Home /News /national /

ਸਿਰਜਣਾ ਇੱਕ ਨਵੇਂ ਭਾਰਤ ਦੀ : ਨੇਤਾਵਾਂ ਤੋਂ ਬਾਲੀਵੁੱਡ ਸਿਤਾਰੇ ਕੱਠੇ ਹੋਣਗੇ News18RisingIndia ਦੇ ਮੰਚ ਤੇ Feb 25-26

ਸਿਰਜਣਾ ਇੱਕ ਨਵੇਂ ਭਾਰਤ ਦੀ : ਨੇਤਾਵਾਂ ਤੋਂ ਬਾਲੀਵੁੱਡ ਸਿਤਾਰੇ ਕੱਠੇ ਹੋਣਗੇ News18RisingIndia ਦੇ ਮੰਚ ਤੇ Feb 25-26

 • Share this:

  ਪਿਛਲੇ ਹਜ਼ਾਰ ਸਾਲਾਂ 'ਚ ਭਾਰਤ ਨੇ ਹਮੇਸ਼ਾ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਇੱਕ ਸ਼ਕਤੀਸ਼ਾਲੀ ਭਵਿੱਖ ਵੱਲ ਵਧਿਆ ਹੈ, ਹਰ ਵਾਰ ਹੋਰ ਵੀ ਮਜ਼ਬੂਤ ਤੇ ਨਾਵੀਨਤਾਕਾਰੀ ਹੋ ਕੇ ਨਿੱਖਰਿਆ ਹੈ। ਅਜਿਹੇ ਸਮੇਂ ਚ ਜਦੋਂ ਸਾਰਾ ਦੇਸ਼ ਸਾਰੇ ਝਗੜੇ ਭੁੱਲਾ ਕੇ ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਜੂਝ ਰਿਹਾ ਹੈ, ਨਿਊਜ਼ 18 ਨੈੱਟਵਰਕ ਹਰ ਖੇਤਰ ਤੋਂ ਉੱਗੀਆਂ ਸ਼ਖ਼ਸੀਅਤਾਂ ਨੂੰ ਇੱਕ ਮੰਚ 'ਤੇ ਲੈ ਕੇ ਆ ਰਿਹਾ ਹੈ।
  ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਰਾਈਜ਼ਿੰਗ ਇੰਡੀਆ 2019 ਦੀ ਅਗਵਾਈ ਕਰਨਗੇ। ਉਹ ਭਾਰਤ ਦੇ ਸਭ ਤੋਂ ਵੱਡੇ ਮੀਡੀਆ ਨੈੱਟਵਰਕ ਦੇ ਫਲੈਗਸ਼ਿਪ ਈਵੈਂਟ ਤੇ ਸ਼ੁਰੂਆਤੀ ਭਾਸ਼ਣ ਦੇਣਗੇ। ਇਹ ਸਮਾਗਮ ਇਸ ਸਾਲ ਪੁਲਵਾਮਾ ਹੱਤਿਆਵਾਂ ਤੋਂ ਬਾਅਦ ਤੇ ਹੋਣ ਵਾਲੇ ਆਮ ਚੋਣਾਂ ਤੋਂ ਪਹਿਲਾਂ ਕਰਵਾਇਆ ਜਾ ਰਿਹਾ ਹੈ ਇਸ ਲਈ ਇਸ ਦਾ ਨਾਮ ਵੀ "ਬਿਯੋਨਡ ਪਾਲਿਟਿਕਸ: ਡਿਫਾਈਨਿੰਗ ਨੈਸ਼ਨਲ ਪ੍ਰਾਇਰੌਈਟੀਜ਼'' ਰੱਖਿਆ ਗਿਆ ਹੈ।
