚੀਜ਼ ਹੈ, ਉਹ ਭੋਗ ਹੈ ਪਰ ਖੁਸ਼ੀ, ਦੁਖ ਵਰਗੀਆਂ ਫੀਲਿੰਗ, ਜੋ ਦਿਖਾਈ ਨਹੀਂ ਦਿੰਦੀਆਂ, ਉਹ ਯੋਗ ਹੈ। ਭੋਗ ਬੁਰੀ ਚੀਜ਼ ਨਹੀਂ ਹੈ। ਪਰ ਉਹ ਯੋਗ ਦੇ ਮੁਤਾਬਕ ਹੀ ਹੋਣੀ ਚਾਹੀਦੀ ਹੈ। ਸਾਡੇ ਪੂਰਵਜਾਂ ਨੇ ਵੱਡੇ ਵੱਡੇ ਸਾਮਰਾਜ ਸਥਾਪਿਤ ਕੀਤੇ ਹਨ, ਤੇ ਅਸੀਂ ਇਸ ਲਈ ਹੀ ਵਿਸ਼ਵ ਗੁਰੂ ਸੀ। ਇਸ ਮੌਕੇ ਇਕ ਸਵਾਲ ਦੇ ਜਵਾਬ ਵਿਚ ਬਾਬਾ ਰਾਮ ਦੇਵ ਨੇ ਕਿਹਾ ਕਿ ਯੋਗ ਆਮ ਲੋਕਾਂ ਦੀ ਜਿੰਦਗੀ ਤੋਂ ਇਸ ਲਈ ਦੂਰ ਹੋ ਗਿਆ, ਕਿਉਂਕਿ ਖਾਸ ਲੋਕਾਂ ਨੇ ਮੰਨਿਆ ਕਿ ਉਨ੍ਹਾਂ ਦਾ ਹੀ ਹਰ ਚੀਜ਼ ਉਤੇ ਅਧਿਕਾਰੀ ਹੈ।


  News18RisingIndia: ਬਾਬੇ ਦੀ ਪਾਕਿਸਤਾਨ ਨੂੰ ਲਲਕਾਰ, ਮੋਦੀ ਸਰਕਾਰ ਨੇ ਦਿੱਤੀ ਇਹ ਸਲਾਹ

  First published:

  Tags: News18RisingIndia2019