Home /News /national /

Rising India: ਬਾਇਬਲ ਤੇ ਕੁਰਾਨ 'ਤੇ ਕੋਈ ਸਵਾਲ ਨਹੀਂ ਚੁੱਕਦਾ, ਪਰ ਯੋਗ ਤੇ ਵੇਦਾਂ ਦੀ ਅਲੋਚਨਾ ਫੈਸ਼ਨ ਬਣ ਗਿਆ: ਰਾਮਦੇਵ

Rising India: ਬਾਇਬਲ ਤੇ ਕੁਰਾਨ 'ਤੇ ਕੋਈ ਸਵਾਲ ਨਹੀਂ ਚੁੱਕਦਾ, ਪਰ ਯੋਗ ਤੇ ਵੇਦਾਂ ਦੀ ਅਲੋਚਨਾ ਫੈਸ਼ਨ ਬਣ ਗਿਆ: ਰਾਮਦੇਵ

  • Share this:

    News18RisingIndia ਦੇ ਪਹਿਲੇ ਸੈਸ਼ਨ ਵਿਚ ਯੋਗ ਗੁਰੂ ਰਾਮ ਦੇਵ ਤੇ ਅਧਿਆਤਮਿਕ ਗੁਰੂ ਸਦਗੁਰੂ ਨੇ ਯੋਗ ਬਾਰੇ ਖੁੱਲ੍ਹ ਕੇ ਆਪਣੇ ਵਿਚਾਰ ਰੱਖੇ। ਇਸ ਮੌਕੇ ਇਕ ਸਵਾਲ ਦੇ ਜਵਾਬ ਵਿਚ ਬਾਬਾ ਰਾਮ ਦੇਵ ਨੇ ਕਿਹਾ ਕਿ ਯੋਗ ਆਮ ਲੋਕਾਂ ਦੀ ਜਿੰਦਗੀ ਤੋਂ ਇਸ ਲਈ ਦੂਰ ਹੋ ਗਿਆ, ਕਿਉਂਕਿ ਖਾਸ ਲੋਕਾਂ ਨੇ ਮੰਨਿਆ ਕਿ ਉਨ੍ਹਾਂ ਦਾ ਹੀ ਹਰ ਚੀਜ਼ ਉਤੇ ਅਧਿਕਾਰੀ ਹੈ।


    ਉਨ੍ਹਾਂ ਕਿਹਾ ਕਿ ਮੈਂ ਬ੍ਰਾਹਮਣ ਨਹੀਂ,  ਬ੍ਰਾਹਮਣਵਾਦ ਦੇ ਖਿਲਾਫ ਹਾਂ। ਮੈਂ ਚਾਹੁੰਦਾ ਹਾਂ ਕਿ ਸਾਰਿਆਂ ਨੂੰ ਵਿਕਾਸ ਦੇ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ। ਯੋਗ ਗੁਰੂ ਨੇ ਕਿਹਾ ਕਿ ਭਾਰਤ ਦੀ ਧਰਤੀ ਉਤੇ ਧਰਮ ਤੇ ਅਧਿਆਤਮ ਨੂੰ ਇਕ ਹੀ ਮੰਨਿਆ ਜਾਂਦਾ ਹੈ ਪਰ ਵਿਦੇਸ਼ ਵਿਚ ਰਿਜੀਨਲ ਤੇ ਰੂਹਾਨੀਅਤ ਨੂੰ ਵੱਖ ਵੱਖ ਕਰ ਦਿੱਤਾ ਗਿਆ। ਭਾਰਤ ਵਿਚ ਨਹੀਂ, ਬੱਸ ਵਿਦੇਸ਼ੀ ਲੋਕਾਂ ਦੀਆਂ ਨਜ਼ਰਾਂ ਵਿਚ ਇਹ ਅਲੱਗ ਹੈ। ਬਾਇਬਲ ਤੇ ਕੁਰਾਨ ਦੀ ਕੋਈ ਅਲੋਚਨਾ ਨਹੀਂ ਕਰਦਾ, ਪਰ ਇਥੇ ਯੋਗ ਤੇ ਵੇਦਾਂ ਦੀ ਅਲੋਚਨਾ ਫੈਸ਼ਨ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਰੌਲਾ ਪਾ-ਪਾ ਕੇ ਝੂਠ ਸੱਚ ਨਹੀਂ ਹੋ ਸਕਦਾ।


    ਰਾਮ ਦੇਵ ਨੇ ਕਿਹਾ ਕਿ ਜੋ ਵੀ ਇਸ ਦੁਨੀਆਂ ਵਿਚ ਦਿਖਾਈ ਦੇਣ ਵਾਲੀ ਚੀਜ਼ ਹੈ, ਉਹ ਭੋਗ ਹੈ ਪਰ ਖੁਸ਼ੀ, ਦੁਖ ਵਰਗੀਆਂ ਫੀਲਿੰਗ, ਜੋ ਦਿਖਾਈ ਨਹੀਂ ਦਿੰਦੀਆਂ, ਉਹ ਯੋਗ ਹੈ। ਭੋਗ ਬੁਰੀ ਚੀਜ਼ ਨਹੀਂ ਹੈ। ਪਰ ਉਹ ਯੋਗ ਦੇ ਮੁਤਾਬਕ ਹੀ ਹੋਣੀ ਚਾਹੀਦੀ ਹੈ। ਸਾਡੇ ਪੂਰਵਜਾਂ ਨੇ ਵੱਡੇ ਵੱਡੇ ਸਾਮਰਾਜ ਸਥਾਪਿਤ ਕੀਤੇ ਹਨ, ਤੇ ਅਸੀਂ ਇਸ ਲਈ ਹੀ ਵਿਸ਼ਵ ਗੁਰੂ ਸੀ।

    First published:

    Tags: News18RisingIndia2019