Home /News /national /

News18RisingIndia: GST ਦੇ ਜਲਦ ਹੀ ਹੋਣਗੇ ਹੈਰਾਨ ਕਰਨ ਵਾਲੇ ਫਾਇਦੇ: ਅਮਿਤਾਭ ਕਾਂਤ

News18RisingIndia: GST ਦੇ ਜਲਦ ਹੀ ਹੋਣਗੇ ਹੈਰਾਨ ਕਰਨ ਵਾਲੇ ਫਾਇਦੇ: ਅਮਿਤਾਭ ਕਾਂਤ

 • Share this:

  News18RisingIndia ਪ੍ਰੋਗਰਾਮ ਵਿਚ ਨੀਤੀ ਅਯੋਗ ਦੇ ਸੀਈਓ ਅਮਿਤਾਭ ਕਾਂਤ, ਸਪਾਇਸਜੈਟ ਦੇ ਸਹਿ-ਸੰਸਥਾਪਕ ਅਜੈ ਸਿੰਘ, ਆਰਥਿਕ ਮਾਮਲਿਆਂ ਦੇ ਸਕੱਤਰ ਸੁਭਾਸ਼ ਚੰਦਰ ਗਰਗ ਤੇ ਓਪੋਲੋ ਦੀ ਮੈਨੇਜਿੰਗ ਡਾਇਰੈਕਟਰ ਸੁਨੀਤਾ ਰੈਡੀ ਮੌਜੂਦ ਰਹੇ। ਇਸ ਮੌਕੇ ਅਮਿਤਾਭ ਕਾਂਤ ਨੇ ਕਿਹਾ ਕਿ GST ਹੌਲੀ ਹੌਲੀ ਆਪਣਾ ਅਸਰ ਵਿਖਾ ਰਿਹਾ ਹੈ ਤੇ ਜਲਦੀ ਹੀ ਇਸ ਦੇ ਹੈਰਾਨ ਕਰਨ ਵਾਲੇ ਫਾਇਦੇ ਹੋਣਗੇ।


  ਏਵੀਏਸ਼ਨ ਉਦਯੋਗ ਦੇ ਭਵਿੱਖ ਬਾਰੇ ਗੱਲ ਕਰਦਿਆਂ ਸਪਾਈਸਜੈਟ ਏਅਰਲਾਈਨਜ਼ ਦੇ ਸਹਿ-ਸੰਸਥਾਪਕ ਅਜੈ ਸਿੰਘ ਨੇ ਕਿਹਾ, "ਭਾਰਤ ਹਵਾਬਾਜ਼ੀ ਦੇ ਖੇਤਰ ਵਿਚ ਇਕ ਇਨਕਲਾਬ ਤੋਂ ਗੁਜ਼ਰ ਰਿਹਾ ਹੈ। ਇਸ ਖੇਤਰ ਵਿੱਚ, ਅਸੀਂ 20 ਪ੍ਰਤੀਸ਼ਤ ਤੱਕ ਵੱਧ ਗਏ ਹਾਂ, ਜੋ ਕਿ ਦੁਨੀਆ ਭਰ ਵਿੱਚ ਸਭ ਤੋਂ ਤੇਜ਼ ਹੈ। ਇਹ ਹੋਰ ਵਾਧਾ ਕਰੇਗਾ। ਪਹਿਲਾਂ ਹਵਾਈ ਯਾਤਰਾ ਕੇਵਲ ਅਮੀਰਾਂ ਲਈ ਸੀ। ਫਲਾਈਟ ਤੇ ਬਹੁਤ ਸਾਰਾ ਟੈਕਸ ਹੈ, ਜ਼ਿਆਦਾਤਰ ਟੈਕਸ ਭਾਰਤ ਵਿਚ ਲਗਾਏ ਜਾਂਦੇ ਹਨ, ਇਸ ਨੂੰ ਬਦਲਣਾ ਹੋਵੇਗਾ।'


  ਟੈਕਸ ਸਸਤੇ ਕਰਨ ਨੂੰ ਲੈ ਕੇ ਅਮਿਤਾਭ ਕਾਂਤ ਨੇ ਜਦੋਂ ਅਜੇ ਸਿੰਘ ਤੋਂ ਸਵਾਲ ਕੀਤਾ ਤਾਂ ਇਸ ਉੱਤੇ ਸਿੰਘ ਨੇ ਕਿਹਾ, ‘ਅਸੀਂ ਛੂਟ ਨਹੀਂ ਮੰਗ ਰਹੇ ਹਾਂ। ਅਸੀਂ ਬਸ ਟੈਕਸ ਘਟਾਉਣ ਦੀ ਮੰਗ ਕਰ ਰਹੇ ਹਾਂ। ਅਸੀਂ ਮੰਗ ਕਰ ਰਹੇ ਹਾਂ ਕਿ ਫਲਾਈਟ ਦੀ ਟਿਕਟਾਂ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਂਦਾ ਜਾਵੇ।' ਸਪਾਈਸਜੈਟ ਦੇ ਅਜੈ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਦੂਜਾ ਮੌਕਾ ਮਿਲਣਾ ਚਾਹੀਦਾ ਹੈ। ਉਸ ਨੇ ਕਿਹਾ, 'ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ।

  First published:

  Tags: News18RisingIndia2019