Home /News /national /

NHAI ਦਾ ਦਾਅਵਾ; ਜਿਥੇ ਰਿਸ਼ਬ ਪੰਤ ਦੀ ਦੁਰਘਟਨਾ ਹੋਈ, ਉਥੇ ਕੋਈ ਖੱਡਾ ਨਹੀਂ ਸੀ...

NHAI ਦਾ ਦਾਅਵਾ; ਜਿਥੇ ਰਿਸ਼ਬ ਪੰਤ ਦੀ ਦੁਰਘਟਨਾ ਹੋਈ, ਉਥੇ ਕੋਈ ਖੱਡਾ ਨਹੀਂ ਸੀ...

ਸੜਕ 'ਤੇ ਖੱਡੇ ਕਾਰਨ ਰਿਸ਼ਭ ਪੰਤ ਨਾਲ ਵਾਪਰਿਆ ਸੀ ਹਾਦਸਾ, NHAI ਨੇ ਕਰਵਾਈ ਤੁਰਤ ਮੁਰੰਮਤ (ANI Photo)

ਸੜਕ 'ਤੇ ਖੱਡੇ ਕਾਰਨ ਰਿਸ਼ਭ ਪੰਤ ਨਾਲ ਵਾਪਰਿਆ ਸੀ ਹਾਦਸਾ, NHAI ਨੇ ਕਰਵਾਈ ਤੁਰਤ ਮੁਰੰਮਤ (ANI Photo)

Rishab Pant Accident on NHAI: ਭਾਰਤੀ ਕ੍ਰਿਕਟ ਖਿਡਾਰੀ ਰਿਸ਼ਭ ਪੰਤ ਦੇ ਸੜਕ ਹਾਦਸੇ ਵਿੱਚ ਨਵਾਂ ਮੋੜ ਆ ਗਿਆ ਹੈ। ਕੌਮੀ ਹਾਈਵੇ ਅਥਾਰਿਟੀ ਆਫ ਇੰਡੀਆ ਦੇ ਇੱਕ ਸੀਨੀਅਰ ਅਧਿਕਾਰੀ ਨੇ ਵੱਡਾ ਦਾਅਵਾ ਕੀਤਾ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਰਿਸ਼ਭ ਪੰਤ ਦੀ ਕਾਰ ਨੂੰ ਜਿਥੇ ਹਾਦਸਾ ਵਾਪਰਿਆ, ਉਥੇ ਕੋਈ ਖੱਡਾ ਨਹੀਂ ਸੀ।

ਹੋਰ ਪੜ੍ਹੋ ...
  • Share this:

Rishab Pant Accident on NHAI: ਭਾਰਤੀ ਕ੍ਰਿਕਟ ਖਿਡਾਰੀ ਰਿਸ਼ਭ ਪੰਤ ਦੇ ਸੜਕ ਹਾਦਸੇ ਵਿੱਚ ਨਵਾਂ ਮੋੜ ਆ ਗਿਆ ਹੈ। ਕੌਮੀ ਹਾਈਵੇ ਅਥਾਰਿਟੀ ਆਫ ਇੰਡੀਆ ਦੇ ਇੱਕ ਸੀਨੀਅਰ ਅਧਿਕਾਰੀ ਨੇ ਵੱਡਾ ਦਾਅਵਾ ਕੀਤਾ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਰਿਸ਼ਭ ਪੰਤ ਦੀ ਕਾਰ ਨੂੰ ਜਿਥੇ ਹਾਦਸਾ ਵਾਪਰਿਆ, ਉਥੇ ਕੋਈ ਖੱਡਾ ਨਹੀਂ ਸੀ। NHAI ਦੇ ਅਧਿਕਾਰੀ ਦਾ ਇਹ ਦਾਅਵਾ ਇਸ ਲਈ ਵੱਡਾ ਹੈ ਕਿਉਂਕਿ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਸੀ ਕਿ ਜਦੋਂ ਉਹ ਕ੍ਰਿਕਟਰ ਨੂੰ ਮਿਲਣ ਗਏ ਸਨ ਤਾਂ ਪੰਤ ਨੇ ਦੱਸਿਆ ਸੀ ਕਿ ਕੌਮੀ ਮਾਰਗ 'ਤੇ ਖੱਡੇ ਤੋਂ ਬਚਦਿਆਂ ਇਹ ਹਾਦਸਾ ਵਾਪਰਿਆ।