  ਇਸ ਚ ਵਪਾਰ, ਰਾਜਨੀਤੀ, ਸਭਿਆਚਾਰ ਤੋਂ ਹਰ ਵੱਡਾ ਨਾਮ ਸ਼ਾਮਿਲ ਹੋਵੇਗਾ। ਭਾਜਪਾ ਮੁਖੀ ਅਮਿੱਤ ਸ਼ਾਹ ਤੋਂ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀਆਂ ਯੋਗੀ ਅਦਿਤ੍ਯਨਾਥ ਤੋਂ ਕਮਲ ਨਾਥ ਤੇ ਫ਼ਿਲਮੀ ਸਿਤਾਰੇ ਦੀਪਿਕਾ ਪਾਦੁਕੋਣ ਤੇ ਕਮਲ ਹਸਨ ਤੋਂ ਅਧਿਆਤਮਿਕ ਗੁਰੂ ਸਦਗੁਰੂ, ਤੇ ਦੋ ਦਰਜਨ ਦੇ ਕਰੀਬ ਉੱਗੀ ਸ਼ਖ਼ਸੀਅਤਾਂ ਫਰਵਰੀ 25 ਤੇ 26 ਨੂੰ ਹੋਣ ਵਾਲੇ ਸਮਿਟ 'ਚ ਭਾਗ ਲੈਣਗੀਆਂ।
  ਪਹਿਲੇ ਦਿਨ ਦੀ ਸ਼ੁਰੂਆਤ ਦੁਨੀਆ ਦੀ ਸਭ ਤੋਂ ਪੁਰਾਣੀ ਸਭਿਅਤਾ ਦੇ ਵਿਕਾਸ ਦੀ ਕਹਾਣੀ ਨਾਲ ਰੂਬਰੂ ਕਰਾਉਣ ਲਈ ਅਧਿਆਤਮਕ ਆਗੂ ਸਦਗੁਰੂ, ਈਸ਼ਾ ਫਾਊਡੇਸ਼ਨ ਦੇ ਸੰਸਥਾਪਕ, ਗੱਲ ਕਰਨਗੇ ਯੋਗ ਗੁਰੂ ਬਾਬਾ ਰਾਮਦੇਵ ਨਾਲ। ਸੈਸ਼ਨ ਦੇ ਸੂਤਰਧਾਰ ਹੋਣਗੇ ਗੀਤਕਾਰ, ਸ਼ਾਇਰ, ਤੇ ਐਡਵਰਟਾਈਜ਼ਿੰਗ ਦੀ ਦੁਨੀਆ ਦੇ ਮਸ਼ਹੂਰ ਪ੍ਰਸੂਨ ਜੋਸ਼ੀ। ਇਸ ਤੋਂ ਬਾਅਦ ਤਿੰਨ ਟਾਪ ਕੇਨਰੀ ਕੈਬਿਨੇਟ ਦੇ ਮੰਤਰੀ ਨਿਤਿਨ ਗਡਕਰੀ, ਰਵੀ ਸ਼ੰਕਰ ਪ੍ਰਸਾਦ ਤੇ ਪਿਯੂਸ਼ ਗੋਇਲ 'ਇੰਡੀਆ ਓਹੋਏ : ਗ੍ਰੋਥ ਐਂਡ ਗਮਪਸ਼ਨ' ਥੀਮ ਤੇ ਵਿਚਾਰ ਵਟਾਂਦਰਾ ਕਰਨਗੇ।


  ਇਸ ਤੋਂ ਬਾਅਦ ਯੋਗੀ ਅਦਿਤ੍ਯਨਾਥ ਤੇ ਕਮਲ ਨਾਥ ਦੇ ਭਾਸ਼ਣ ਤੇ ਵਿਚਾਰ ਵਟਾਂਦਰਾ ਕਾਰਨ ਲਈ ਖ਼ਾਸ ਸੈਸ਼ਨ ਕਰਵਾਇਆ ਜਾਵੇਗਾ।


