Home /News /national /

News18RisingIndia: ਰਵੀ ਪ੍ਰਸਾਦ ਦਾ ਦਾਅਵਾ, ਚੋਣਾਂ ਵਿਚ ਡੇਟਾ ਦਾ ਗਲਤ ਇਸਤੇਮਾਲ ਨਹੀਂ ਹੋਣ ਦੇਵਾਂਗੇ

News18RisingIndia: ਰਵੀ ਪ੍ਰਸਾਦ ਦਾ ਦਾਅਵਾ, ਚੋਣਾਂ ਵਿਚ ਡੇਟਾ ਦਾ ਗਲਤ ਇਸਤੇਮਾਲ ਨਹੀਂ ਹੋਣ ਦੇਵਾਂਗੇ

 • Share this:

  News18RisingIndia: ਪ੍ਰੋਗਰਾਮ ਵਿਚ ਮੋਦੀ ਸਰਕਾਰ ਦੇ ਤਿੰਨ ਪ੍ਰਮੁੱਖ ਮੰਤਰੀਆਂ- ਕੈਬਨਿਟ ਮੰਤਰੀ ਸੁਰੇਸ਼ ਪ੍ਰਬੂ, ਪਿਊਸ਼ ਗੋਇਲ ਅਤੇ ਰਵੀ ਸ਼ੰਕਰ ਪ੍ਰਸਾਦ ਮੌਜੂਦ ਸਨ। ਸੂਚਨਾ ਤੇ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ 2019 ਵਿਚ ਭਾਜਪਾ ਦੇ ਚੋਣ ਮੰਤਰ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਪਿਛਲੇ 4 ਸਾਲਾਂ ਵਿਚ ਜੋ ਕੰਮ ਅਸੀਂ ਕੀਤਾ, ਉਹ ਇਕ ਮਿਸਾਲ ਹੈ ਕਿ ਅਸੀਂ ਕਿਵੇਂ ਭਾਰਤ ਨੂੰ ਬਦਲਿਆ। ਅੱਜ ਭਾਰਤ ਵਿਚ ਡਿਜੀਟਲ ਬਦਲਾਅ ਹੋ ਰਿਹਾ ਹੈ। ਇਹ ਜਨਤਾ ਲਈ ਘੱਟ ਲਾਗਤ ਵਾਲੀ ਤਕਨਾਲੋਜੀ ਹੈ। ਤੁਸੀਂ ਈ-ਗਵਰਨੈਂਸ ਦੇਖੋ।


  ਅੱਜ ਭਾਰਤ ਦੇ ਗਰੀਬ ਖੁਦ ਨੂੰ ਮਜ਼ਬੂਤ ਮਹਿਸੂਸ ਕਰਨ ਲੱਗੇ ਹਨ। ਪ੍ਰਸਾਦ ਨੇ ਡਾਟਾ ਪ੍ਰੋਟੈਕਸ਼ਨ ਬਿੱਲ 'ਤੇ ਕਿਹਾ,' 'ਡਾਟਾ ਸੁਰੱਖਿਆ ਬਿੱਲ ਲਈ ਅਸੀਂ ਰਾਜ ਸਰਕਾਰਾਂ ਅਤੇ ਮੰਤਰਾਲਿਆਂ ਤੋਂ ਚਾਰ ਤੋਂ ਪੰਜ ਦੌਰਿਆਂ ' ਤੇ ਗੱਲਬਾਤ ਕੀਤੀ ਹੈ। ਹਰ ਨਟ ਅਤੇ ਬੋਲਟ ਨੂੰ ਕੱਸਣ ਦੀ ਲੋੜ ਹੈ। ਅਸੀਂ ਕੰਪਨੀਆਂ ਨੂੰ ਡਾਟਾ ਵਰਤਣ ਦੀ ਆਗਿਆ ਦੇਵਾਂਗੇ ਪਰ ਇੱਕ ਟਰੱਸਟੀ ਦੇ ਤੌਰ ਉਤੇ। ਪ੍ਰਸਾਦ ਨੇ ਕਿਹਾ,ਅੱਜ ਭਾਰਤ ਦੁਨੀਆਂ ਦਾ ਛੇਵਾਂ ਸਭ ਤੋਂ ਵੱਡਾ ਅਰਥਚਾਰਾ ਹੈ,ਅਸੀਂ ਪੰਜਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਬਣਾਵਾਂਗੇ।


  ਭਾਰਤ ਵਿਚ ਸਟਾਰਟ-ਅਪ ਦੇ ਲਈ ਸਭ ਤੋਂ ਵੱਡੀ ਲਹਿਰ ਬਣਾਈ ਜਾਵੇਗੀ। ਸੋਸ਼ਲ ਮੀਡੀਆ ਯੁੱਗ ਵਿਚ ਚੋਣਾਂ ਬਾਰੇ ਗੱਲ ਕਰਦੇ ਹੋਏ ਪ੍ਰਸਾਦ ਨੇ ਕਿਹਾ ਕਿ ਮੈਂ ਇਕ ਆਮ ਵਿਚਾਰ ਦੇ ਸਕਦਾ ਹਾਂ, ਮੈਂ ਇਹ ਸਪਸ਼ਟ ਕਰ ਦਿੱਤਾ ਹੈ ਕਿ ਸੋਸ਼ਲ ਮੀਡੀਆ ਕੰਪਨੀਆਂ ਦਾ ਭਾਰਤ ਵਿਚ ਵਪਾਰ ਕਰਨ ਲਈ ਸਵਾਗਤ ਹੈ। ਪਰ ਚੋਣਾਂ ਦੇ ਲਾਭਾਂ ਲਈ ਭਾਰਤੀਆਂ ਦੇ ਡਾਟਾ ਦੀ ਗਲਤ ਵਰਤੋਂ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕਿਸੇ ਵੀ ਕੰਪਨੀ ਦੁਆਰਾ ਕਿਸੇ ਵੀ ਤਰ੍ਹਾਂ ਦੀ ਡੈਟਾ ਦੀ ਚੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।


   

  First published:

  Tags: News18RisingIndia2019