NHAI (ਰੁੜਕੀ ਡਿਵੀਜ਼ਨ) ਦੇ ਪ੍ਰੋਜੈਕਟ ਡਾਇਰੈਕਟਰ ਪ੍ਰਦੀਪ ਸਿੰਘ ਗੁਸਾਈਂ ਨੇ 'ਪੀਟੀਆਈ-ਭਾਸ਼ਾ' ਨੂੰ ਦੱਸਿਆ, 'ਜਿਸ ਸੜਕ 'ਤੇ ਇਹ ਹਾਦਸਾ ਹੋਇਆ ਹੈ, ਉੱਥੇ ਕੋਈ ਖੱਡਾ ਨਹੀਂ ਸੀ, ਜਿਸ ਸੜਕ 'ਤੇ ਕਾਰ ਹਾਦਸੇ ਦਾ ਸ਼ਿਕਾਰ ਹੋਈ, ਉਹ ਹਾਈਵੇਅ ਦੇ ਨਾਲ ਲੱਗਦੀ ਨਹਿਰ (ਰਜਵਾਹਾ) ਕਾਰਨ ਥੋੜ੍ਹੀ ਤੰਗ ਹੈ। ਇਹ ਨਹਿਰ ਸਿੰਚਾਈ ਲਈ ਵਰਤੀ ਜਾਂਦੀ ਹੈ।' ਗੁਸਾਈਂ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ NHAI ਨੇ ਹਾਦਸੇ ਵਾਲੀ ਥਾਂ ਦੀ ਮੁਰੰਮਤ ਕੀਤੀ ਹੈ ਅਤੇ “ਖੱਡੇ” ਠੀਕ ਕਰ ਦਿੱਤੇ ਗਏ ਹਨ। ਹਾਲਾਂਕਿ, ਹਾਈਵੇਅ ਦੇ ਇੱਕ ਹਿੱਸੇ ਦੀ ਮੁਰੰਮਤ ਦੀਆਂ ਕੁਝ ਤਸਵੀਰਾਂ ਐਤਵਾਰ ਦੇਰ ਸ਼ਾਮ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ।

ਇਸਤੋਂ ਪਹਿਲਾਂ ਦੁਰਘਟਨਾ ਤੋਂ ਬਾਅਦ ਪੰਤ ਦਾ ਹਾਲ ਜਾਨਣ ਲਈ ਮੈਕਸ ਹਸਪਤਾਲ ਪੁੱਜੇ ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਕਿਹਾ ਸੀ ਕਿ ਕ੍ਰਿਕਟਰ ਖੱਡ ਜਾਂ ਕਿਸੇ ਕਾਲੀ ਚੀਜ਼ ਤੋਂ ਬਚਣ ਦੀ ਕੋਸਿ਼ਸ਼ ਵਿੱਚ ਕਾਰ ਦਾ ਸੰਤੁਲਨ ਖੋਹ ਬੈਠਾ ਸੀ। ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ (DDCA) ਦੇ ਨਿਰਦੇਸ਼ਕ ਸ਼ਿਆਮ ਸ਼ਰਮਾ, ਜਿਨ੍ਹਾਂ ਨੇ ਸ਼ਨੀਵਾਰ ਨੂੰ ਪੰਤ ਨਾਲ ਮੁਲਾਕਾਤ ਕੀਤੀ, ਨੇ ਵੀ ਕੀਪਰ-ਬੱਲੇਬਾਜ਼ ਦੇ ਹਵਾਲੇ ਨਾਲ ਕਿਹਾ ਕਿ ਸ਼ੁੱਕਰਵਾਰ ਤੜਕੇ ਉਸ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਜਦੋਂ ਉਹ ਟੋਏ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ।

Published by:Krishan Sharma
First published:

Tags: Indian cricket team, National Highways Authority of India (NHAI), National news, Rishabh Pant