  ਦਿਨ ਦੇ ਅੰਤ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇਸ਼ ਦੇ ਭਵਿੱਖ ਲਈ ਆਪਣੇ ਵਿਚਾਰ ਸਾਹਮਣੇ ਰੱਖਣਗੇ। ਪਿਛਲੇ ਸਾਲ ਆਪਣੀ ਤਰ੍ਹਾਂ ਦੇ ਪਹਿਲੇ ਈਵੈਂਟ 'ਰਾਈਜ਼ਿੰਗ ਇੰਡੀਆ 'ਚ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਉਨ੍ਹਾਂ ਲਈ ਰਾਈਜ਼ਿੰਗ ਇੰਡੀਆ ਦਾ ਮਤਲਬ ਹੈ ਦੇਸ਼ ਦੇ ਹਰ ਆਮ ਆਦਮੀ ਦੇ ਆਤਮ ਸਨਮਾਨ 'ਚ ਵਾਧਾ।


  ਇਸ ਸਾਲ, ਉਹ ਹਾਲ ਚ ਹੋਈ ਘਟਨਾਵਾਂ ਦੇ ਮੱਦੇਨਜ਼ਰ ਦੇਸ਼ ਦੇ ਇਰਾਦਿਆਂ ਦੀ ਪਰਿਭਾਸ਼ਾ ਦੇਣਗੇ।


  ਦੂਜੇ ਦਿਨ ਵੱਖ ਵੱਖ ਖੇਤਰਾਂ ਤੋਂ ਮਸ਼ਹੂਰ ਹਸਤੀਆਂ ਆਪਣੇ ਵਿਚਾਰ ਰੱਖਣਗੀਆਂ। ਭਾਜਪਾ ਪ੍ਰਧਾਨ ਅਮਿੱਤ ਸ਼ਾਹ ਮਹਾਭਾਰਤ ਨਾਮ ਦੇ ਸੈਸ਼ਨ ਵਿੱਚ ਦੇਸ਼ ਚ ਰਾਜਨੀਤਿਕ ਮਾਹੌਲ ਤੇ ਬੋਲਣਗੇ। ਮੁੱਖ ਮੰਤਰੀ ਪੰਜਾਬ ਅਮਰਿੰਦਰ ਸਿੰਘ, ਮੁੱਖ ਮੰਤਰੀ ਛੱਤੀਸਗੜ੍ਹ ਭੁਪੇਸ਼ ਬਘੇਲ, ਪੁਡੁਚੇਰੀ ਮੁੱਖ ਮੰਤਰੀ ਵੀ ਨਾਰਾਏਨਾਸ੍ਵਾਮੀ, ਮੇਘਾਲਿਆ ਮੁੱਖ ਮੰਤਰੀ ਕੋਨਾਰਡ ਸੰਗਮਾਂ, ਤੇ ਹਿਮਾਚਲ ਪ੍ਰਦੇਸ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਇੱਕ ਹੋਰ ਸੈਸ਼ਨ ਵਿੱਚ ਆਪਣੇ ਵਿਚਾਰ ਰੱਖਣਗੇ।


  ਦੱਖਣ ਦੇ ਸੁਪਰਸਟਾਰ ਤੇ ਨਵੇਂ ਬਣੇ ਰਾਜਨੇਤਾ ਕਮਲ ਹਸਨ ਆਪਣੇ ਰਾਜਨੀਤਕ ਸਫ਼ਰ ਦੀ ਸ਼ੁਭ ਤੇ ਬੋਲਣਗੇ। ਦੀਪਿਕਾ ਪੜੁਕੋਣ ਦੇਸ਼ ਦੇ ਨੌਜਵਾਨ ਚਿਹਰੇ ਵਜੋਂ ਆਪਣੇ ਵਿਚਾਰ ਰੱਖਣਗੇ।


  ਕੀ ਸ਼ਾਂਤੀ ਵਾਪਿਸ ਆ ਸਕਦੀ ਹੈ ਜੰਮੂ ਕਸ਼ਮੀਰ, ਉੱਤਰ ਪੁਰਬ ਭਾਰਤ ਤੇ ਭਾਰਤ ਦੀ ਦੁਨੀਆ ਨਾਲ ਸਾਂਝ ਵਿਸ਼ੇ ਤੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ, ਕਾਂਗਰਸ ਦੇ ਆਰ ਪੀ ਐਨ ਸਿੰਘ, ਜਦਕਿ ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ ਜੋ ਕਿ ਜੰਮੂ ਕਸ਼ਮੀਰ ਵਿੱਚ ਪੀਡੀਪੀ ਨਾਲ ਹੋਏ ਗੱਠਜੋੜ ਵਿਸ਼ੇ ਤੇ ਬਹਿਸ ਕਰਨਗੇ।


  ਖੇਡ ਦੀ ਦੁਨੀਆ ਦੇ ਸਿਤਾਰੇ ਕੇਂਦਰੀ ਮੰਤਰੀ ਰਾਜ੍ਯਵਰ੍ਧਨ ਸਿੰਘ ਰਾਠੌਰ, ਕ੍ਰਿਕਟਰ ਅਨਿਲ ਕੁੰਬਲੇ, ਬਾਕਸਰ ਮੇਰੀ ਕੌਮ, ਅੱਤਵਾਦ ਦੇ ਪਰਛਾਵੇਂ ਚ ਖੇਡਾਂ ਰਹਿਣ ਆਪਸੀ ਰਿਸ਼ਤੇ ਕਿਸ ਤਰ੍ਹਾਂ ਤੇ ਕਿੰਨੀ ਦੂਰ ਤਕ ਫ਼ਾਇਦਾ ਕਰ ਸਕਦੇ ਹਨ ਇਸ ਤੇ ਚਰਚਾ ਕਰਨਗੇ।


  ਅਦਾਕਾਰਾ ਤਾਪਸੀ ਪੰਨੂ, ਮਹਾਰਾਸ਼ਟਰ ਤੋਂ ਰਾਜਨੇਤਾ ਸੁਪ੍ਰੀਆ ਸੁਲੇ, ਮਾਲਯਾਲਮ ਅਦਾਕਾਰਾ ਪਦਮਾਪਪ੍ਰਿਆ, ਲੇਖਕ ਤੇ ਫ਼ਿਲਮਕਾਰ ਪ੍ਰੋਮਿਤਾ ਵੋਹਰਾ, ਲੇਖਕ ਸੰਤੋਸ਼ ਦੇਸਾਈ #metoo ਤੇ ਨਵੀਂ ਪੀੜ੍ਹੀ ਤੇ ਚਰਚਾ ਕਰਨਗੇ।


  ਨੌਜਵਾਨ ਰਾਜਨੇਤਾ ਕੇ ਕਾਵਿਥਾ (TRS), ਤੇਜੱਸਵੀ ਯਾਦਵ (RJD), ਅਨੁਰਾਗ ਠਾਕੁਰ (BJP), ਚਿਰਾਗ਼ ਪਾਸਵਾਨ (LJP), ਦਿਵਿਆ ਸਪਾਂਦਾਨਾ (ਕਾਂਗਰਸ) ਜਯੰਤ ਚੌਧਰੀ, (RLD) ਤੇ ਨਾਰਾ ਲੋਕੇਸ਼ (TDP) ਨਵੇਂ ਭਾਰਤ ਦੀ ਸਿਰਜਣਾ ਤੇ ਚਰਚਾ ਕਰਨਗੇ। ਉਮਰ ਅਬਦੁੱਲਾ, ਸਚਿਨ ਪਾਇਲਟ ਤੇ ਬਾਬੁਲ ਸੁਪ੍ਰਿਯੋ ਭਾਰਤ ਦੀ ਰਾਜਨੀਤੀ ਵਿੱਚ ਬਦਲਾਅ ਤੇ ਗੱਲ ਕਰਨਗੇ।

  First published:

  Tags: News18, Rising india summit